ਮੁੱਲ ਵਿਕੇ ਜੇ ਵਿਧਾਨਕਾਰ!

ਚਾਅ ਲੋਕਾਂ ਨੂੰ ‘ਚੋਣ ਨਤੀਜਿਆਂ’ ਦਾ, ਕੋਈ ਆਏਗੀ ਨਵੀਂ ਸਰਕਾਰ ਯਾਰੋ।
ਆਗੂ ਗਿਣਤੀਆਂ ਮਿਣਤੀਆਂ ਵਿਚ ਰੁੱਝੇ, ‘ਜੋੜ-ਤੋੜ’ ਕੀ ਹੋਊ ਦਰਕਦਰ ਯਾਰੋ।

ਬਾਂਦਰ ਬਿੱਲੀਆਂ ਵਾਲੀ ਨਾ ਗੱਲ ਹੋ ਜੇ, ਕੋਈ ਚਾਰ ਨਾ ਜਾਵੇ ‘ਮੱਕਾਰ’ ਯਾਰੋ।
ਜਿਹਦੀ ਜਿੱਤ ਦੀ ਆਸ ਨਾ ਕਿਸੇ ਕੀਤੀ, ਉਸ ਤੋਂ ਡਰਦਿਆਂ ਚੜ੍ਹਿਆ ਬੁਖਾਰ ਭਾਈ।
ਚਾਹਵੇ ‘ਕਮਲ’ ਕਿ ਮੇਰੇ ਜਿਹੇ ਹੋਣ ਸਾਰੇ, ਖਿੜੇ ‘ਫੁੱਲ’ ਜੋ ਵੱਖੋ-ਵੱਖ ਖਿੱਤਿਆਂ ਦੇ।
ਰੱਦੀ ਜਾਣਿਉਂ ਫਤਵਾ ਫਿਰ ਵੋਟਰਾਂ ਦਾ, ਮੁੱਲ ਪਏ ਜੇ ਐਮ.ਐਲ.ਏ. ਜਿੱਤਿਆਂ ਦੇ!
-ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 408-915-1268