ਫੁੱਲ ਦਵਾਈ ਵਾਇਲਡ ਰੋਜ਼: ਸੰਤੋਖ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249

ਕੀ ਸੰਤੁਸ਼ਟ ਹੋਣਾ ਵੀ ਕੋਈ ਬਿਮਾਰੀ ਹੈ? ਕੀ ਇਹ ਵੀ ਮਨੁੱਖੀ ਸੁਭਾਅ ਦੀ ਕੋਈ ਨਖਿੱਧਤਾ (ਂੲਗਅਟਵਿਟਿੇ) ਹੈ? ਸੰਤੁਸ਼ਟੀ ਅਰਥਾਤ ਸੰਤੋਖ ਤਾਂ ਮਨੁੱਖੀ ਜੀਵਨ ਦੀਆਂ ਉੱਚ ਪ੍ਰਾਪਤੀਆਂ ਗਿਣੀਆਂ ਜਾਂਦੀਆਂ ਹਨ। ਫਿਰ ਵਾਇਲਡ ਰੋਜ਼ (ੱਲਿਦ ੍ਰੋਸੲ) ਕਿਸ ਮਰਜ਼ ਦੀ ਦਵਾਈ ਹੋਈ? ਦਰਅਸਲ ਸੰਤੁਸ਼ਟੀ, ਸੰਤੋਖ ਤੇ ਵਿਰਾਗ ਜਿਹੇ ਵਿਸ਼ੇਸ਼ਣ ਵਾਈਲਡ ਰੋਜ਼ ਦੇ ਵਿਅਕਤੀਤਵ ਨੂੰ ਚੰਗੀ ਤਰ੍ਹਾਂ ਮੂਰਤੀਮਾਨ ਹੀ ਨਹੀਂ ਕਰਦੇ।

ਸ਼ਾਇਦ ਜਿਹੜੇ ਸ਼ਬਦ ਇਸ ਦੇ ਵਰਣਨ ਲਈ ਅੰਗਰੇਜ਼ੀ ਭਾਸ਼ਾ ਵਿਚ ਵਰਤੇ ਜਾਂਦੇ ਹਨ, ਉਨ੍ਹਾਂ ਦੇ ਢੁਕਵੇਂ ਬਦਲ ਪੰਜਾਬੀ ਵਿਚ ਨਹੀਂ ਮਿਲਦੇ। ਜੋ ਮਿਲਦੇ ਹਨ, ਉਹ ਇੰਨੇ ਲੋਕਾਚਾਰੀ ਨਹੀਂ ਕਿ ਬਿਨਾ ਸਮਝਾਇਆਂ ਸਮਝ ਵਿਚ ਆ ਜਾਣ। ਕਈ ਵਾਰ ਤਾਂ ਵਿਆਖਿਆ ਰਾਹੀਂ ਉਨ੍ਹਾਂ ਸ਼ਬਦਾਂ ਦੇ ਭਾਵ-ਅਰਥ ਹੀ ਬਚਦੇ ਹਨ, ਜੋ ਅਸਲ ਸ਼ਬਦਾਂ ਦੇ ਮਾਅਨੇ ਹੀ ਵਿਗਾੜ ਦਿੰਦੇ ਹਨ। ਇਹ ਵੀ ਸੰਭਵ ਹੈ ਕਿ ਮੂਲ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਵਿਚ ਹੀ ਕੋਈ ਊਚ-ਨੀਚ ਰਹਿ ਗਈ ਹੋਵੇ, ਕਿਉਂਕਿ ਭਾਸ਼ਾ ਦੇ ਸ਼ਬਦ ਅੰਦਰੂਨੀ ਭਾਵਨਾਵਾਂ ਦੀ ਹੂਬਹੂ ਪ੍ਰਤੀਨਿਧਤਾ ਨਹੀਂ ਕਰ ਸਕਦੇ। ਇਹ ਤਾਂ ਮਹਿਜ਼ ਉਨ੍ਹਾਂ ਦੇ ਲੇਬਲ ਹੁੰਦੇ, ਜੋ ਬਿਨਾ ਬਹੁਤਾ ਸੋਚੇ-ਸਮਝੇ ਚਿਪਕਾ ਦਿੱਤੇ ਜਾਂਦੇ ਹਨ। ਫਿਰ ਵੀ ਸ਼ਬਦਾਂ ਤੇ ਭਾਸ਼ਾ ਤੋਂ ਉੱਤੇ ਹੋਰ ਕੋਈ ਚੀਜ਼ ਵੀ ਤਾਂ ਨਹੀਂ ਹੈ, ਜਿਸ ਰਾਹੀਂ ਭਾਵਨਾਵਾਂ ਨੂੰ ਵਿਅਕਤ ਕੀਤਾ ਜਾ ਸਕੇ। ਇਸ ਲਈ ਕਈ ਵਾਰ ਕਿਸੇ ਸ਼ਬਦ ਦੀ ਰੂਹ ਤੀਕ ਪਹੁੰਚਣ ਲਈ ਕਈ ਸਾਰੇ ਸਮਾਨ ਸ਼ਬਦਾਂ ਦੀ ਇਕੱਠੀ ਵਰਤੋਂ ਕਰਨੀ ਪੈਂਦੀ ਹੈ।
ਵਾਈਲਡ ਰੋਜ਼ (ੱਲਿਦ ੍ਰੋਸੲ) ਦੀ ਰੂਹ ਤੀਕ ਪਹੁੰਚਣ ਲਈ ਕਈ ਸ਼ਬਦ ਵਰਤੇ ਜਾਂਦੇ ਹਨ। ਇਨ੍ਹਾਂ ਵਿਚੋਂ ਵਧੇਰੇ ਪ੍ਰਸਿੱਧ ਉਦਾਸੀਨਤਾ, ਉਤਸ਼ਾਹਹੀਣਤਾ, ਸ਼ਿਕਾਇਤਹੀਣਤਾ, ਸੰਤੋਖ, ਅਲਗਾਓਵਾਦ, ਰੁਚੀਹੀਣਤਾ, ਵਿਰਾਗ, ਈਨ ਮੰਨਣਾ, ਸਮਝੌਤਾ ਕਰਨਾ, ਸਹਿ ਜਾਣਾ, ਸਿਰ ਨਾ ਚੁੱਕਣਾ, ਘਾਸੇ ਪੈਣਾ ਆਦਿ ਹਨ। ਇਹ ਉਸ ਵਿਅਕਤੀ ਦੀਆਂ ਨਿਸ਼ਾਨੀਆਂ ਹਨ, ਜਿਸ ਨੂੰ ਕੋਈ ਤਕਲੀਫ ਤਾਂ ਹੁੰਦੀ ਹੈ, ਪਰ ਉਸ ਨੂੰ ਮਨ `ਤੇ ਨਹੀਂ ਲਿਆਉਂਦਾ। ਉਸ ਨੇ ਉਸ ਨੂੰ ਸਵੀਕਾਰ ਕਰ ਲਿਆ ਹੁੰਦਾ ਹੈ। ਉਸ ਨੇ ਆਪਣੇ ਦੁਖ ਨਾਲ ਰਹਿਣਾ ਸਿੱਖ ਲਿਆ ਹੁੰਦਾ ਹੈ ਤੇ ਉਸ ਨੂੰ ਉਸ ਤੋਂ ਛੁਟਕਾਰੇ ਦਾ ਕੋਈ ਫਿਕਰ ਨਹੀਂ ਹੁੰਦਾ। ਅਜਿਹਾ ਵਿਅਕਤੀ ਆਪਣੀ ਤਕਲੀਫ ਪ੍ਰਤੀ ਉਦਾਸੀਨ ਹੋ ਜਾਂਦਾ ਹੈ, ਭਾਵ ਉਹ ਬਿਮਾਰੀ ਦੀ ਈਨ ਮੰਨ ਲੈਂਦਾ ਹੈ ਜਾਂ ਉਹ ਉਸ ਨੂੰ ਸਵੀਕਾਰ ਕਰ ਲੈਂਦਾ ਹੈ। ਉਸ ਨੂੰ ਬੀਮਾਰੀ ਤਾਂ ਹੁੰਦੀ ਹੈ, ਪਰ ਉਹ ਇਸ ਦੇ ਹੁੰਦਿਆਂ ਵੀ ਆਪਣਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਸਾਰਦਾ ਰਹਿੰਦਾ ਹੈ। ਇਸ ਲਿਹਾਜ਼ ਤਾਂ ਦੁਨੀਆਂ ਦਾ ਬੱਚਾ ਬੱਚਾ ਇਸ ਦਵਾਈ ਦਾ ਬੀਮਾਰ ਹੈ। ਸਭ ਨੂੰ ਕੋਈ ਨਾ ਕੋਈ ਤਕਲੀਫ ਹੁੰਦੀ ਹੈ ਤੇ ਸਾਰੇ ਹੀ ਬਿਨਾ ਇਲਾਜ ਕਰਵਾਏ ਉਸ ਨਾਲ ਨਿਭਦੇ ਰਹਿੰਦੇ ਹਨ। ਜੇ ਕਿਸੇ ਨੂੰ ਵਧੇਰੇ ਪਿਆਸ ਲਗਦੀ ਹੈ, ਉਹ ਘੜ੍ਹੀ ਮੁੜੀ ਪਾਣੀ ਪੀਂਦਾ ਰਹਿੰਦਾ ਹੈ। ਜੋ ਸਵੇਰੇ ਉੱਠਦਾ ਹੀ ਟਾਇਲਟ ਵਲ ਭੱਜਦਾ ਹੈ, ਉਹ ਬਿਨਾ ਇਲਾਜ ਕਰਵਾਏ ਹਮੇਸ਼ਾ ਇੱਦਾਂ ਕਰਦਾ ਰਹਿੰਦਾ ਹੈ। ਲੰਮੀਆਂ ਲਾ-ਇਲਾਜ ਬਿਮਾਰੀਆਂ ਵਾਲੇ ਲੋਕ ਇਨ੍ਹਾਂ ਨਾਲ ਸਮਝੌਤਾ ਕਰ ਕੇ ਇਵੇਂ ਹੀ ਰਹੀ ਜਾਂਦੇ ਹਨ। ਇਸ ਲਈ ਅੰਗਰੇਜ਼ੀ ਸ਼ਬਦ ੍ਰੲਚੋਨਚਲਿੲਦ (ਸਹਿਮਤੀ) ਇਸ ਦਵਾਈ ਦੇ ਸੁਭਾਅ ਲਈ ਸਭ ਤੋਂ ਢੁਕਵਾਂ ਮਾਲੂਮ ਹੁੰਦਾ ਹੈ।
ਤਾਂ ਵੀ ਇਸ ਫੁੱਲ ਦਵਾਈ ਦੀ ਅਸਲ ਪ੍ਰਕਿਰਤੀ ਦਾ ਪਤਾ ਡਾਕਟਰ ਬੈਚ ਦੀ ਆਪਣੀ ਲਿਖਤ ਤੋਂ ਲਾਉਣਾ ਜਰੂਰੀ ਹੈ। ਉਸ ਅਨੁਸਾਰ “ਇਹ ਫੁੱਲ ਦਵਾਈ ਉਨ੍ਹਾਂ ਲਈ ਹੈ, ਜੋ ਬਿਨਾ ਕਿਸੇ ਖਾਸ ਕਾਰਨ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਘਟਨਾਵਾਂ ਤੋਂ ਅਣਭਿੱਜ ਰਹਿ ਕੇ, ਭਾਵ ਉਨ੍ਹਾਂ ਨੂੰ ਆਪਣੀ ਕਿਸਮਤ ਮੰਨ ਕੇ ਸਹਿਨ ਕਰੀ ਜਾਂਦੇ ਹਨ ਤੇ ਆਪਣੇ ਜੀਵਨ ਦੀ ਗੱਡੀ ਨੂੰ ਜਿਵੇਂ ਤਿਵੇਂ ਘਸੀਟੀ ਜਾਂਦੇ ਹਨ। ਉਹ ਚੀਜ਼ਾਂ ਨੂੰ ਸੁਧਾਰ ਕੇ ਜੀਵਨ ਦਾ ਹੁਲਾਰਾ ਲੈਣ ਦੀ ਥਾਂ ਹਾਲਾਤ ਨਾਲ ਸਹਿਯੋਗ ਕਰ ਕੇ ਚਲਦੇ ਹਨ। ਉਹ ਜੀਵਨ ਦੇ ਸੰਘਰਸ਼ ਵਿਚ ਦਬ ਕੇ ਚਲਣ ਵਾਲੇ ਹੁੰਦੇ ਹਨ ਤੇ ਹਾਲਾਤ ਪ੍ਰਤੀ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ।”
ਡਾ. ਬੈਚ ਦੇ ਇਸ ਵਰਣਨ ਵਿਚ ਪਹਿਲੀ ਮੁੱਖ ਗੱਲ ਇਹ ਹੈ ਕਿ ਵਾਈਲਡ ਰੋਜ਼ ਦੇ ਸੁਭਾਅ ਵਾਲੇ ਵਿਅਕਤੀ ਬਾਹਰਲੇ ਹਾਲਾਤ ਦਾ ਅਸਰ ਨਹੀਂ ਕਬੂਲਦੇ। ਉਨ੍ਹਾਂ ਦੇ ਜੀਵਨ ਵਿਚ ਜੋ ਵੀ ਵਾਪਰਦਾ ਰਹੇ, ਉਹ ਉਸ ਵੱਲ ਧਿਆਨ ਨਹੀਂ ਦਿੰਦੇ। ਜੇ ਕੁਝ ਚੰਗਾ ਵਾਪਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਚਾਅ ਨਹੀਂ ਚੜ੍ਹਦਾ ਤੇ ਜੇ ਕੁਝ ਮਾੜਾ ਵਾਪਰਦਾ ਹੈ ਤਾਂ ਉਹ ਭਾਣਾ ਮੰਨ ਕੇ ਬਰਦਾਸ਼ਤ ਕਰ ਲੈਂਦੇ ਹਨ। ਉਹ ਸਮਝਦੇ ਹਨ ਕਿ ਕੁਦਰਤ ਦੇ ਭਾਣੇ ਅੱਗੇ ਉਹ ਕੁਝ ਨਹੀਂ ਕਰ ਸਕਦੇ, ਇਸ ਲਈ ਉਸ ਨੂੰ ਤਾਂ ਸਵੀਕਾਰ ਹੀ ਕਰਨਾ ਪਵੇਗਾ। ਦੂਜੇ ਉਹ ਇਸ ਤਰ੍ਹਾਂ ਦਾ ਉਦਾਸੀਨਤਾ ਵਾਲਾ ਰੁਖ ਕਿਸੇ ਖਾਸ ਕਾਰਨ ਕਰ ਕੇ ਨਹੀਂ ਅਪਨਾਉਂਦੇ, ਸਗੋਂ ਆਪਣੀ ਸੁਭਾਵਿਕ ਪ੍ਰਕਿਰਤੀ ਕਰਕੇ ਅਪਨਾਉਂਦੇ ਹਨ। ਖਾਸ ਕਾਰਨ ਤੋਂ ਭਾਵ ਕਿਸੇ ਖਾਸ ਕਿਸਮ ਦੀ ਮਜ਼ਬੂਰੀ ਜਾਂ ਡਰ ਹੈ। ਚੰਗਾ ਪਹਿਰਾਵਾ, ਚੰਗਾ ਭੋਜਨ ਤੇ ਸਿਰ `ਤੇ ਛੱਤ ਸਭ ਦੀ ਲੋੜ ਹੈ। ਜੇ ਕਿਸੇ ਨੂੰ ਸਾਧਨਾਂ ਦੀ ਕਮੀ ਕਰ ਕੇ ਮਾੜੇ ਕੱਪੜੇ ਪਹਿਨਣੇ ਪੈਂਦੇ ਹੋਣ ਜਾਂ ਬਾਸੀ ਭੋਜਨ ਖਾਣਾ ਪੈਂਦਾ ਹੋਵੇ ਤੇ ਜਾਂ ਚੋਂਦੀ ਛੱਤ ਵਾਲੇ ਘਰ ਵਿਚ ਰਹਿਣਾ ਪੈ ਰਿਹਾ ਹੋਵੇ ਤਾਂ ਇਹ ਖਾਸ ਕਾਰਨ ਹੈ। ਜੇ ਉਹ ਸਾਧਨ ਜੋੜ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦੀ ਕੋਸਿ਼ਸ਼ ਕਰ ਰਿਹਾ ਹੈ ਤਾਂ ਉਹ ਵਾਈਲਡ ਰੋਜ਼ ਦਾ ਮਰੀਜ਼ ਨਹੀਂ ਹੈ, ਪਰ ਜੇ ਉਹ ਹਾਲਾਤ ਨਾਲ ਸਮਝੌਤਾ ਕਰ ਗਿਆ ਹੈ ਤੇ ਸਮਝਣ ਲੱਗਿਆ ਹੈ ਕਿ ਜਿਸ ਹਾਲਤ ਵਿਚ ਉਹ ਰਹਿ ਰਿਹਾ ਹੈ, ਉਹ ਉਸ ਦੀ ਹੋਣੀ ਹੈ, ਭਾਵ ਉਸ ਦੇ ਮੁਕੱਦਰ ਵਿਚ ਲਿਖਿਆ ਹੀ ਇਵੇਂ ਹੈ, ਤੇ ਇਸ ਬਾਰੇ ਉਹ ਉੱਕਾ ਕੁਝ ਨਹੀਂ ਕਰ ਸਕਦਾ, ਤਾਂ ਉਸ ਨੂੰ ਇਹ ਫੁੱਲ ਦਵਾਈ ਦੇਣੀ ਹੀ ਚਾਹੀਦੀ ਹੈ। ਅਜਿਹੇ ਲੋਕ ਆਪਣੀ ਹਾਲਤ ਵਿਚ ਹੀ ਮਸਤ ਰਹਿੰਦੇ ਹਨ ਤੇ ਕੋਈ ਉੱਦਮ ਨਹੀਂ ਕਰਦੇ। ਪਰ ਜਿਸ ਕੋਲ ਸਾਧਨ ਹੋਣ ਤੇ ਉਹ ਉੱਦਮ ਵੀ ਨਾ ਕਰੇ, ਉਸ ਨੂੰ ਉੱਚਾ ਉਠਣ ਲਈ ਦੂਜਿਆਂ ਦੀ ਰੀਸ ਵੀ ਨਾ ਆਵੇ ਤੇ ਉਹ ਇੰਨਾ ਕਹਿ ਕੇ ਹੀ ਸਾਰ ਦੇਵੇ ਕਿ ‘ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ’ ਤਾਂ ਉਸ ਨੂੰ ਵਾਈਲਡ ਰੋਜ਼ ਦੀ ਥਾਂ ਲਾਰਚ ਨਾਂ ਦੀ ਫੁੱਲ ਦਵਾਈ ਦੇਣੀ ਬਣਦੀ ਹੈ।
ਤੀਜੇ, ਵਾਈਲਡ ਰੋਜ਼ ਦੀ ਖਾਸੀਅਤ ਵਾਲੇ ਲੋਕ ਆਪਣੇ ਆਪ ਨੂੰ ਇੰਨਾ ਸੰਤੁਸ਼ਟ ਤੇ ਆਤਮ-ਨਿਰਭਰ ਸਮਝਦੇ ਹਨ ਕਿ ਉਹ ਸੰਸਾਰ ਦੇ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਪਾਉਂਦੇ। ਉਹ ਇਸ ਨੂੰ ਜਿਵੇਂ ਪ੍ਰਾਪਤ ਕਰਦੇ ਹਨ, ਉਵੇਂ ਹੀ ਛੱਡ ਕੇ ਚਲੇ ਜਾਂਦੇ ਹਨ। ਉਹ ਇਸ ਦੀ ਸੰਭਾਲ ਕਰਨ ਵਾਲੇ ਭਾਵ ਟੁੱਟ-ਭੱਜ ਨੂੰ ਠੀਕ ਕਰਨ ਵਾਲੇ ਵੀ ਨਹੀਂ ਹੁੰਦੇ, ਸਗੋਂ ਇਸ ਨੂੰ ਆਪਣੀ ਹਾਲਤ `ਤੇ ਛੱਡ ਕੇ ਚਲੇ ਜਾਣ ਵਾਲੇ ਹੁੰਦੇ ਹਨ। ਉਹ ਇਸ ਨੂੰ ਮਾਯਾ ਦਾ ਜੰਜਾਲ ਸਮਝਦੇ ਹਨ ਤੇ ਇਸ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਆਮ ਤੌਰ `ਤੇ ਇਹ ਪ੍ਰਵਿਰਤੀਆਂ ਵੱਡੇ ਪੂਜਾ ਪਾਠੀਆਂ ਤੇ ਸੰਨਿਆਸੀਆਂ ਦੀਆਂ ਹੁੰਦੀਆਂ ਹਨ, ਜੋ ਸੰਸਾਰ ਨਾਲੋਂ ਆਪਣੇ ਤਾਲੂਕਾਤ ਤੋੜ ਕੇ ਬ੍ਰਹਮ ਨਾਲ ਲੀਨ ਹੋ ਜਾਣਾ ਚਾਹੁੰਦੇ ਹਨ ਤੇ ਇਸੇ ਆਸ ਵਿਚ ਸਾਰਾ ਜੀਵਨ ਲਾ ਦਿੰਦੇ ਹਨ। ਇਨ੍ਹਾਂ ਨੂੰ ਦੁੱਖ-ਸੁੱਖ, ਮਾਣ ਇੱਜ਼ਤ ਤੇ ਜੀਵਨ-ਮਰਨ ਸਭ ਇਕ ਬਰਾਬਰ ਲਗਦਾ ਹੈ। ਦੁਨੀਆਂ ਇਨ੍ਹਾਂ ਨੂੰ ਉੱਚੀ ਬਿਰਤੀ ਵਾਲੇ ਜਾਂ ਚੰਗੀ ਕਰਨੀ ਵਾਲੇ ਜਾਂ ਅਤਿ ਪਹੁੰਚੇ ਹੋਏ ਮਹਾਂਪੁਰਸ਼ ਮੰਨਦੀ ਹੈ। ਇਨ੍ਹਾਂ ਵਿਚੋਂ ਬਹੁਤੇ ਤਾਂ ਪਾਖੰਡ ਕਰ ਕੇ ਮਾਇਆ ਦੇ ਸੁਖ ਬਟੋਰਨ ਵਾਲੇ ਹੁੰਦੇ ਹਨ, ਪਰ ਜੇ ਕੋਈ ਸੱਚੀ ਮੁੱਚੀ ਇਨ੍ਹਾਂ ਵਿਚਾਰਾਂ ਦਾ ਧਾਰਨੀ ਹੋਵੇ ਤਾਂ ਉਸ ਨੂੰ ਫੁੱਲ ਦਵਾਈ ਵਾਈਲਡ ਰੋਜ਼ ਦਾ ਮਰੀਜ਼ ਸਮਝਿਆ ਜਾਣਾ ਚਾਹੀਦਾ ਹੈ।
ਚੌਥੇ, ਵਾਈਲਡ ਰੋਜ਼ ਦੀਆਂ ਆਦਤਾਂ ਵਾਲੇ ਲੋਕ ਹਾਲਾਤ ਹੇਠ ਦਬ ਕੇ ਚਲਦੇ ਹਨ ਤੇ ਇਨ੍ਹਾਂ ਖਿਲਾਫ ਕਦੇ ਸ਼ਿਕਾਇਤ ਨਹੀਂ ਕਰਦੇ। ਉਹ ਭਾਵੇਂ ਭੁੱਖੇ ਹੋਣ ਤੇ ਭਾਵੇਂ ਅਤਿ ਦੇ ਬੀਮਾਰ ਹੋਣ, ਪਰ ਕਹਿਣਗੇ ਇਹੀ ਕਿ ਦਾਤੇ ਦਾ ਸ਼ੁਕਰ ਹੈ, ਉਹ ਠੀਕ ਠਾਕ ਹਨ। ਐਗਰੀਮਨੀ ਦੇ ਮਰੀਜ਼ ਵੀ ਅੰਦਰੋਂ ਦੁਖੀ ਤੇ ਬਾਹਰੋਂ ਖੁਸ਼ ਪ੍ਰਤੀਤ ਹੁੰਦੇ ਹਨ, ਪਰ ਉਹ ਅੰਦਰੋਂ ਸੱਚੀ ਮੁੱਚੀ ਦੁਖੀ ਹੁੰਦੇ ਹਨ ਤੇ ਬਾਹਰੋਂ ਖੁਸ਼ ਹੋਣ ਦਾ ਡਰਾਮਾ ਕਰਦੇ ਹਨ। ਵਾਈਲਡ ਰੋਜ਼ ਵਾਲਿਆਂ ਨੂੰ ਦੁਖ ਸੁਖ ਦੀ ਪਰਵਾਹ ਨਹੀਂ ਹੁੰਦੀ ਤੇ ਉਹ ਇਨ੍ਹਾਂ ਨੂੰ ਹਾਲਾਤ ਦਾ ਪ੍ਰਛਾਵਾਂ ਸਮਝਦੇ ਹਨ।
ਡਾ. ਦਰਸ਼ਨ ਸਿੰਘ ਵੋਹਰਾ ਨੇ ਇਸ ਫੁੱਲ ਦਵਾਈ ਦੇ ਮਰੀਜ਼ਾਂ ਦੀਆਂ ਮੁੱਖ ਵਿਸ਼ੇਸ਼ਤਾਈਆਂ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ:
1. ਉਹ ਆਪਣੀ ਨਾਕਾਮਯਾਬੀ, ਬਦਕਿਸਮਤੀ ਤੇ ਗਰੀਬੀ ਨਾਲ ਸਮਝੌਤਾ ਕਰ ਲੈਂਦੇ ਹਨ ਤੇ ਜਿ਼ੰਦਗੀ ਤੋਂ ਉਪਰਾਮ ਹੋ ਕੇ ਆਪਣੀ ਹਾਲਤ ਸੁਧਾਰਨ ਦਾ ਖਿਆਲ ਛੱਡ ਦਿੰਦੇ ਹਨ।
2. ਉਹ ਜੋ ਕੁਝ ਹੋਣਾ ਹੈ, ਉਸ ਨੂੰ ਕਿਸਮਤ `ਤੇ ਛੱਡ ਦਿੰਦੇ ਹਨ, ਆਪਣੀ ਦੁਰਦਸ਼ਾ ਨੂੰ ਪੂਰਬਲੇ ਕਰਮਾਂ ਦਾ ਫਲ ਸਮਝ ਕੇ ਆਪਣੀ ਬੀਮਾਰੀ ਦਾ ਇਲਾਜ ਨਹੀਂ ਕਰਵਾਉਂਦੇ ਅਤੇ ਵਧਦੀ ਮਹਿੰਗਾਈ ਜਾਂ ਘਟਦੀ ਆਮਦਨ ਦੀ ਔਕੜ ਸਮੇਂ ਵੀ ਆਪਣੀ ਆਮਦਨ ਵਧਾਉਣ ਦਾ ਕੋਈ ਯਤਨ ਨਹੀਂ ਕਰਦੇ।
3. ਉਨ੍ਹਾਂ ਦੀ ਘਰੋਗੀ ਜਿ਼ੰਦਗੀ ਵਿਚ ਅਸ਼ਾਂਤੀ, ਪੁਰਾਣੀ ਬੀਮਾਰੀ, ਆਰਥਿਕ ਦੁਰਦਸ਼ਾ, ਸਮਾਜਿਕ ਬਦਨਾਮੀ, ਬੱਚਿਆਂ ਦਾ ਹਨੇਰਾ ਭਵਿੱਖ ਆਦਿ ਕੁਝ ਵੀ ਉਨ੍ਹਾਂ ਨੂੰ ਝੰਜੋੜ ਕੇ ਸੁਚੇਤ ਪੱਧਰ `ਤੇ ਖੜ੍ਹਾ ਨਹੀਂ ਕਰ ਸਕਦਾ।
4. ਉਹ ਆਪਣੀ ਦੁਰਦਸ਼ਾ ਦੀ ਕਿਸੇ ਕੋਲ ਸ਼ਿਕਾਇਤ ਨਹੀਂ ਕਰਦੇ, ਕਿਉਂਕਿ ਇਹ ਦੁਰਦਸ਼ਾ ਉਨ੍ਹਾਂ ਨੂੰ ਸੁਭਾਵਿਕ ਲਗਦੀ ਹੈ।
5. ਉਹ ਆਪਣੇ ਆਪ ਨੂੰ ਹਮੇਸ਼ਾ ਥੱਕੇ ਹਾਰੇ ਤੇ ਬਲਹੀਣ ਮਹਿਸੂਸ ਕਰਦੇ ਹਨ।
6. ਉਨ੍ਹਾਂ ਦੇ ਜੀਵਨ ਵਿਚ ਮਨੁੱਖਾਂ ਵਾਲਾ ਕੋਈ ਉਤਸ਼ਾਹ ਤੇ ਹੁਲਾਸ ਨਹੀਂ ਹੁੰਦਾ, ਇਸ ਲਈ ਉਹ ਮਨੁੱਖੀ ਦੇਹੀ ਵਿਚ ਪਸੂ ਸਮਾਨ ਵਾਂਗ ਹੁੰਦੇ ਹਨ। ਉਨ੍ਹਾਂ ਨੇ ਭੁੱਖ ਲੱਗੀ `ਤੇ ਜੋ ਮਿਲ ਗਿਆ, ਸੋ ਖਾ ਲੈਣਾ ਹੁੰਦਾ ਹੈ, ਥੋੜ੍ਹੇ ਵਿਚ ਹੀ ਗੁਜ਼ਾਰਾ ਕਰ ਲੈਣਾ ਹੁੰਦਾ ਹੈ ਅਤੇ ਥੁੜ੍ਹਨ `ਤੇ ਹੋਰ ਦਾ ਇੰਤਜ਼ਾਮ ਨਹੀਂ ਕਰਨਾ ਹੁੰਦਾ।
7. ਫੁੱਲ ਦਵਾਈ ਵਾਈਲਡ ਰੋਜ਼ ਲੈਣ ਨਾਲ ਉਨ੍ਹਾਂ ਦੇ ਜੀਵਨ ਵਿਚ ਚਾਅ ਤੇ ਹੁਲਾਸ ਆ ਜਾਣਗੇ ਭਾਵ ਉਹ ਆਪਣੇ ਕੰਮ ਦਿਲਚਸਪੀ ਤੇ ਜਿ਼ੰਮੇਵਾਰੀ ਨਾਲ ਕਰਨਗੇ ਤੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਹਰ ਔਕੜ ਦਾ ਟਾਕਰਾ ਕਰਨ ਲੱਗ ਪੈਣਗੇ।
ਉਂਜ ਦੁਖ ਸੁਖ ਇਕ ਸਮਾਨ ਜਾਣਨ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਬੀਮਾਰਾਂ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ, ਪਰ ਹੋਮਿਓਪੈਥੀ ਅਨੁਸਾਰ ਉਹ ਰੋਗੀ ਹੁੰਦੇ ਹਨ। ਇਸ ਵਿਚ ਅਜਿਹੇ ਕਈ ਵਿਅਕਤੀਆਂ ਨੂੰ ਬੀਮਾਰ ਸਮਝਿਆ ਜਾਂਦਾ ਹੈ, ਜਿਨ੍ਹਾਂ ਨੂੰ ਸਮਾਜ ਵਿਚ ਧਰਮੀ-ਕਰਮੀ ਸਮਝ ਕੇ ਸਨਮਾਨਿਆ ਜਾਂਦਾ ਹੈ। ਇਹ ਉਨ੍ਹਾਂ ਦੀ ਉੱਚ ਧਾਰਮਿਕ ਅਵਸਥਾ ਨੂੰ ਇਕ ਮੈਡੀਕਲ ਹਾਲਤ (ੰੲਦਚਿਅਲ ਛੋਨਦਟਿੋਿਨ) ਦੱਸਦੀ ਹੈ। ਕਾਰਨ ਇਹ ਕਿ ਇਸ ਰਾਹੀਂ ਪਰਖ ਕੀਤੀਆਂ ਕਈ ਦਵਾਈਆਂ ਮਨੁੱਖ ਵਿਚ ਧਾਰਮਿਕ ਰੁਚੀਆਂ ਵਾਲੇ ਚਿੰਨ ਉਤਪੰਨ ਕਰਦੀਆਂ ਹਨ। ਜੋ ਧਾਰਮਿਕ ਵਿਚਾਰਾਂ ਵਾਲੇ ਨਹੀਂ ਵੀ ਹੁੰਦੇ, ਹੋਮਿਓਪੈਥਿਕ ਦਵਾਈਆਂ ਦੀ ਪਰੂਵਿੰਗ (ਫਰੋਵਨਿਗ) ਵੇਲੇ ਉਹ ਵੀ ਧਾਰਮਿਕ ਤੇ ਫਿਲਾਸਫਾਨਾ ਚਿੰਤਨ ਵਾਲੀਆਂ ਅਲਾਮਤਾਂ ਦਰਸਾਉਣ ਲੱਗ ਪੈਂਦੇ ਹਨ। ਮਿਸਾਲ ਵਜੋਂ ਸਟਰਾਮੋਨੀਅਮ (ੰਟਰਅਮੋਨੁਿਮ) ਦਾ ਮਰੀਜ਼ ਬੇਹਦ ਧਰਮੀ ਹੁੰਦਾ ਹੈ ਤੇ ਹਰ ਵੇਲੇ ਪੂਜਾ ਪਾਠ ਵਿਚ ਲੱਗਿਆ ਰਹਿੰਦਾ ਹੈ। ਰ੍ਹੱਸ ਟਾਕਸ (੍ਰਹੁਸ ਠੋਣ) ਦਾ ਰੋਗੀ ਹਰ ਵੇਲੇ ਪ੍ਰਭੂ ਚਰਨਾਂ ਨਾਲ ਜੁੜਿਆ ਅਰਦਾਸ ਕਰਦਾ ਰਹਿੰਦਾ ਹੈ। ਸਾਈਕਲਾਮਿਨ (ਛੇਚਲਅਮੲਨ) ਤੇ ਡਿਜੀਟਲਿਸ (ਧਗਿਟਿਅਲਸਿ) ਵਾਲਿਆਂ ਨੂੰ ਆਪਣੀ ਜ਼ਮੀਰ ਦੀ ਚਿੰਤਾ ਰਹਿੰਦੀ ਹੈ। ਸਿਲੀਕਾ (ੰਲਿਚਿਅ), ਸਟ੍ਰੌਂਸੀਅਮ (ੰਟਰੋਨਟੁਿਮ ਛਅਰਬ) ਤੇ ਲੈਕੇਸਿਸ (਼ਅਚਹੲਸਸਿ) ਦੇ ਮਰੀਜ਼ ਧਾਰਮਿਕ ਦੀਵਾਨਗੀ (੍ਰੲਲਗਿੋਿੁਸ ੀਨਸਅਨਟਿੇ) ਦੇ ਸ਼ਿਕਾਰ ਹੋਏ ਹੁੰਦੇ ਹਨ। ਮੈਲੀਲੋਟਸ (ੰੲਲਲਿੋਟੁਸ) ਤੇ ਨੈਟਰਮ ਕਾਰਬ (ਂਅਟਰੁਮ ਛਅਰਬ) ਵਾਲਿਆਂ ਵਿਚ ਧਾਰਮਿਕ ਚਿੰਤਾ (੍ਰੲਲਗਿੋਿੁਸ ੰੲਲਅਨਚਹੋਲੇ) ਜਾਂ ਧਾਰਮਿਕ ਡਿਪ੍ਰੈਸ਼ਨ ਭਾਰੂ ਹੁੰਦਾ ਹੈ। ਇਸੇ ਤਰ੍ਹਾਂ ਵਿਰੈਟ੍ਰਮ ਐਲਬਮ (ੜੲਰਅਟਰੁਮ ੳਲਬ) ਤੇ ਕੈਂਫਰ (ਛਅਮਪਹੋਰਅ) ਧਾਰਮਿਕ ਜਾਨੂੰਨ (੍ਰੲਲਗਿੋਿੁਸ ੰਅਨਅਿ) ਪੈਦਾ ਕਰਦੇ ਹਨ ਅਤੇ ਥੂਜਾ (ਠਹੁਜਅ) ਦੇ ਮਰੀਜ਼ ਸਰੀਰ ਤੇ ਆਤਮਾ ਨੂੰ ਨਿਖੇੜ ਕੇ ਦੇਖਣ ਦੇ ਆਦੀ ਹੁੰਦੇ ਹਨ। ਪਰ ਫੁੱਲ ਦਵਾਈ ਵਾਈਲਡ ਰੋਜ਼ ਦੇ ਮਰੀਜ਼ਾਂ ਦੀ ਪ੍ਰਵਿਰਤੀ ਧਾਰਮਿਕ ਪੂਜਾ ਪਾਠ ਜਾਂ ਅਰਦਾਸ ਕਰਨ ਵਾਲੀ ਨਹੀਂ ਹੁੰਦੀ। ਉਨ੍ਹਾਂ ਦਾ ਤਾਂ ਆਪਣੀ ਆਤਮਾ ਦੀ ਮੁਕਤੀ ਨਾਲ ਵੀ ਕੋਈ ਸਰੋਕਾਰ ਨਹੀਂ ਹੁੰਦਾ। ਉਹ ਤਾਂ ਸਗੋਂ ਨਿਰਲੇਪ, ਸੰਤੁਸ਼ਟ ਤੇ ਫੱਕਰ ਕਿਸਮ ਦੇ ਬੇਪ੍ਰਵਾਹ ਹੁੰਦੇ ਹਨ।
ਇਸ ਤਰ੍ਹਾਂ ਫੁੱਲ ਦਵਾਈ ਵਾਈਲਡ ਰੋਜ਼ ਦੋ ਪੱਧਰਾਂ `ਤੇ ਕੰਮ ਕਰਦੀ ਹੈ, ਪਹਿਲਾ ਸੰਸਾਰਕ ਤੇ ਦੂਜਾ ਸਰੀਰਕ। ਸੰਸਾਰਕ ਪੱਧਰ `ਤੇ ਇਸ ਦਾ ਮਰੀਜ਼ ਲਾਪ੍ਰਵਾਹ ਤੇ ਉਤਸ਼ਾਹਹੀਣ ਹੁੰਦਾ ਹੈ। ਉਸ ਨੂੰ ਖਾਣ ਪਹਿਨਣ ਦਾ ਸ਼ੌਕ ਨਹੀਂ ਹੁੰਦਾ। ਉਸ ਕੋਲ ਜੋ ਹੁੰਦਾ ਹੈ, ਉਸੇ ਵਿਚ ਰੱਬ ਦਾ ਸ਼ੁਕਰ ਕਰ ਕੇ ਗੁਜ਼ਾਰਾ ਕਰਦਾ ਰਹਿੰਦਾ ਹੈ। ਉਸ ਦੇ ਨਾਲ ਵਾਲੇ ਕੰਮ ਮਿਹਨਤ ਕਰ ਕੇ ਅੱਗੇ ਨਿਕਲ ਜਾਂਦੇ ਹਨ, ਪਰ ਉਹ ਉੱਥੇ ਹੀ ਰੁਕਿਆ ਰਹਿੰਦਾ ਹੈ। ਉਸ ਨੂੰ ਦੂਜਿਆਂ ਦੀ ਤਰੱਕੀ ਦਾ ਕੋਈ ਸਾੜਾ ਨਹੀਂ ਹੁੰਦਾ ਤੇ ਨਾ ਹੀ ਉਹ ਦੂਜਿਆਂ ਦੀ ਰੀਸ ਕਰਦਾ ਹੈ। ਉਸ ਦੀ ਫਿਲਾਸਫੀ ਹੁੰਦੀ ਹੈ ਕਿ ਰੱਬ ਨੇ ਜੋ ਕਿਸਮਤ ਵਿਚ ਲਿਖਿਆ ਹੈ, ਉਹੀ ਮਿਲਣਾ ਹੈ, ਵਾਧੂ ਲਾਲਸਾ ਕਰਨ ਦਾ ਕੋਈ ਲਾਭ ਨਹੀਂ। ਸਾੜਾ ਤਾਂ ਕਿਸੇ ਨਾਲ ਵਾਟਰ ਵਾਇਓਲੈੱਟ ਦਾ ਮਰੀਜ਼ ਵੀ ਨਹੀਂ ਕਰਦਾ, ਸਗੋਂ ਉਹ ਸਰਬਤ ਦਾ ਭਲਾ ਚਾਹੁੰਦਾ ਹੈ, ਪਰ ਵਾਟਰ ਵਾਇਓਲੈੱਟ ਸੁਭਾਅ ਦਾ ਵਿਅਕਤੀ ਆਪ ਸੁਘੜ ਗਿਆਨੀ ਤੇ ਤਰੱਕੀਸ਼ੁਦਾ ਹੁੰਦਾ ਹੈ। ਇਸ ਦੇ ਉਲਟ ਵਾਈਲਡ ਰੋਜ਼ ਦੇ ਰੋਗੀ ਵਿਚ ਅੱਗੇ ਵਧਣ ਦਾ ਉਤਸ਼ਾਹ ਨਹੀਂ ਹੁੰਦਾ। ਜੇ ਉਸ ਦੀ ਹਾਲਤ ਜਰਾ ਹੋਰ ਡਿੱਗ ਜਾਵੇ ਤਾਂ ਉਹ ਆਪਣੀ ਮੁਫਲਿਸੀ ਦੀ ਹਾਲਤ ਨੂੰ ਵਡਿਆਉਣ ਵੀ ਲੱਗ ਪੈਂਦਾ ਹੈ। ਉਹ ਆਪਣੇ ਆਪ ਨੂੰ ਰਾਜਾ ਦੱਸੇਗਾ, ਆਪਣੇ ਬਾਂਕੇ ਜੀਵਨ ਬਾਰੇ ਜੁਮਲੇ ਗਾਵੇਗਾ ਤੇ ਫਿਲਾਸਫੀ ਘੋਟੇਗਾ। ਫਿਰ ਉਸ ਨੂੰ ਸਾਧਾਰਣ ਚੀਜ਼ਾਂ ਵੀ ਚੰਗੀਆਂ ਲੱਗਣ ਲੱਗ ਜਾਣਗੀਆਂ ਤੇ ਉਹ ਉਨ੍ਹਾਂ ਨੂੰ ਹੀ ਵਡਮੁੱਲੀਆਂ ਸਮਝ ਕੇ ਸਾਂਭ ਸਾਂਭ ਰੱਖਣਾ ਸ਼ੁਰੂ ਕਰ ਦੇਵੇਗਾ। ਉਸ ਨੂੰ ਲੀਰਾਂ ਵੀ ਦੁਸ਼ਾਲੇ ਲੱਗਣਗੀਆਂ। ਹੌਲੀ ਹੌਲੀ ਉਹ ਘੋਰੀ ਤੇ ਦਲਿੱਦਰੀ ਬਣ ਜਾਵੇਗਾ। ਹੋਮਿਓਪੈਥੀ ਵਿਚ ਅਜਿਹੇ ਵਿਅਕਤੀ ਨੂੰ ਸਲਫਰ (ੰੁਲਪਹੁਰ) ਦਿੱਤੀ ਜਾਂਦੀ ਹੈ, ਪਰ ਬੈਚ ਪੱਧਤੀ ਵਿਚ ਵਾਇਲਡ ਰੋਜ਼ ਦੇ ਕੇ ਉਸ ਦੇ ਸੁਭਾਅ ਤੇ ਸੋਚ-ਦੋਹਾਂ ਨੂੰ ਦਰੁਸਤ ਕੀਤਾ ਜਾਂਦਾ ਹੈ। ਇਹ ਫੁੱਲ ਦਵਾਈ ਉਸ ਨੂੰ ਮਾਨਸਿਕ ਹੱਲਾਸ਼ੇਰੀ ਦੇ ਕੇ ਉਸ ਦੀਆਂ ਸੁੱਤੀਆਂ ਦੁਨੀਆਵੀ ਸੁਰਾਂ ਖੋਲ੍ਹ ਦੇਵੇਗੀ।
ਛੇ ਸਾਲ ਪਹਿਲਾਂ ਮੇਰੇ ਕੋਲ ਉਣਤਾਲੀ ਸਾਲਾਂ ਦੀ ਇਕ ਬੀਬੀ ਆਪਣੇ ਹੱਥਾਂ ਦੇ ਐਗਜ਼ੀਮੇ ਦੀ ਸਮੱਸਿਆ ਲੈ ਕੇ ਆਈ। ਇਸ ਦਾ ਕਾਰਨ ਪੁੱਛਣ `ਤੇ ਉਸ ਨੇ ਦੱਸਿਆ ਕਿ ਉਹ ਇਕ ਰੈਸਟੋਰੈਂਟ ਵਿਚ ਸਬਜ਼ੀਆਂ ਕੱਟਣ ਦਾ ਕੰਮ ਕਰਦੀ ਹੈ, ਜਿੱਥੇ ਉਸ ਨੂੰ ਦਸਤਾਨੇ ਪਾਉਣੇ ਪੈਂਦੇ ਹਨ, ਜਿਸ ਕਾਰਨ ਹੱਥਾਂ ਨੂੰ ਹਵਾ ਨਹੀਂ ਲਗਦੀ। ਬੀਬੀ ਕਾਫੀ ਪੜ੍ਹੀ-ਲਿਖੀ ਲਗਦੀ ਸੀ, ਇਸ ਲਈ ਮੈਨੂੰ ਲੱਗਿਆ ਕਿ ਉਹ ਆਪਣੀ ਯੋਗਤਾ ਤੋਂ ਘੱਟ ਕੰਮ ਕਰ ਰਹੀ ਹੈ। ਮੈਂ ਉਸ ਨੂੰ ਉਸ ਦੀ ਪੜ੍ਹਾਈ ਲਿਖਾਈ ਬਾਰੇ ਪੁੱਛਿਆ। ਕਹਿਣ ਲੱਗੀ, “ਜੀ ਇੰਡੀਆ ਤੋਂ ਐਮ. ਏ., ਐਮ.ਫਿਲ ਹਾਂ, ਪਰ ਇੱਥੇ ਆ ਕੇ ਕੁਝ ਨਹੀਂ ਕੀਤਾ।” ਉਸ ਦੀਆਂ ਗੱਲਾਂ ਨੇ ਮੇਰੇ ਅੰਦਰ ਪਿਆ ਅਧਿਆਪਕ ਜਗਾ ਦਿੱਤਾ, ਜੋ ਕਦੇ ਐਮ. ਏ., ਐਮ.ਫਿਲ, ਪੀਐਚ. ਡੀ., ਆਈ. ਏ. ਐਸ. ਤੇ ਆਈ. ਪੀ. ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦਾ ਸੀ। ਮੈਂ ਉਸ ਨੂੰ ਪੁੱਛਿਆ, “ਅੱਗੇ ਕਿਉਂ ਨਹੀਂ ਪੜ੍ਹੀ?” ਉਹ ਕਹਿਣ ਲੱਗੀ, “ਜੀ ਘਰ ਦਿਆਂ ਨੇ ਪੜ੍ਹਾਈ ਦੌਰਾਨ ਹੀ ਵਿਆਹ ਕਰ ਦਿੱਤਾ, ਹਸਬੈਂਡ ਨਾਲ ਇੱਥੇ ਆ ਗਈ। ਇੱਥੇ ਆ ਕੇ ਜਿੱਥੇ ਬੈਠ ਗਏ, ਸੋ ਬੈਠ ਗਏ। ਵਾਹਿਗੁਰੂ ਦੀ ਕਿਰਪਾ ਨਾਲ ਸੋਹਣਾ ਰੋਟੀ ਪਾਣੀ ਮਿਲਦਾ ਸੀ, ਕੰਮ ਕਰਨ ਦੀ ਲੋੜ ਨਾ ਪਈ। ਆਹ ਹੁਣ ਜਦੋਂ ਜਿ਼ੰਮੇਵਾਰੀ ਪਈ ਹੈ ਤਾਂ ਇਕ ਸਹੇਲੀ ਦੇ ਨਾਲ ਜਾ ਕੇ ਥੋੜ੍ਹਾ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕੀਤਾ ਹੈ। ਬਸ ਗੁਜ਼ਾਰਾ ਹੋਈ ਜਾਂਦਾ ਹੈ।”
ਜੀਵਨ ਪ੍ਰਤੀ ਉਸ ਦੇ ਰਵਈਏ ਦੀਆਂ ਸੁਸਤ ਤੇ ਸੰਤੁਸ਼ਟ ਰਮਜ਼ਾਂ ਨੂੰ ਪਛਾਣ ਕੇ ਮੈਨੂੰ ਲੱਗਿਆ ਕਿ ਜਿਸ ਤਰ੍ਹਾਂ ਦਾ ਐਕਜ਼ੀਮਾ ਉਸ ਦੇ ਹੱਥਾਂ ਨੂੰ ਹੋਇਆ ਹੈ, ਉਸੇ ਤਰ੍ਹਾਂ ਦਾ ਸੋਚ ਦੀ ਖੜੋਤ ਦਾ ਇਕ ਐਕਜ਼ੀਮਾ ਉਸ ਦੀ ਜਿ਼ੰਦਗੀ ਵਿਚ ਨੂੰ ਵੀ ਹੋ ਗਿਆ ਹੈ। ਦੋਹਾਂ ਦਾ ਮੁੱਢ ਇਕ ਸਮਝ ਕੇ ਮੈਂ ਉਸ ਨੂੰ ਫੁੱਲ ਦਵਾਈ ਵਾਈਲਡ ਰੋਜ਼ ਖਾਣ ਦਾ ਸੁਝਾਅ ਦਿੱਤਾ। ਮਹੀਨੇ ਬਾਅਦ ਫਿਰ ਆਈ ਤਾਂ ਉਸ ਦੇ ਹੱਥ ਸਾਫ ਹੋ ਗਏ ਸਨ। ਉਸ ਨੇ ਦੱਸਿਆ ਕਿ ਉਸ ਨੂੰ ਅਧਿਆਪਕ ਬਣਨ ਦੀ ਪੁਰਾਣੀ ਇੱਛਾ ਬੜਾ ਤੰਗ ਕਰ ਰਹੀ ਹੈ, ਇਸ ਲਈ ਉਹ ਇਸ ਸਬੰਧੀ ਸਲਾਹ ਮਸ਼ਵਰਾ ਕਰਨ ਲਈ ਯੂਨੀਵਰਸਿਟੀ ਗਈ ਸੀ। ਅਗਲੇ ਸਮੈਸਟਰ ਤੋਂ ਅਧਿਆਪਨ ਦਾ ਕੋਰਸ ਸ਼ੁਰੂ ਕਰੇਗੀ। ਉਸ ਦੀ ਵਾਈਲਡ ਰੋਜ਼ ਜਾਰੀ ਰੱਖੀ ਗਈ। ਅੱਜ ਉਹ ਔਰਤ ਉਸੇ ਕਾਊਂਟੀ ਦੇ ਇਕ ਸਕੂਲ ਵਿਚ ਪੱਕੀ ਐਲੀਮੈਂਟਰੀ ਟੀਚਰ ਹੈ।
ਜਿਵੇਂ ਇਹ ਫੁੱਲ ਦਵਾਈ ਵਿਅਕਤੀ ਨੂੰ ਸਮਾਜਿਕ ਪੱਧਰ `ਤੇ ਆਪਣੀਆਂ ਜਿ਼ੰਮੇਵਾਰੀਆਂ ਪ੍ਰਤੀ ਸੁਚੇਤ ਕਰਦੀ ਹੈ, ਉਵੇਂ ਸਰੀਰਕ ਪੱਧਰ `ਤੇ ਇਹ ਉਸ ਦੇ ਜਿਸਮਾਨੀ ਰੋਗਾਂ ਦਾ ਇਲਾਜ ਕਰਦੀ ਹੈ। ਅਜਿਹੇ ਰੋਗੀ ਆਮ ਹੀ ਦੇਖਣ ਨੂੰ ਮਿਲਦੇ ਹਨ, ਜਿਹੜੇ ਛੇਤੀ ਛੇਤੀ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾਉਂਦੇ। ਉਹ ਸੋਚਦੇ ਹਨ ਕਿ ਉਨ੍ਹਾਂ ਦੀ ਬੀਮਾਰੀ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਇਸ ਦੇ ਹੁੰਦਿਆਂ ਵੀ ਉਨ੍ਹਾਂ ਦਾ ਕੰਮ ਚਲੀ ਜਾਂਦਾ ਹੈ। ਜਿਨ੍ਹਾਂ ਨੂੰ ਖੁਰਕ ਹੁੰਦੀ ਹੈ, ਉਹ ਖੁਰਕ ਲੈਂਦੇ ਹਨ; ਜਿਨ੍ਹਾਂ ਦਾ ਪੇਟ ਖਰਾਬ ਹੁੰਦਾ ਹੈ, ਉਹ ਖਾਣਾ ਪੀਣਾ ਘੱਟ ਕਰ ਦਿੰਦੇ ਹਨ ਤੇ ਜਿਨ੍ਹਾਂ ਨੂੰ ਰਾਤੀਂ ਨੀਂਦ ਨਹੀਂ ਆਉਂਦੀ, ਉਹ ਦਿਨੇ ਸੌਂ ਲੈਂਦੇ ਹਨ। ਉਨ੍ਹਾਂ ਨੇ ਬਿਮਾਰੀ ਨਾਲ ਇਸ ਤਰ੍ਹਾਂ ਮਿਲੀਭੁਗਤ ਕੀਤੀ ਹੁੰਦੀ ਹੈ ਕਿ ਬਿਮਾਰੀ ਉਨ੍ਹਾਂ ਨੂੰ ਤੰਗ ਨਹੀਂ ਕਰਦੀ ਤੇ ਉਹ ਬੀਮਾਰੀ ਨੂੰ ਤੰਗ ਨਹੀਂ ਕਰਦੇ। ਮੇਰੇ ਕੋਲ ਇਕ ਸਕੂਲ ਅਧਿਆਪਕ ਅੱਖਾਂ ਦੀ ਦਵਾਈ ਲੈਣ ਆਇਆ। ਉਸ ਨੂੰ ਧੁੰਦਲਾ ਦਿਖਾਈ ਦਿੰਦਾ ਸੀ, ਜੋ ਐਨਕ ਨਾਲ ਵੀ ਠੀਕ ਨਹੀਂ ਸੀ ਹੁੰਦਾ। ਜਦੋਂ ਉਹ ਆਪਣੀ ਤਕਲੀਫ ਦੱਸਣ ਲੱਗਿਆ, ਉਸ ਨੂੰ ਵਾਰ ਵਾਰ ਖੰਘ ਆਈ ਜਾਵੇ, ਜਿਸ ਕਾਰਨ ਉਸ ਨੂੰ ਰੁਕਣਾ ਪਵੇ। ਮੈਂ ਉਸ ਨੂੰ ਕਿਹਾ, “ਮਾਸਟਰ ਜੀ, ਤੁਹਾਨੂੰ ਤਾਂ ਖੰਘ ਵੀ ਬਹੁਤ ਹੈ।” ਉਹ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰਦਾ ਬੋਲਿਆ, “ਇਹ ਤਾਂ ਬਹੁਤ ਦੇਰ ਤੋਂ ਇਵੇਂ ਹੈ, ਵੱਡੀ ਸਮੱਸਿਆ ਤਾਂ ਨਿਗਾਹ ਦੀ ਹੈ।”
ਮੈਂ ਉਸ ਨੂੰ ਫਿਰ ਪੁੱਛਿਆ, “ਇਹ ਤਾਂ ਤੁਹਾਨੂੰ ਪੜ੍ਹਾਉਣ ਵੀ ਨਹੀਂ ਦਿੰਦੀ ਹੋਵੇਗੀ?” ਉਹਨੇ ਕਿਹਾ, “ਸਵੇਰ ਵੇਲੇ ਨ੍ਹੀਂ ਇੰਨੀ ਉੱਠਦੀ। ਉਂਜ ਵੀ ਬਹੁਤਾ ਕੰਮ ਬੋਰਡ `ਤੇ ਲਿਖਣ ਦਾ ਹੀ ਹੁੰਦਾ ਹੈ। ਕੋਈ ਪੁਸਤਕ ਪੜ੍ਹ ਕੇ ਸੁਣਾਉਣੀ ਹੋਵੇ ਤਾਂ ਬੱਚਿਆਂ ਦੀ ਵਾਰੀ ਬੰਨ ਦੇਈਦੀ ਐ।” ਮੈਂ ਸੋਚਿਆ ਕਿ ਇਹ ਅਧਿਆਪਕ ਕਿਸੇ ਚੀਜ਼ ਵਲ ਉਦੋਂ ਤੀਕ ਧਿਆਨ ਨਹੀਂ ਦਿੰਦਾ, ਜਦੋਂ ਤੀਕ ਨੱਕ ਦੀ ਚੋ ਕੇ ਮੂੰਹ ਵਿਚ ਨਾ ਪੈ ਜਾਵੇ। ਮੈਂ ਉਸ ਨੂੰ ਵਾਈਲਡ ਰੋਜ਼ ਦੀਆਂ ਦੋ ਖੁਰਾਕਾਂ ਹਰ ਰੋਜ਼ ਖਾਣ ਲਈ ਕਿਹਾ- ਇਕ ਸਵੇਰੇ, ਇਕ ਰਾਤ ਨੂੰ। ਤਿੰਨ ਹਫਤੇ ਬਾਅਦ ਜਦੋਂ ਦੁਬਾਰਾ ਆਇਆ ਤਾਂ ਉਸ ਦੀ ਖੰਘ ਗਾਇਬ ਸੀ ਤੇ ਨਿਗਾਹ ਕਾਫੀ ਹੱਦ ਤੀਕ ਸਾਫ ਹੋ ਗਈ ਸੀ।
ਕਈ ਵਾਰ ਮਰੀਜ਼ ਹੁੰਦਾ ਤਾਂ ਬਹੁਤ ਬੀਮਾਰ ਹੈ, ਪਰ ਜੇ ਉਸ ਨੂੰ ਉਸ ਦਾ ਹਾਲ ਪੁੱਛੋ ਤਾਂ ਕਹਿੰਦਾ ਹੈ ਕਿ ਉਹ ਠੀਕ ਠਾਕ ਹੈ। ਬੁਖਾਰ 102 ਡਿਗਰੀ ਹੁੰਦਾ ਹੈ ਤੇ ਉਹ ਕੰਬਲ ਨਾਲ ਮੂੰਹ ਢਕੀ ਪਿਆ ਹੁੰਦਾ ਹੈ, ਪਰ ਪੁੱਛਣ `ਤੇ ਹਮੇਸ਼ਾ ਆਪਣੇ ਆਪ ਨੂੰ ਤੰਦਰੁਸਤ ਦੱਸਦਾ ਹੈ। ਜੇ ਉਹ ਇਸ ਤਰ੍ਹਾਂ ਪਿਆ ਪਿਆ ਸੌਂ ਵੀ ਜਾਵੇ ਜਾਂ ਬੇਹੋਸ਼ ਵੀ ਹੋ ਜਾਵੇ ਤਾਂ ਵੀ ਜਾਗਣ ਤੋਂ ਬਾਅਦ ਠੀਕ ਹੀ ਦੱਸੇਗਾ। ਮੇਰੇ ਕੋਲ ਇਕ ਬੀਬੀ ਆਪਣੇ ਪਤੀ ਨੂੰ ਲੈ ਕੇ ਆਈ। ਉਸ ਨੇ ਸ਼ਿਕਾਇਤ ਰੂਪ ਵਿਚ ਦੱਸਿਆ ਕਿ ਉਸ ਦਾ ਤਾਪਮਾਨ ਹਮੇਸ਼ਾ ਨਾਰਮਲ ਨਾਲੋਂ ਇਕ ਡਿਗਰੀ ਵੱਧ ਰਹਿੰਦਾ ਹੈ, ਪਰ ਉਹ ਆਪਣੇ ਆਪ ਨੂੰ ਸਵਾਸਥ ਦੱਸਦਾ ਹੈ। ਮੈਂ ਚੈਕ ਕੀਤਾ ਤਾਂ ਵੀ ਉਸ ਦਾ ਬੁਖਾਰ 99 ਡਿਗਰੀ ਤੋਂ ਉੱਤੇ ਸੀ। ਬੀਬੀ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਡਾਕਟਰੀ ਇਲਾਜ ਕਰਵਾਇਆ ਤੇ ਠੀਕ ਨਾ ਹੋਇਆ, ਪਰ ਹੁਣ ਉਸ ਨੇ ਇਲਾਜ ਕਰਵਾਉਣਾ ਹੀ ਬੰਦ ਕਰ ਦਿੱਤਾ ਹੈ ਤੇ ਉਹ ਬੁਖਾਰ ਦੀ ਹਾਲਤ ਵਿਚ ਹੀ ਤੁਰਦਾ ਫਿਰਦਾ ਹੈ। ਮੈਂ ਉਸ ਨੂੰ ਫੁੱਲ ਦਵਾਈ ਵਾਈਲਡ ਰੋਜ਼ ਦੀਆਂ ਕੁਝ ਖੁਰਾਕਾਂ ਦਿੱਤੀਆਂ ਤੇ ਉਸ ਦਾ ਤਾਪਮਾਨ ਸਹੀ 98.4 ਆ ਗਿਆ। ਇਸੇ ਦਵਾਈ ਨੂੰ ਮੈਂ ਉਨ੍ਹਾਂ ਲੋਕਾਂ ਲਈ ਵੀ ਸਫਲਤਾ ਪੂਰਵਕ ਵਰਤਿਆ ਹੈ, ਜਿਨ੍ਹਾਂ ਦਾ ਬੱਲਡ ਪ੍ਰੈਸ਼ਰ ਹਮੇਸ਼ਾ ਵਧਿਆ ਰਹਿੰਦਾ ਹੈ ਤੇ ਉਹ ਬਿਨਾ ਪ੍ਰਵਾਹ ਕੀਤੇ ਕੰਮ ਕਾਰ ਕਰਦੇ ਫਿਰਦੇ ਰਹਿੰਦੇ ਹਨ।
ਫੁੱਲ ਦਵਾਈ ਵਾਈਲਡ ਰੋਜ਼ ਦੇ ਇਸ ਪੱਖ ਨੂੰ ਸਮਝਾਉਣ ਲਈ ‘ਕ੍ਰਾਂਤੀਕਾਰੀ ਹੋਮਿਓਪੈਥੀ’ ਦੇ ਬਾਨੀ ਡਾ. ਐਮ. ਐਲ. ਸਹਿਗਲ ਦੇ ਦੱਸੇ ਇਕ ਕੇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਲੰਡਨ ਵਿਚ ਡਾ. ਸਹਿਗਲ ਦਾ ਭਰਾ ਜਿਸ ਮੰਦਰ ਵਿਚ ਪੂਜਾ ਭਗਤੀ ਕਰਨ ਜਾਂਦਾ ਸੀ, ਉੱਥੋਂ ਦਾ ਪੁਜਾਰੀ ਮੁੱਦਤ ਤੋਂ ਬੀਮਾਰ ਸੀ। ਪ੍ਰਵਚਨ ਕਰਦਾ ਹੋਇਆ ਜਦੋਂ ਉਹ ਭਗਤਾਂ ਨੂੰ ਸੰਬੋਧਨ ਕਰਦਾ ਸੀ ਤਾਂ ਉਸ ਨੂੰ ਦਮੇ ਵਾਲੀ ਖੰਘ ਛਿੜ ਜਾਂਦੀ ਸੀ। ਉਹ ਇਸ ਨੂੰ ਬੜਾ ਜੋਰ ਲਾ ਕੇ ਰੋਕਣ ਦੀ ਕੋਸਿ਼ਸ਼ ਕਰਦਾ, ਪਰ ਇਸ ਨਾਲ ਉਸ ਦੀ ਹਾਲਤ ਪਤਲੀ ਹੋ ਜਾਂਦੀ। ਡਾ. ਸਹਿਗਲ ਨੂੰ ਉਸ ਦੇ ਭਰਾ ਨੇ ਬੇਨਤੀ ਕੀਤੀ ਕਿ ਉਹ ਉਸ ਪੁਜਾਰੀ ਨੂੰ ਠੀਕ ਕਰੇ। ਡਾ. ਸਾਹਿਬ ਨੇ ਕਿਹਾ ਕਿ ਉਹ ਠੀਕ ਤਾਂ ਕਰ ਦੇਣਗੇ, ਪਰ ਇਸ ਕੰਮ ਲਈ ਪਹਿਲਾਂ ਪੁਜਾਰੀ ਆਪਣੀ ਹਾਲਤ ਦਾ ਸਿੱਧਾ ਸਾਦਾ ਬਿਆਨ ਆਪਣੇ ਹੱਥ ਨਾਲ ਲਿਖ ਕੇ ਚਿੱਠੀ ਰਾਹੀਂ ਉਨ੍ਹਾਂ ਨੂੰ ਭੇਜੇ। ਫਿਰ ਉਹ ਉਸ ਨੂੰ ਫੋਨ `ਤੇ ਕੁਝ ਸਵਾਲ ਪੁੱਛਣਗੇ ਤੇ ਦਵਾਈ ਭੇਜਣਗੇ। ਪੁਜਾਰੀ ਨੇ ਚਿੱਠੀ ਭੇਜੀ, ਜਿਸ ਵਿਚ ਉਸ ਨੇ ਲਿਖਿਆ ਸੀ, “ਉਂਜ ਤਾਂ ਮੈਂ ਸੰਸਾਰ ਨੂੰ ਤਿਆਗਿਆ ਹੋਇਆ ਹੈ, ਇਸ ਲਈ ਮੈਂ ਮੋਹ ਤੇ ਘ੍ਰਿਣਾ ਦੀਆਂ ਭਾਵਨਾਵਾਂ ਤੋਂ ਉਪਰ ਉੱਠਿਆ ਹੋਇਆ ਹਾਂ, ਪਰ ਜਦੋਂ ਮੇਰੇ ਪੂਜਾ ਪਾਠ ਦੇ ਕੰਮ ਵਿਚ ਵਿਘਨ ਪੈਂਦਾ ਹੈ ਤਾਂ ਮੈਂ ਬੈਚੈਨ ਹੋ ਜਾਂਦਾ ਹਾਂ।” ਡਾ. ਸਹਿਗਲ ਨੇ ਇਹ ਪੜ੍ਹ ਕੇ ਉਸ ਨੂੰ ਫੋਨ `ਤੇ ਪੁੱਛਿਆ, “ਕੀ ਉਹ ਵਿਘਨ, ਜੋ ਤੁਹਾਨੂੰ ਬੇਚੈਨ ਕਰ ਦਿੰਦਾ ਹੈ, ਕਦੇ ਤੁਹਾਡੇ ਮਨ ਨੂੰ ਪੂਜਾ ਪਾਠ ਦੇ ਕੰਮ ਤੋਂ ਇੰਨਾ ਉਚਾਟ ਵੀ ਕਰ ਦਿੰਦਾ ਹੈ ਕਿ ਤੁਸੀਂ ਇਸ ਪੇਸ਼ੇ ਨੂੰ ਛੱਡ ਦੇਣ ਦੀ ਗੱਲ ਸੋਚੋਂ?” ਪੁਜਾਰੀ ਨੇ ਉੱਤਰ ਦਿੱਤਾ, “ਨਹੀਂ, ਹੁਣ ਮੈਂ ਇਸ ਨੂੰ ਯਥਾਰਥ ਮੰਨਣ ਲੱਗ ਪਿਆ ਹਾਂ, ਜਿਸ ਨਾਲ ਮੈਨੂੰ ਹਮੇਸ਼ਾ ਰਹਿਣਾ ਪਵੇਗਾ। ਹੁਣ ਮੈਂ ਇਸ ਪ੍ਰਤੀ ਬੇਪ੍ਰਵਾਹ ਹੋ ਚੁਕਾ ਹਾਂ ਤੇ ਇਸ ਨੂੰ ਆਪਣੇ ਕੰਮ `ਤੇ ਭਾਰੂ ਨਹੀਂ ਪੈਣ ਦਿੰਦਾ।”
ਉਸ ਦੇ ਸੁਭਾਅ ਦੀ ਹਾਲਾਤ ਨਾਲ ਸਮਝੌਤਾ ਕਰਨ ਦੀ ਇਸ ਅਲਾਮਤ ਦੇ ਆਧਾਰ `ਤੇ ਡਾ. ਸਹਿਗਲ ਨੇ ਕੌਕੂਲਸ ਇੰਡੀਕਾ-30 (ਛੋਚਚੁਲੁਸ ੀਨਦਚਿਅ-30) ਦੀਆਂ ਤਿੰਨ ਖੁਰਾਕਾਂ ਅੱਧੇ ਅੱਧੇ ਘੰਟੇ ਬਾਅਦ ਲੈਣ ਲਈ ਭੇਜ ਕੇ ਪੁਜਾਰੀ ਦਾ ਪੁਰਾਣਾ ਦਮਾ ਹਮੇਸ਼ਾ ਲਈ ਖਤਮ ਕਰ ਦਿੱਤਾ। ਇਹ ਤਾਂ ਹੋਮਿਓਪੈਥਿਕ ਇਲਾਜ ਦੀ ਗੱਲ ਹੈ, ਪਰ ਜੇ ਉਸੇ ਪੁਜਾਰੀ ਦਾ ਇਲਾਜ ਬੈਚ ਫੁੱਲ ਦਵਾਈਆਂ ਨਾਲ ਕਰਨਾ ਪਵੇ ਤਾਂ ਉਸ ਨੂੰ ਫੁੱਲ ਦਵਾਈ ਵਾਈਲਡ ਰੋਜ਼ ਦੇਣੀ ਪਵੇਗੀ। ਕੋਈ ਪੁੱਛੇ ਕਿ ਕੀ ਕੌਕੂਲਸ ਇੰਡੀਕਾ ਤੇ ਵਾਈਲਡ ਰੋਜ਼ ਦਾ ਕੋਈ ਆਪਸੀ ਨਾਤਾ ਹੈ? ਜੀ ਨਹੀਂ, ਲਗਦਾ ਤਾਂ ਨਹੀਂ। ਕੌਕੂਲਸ ਇੰਡੀਕਾ ਭਾਰਤੀ ਕੌਕਰੋਚ ਹੈ ਤੇ ਵਾਈਲਡ ਰੋਜ਼ ਜੰਗਲੀ ਗੁਲਾਬ। ਉਂਜ ਜੇ ਇਹ ਕੌਕਰੋਚ ਰਾਤ ਵੇਲੇ ਨਿਕਲ ਕੇ ਜੰਗਲੀ ਗੁਲਾਬ ਦੇ ਬੂਟੇ `ਤੇ ਚੜ੍ਹ ਆਉਂਦਾ ਹੋਵੇ ਤਾਂ ਹੋਰ ਗੱਲ ਹੈ!