ਭਰਦਾਨ ਦਾ ਨਵਾਂ ਨਾਟਕ!

ਦੂਜੀ ਵਾਰ ਦੇਖ ਕੇ ਨਮੋਸ਼ੀ ਭਰੀ ਹਾਰ ਹੋਈ, ‘ਟੱਬਰ ਦੇ ਦਲ’ ਦੀ ਕਮਰ ਹੋਈ ਕੁੱਬੀ ਐ।
ਗੋਲਕਾਂ ਦੀ ਲੁੱਟ ਤੇ ਬੇਅਦਬੀ ਦਾ ਕਾਂਡ ਚੇਤੇ, ਗੁਰੂ ਨਾਮ ਲੇਵਿਆਂ ਦੇ ਛੁਰੀ ਸੀਨੇ ਖੁੱਭੀ ਐ।

ਕੀਤੀ ਦੁਰਵਰਤੋਂ ਜੋ ਤਖਤ ਅਕਾਲ ਵਾਲੀ, ਨੰਗੀ ਕਰਤੂਤ ਇਹ ਸਮਝਦੇ ਕਿ ਗੁੱਬੀ ਐ।
ਨੇੜਲੇ ਚਮਚਿਆਂ ਦੇ ਪੁੱਤਾਂ ਤਾਈਂ ਗੱਫੇ ਦਿੱਤੇ, ਬਾਪੂ ਤਦੇ ਬੋਲੇ ਨਾ ਮੂੰਹੋਂ `ਚ ਦਿੱਤੀ ਛੁੱਬੀ ਐ।
ਪੁੱਤ-ਮੋਹ `ਚ ਅੰਨ੍ਹੀ ਨਾਲੇ ਧਨ ਦੇ ਪ੍ਰੇਮ ਵਾਲੀ, ਪੁੱਟ`ਤੀ ਪੰਜਾਬੀਆਂ ਸੁਰਤਿ ਜਿਹੜੀ ਖੁੱਭੀ ਐ।
ਰਾਜ-ਮਦੁ ਦੇ ਨਸ਼ੇ `ਚ ਵੱਟੇਪਾਈ ਗਿਆ ਖੁਦ, ਉਹੀ ‘ਭਰਦਾਨ’ ਪੁੱਛੇ ਬੇੜੀ ਕਿੱਦਾਂ ਡੁੱਬੀ ਐ?