ਪੰਜਾਬੀ ਯੂਨੀਵਰਸਿਟੀ `ਚ ਵਿਦਿਆਰਥੀ ਦੀ ਹੱਤਿਆ

ਪਟਿਆਲਾ: ਇਥੇ ਪੰਜਾਬੀ ਯੂਨੀਵਰਸਿਟੀ ਵਿਚ ਦੋ ਧੜਿਆਂ ਦਰਮਿਆਨ ਲੜਾਈ ਦੌਰਾਨ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਨਵਜੋਤ ਸਿੰਘ ਦੀ ਪੇਟ ਵਿਚ ਚਾਕੂ ਨਾਲ ਕਈ ਵਾਰ ਕੀਤੇ ਗਏ।

ਇਕ ਹੋਰ ਵਿਦਿਆਰਥੀ ਦੇ ਸਿਰ ਉਤੇ ਸੱਟ ਲੱਗੀ ਹੈ। ਕੈਂਪਸ ਦੇ ਅਧਿਕਾਰੀਆਂ ਨੇ ਕਿਹਾ ਕਿ ਯੂ.ਸੀ.ਓ.ਈ. ਦੇ ਬਾਹਰ ਬਹੁਤ ਸਾਰੇ ਬਾਹਰੀ ਲੋਕ ਸਨ, ਜਿਨ੍ਹਾਂ ਆਪਸ ‘ਚ ਤੂ-ਤੂ, ਮੈਂ-ਮੈਂ ਹੋ ਗਈ ਤੇ ਇਸ ਤੋਂ ਬਾਅਦ ਛੁਰੇਬਾਜੀ ਸ਼ੁਰੂ ਹੋ ਗਈ।
ਜ਼ਖ਼ਮੀ ਨੂੰ ਡਿਸਪੈਂਸਰੀ ਲਿਜਾਇਆ ਗਿਆ ਸੀ ਤੇ ਬਾਅਦ ‘ਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ। ਚਾਕੂ ਦੇ ਜ਼ਖ਼ਮਾਂ ਕਾਰਨ ਬਹੁਤ ਖੂਨ ਵਹਿ ਗਿਆ ਸੀ ਤੇ ਇਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 20 ਤੋਂ ਵੱਧ ਵਿਦਿਆਰਥੀ ਕਾਲਜ ਦੇ ਬਾਹਰ ਮੌਜੂਦ ਸਨ, ਜਦੋਂ ਉਨ੍ਹਾਂ ਵਿੱਚੋਂ ਕਈਆਂ ਦੀ ਝਗੜਾ ਹੋ ਗਿਆ। ਵਿਦਿਆਰਥੀ ਨਵਜੋਤ ਸਿੰਘ ਨੂੰ ਚਾਕੂ ਨਾਲ ਮਾਰਿਆ ਗਿਆ।
ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਵਿਦਿਆਰਥੀ ਡੇਅ ਸਕਾਲਰ ਸੀ। ਉਨ੍ਹਾਂ ਦੱਸਿਆ ਕਿ ਚਾਕੂ ਮਾਰਨ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਿਹਾ ਹੈ।