ਸਾੜੇ ਦੇ ਉਬਾਲ਼ੇ ਕਿਉਂ?

ਬੱਝਾ ਪਿੰਡ ਨ੍ਹੀ ਪਹਿਲੋਂ ਹੀ ਆਣ ਪਹੁੰਚੇ, ਹੈ ਅਖਾਣ ਜਿਉਂ ਚੋਰ-ਉਚੱਕਿਆਂ ਦਾ।
ਹਾਲ ਹੁਣੇ ਈ ਹੋ ਗਿਆ ਬਹੁਤ ਮਾੜਾ, ਦੂਜੇ ਤੀਜੇ ਥਾਂ ਲੋਕਾਂ ਦੇ ਧੱਕਿਆਂ ਦਾ।

ਮੁੱਢ ਬੱਝਿਆ ਜਾਂਚ-ਪੜਤਾਲ਼ ਵਾਲ਼ਾ, ਮਾਰੇ ਲੁੱਟਦੇ ‘ਚੌਕਿਆਂ-ਛੱਕਿਆਂ’ ਦਾ।
ਆਇਆ ਸ਼ੂਕਦਾ ਤੀਰ ਦੇ ਵਾਂਗ ਯਾਰੋ, ‘ਮੱਤ-ਦਾਨ’ ਪੰਜਾਬੀਆਂ ਅੱਕਿਆਂ ਦਾ।
ਰੂਹ ਰਿੱਝਦੀ ਸਾੜੇ ਸਰੀਰ ਨੂੰ ਹੀ, ਹੋਰ ‘ਕਿਸੇ ਦਾ’ ਕੀ ਵਿਗਾੜਦੀ ਐ।
ਰਹੇ ਈਰਖਾ ਨਾਲ ਹੀ ਉਬਲ਼ਦੀ ਜੋ, ਤੌੜੀ ਆਪਣੇ ਕੰਢੇ ਹੀ ਸਾੜਦੀ ਐ!
-ਤਰਲੋਚਨ ਸਿੰਘ ‘ਦੁਪਾਲਪੁਰ’
ਫੋਨ: 408-915-1268