ਝਾਂਸਿਆਂ ਦਾ ਝੂਠ

ਚੰਮ-ਖੁਸ਼ੀਆਂ ਦੇ ਪ੍ਰੇਮੀ ਲਾਉਂਦੇ ਰਹਿੰਦੇ ਯਾਰੀਆਂ, ਇੱਜ਼ਤਾਂ ਸ਼ਰਮ ਵਾਲਾ ‘ਤੱਗ’ ਹੀ ਐ ਟੁੱਟਿਆ।
‘ਲਵ’ ਦਾ ਬਹਾਨਾ ਲਾ ਕੇ ਕਰਦੇ ਨੇ ਗੇਮ ਸ਼ੁਰੂ, ਹੁੰਦਾ ਜੋ ਅਸਲ ਵਿਚ ‘ਕਾਮੀ-ਜਾਲ’ ਸੁੱਟਿਆ।

ਮਨਮਰਜ਼ੀ ਨੇ ਮੂੰਹ ਬੰਦ ਕਰੇ ਸਿਆਣਿਆਂ ਦੇ, ਸਦਾਚਾਰ ਰੀਤਾਂ ਵਿਰਸੇ ਦਾ ਗਲਾ ਘੁੱਟਿਆ।
ਮਾਪੇ ਤਾਏ-ਚਾਚੇ ਮਾਮੇ ਭੈਣ-ਭਾਈ ਹੋਣ ‘ਜ਼ੀਰੋ’, ਇੱਕੋ ‘ਚੰਦ’ ਦਿਸਦਾ ਆਕਾਸ਼ੋਂ ਨਵਾਂ ਫੁੱਟਿਆ।
ਮੀਡੀਏ ’ਚ ਛਾਏ ਰਹਿਣ ਨਿੱਤ ਹੀ ਨਿਲੱਜ ਕਾਰੇ, ਜਾਪਦਾ ਜਹਾਨ ਸਾਰਾ ‘ਪੁੱਠੇ ਕੰਮੀਂ’ ਜੁੱਟਿਆ।
ਪੋਲੇ ਜਿਹੇ ਮੂੰਹ ਦੇ ਨਾਲ ਮਗਰੋਂ ਨੇ ਆਖਦੀਆਂ, ਵਿਆਹ ਵਾਲੇ ‘ਝਾਂਸੇ’ ਨਾਲ ਸਾਨੂੰ ਇਨ੍ਹੇ ਲੁੱਟਿਆ!
ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268