ਵੱਡੀ ਸਰਕਾਰ ਦੇ ਸ਼ਿਕਾਰੀ?

ਨੀਲਾ ਚਿੱਟਾ ਭਗਵਾਂ ਜਾਂ ਭਾਵੇਂ ਕੋਈ ਹਰਾ ਹੋਵੇ, ਰਾਜ-ਭਾਗ ਸਾਂਭ ਕੋਈ ਨਾ ਛੱਡਦਾ ਗਰੀਡੀਆਂ।
ਜਾਤ-ਪਾਤ ਮਜ਼੍ਹਬਾਂ ਦੇ ਪਾਉਂਦੇ ਨੇ ਬਖੇੜੇ ਆਪ, ਆਮ ਨਾਗਰਿਕਾਂ ਦੀਆਂ ਵਹਿੰਦੀਆਂ ਬਲੀਡੀਆਂ।

ਆਗੂਆਂ ਦੇ ਸਾਲ਼ੇ ਤੇ ਭਤੀਜੇ ਖਾਂਦੇ ਭਾਣਜੇ ਵੀ, ਅਫਸਰਸ਼ਾਹੀ ਦੇ ਨਾਲ ਸਾਂਝਾਂ ਪਾ ਕੇ ਪੀਢੀਆਂ।
ਸੱਤਾਧਾਰੀ ਹੁੰਦਿਆਂ ਤਾਂ ਲੁੱਟਦੇ ਨੇ ਦੋਹੀਂ ਹੱਥੀਂ, ਗੱਦੀ ਖੁੱਸੇ ‘ਦੂਜੇ’ ਦੀਆਂ ਪੁੱਟਦੇ ਨੇ ਮੀਢੀਆਂ।
ਸਿੱਧੇ ਕਰਨੇ ਲਈ ਕਦੇ ‘ਵਿੰਗੇ’ ਹੋਏ ਸਾਥੀਆਂ ਨੂੰ, ਹੁੰਦੀਆਂ ਬਣਾਈਆਂ ਚੋਰੀਂ ‘ਫੋਟੋਆਂ ਤੇ ਸੀਡੀਆਂ’।
ਐੱਮ ਐੱਲ ਏ,ਸੀ ਐੱਮ ਤੇ ਡਰਾਉਣੇ ਪ੍ਰਧਾਨ ਹੋਣ, ‘ਵੱਡੀ ਸਰਕਾਰ’ ਕੋਲ਼ੇ ‘ਸੀਬੀਆਂ ਤੇ ਈਡੀਆਂ’!
-ਤਰਲੋਚਨਸਿੰਘ ‘ਦੁਪਾਲਪੁਰ’
001-408-915-1268