ਕੈਨੇਡਾ ਵਿਚ ਨਵੰਬਰ ਮਹੀਨੇ ਦੌਰਾਨ ਨੌਕਰੀਆਂ ਘਟੀਆਂ

ਓਟਵਾ: ਕੈਨੇਡਾ ਵਿਚ ਪਿਛਲੇ ਸਾਲ ਨਵੰਬਰ ਵਿਚ ਲਗਭਗ ਹਰੇਕ ਸੈਕਟਰ ਵਿਚ 20,700 ਨੌਕਰੀਆਂ ਘਟ ਕੇ 8,50,300 ਅਸਾਮੀਆਂ ਰਹਿ ਗਈਆਂ ਹਨ।

ਕੈਨੇਡਾ ਦੀ ਕੌਮੀ ਅੰਕੜਾ ਏਜੰਸੀ ਨੇ ਕਿਹਾ ਕਿ ਮਈ ਮਹੀਨੇ ਇਹ ਅੰਕੜਾ 10 ਲੱਖ ਨਾਲ ਆਪਣੇ ਸਿਖਰ ‘ਤੇ ਸੀ। ਸਿਨਹੂਆ ਖਬਰ ਏਜੰਸੀ ਨੇ ਇਕ ਰਿਪੋਰਟ ਵਿਚ ਅੰਕੜਾ ਦਫਤਰ ਕੈਨੇਡਾ ਦੇ ਹਵਾਲੇ ਨਾਲ ਕਿਹਾ ਕਿ ਪੇਸ਼ੇਵਰ, ਵਿਗਿਆਨਕ ਤੇ ਤਕਨੀਕੀ ਸੇਵਾਵਾਂ ਦੇ ਨਾਲ-ਨਾਲ ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ ਵਾਲੇ ਸੈਕਟਰਾਂ ਵਿੱਚ ਨੌਕਰੀਆਂ ‘ਚ ਤੇਜੀ ਨਾਲ ਨਿਘਾਰ ਵੇਖਣ ਨੂੰ ਮਿਲਿਆ ਹੈ। ਏਜੰਸੀ ਮੁਤਾਬਕ ਉਸਾਰੀ ਸੈਕਟਰ ਵਿਚ ਨੌਕਰੀਆਂ ਵਧੀਆਂ ਹਨ ਜਦੋਂਕਿ ਨਿਵਾਸ ਤੇ ਖੁਰਾਕ ਸੇਵਾਵਾਂ, ਰਿਟੇਲ ਟਰੇਡ ਤੇ ਮੈਨੂਫੈਕਚਰਿੰਗ ਵਿਚ ਥੋੜ੍ਹਾ ਬਦਲਾਅ ਆਇਆ ਹੈ। ਜੌਬ ਵੈਕੇਂਸੀ ਅਨੁਪਾਤ, ਜੋ ਕੁੱਲ ਲੇਬਰ ਦੀ ਮੰਗ ਤੇ ਖਾਲੀ ਅਸਾਮੀਆਂ ਦੀ ਗਿਣਤੀ ਦੇ ਅਨੁਪਾਤ ‘ਤੇ ਅਧਾਰਿਤ ਹੈ, ਨਵੰਬਰ 2022 ਵਿਚ 4.8 ਫੀਸਦ ਸੀ। ਜੂਨ 2021 ਮਗਰੋਂ ਇਹ ਹੁਣ ਤੱਕ ਦੀ ਸਭ ਤੋਂ ਹੇਠਲੀ ਦਰ ਹੈ।
ਨਵੰਬਰ 2022 ਵਿਚ ਹਰੇਕ ਜੌਬ ਵੈਕੇਂਸੀ ਲਈ 1.2 ਬੇਰੁਜ਼ਗਾਰ ਵਿਅਕਤੀ ਸੀ ਤੇ ਅਗਸਤ ਤੋਂ ਇਸ ਅੰਕੜੇ ‘ਚ ਵਰਚੁਅਲੀ ਕੋਈ ਬਦਲਾਅ ਨਹੀਂ ਆਇਆ।