ਗੱਪਾਂ ਦੇ ਫਲੱਡ ਗੇਟ

ਇਕ-ਦੂਜੇ ਨਾਲੋਂ ਵੱਧ ਛੱਟਾ ਦਿੰਦੇ ‘ਗੱਫਿਆਂ’ ਦਾ, ਥਾਹ ਪਾਉਂਦੇ ਜਾਪਦੇ ਨੇ ਲਾਲਚਾਂ ਦੇ ਮਾਰਿਆਂ ਦਾ।

ਤਾੜੀ ਜਾਂਦੇ ਵੋਟਰਾਂ ਦਾ ਬਾਅਦ ਵਿਚ ਪਤਾ ਲੱਗੂ, ਕਿੰਨਾ ਕੁ ਯਕੀਨ ਕੀਤਾ ਵਾਅਦਿਆਂ-ਖਿਲਾਰਿਆਂ ਦਾ।
ਆਗੂ ਭਾਵੇਂ ਬਹੁਤ ਤੇ ਸਿਆਸੀ ਦਲ ਅੱਡੋ-ਅੱਡ, ‘ਕੁਰਸੀ’ ਹੀ ਮੱਲਣੀ ਨਿਸ਼ਾਨਾ ਇਕੋ ਸਾਰਿਆਂ ਦਾ।
ਦਸ ਅਤੇ ਸਾਢੇ ਚਾਰ ਸਾਲ ਜਿਨ੍ਹਾਂ ਰਾਜ ਕੀਤਾ, ਲੋਕਾਂ ਨੂੰ ਭੁਲਾਉਣਾ ਚਾਹੁੰਦੇ ਚੇਤਾ ਕੀਤੇ ਕਾਰਿਆਂ ਦਾ।
ਆਹ ਫਰੀ ਤੇ ਔਹ ਫਰੀ, ਦਿੰਦਾ ਐ ‘ਗਰੰਟੀ’ ਕੋਈ, ਲੋਕਾਂ ਨੂੰ ‘ਪਤੈ’ ਇਨ੍ਹਾਂ ‘ਸੇਵਾਦਾਰਾਂ’ ਭਾਰਿਆਂ ਦਾ।
ਖੋਲ੍ਹ ’ਤੇ ‘ਫਲੱਡ ਗੇਟ’ਗੱਪਾਂ ਵਾਲ਼ੇ ਲੀਡਰਾਂ ਨੇ,ਆ ਗਿਆ ਪੰਜਾਬ ਵਿਚ ‘ਹੜ੍ਹ’ ਦੇਖੋ ਲਾਰਿਆਂ ਦਾ!