ਸੀਤ ਹਵਾਵਾਂ ਨੇ ਪੰਜਾਬ `ਚ ਪਾਰਾ ਡੇਗਿਆ

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿਚ ਹੋਈ ਸੱਜਰੀ ਤੇ ਭਾਰੀ ਬਰਫਬਾਰੀ ਕਰਕੇ ਪੰਜਾਬ ਵਿਚ ਠੰਢ ਦਾ ਕਹਿਰ ਜਾਰੀ ਹੈ। ਹੱਢ ਚੀਰਵੀਆਂ ਸੀਤ ਹਵਾਵਾਂ ਨੇ ਲੋਕਾਂ ਨੂੰ ਦਿਨ ਵਿਚ ਕੰਬਣੀ ਛੇੜੀ ਰੱਖੀ। ਪੰਜਾਬ ਵਿਚ ਇਸ ਸੀਜ਼ਨ ਦੀ ਸਭ ਤੋਂ ਵੱਧ ਠੰਢ ਪਈ ਹੈ, ਜਦੋਂ ਫਰੀਦਕੋਟ ਵਿਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਸੀ।

ਇਸੇ ਤਰ੍ਹਾਂ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਉਂਜ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿਚ ਤਿੱਖੀ ਧੁੱਪ ਨਿਕਲੀ, ਪਰ ਸੀਤ ਹਵਾਵਾਂ ਚੱਲਣ ਕਰਕੇ ਲੋਕਾਂ ਨੂੰ ਠੰਢ ਤੋਂ ਰਾਹਤ ਨਾ ਮਿਲ ਸਕੀ। ਇਸੇ ਤਰ੍ਹਾਂ ਮਨਫੀ 4.7 ਡਿਗਰੀ ਨਾਲ ਸੀਕਰ ਜ਼ਿਲ੍ਹੇ ਦਾ ਫਤਿਹਪੁਰ ਰਾਜਸਥਾਨ ਦਾ ਸਭ ਤੋਂ ਠੰਢਾ ਇਲਾਕਾ ਰਿਹਾ। ਪੰਜਾਬ ਦੇ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਬਰਨਾਲਾ ਵਿਚ 1.9 ਡਿਗਰੀ ਸੈਲਸੀਅਸ, ਅੰਮ੍ਰਿਤਸਰ `ਚ 1.6, ਜਲੰਧਰ `ਚ 2, ਮੋਗਾ 0.5, ਮੁਕਤਸਰ 2.3, ਪਟਿਆਲਾ 3, ਗੁਰਦਾਸਪੁਰ 3.7, ਫਤਿਹਗੜ੍ਹ ਸਾਹਿਬ 5.8, ਲੁਧਿਆਣਾ 4.9, ਚੰਡੀਗੜ੍ਹ 6.3 ਤੇ ਨਵਾਂ ਸ਼ਹਿਰ ਵਿਚ 7.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।