ਸਪਤ-ਸਿੰਧੂ ਪੰਜਾਬ

ਗੁਲਜ਼ਾਰ ਸਿੰਘ ਸੰਧੂ
ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਨੇ ਬੜੀਆਂ ਮੁੱਲਵਾਨ ਰਚਨਾਵਾਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਵਿਚ 1857 ਦੇ ਗਦਰ ਤੋਂ ਹੁਣ ਤਕ ਦਾ ਸੁਤੰਤਰਤਾ ਸੰਗਰਾਮ ਦਰਜ ਹੈ। ਕਿਰਤੀਆਂ, ਕਿਸਾਨਾਂ, ਸ਼ਿਲਪੀਆਂ ਅਤੇ ਮੁਸਲਿਮ ਦਾਨਿਸ਼ਵਰਾਂ ਦੀ ਬੇ-ਮਿਸਾਲ ਜੁਗਲਬੰਦੀ ਤੇ ਕੁਰਬਾਨੀ ਸਮੇਤ। ਸਾਕਾ ਜਲ੍ਹਿਆਂਵਾਲਾ ਬਾਗ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਤੇ ਬੱਬਰ ਅਕਾਲੀ, ਗੁਰੂ ਦੇ ਬਾਗ ਦਾ ਮੋਰਚਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਣ। ਸਭ ਕੁਝ।

ਪ੍ਰੋ. ਸੁਰਿੰਦਰ ਕੁਮਾਰ ਦਵੇਸ਼ਵਰ ਤੇ ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਦੀ ਸੰਪਾਦਤ ਸਪਤ-ਸਿੰਧੂ ਪੰਜਾਬ (ਯੂਨੀਸਟਾਰ ਬੁੱਕਸ, ਮੋਹਾਲੀ), ਪੰਨੇ 796, ਮੁੱਲ 895 ਰੁ) ਹੁਣੇ ਹੁਣੇ ਛਪ ਕੇ ਆਈ ਲਾਸਾਨੀ ਰਚਨਾ ਹੈ। ਰਚਨਾ ਵਿਚ ਅਨੇਕਾਂ ਪੁਸਤਕਾਂ ਦਾ ਨਿਚੋੜ ਸ਼ਾਮਲ ਹੈ। ਐਮ ਐਸ ਰੰਧਾਵਾ ਦੀ ‘ਪੰਜਾਬ’ ਸਮੇਤ ਇਹ ਪੁਸਤਕ ਪੰਜਾਬ ਦੇ ਇਤਿਹਾਸਕ ਭੂਗੋਲ ਤੇ ਏਥੋਂ ਦੇ ਪਾਣੀਆਂ (ਸਿੰਧ ਨਦੀ ਸਮੇਤ) ਦੇ ਜੁਗੋ-ਜੁਗ ਵਹਿਣ ਦੀ ਬਾਤ ਪਾਉਂਦੀ ਪੰਜਾਬੀ ਸੂਬੇ ਦੇ ਸਥਾਪਨਾ ਦਿਵਸ ਤਕ ਦਾ ਇਤਿਹਾਸ, ਮਿਥਿਹਾਸ, ਕਿੱਸੇ, ਕਹਾਣੀਆਂ, ਚਿੱਤਰ ਕਲਾ ਤੇ ਸਭਿਆਚਾਰ ਦਾ ਲੋੜੀਂਦਾ ਵੇਰਵਾ ਪੇਸ਼ ਕਰਦੀ ਹੈ। ਮੇਲੇ, ਤਿਉਹਾਰ, ਨਾਚ ਗਾਣੇ, ਖੇਡਾਂ ਤੇ ਤਿ੍ਰੰਝਣਾਂ ਦੀ ਦੇਣ ਨੂੰ ਉਭਾਰਦੀ ਹੋਈ ‘ਗ਼ਦਰ’ ਅਖ਼ਬਾਰ ਦੇ ਵਰਕੇ ਫਰੋਲਦੀ ਹੈ।
ਹੌਕਾ ਫੇਰਿਆ ਗ਼ਦਰ ਅਖ਼ਬਾਰ ਸਾਰੇ
ਅੱਖਾਂ ਖੁਲ੍ਹੀਆਂ ਲੋਕ ਹੈਰਾਨ ਰਹਿ ਗਏ
ਏਸ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਸਾਥੀ ਗਦਰੀਆਂ ਨੂੰ ਦਿੱਤੀ ਵੰਗਾਰ ਦੇ ਸ਼ਬਦ ਹੋਣ ਕਰਨ ਵਾਲੇ ਹਨ:
ਲੋੜੀਂਦੇ-ਵਿਦਰੋਹ ਫੈਲਾਉਣ ਲਈ ਨਿਡਰ ਤੇ ਨਿਧੜਕ ਸਪਾਹੀ
ਤਨਖਾਹ-ਮੌਤ
ਐਵਾਰਡ-ਸ਼ਹੀਦੀ ਤੇ ਆਜ਼ਾਦੀ
ਸਥਾਨ-ਹਿੰਦੁਸਤਾਨ ਦਾ ਮੈਦਾਨ-ਏ-ਜੰਗ
ਭਾਵੇਂ ਇਸ ਪੋਥੀ ਵਿਚ ਐਮ ਐਸ ਰੰਧਾਵਾ, ਦੇਵਿੰਦਰ ਸਤਿਆਰਥੀ, ਗੁਰਦਿੱਤ ਸਿੰਘ ਗਿਆਨੀ ਤੇ ਡਾ. ਜੇ ਐਸ ਗਰੇਵਾਲ ਵਰਗੇ ਮਹਾਰਥੀਆਂ ਦੇ ਉੱਤਮ ਲੇਖ ਵੀ ਹਨ ਪਰ ਪੁਸਤਕਲਾ ਦਾ ਮੂਲ ਹਾਸਲ ‘ਪਗੜੀ ਸੰਭਾਲ ਜੱਟਾ’ ਤੇ ‘ਗਦਰ ਲਹਿਰ ਦਾ ਨਿਰਮਾਣ’ ਲੇਖਾਂ ਵਿਚ ਹੈ। ਇਹ ਦੋਵੇਂ ਲੇਖ ਕ੍ਰਮਵਾਰ ਹਰੀਸ਼ ਜੈਨ ਤੇ ਹਰੀਸ਼ ਪੁਰੀ ਦੀ ਕਲਮ ਤੋਂ ਹਨ।
ਮੈਂ ਆਪਣੇ ਇਸ ਲੇਖ ਦਾ ਅੰਤ ਪੁਸਤਕ ਵਿਚ ਦਰਜ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਟੋਂ ਤੋਂ ਜਾਰੀ ਕੀਤੇ ਆਜ਼ਾਦੀ ਦੇ ਸੱਚੇ ਆਸ਼ਕਾਂ ਦੇ ਹੇਠ ਲਿਖੇ ਸੱਦੇ ਨਾਲ ਕਰਨਾ ਚਾਹਾਂਗਾ:
‘‘ਹਿੰਦੁਸਤਾਨ ਜਾਓ ਤੇ ਦੇਸੀ ਫੌਜੀਆਂ ਨੂੰ ਤਿਆਰ ਉਨ੍ਹਾਂ ਤੋਂ ਹਥਿਆਰ ਲਓ ਅਤੇ ਜਿੱਥੇ ਵੀ ਗੋਰਾ ਦਿਸੇ, ਪਾਰ ਬੁਲਾ ਦਿਓ। ਜੇ ਤੁਸੀਂ ਛੇਤੀ ਤੇ ਸਮਝਦਾਰੀ ਨਾਲ ਕੰਮ ਕਰੋਗੇ ਤਾਂ ਜਰਮਨੀ ਵੀ ਤੁਹਾਡੀ ਮਦਦ ਕਰੇਗਾ। ਨੇਪਾਲ ਤੇ ਅਫਗਾਨਿਸਤਾਨ ਤੋਂ ਵੀ ਮਦਦ ਲੈ ਸਕਦੇ ਹੋ। ਛੇਤੀ ਜੰਗ ਛੇੜੋ। ਦੇਰ ਨਾ ਲਾਓ।’’
ਇਸ ਵਿਦਰੋਹ ਦੀ ਨੀਂਹ ਬਾਂਕੇ ਦਿਆਲ ਦੇ ਉਸ ਗੀਤ ਨੇ ਰੱਖੀ ਸੀ ਜਿਸਦੀ ਮੁੱਢਲੀ ਤੁਕ ਇਹ ਸੀ:
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ
ਲੁੱਟ ਲਿਆ ਤੇਰਾ ਮਾਲ ਜੱਟਾ,
ਲੁੱਟ ਲਿਆ ਮਾਲ ਓਏ।
ਸਮੇਂ ਨਾਲ ਇਸ ਗੀਤ ਦੇ ਸ਼ਬਦ ਤਾਂ ਅੱਗੇ ਪਿੱਛੇ ਹੰੁਦੇ ਰਹੇ ਪਰ ਇਸਦਾ ਸੰਦੇਸ਼ ਏਨਾ ਪ੍ਰਭਾਵਸ਼ਾਲੀ ਸੀ ਕਿ ਉਸ ਸਮੇਂ ਦੀਆਂ ਫ਼ਿਲਮਾਂ ਵਿਚ ਵੀ ਇਸਦੀ ਵਰਤੋਂ ਹੋਈ। 1965 ਵਿਚ ਬਣੀ ਮਨੋਜ ਕੁਮਾਰ ਦੀ ਫ਼ਿਲਮ ‘ਸ਼ਹੀਦ’ ਸਮੇਤ। ਏਥੋਂ ਤਕ ਇਕ ਫ਼ਿਲਮ ਦੀ ਟੇਕ ਹੀ ‘ਪਗੜੀ ਸੰਭਾਲ ਜੱਟਾ’ ਬਣੀ।
ਇਤਿਹਾਸ ਦੇ ਵਿਦਿਆਰਥੀਆਂ ਤੇ ਖੋਜੀਆਂ ਲਈ ਇਹ ਪੁਸਤਕ ਬੜੀ ਲਾਭਦਾਇਕ ਹੈ।
ਹੂਕੜਾਂ ਭਰਾਵਾਂ ਦਾ ਜਾਗ੍ਰਤੀ ਮਿਸ਼ਨ
ਸਵਰਗਵਾਸੀ ਪੰਜਾਬੀ ਕਵੀ ਤਾਰਾ ਸਿੰਘ ਕਾਮਲ ਦੇ ਪਿੰਡ ਹੂਕੜਾਂ ਦੇ ਤਿੰਨ ਭਰਾਵਾਂ ਨੇ ਦੁਆਬਾ ਦੇ ਨੰਨੇ-ਮੰੁਨੇ ਵਿਦਿਆਰਥੀਆਂ ਲਈ ਜਾਗ੍ਰਤੀ ਮਿਸ਼ਨ ਵਿੱਢ ਰੱਖਿਆ ਹੈ। ਹੁਣ ਉਨ੍ਹਾਂ ਨੇ 7 ਜ਼ਿਲ੍ਹਿਆਂ ਦੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਨਵੋਦਿਆ ਦਾਖਲੇ ਲਏ ਮੁਫਤ ਕੋਚਿੰਗ ਦਿਲਵਾਉਣ ਦਾ ਐਲਾਨ ਕੀਤਾ ਹੈ। ਦਾਖਲਾ ਦੀ ਪ੍ਰੀਖਿਆ ਮਿਤੀ 21 ਜਨਵਰੀ 2023 ਹੈ।
ਜਿਸ ਬੱਚੇ ਦੇ ਮਾਤਾ-ਪਿਤਾ ਆਪਣੇ ਬੱਚੇ ਨੂੰ ਨਵੋ