ਚੰਦ ਦੀ ਸਤਹਿ `ਤੇ ਪਾਣੀ ਹੋਣ ਦੇ ਸਬੂਤ ਮਿਲੇ

ਪੇਈਚਿੰਗ: ਚੀਨ ਦੇ ਚਾਂਗ ਈ-5 ਰਾਕੇਟ ਨੂੰ ਚੰਦ ਦੀ ਸਤਹਿ ‘ਤੇ ਪਾਣੀ ਹੋਣ ਦੇ ਸਬੂਤ ਮਿਲੇ ਹਨ। ਵਿਗਿਆਨ ਮੈਗਜ਼ੀਨ ‘ਸਾਇੰਸ ਐਡਵਾਂਸਿਸ‘ ਵਿਚ ਛਾਪੇ ਗਏ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਚੰਦ ਉੱਤੇ ਰਾਕੇਟ ਦੇ ਉਤਰਨ ਵਾਲੀ ਥਾਂ ‘ਤੇ ਮਿੱਟੀ ਵਿਚ ਪਾਣੀ ਦੀ ਮਾਤਰਾ 120 ਗ੍ਰਾਮ ਪ੍ਰਤੀ ਟਨ ਤੋਂ ਘੱਟ ਸੀ ਤੇ ਇਹ ਥਾਂ ਧਰਤੀ ਦੀ ਤੁਲਨਾ ਵਿਚ ਕਾਫੀ ਖੁਸ਼ਕ ਸੀ।

ਇਸ ਤੋਂ ਪਹਿਲਾਂ ਵੀ ਕੀਤੇ ਗਏ ਪ੍ਰਯੋਗਾਂ ਵਿਚ ਚੰਦ ‘ਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ ਪਰ ਰਾਕੇਟ ਨੇ ਹੁਣ ਚੱਟਾਨਾਂ ਤੇ ਮਿੱਟੀ ਵਿਚ ਪਾਣੀ ਦੇ ਲੱਛਣਾਂ ਦਾ ਪਤਾ ਲਗਾਇਆ ਹੈ। ਰਾਕੇਟ ਵਿਚ ਲਗਾਏ ਗਏ ਇਕ ਵਿਸ਼ੇਸ਼ ਉਪਕਰਨ ਨੇ ਚੰਦ ਦੀਆਂ ਚੱਟਾਨਾਂ ਅਤੇ ਸਤਹਿ ਦੀ ਜਾਂਚ ਕੀਤੀ ਤੇ ਪਹਿਲੀ ਵਾਰ ਮੌਕੇ ‘ਤੇ ਹੀ ਪਾਣੀ ਦੀ ਮੌਜੂਦਗੀ ਦਾ ਪਤਾ ਲੱਗਿਆ।