ਮਾਨ ਸਰਕਾਰ ਦੇ ਟੈਕਸ ਮੁਕਤ ਬਜਟ `ਚ ਹਰ ਧਿਰ ƒ ਖੁਸ਼ ਕਰਨ ਦੀ ਕੋਸ਼ਿਸ਼

ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਨਾਂ ਕੋਈ ਨਵਾਂ ਟੈਕਸ ਲਗਾਏ ਵਿੱਤੀ ਵਰ੍ਹਾ 2023-24 ਲਈ ‘ਆਪ` ਸਰਕਾਰ ਦਾ 1,96,462.28 ਕਰੋੜ ਰੁਪਏ ਦਾ ਪਹਿਲਾ ਮੁਕੰਮਲ ਬਜਟ ਪੇਸ਼ ਕੀਤਾ। ‘ਆਪ` ਸਰਕਾਰ ਦੀ ਪਹਿਲੀ ਵਰ੍ਹੇਗੰਢ ਮੌਕੇ ਪੇਸ਼ ਬਜਟ ਵਿਚ ਵਿੱਤ ਮੰਤਰੀ ਨੇ ‘ਰੰਗਲਾ ਪੰਜਾਬ` ਸਿਰਜਣ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਬਜਟ ਵਿਚ ਔਰਤਾਂ ਲਈ ਇਕ ਹਜ਼ਾਰ ਰੁਪਏ ਮਾਸਿਕ ਮਾਣ ਭੱਤੇ ਬਾਰੇ ਕੋਈ ਤਜਵੀਜ਼ ਨਾ ਹੋਣ ਦੇ ਰੋਸ ਵਜੋਂ ਵਿਰੋਧੀ ਧਿਰ ਕਾਂਗਰਸ ਨੇ ਸਦਨ ‘ਚੋਂ ਵਾਕਆਊਟ ਕੀਤਾ। ਵਿੱਤ ਮੰਤਰੀ ਚੀਮਾ ਨੇ ਆਪਣੇ ਦੂਜੇ ਬਜਟ ‘ਚ ਬਿਨਾਂ ਨਵੇਂ ਟੈਕਸ ਲਾਏ ਮਾਲੀਆ ਪ੍ਰਾਪਤੀ ‘ਚ ਵਾਧੇ ਦਾ ਦਾਅਵਾ ਕੀਤਾ। ਉੁਨ੍ਹਾਂ ਸਦਨ ਵਿਚ 11 ਵਜੇ ਡਿਜ਼ੀਟਲ ਬਜਟ ਪੇਸ਼ ਕੀਤਾ ਅਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਦਨ ਵਿਚ ਮੌਜੂਦ ਸਨ। ਵਿੱਤੀ ਸੰਕਟ ਦੌਰਾਨ ਬਕਾਇਆ (ਚੋਣ) ਗਾਰੰਟੀਆਂ ਦੀ ਪੂਰਤੀ ਕਰਨਾ ‘ਆਪ‘ ਸਰਕਾਰ ਲਈ ਵੱਡੀ ਚੁਣੌਤੀ ਹੈ।
ਵਿੱਤ ਮੰਤਰੀ ਨੇ ਬਜਟ ‘ਚ ਖੇਤੀ, ਸਿੱਖਿਆ ਅਤੇ ਸਿਹਤ ƒ ਕੇਂਦਰੀ ਧੁਰੇ ‘ਚ ਰੱਖਿਆ ਅਤੇ ਸੂਬੇ ਵਿਚ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਸਤੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ। ਪਹਿਲੇ ਬਜਟ ƒ ‘ਆਪ‘ ਸਰਕਾਰ ਨੇ ‘ਜਨਤਾ ਬਜਟ‘ ਦਾ ਨਾਮ ਦਿੱਤਾ ਸੀ, ਜੋ ਵੱਖ-ਵੱਖ ਵਰਗਾਂ ਨਾਲ ਸਲਾਹ ਮਸ਼ਵਰੇ ਮਗਰੋਂ ਤਿਆਰ ਕੀਤਾ ਗਿਆ ਸੀ। ਐਤਕੀਂ ਅਜਿਹਾ ਕਿਧਰੇ ਨਜ਼ਰ ਨਹੀਂ ਆਇਆ ਹੈ। ਪੰਜਾਬ ਬਜਟ ‘ਚ ਵਰ੍ਹਾ 2023-24 ਲਈ 1,96,462.28 ਕਰੋੜ ਰੁਪਏ ਦਾ ਖਰਚਾ ਤਜਵੀਜ਼ ਕੀਤਾ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਐਤਕੀਂ ਸਰਕਾਰ ਨੇ 1,23,440 ਕਰੋੜ ਰੁਪਏ ਦੇ ਮਾਲੀਆ ਖ਼ਰਚਿਆਂ ਦੇ ਮੁਕਾਬਲੇ 98,852.13 ਕਰੋੜ ਰੁਪਏ ਮਾਲੀਆ ਪ੍ਰਾਪਤੀਆਂ ਦਾ ਟੀਚਾ ਰੱਖਿਆ ਹੈ। ਚੀਮਾ ਨੇ ਕਿਹਾ ਕਿ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ ਅਤੇ ਮਾਲੀਆ ਘਾਟਾ 24,588.78 ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਟੈਕਸ ਵਸੂਲੀ ‘ਚ ਸਭ ਕਮੀਆਂ ਦੂਰ ਕਰਨ ਲਈ ਟੈਕਸ ਇੰਟੈਲੀਜੈਂਸ ਮਜ਼ਬੂਤ ਕੀਤਾ ਜਾ ਰਿਹਾ ਹੈ।
ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰਜ਼ਿਆਂ ‘ਤੇ 15,946 ਕਰੋੜ ਰੁਪਏ ਦੇ ਮੂਲ ਅਤੇ 20,100 ਕਰੋੜ ਰੁਪਏ ਵਿਆਜ ਵਜੋਂ ਵਾਪਸ ਕਰ ਦਿੱਤੇ ਹਨ। ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਕਰਜ਼ਿਆਂ ਦੀ ਅਦਾਇਗੀ ਅਤੇ ਐਮਰਜੈਂਸੀ ਵਰਤੋਂ ਲਈ ਤਿੰਨ ਹਜ਼ਾਰ ਕਰੋੜ ਰੁਪਏ ਦਾ ਸਿੰਕਿੰਗ ਫੰਡ ਬਣਾਇਆ ਹੈ। ਵਿੱਤ ਮੰਤਰੀ ਨੇ ਕੇਂਦਰ ਸਰਕਾਰ ਵੱਲ ਬਕਾਇਆ ਖੜ੍ਹੀ 9035 ਕਰੋੜ ਦੀ ਰਾਸ਼ੀ ਜਿਸ ‘ਚ ਕੇਂਦਰੀ ਲਿਮਟ ਦੀ ਅਡਜਸਮੈਂਟ ਵਾਲੇ 6155 ਕਰੋੜ ਅਤੇ ਦਿਹਾਤੀ ਵਿਕਾਸ ਫ਼ੰਡ ਦੀ 2880 ਕਰੋੜ ਦੀ ਰਾਸ਼ੀ ਸ਼ਾਮਲ ਹੈ, ‘ਤੇ ਵੀ ਟੇਕ ਲਾਈ ਹੈ। ਬਜਟ ‘ਚ ਆਪਣੇ ਕਰਾਂ ਤੋਂ 51,835 ਕਰੋੜ ਦੀ ਆਮਦਨ ਦਾ ਅਤੇ 20,735 ਕਰੋੜ ਦੀਆਂ ਕੇਂਦਰ ਤੋਂ ਗਰਾਂਟਾਂ ਪ੍ਰਾਪਤ ਹੋਣ ਦਾ ਅਨੁਮਾਨ ਹੈ ਜਦੋਂ ਕਿ ਕੇਂਦਰੀ ਕਰਾਂ ਦੇ ਹਿੱਸੇ ਵਜੋਂ 18,458 ਕਰੋੜ ਮਿਲਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਬਜਟ ‘ਚ 1,23,440.91 ਕਰੋੜ ਦਾ ਮਾਲੀਆ ਖਰਚਾ ਅਤੇ 10354.53 ਕਰੋੜ ਦਾ ਪੂੰਜੀਗਤ ਖਰਚਾ ਤਜਵੀਜ਼ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੇ ਜਾਣ ਪਿੱਛੋਂ ਅਗਲੇ ਮਾਲੀ ਵਰ੍ਹੇ ‘ਚ ਸਭ ਤੋਂ ਵੱਡਾ ਖਰਚਾ 20,243.76 ਕਰੋੜ ਰੁਪਏ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਆਉਣ ਦਾ ਅਨੁਮਾਨ ਹੈ। ਵਿੱਤ ਮੰਤਰੀ ਨੇ ਜੀ.ਐਸ.ਟੀ. ਤੋਂ 23 ਹਜ਼ਾਰ ਕਰੋੜ ਦੀ ਪ੍ਰਾਪਤੀ ਅਤੇ ਆਬਕਾਰੀ ਤੋਂ 9785 ਕਰੋੜ ਦੀ ਆਮਦਨ ਦਾ ਅਨੁਮਾਨ ਲਾਇਆ ਹੈ। ਆਬਕਾਰੀ ਆਮਦਨੀ ਤੋਂ ਸਰਕਾਰ ƒ ਚਾਲੂ ਮਾਲੀ ਸਾਲ ‘ਚ 45 ਫ਼ੀਸਦੀ ਵੱਧ ਆਮਦਨ ਹੋਈ ਹੈ। ਪੈਟਰੋਲੀਅਮ ਪਦਾਰਥਾਂ ‘ਤੇ ਵੈਟ ‘ਚ ਵਾਧੇ ਵਜੋਂ 7600 ਕਰੋੜ ਦੀ ਆਮਦਨ ਦਾ ਅਨੁਮਾਨ ਹੈ। ਬਜਟ ‘ਚ ਸ਼ਹਿਰੀ ਵਿਕਾਸ ਤੋਂ ਵੱਡਾ ਮਾਲੀਆ 1550 ਕਰੋੜ ਮਿਲਣ ਦੀ ਤਜਵੀਜ਼ ਹੈ ਜਦੋਂ ਕਿ ਚਾਲੂ ਵਰ੍ਹੇ ‘ਚ 200 ਕਰੋੜ ਰੁਪਏ ਪ੍ਰਾਪਤ ਹੋਏ ਹਨ। ਔਰਤਾਂ ƒ ਮੁਫ਼ਤ ਸਫ਼ਰ ਦੀ ਸਹੂਲਤ ਵਜੋਂ ਪੰਜਾਬ ਰੋਡਵੇਜ਼ ਤੋਂ 335.60 ਕਰੋੜ ਦੀ ਸੰਭਾਵੀ ਆਮਦਨ ਦੇ ਅਨੁਮਾਨ ਦੇ ਮੁਕਾਬਲੇ ਚਲੰਤ ਵਰ੍ਹੇ ‘ਚ 90 ਕਰੋੜ ਰੁਪਏ ਹੀ ਪ੍ਰਾਪਤ ਹੋਏ ਹਨ। ਕੇਂਦਰ ਤੋਂ ਗਰਾਂਟ ਇਨ ਏਡ ਵਜੋਂ 20735.08 ਕਰੋੜ ਮਿਲਣ ਦਾ ਅਨੁਮਾਨ ਹੈ ਜਦੋਂ ਕਿ ਚਾਲੂ ਵਿੱਤੀ ਵਰ੍ਹੇ ‘ਚ 26206.78 ਕਰੋੜ ਪ੍ਰਾਪਤ ਹੋਏ ਹਨ।
‘ਆਪ` ਨੇ ਬਜਟ ਲਈ ਪੰਜਾਬ ਸਰਕਾਰ ਦੀ ਪਿੱਠ ਥਾਪੜੀ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਦੇ ਬਜਟ 2023-24 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਅਹਿਮ ਸਾਬਤ ਹੋਵੇਗਾ। ‘ਆਪ` ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਜਟ `ਚ ਹਰ ਵਰਗ ਦਾ ਧਿਆਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਬਜਟ `ਚ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ `ਤੇ ਵਿਸ਼ੇਸ਼ ਤੌਰ `ਤੇ ਧਿਆਨ ਦਿੱਤਾ ਹੈ ਤਾਂ ਜੋ ਕਿਸਾਨਾਂ ਦੀ ਹਾਲਤ ਸੁਧਾਰੀ ਜਾ ਸਕੇ। ਖੇਤੀਬਾੜੀ ਲਈ ਬਜਟ `ਚ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਸਲੀ ਵਿਭਿੰਨਤਾ ਲਈ ਇਕ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
ਰੰਗਲੇ ਪੰਜਾਬ ਵੱਲ ਕਦਮ: ਮੁੱਖ ਮੰਤਰੀ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਸਰਕਾਰ ਦੇ ਸਾਲ 2023-24 ਦੇ ਬਜਟ ƒ ‘ਰੰਗਲਾ ਪੰਜਾਬ` ਬਣਾਉਣ ਵੱਲ ਇਕ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਲੋਕਾਂ ਦੇ ਬਜਟ ਵਿਚ ਆਮ ਲੋਕਾਂ `ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਹੈ। ਬਜਟ ਵਿਚ ਹਰ ਵਰਗ ਸਮੇਤ ਸਿਹਤ, ਸਿੱਖਿਆ, ਖੇਤੀ, ਰੁਜ਼ਗਾਰ ਤੇ ਵਪਾਰ `ਤੇ ਖਾਸ ਧਿਆਨ ਦਿੱਤਾ ਗਿਆ ਹੈ।