ਦਿੱਲੀ ਦਾ ਬਿੱਲੀ ਵਰਗਾ ਦਾਅ

ਪੰਜੇ ਕੋਲ਼ ਹੁਣ ਗਿਣਤੀ ਦੇ ਦਿਨ ਰਹਿੰਦੇ, ਗੱਲਾਂ ਕਰ ਰਿਹਾ ਬਹੁਤ ਲੁਭਾਉਣੀਆਂ ਜੀ।

ਲੈ ਕੇ ਝਾੜੁ ‘ਗਰੰਟੀਆਂ’ ਫਿਰ ਰਿਹਾ ਏ, ਪਾਈਆਂ ਕੇਜਰੀਵਾਲ ਨੇ ਛਾਉਣੀਆਂ ਜੀ।
ਚੜ੍ਹ ਕੇ ਹਾਥੀ ’ਤੇ ਤੱਕੜੀ ਕਰੇ ਕੋਸ਼ਿਸ਼, ਕਰੀਆਂ ਗਲਤੀਆਂ ਚਾਹੇ ਬਖਸ਼ਾਉਣੀਆਂ ਜੀ।
ਲੈ ਕੇ ਆਸਰਾ ਕਿਸੇ ਨੇ ‘ਕਮਲ’ ਵਾਲ਼ਾ, ਕਿਤੇ ਲਾਉਣੀਆਂ ਕਿਤੇ ਬੁਝਾਉਣੀਆਂ ਜੀ।
‘ਖੇਡ’ ਖੇਡੇਗੀ ਏਦਾਂ ਦੀ ਜਾਪਦੀ ਐ, ਸਭ ਨੂੰ ਵਿਚ ਹੈਰਾਨੀ ਦੇ ਪਾਉਣ ਵਾਲ਼ੀ।
ਦਿੱਲੀ ਬੈਠਦੀ ਜਿਸ ਤਰ੍ਹਾਂ ਘਾਤ ਲਾ ਕੇ, ਦਿੱਲੀ ਦਾਅ ਪੰਜਾਬ ਵਿਚ ਲਾਉਣ ਵਾਲ਼ੀ!