ਡਾ: ਗੋਬਿੰਦਰ ਸਿੰਘ ਸਮਰਾਓ
ਫੋਨ 408-634-2310
ਹਰ ਇਕ ਬੈਚ ਫੁੱਲ ਦਵਾਈ ਨੂੰ ਵਾਰ ਵਾਰ ਮਹੱਤਵਪੂਰਣ ਲਿਖਦਿਆਂ ਇਕ ਝਿਜਕ ਜਿਹੀ ਪੈਦਾ ਹੁੰਦੀ ਹੈ। ਸੰਕੋਚ ਇਸ ਗੱਲ ਤੋਂ ਹੈ ਕਿ ਕਿਤੇ ਪਾਠਕ ਇਹ ਨਾ ਸਮਝ ਲੈਣ ਕਿ ਇਸ ਦਾ ਤਾਂ ਕੰਮ ਹੀ ਹਰੇਕ ਫੁੱਲ ਦਵਾਈ ਨੂੰ ਅਤਿਅੰਤ ਚੰਗੀ ਦੱਸਣਾ ਹੈ। ਡਰ ਇਹ ਵੀ ਹੈ ਕਿ ਕੋਈ ਇਹ ਨਾ ਸਮਝ ਲਵੇ ਕਿ ਇਨ੍ਹਾਂ ਦਵਾਈਆਂ ਦੀ ਬਹੁਤੀ ਪ੍ਰਸ਼ੰਸਾ ਕਰ ਕੇ ਮੈਂ ਆਪਣੀ ਜਾਂ ਕਿਸੇ ਹੋਰ ਦੀ ਮਸ਼ਹੂਰੀ ਕਰ ਰਿਹਾ ਹਾਂ; ਪਰ ਅਜਿਹਾ ਕੁਝ ਵੀ ਨਹੀਂ ਹੈ। ਮਾਂ ਬੋਲੀ ਵਿਚ ਇਨ੍ਹਾਂ ਦਵਾਈਆਂ ਦੀ ਜਾਣਕਾਰੀ ਕੇਵਲ ਲੋਕ ਹਿੱਤ ਵਿਚ ਦਿੱਤੀ ਜਾ ਰਹੀ ਹੈ ਤਾਂ ਜੋ ਅਣਜਾਣਪੁਣੇ ਵਿਚ ਫਸੀ ਲੁਕਾਈ ਕਈ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਨੂੰ ਲਾਇਲਾਜ ਸਮਝ ਕੇ ਐਵੇਂ ਨਾ ਪਿਸਦੀ ਚਲੀ ਜਾਵੇ।
ਬਾਜ਼ਾਰ ਵਿਚ ਸ਼ੱਰ੍ਹੇਆਮ ਮਿਲਦੀਆਂ ਇਨ੍ਹਾਂ ਦਵਾਈਆਂ ਨੂੰ ਕੋਈ ਵੀ ਅਜ਼ਮਾ ਸਕਦਾ ਹੈ ਤੇ ਲਾਭ ਉਠਾ ਸਕਦਾ ਹੈ। ਇਸ ਵਿਚ ਮੇਰੀ ਜਾਂ ਕਿਸੇ ਹੋਰ ਦੀ ਸਿਫਾਰਸ਼ ਦੀ ਕੋਈ ਲੋੜ ਨਹੀਂ। ਇਨ੍ਹਾਂ ਦੀ ਤਾਰੀਫ ਕਰਨਾ ਕੋਈ ਮੇਰਾ ਓ. ਸੀ. ਡੀ. (ੌ ਛ ਧ) ਵੀ ਨਹੀਂ ਤੇ ਨਾ ਹੁਣ ਵ੍ਹਾਈਟ ਚੈਸਟਨਟ ਦੀ ਵਡਿਆਈ ਕਰਨ ਵੇਲੇ ਆਪਣੀ ਚੰਗਾ ਚੰਗਾ ਕਹਿਣ ਦੀ ਰਟ ਨੂੰ ਤੋੜਨ ਲਈ ਮੈਂ ਇਸ ਦੀ ਕੋਈ ਖੁਰਾਕ ਲਈ ਹੈ। ਕੋਈ ਕਰੇ ਵੀ ਕੀ! ਜੇ ਇਹ ਫੁੱਲ ਦਵਾਈਆਂ ਹੋਣ ਹੀ ਇਕ ਤੋਂ ਇਕ ਵੱਧ ਉਪਯੋਗੀ। ਮੈਂ ਤਾਂ ਸਮਝਦਾਂ ਜੇ ਇਨ੍ਹਾਂ ਵਿਚੋਂ ਇਕ ਵੀ ਈਜ਼ਾਦ ਹੋਣੋਂ ਰਹਿ ਜਾਂਦੀ ਤਾਂ ਇਹ ਮਨੁੱਖਤਾ ਲਈ ਬਹੁਤ ਘਾਟੇ ਵਾਲੀ ਗੱਲ ਹੋਣੀ ਸੀ। ਬਸ ਇਹੀ ਇਕ ਕਾਰਨ ਹੈ ਕਿ ਇਨ੍ਹਾਂ ਸਾਰੀਆਂ ਨੂੰ ਮਹੱਤਵਪੂਰਣ ਕਹਿਣ ਨੂੰ ਮਨ ਕਰਦਾ ਹੈ।
ਫੁੱਲ ਦਵਾਈ ਵ੍ਹਾਈਟ ਚੈਸਟਨਟ (ੱਹਟਿੲ ਛਹੲਸਟਨੁਟ) ਇਕ ਅਤਿਅੰਤ ਸੁਖਦਾਇਕ ਤੇ ਮਨੁੱਖਤਾ ਨੂੰ ਵੱਡੇ ਪੈਮਾਨੇ `ਤੇ ਰਾਹਤ ਦੇਣ ਵਾਲੀ ਦਵਾਈ ਹੈ। ਇਹ ਹਾਰਸ ਚੈਸਟਨਟ (੍ਹੋਰਸੲ ਛਹੲਸਟਨੁਟ) ਭਾਵ ਸੁਪਾਰੀ ਦੇ ਬੂਟੇ ਦੇ ਫੁੱਲਾਂ ਤੋਂ ਤਿਆਰ ਹੁੰਦੀ ਹੈ, ਜਿਸ ਨੂੰ ਪੌਦਾ ਵਿਗਿਆਨ ਭਾਸ਼ਾ ਵਿਚ ਐਸਕਿਊਲਸ ਹਿਪੋਕਾਸਟਾਨਮ (ੳੲਸਚੁਲੁਸ ੍ਹਪਿਪੋਚਅਸਟਅਨੁਮ) ਕਹਿੰਦੇ ਹਨ। ਇਸ ਦਾ ਫਲ ਜ਼ਹਿਰੀਲਾ ਹੁੰਦਾ ਹੈ ਤੇ ਕੱਚਾ ਖਾਣ `ਤੇ ਮਾਰ ਵੀ ਦਿੰਦਾ ਹੈ, ਪਰ ਦਵਾਈ ਰੂਪ ਵਿਚ ਇਹ ਮਰਦਿਆਂ ਨੂੰ ਬਚਾ ਲੈਂਦਾ ਹੈ। ਕੋਈ ਘੱਟ ਕੋਈ ਵੱਧ, ਸਾਰੇ ਹੀ ਇਸ ਦਵਾਈ ਦੀਆਂ ਅਲਾਮਤਾਂ ਤੋਂ ਪੀੜਤ ਹੁੰਦੇ ਹਨ। ਜੀਵਨ ਵਿਚ ਕਿਸੇ ਨਾ ਕਿਸੇ ਵੇਲੇ ਤਾਂ ਹਰ ਇਕ ਨੂੰ ਹੀ ਇਸ ਦੀ ਲੋੜ ਪੈਂਦੀ ਹੈ, ਪਰ ਬਹੁਤੇ ਇਸ ਦੇ ਪੱਕੇ ਮਰੀਜ਼ ਹੁੰਦੇ ਹਨ। ਜਿਨ੍ਹਾਂ ਨੂੰ ਇਸ ਫੁੱਲ ਦਵਾਈ ਦੀਆਂ ਰਿਣਾਤਮਿਕ ਪ੍ਰਭਾਵਾਂ ਨੇ ਜੰਮ ਕੇ ਪਕੜਿਆ ਹੁੰਦਾ ਹੈ, ਉਨ੍ਹਾਂ ਦੀ ਹਾਲਤ ਤਰਸਯੋਗ ਹੁੰਦੀ ਹੈ। ਉਹ ਇਨ੍ਹਾਂ ਦੇ ਚੁੰਗਲ ਵਿਚ ਫਸੇ ਤੜਪਦੇ ਰਹਿੰਦੇ ਹਨ ਅਤੇ ਉਨ੍ਹਾਂ ਲਈ ਕਿਸੇ ਸਿਸਟਮ ਵਿਚ ਕੋਈ ਰਾਹਤ ਨਹੀਂ। ਇੱਥੋਂ ਤੀਕ ਕਿ ਦੇਸੀ ਟੋਟਕੇ ਤੇ ਆਧੁਨਿਕ ਟਾਨਿਕ ਵੀ ਉਨ੍ਹਾਂ ਲਈ ਬੇਕਾਰ ਸਿੱਧ ਹੁੰਦੇ ਹਨ। ਇਨ੍ਹਾਂ ਮਰੀਜ਼ਾਂ ਵਿਚੋਂ ਬਹੁਤੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਤੇ ਕਈ ਉਂਜ ਹੀ ਸਮਾਜ ਨਾਲੋਂ ਕਟ ਜਾਂਦੇ ਹਨ।
ਅਜਿਹਾ ਕਿਸ ਨਾਲ ਨਹੀਂ ਵਾਪਰਦਾ ਕਿ ਘਰ, ਬਾਜ਼ਾਰ, ਸੜਕ ਜਾਂ ਦਫਤਰ ਵਿਚ ਕਿਸੇ ਨਾਲ ਕੋਈ ਗਰਮਾ ਗਰਮ ਬਹਿਸ ਹੋ ਜਾਵੇ। ਮਿਹਣਿਆਂ ਤੇ ਦਲੀਲਾਂ ਦੀ ਝੜੀ ਲਗਦੀ ਹੈ, ਗੱਲ ਖਤਮ ਹੋ ਜਾਂਦੀ ਹੈ ਤੇ ਪੂਰਨ ਸ਼ਾਂਤੀ ਵਰਤ ਜਾਂਦੀ ਹੈ। ਪਰ ਇਹ ਘਟਨਾ ਵ੍ਹਾਈਟ ਚੈਸਟਨਟ ਦੇ ਕਿਰਦਾਰ ਦੇ ਦਿਲੋਂ ਨਹੀਂ ਨਿਕਲਦੀ। ਉਹ ਸਾਰਾ ਦਿਨ ਉਨ੍ਹਾਂ ਹੀ ਦਲੀਲਾਂ ਜਾਂ ਮਿਹਣਿਆਂ ਵਿਚ ਉਲਝਿਆ ਰਹਿੰਦਾ ਹੈ। ਉਸ ਦੇ ਮਨ ਵਿਚ ਨਵੇਂ ਨਵੇਂ ਵਿਚਾਰ ਉਮਡ ਕੇ ਘੁੰਮਣਘੇਰੀਆਂ ਲਾਉਂਦੇ ਰਹਿੰਦੇ ਹਨ। ਉਹ ਨਵੇਂ ਤੋਂ ਨਵਾਂ ਤਰਕ ਘੜਦਾ ਹੈ ਤੇ ਮਨ ਹੀ ਮਨ ਉਸ ਨੂੰ ਸ਼ਕਤੀਸ਼ਾਲੀ ਸ਼ਬਦਾਂ ਵਿਚ ਢਾਲਣ ਦੀ ਕੋਸਿ਼ਸ਼ ਕਰਦਾ ਹੈ। ਮਨ ਅੰਦਰ ਹੀ ਡਾਇਲਾਗ ਬੋਲਦਾ ਰਹਿੰਦਾ ਹੈ। ਉਸ ਦੇ ਬੁੱਲ੍ਹ ਫੜਫੜਾਉਂਦੇ ਹਨ ਤੇ ਕਦੇ ਕਦੇ ਤਾਂ ਭੜਕਾਹਟ ਵਿਚ ਬੋਲਦਾ ਵੀ ਸੁਣਾਈ ਦਿੰਦਾ ਹੈ। ਜੇ ਖਿਆਲਾਂ ਦੀ ਇਕ ਲੜੀ ਖਤਮ ਹੁੰਦੀ ਹੈ ਤਾਂ ਦੂਜੀ ਸ਼ੁਰੂ ਹੋ ਜਾਂਦੀ ਹੈ। ਸਤਾਊ ਵਿਚਾਰਾਂ ਦਾ ਇਹ ਚੱਕਰਵਰਤੀ (ਛੇਚਲਚਿ) ਸਿਲਸਿਲਾ ਉਸ ਦੇ ਮਨ ਵਿਚ ਲਗਾਤਾਰ ਘੁੰਮਦਾ ਰਹਿੰਦਾ ਹੈ। ਨਾ ਉਹ ਕੁਝ ਖਾ ਸਕਦਾ ਹੈ, ਨਾ ਪੀ ਸਕਦਾ ਹੈ ਤੇ ਨਾ ਕਿਸੇ ਹੋਰ ਚੀਜ਼ ਵੱਲ ਧਿਆਨ ਦੇ ਸਕਦਾ ਹੈ। ਵਾਹਨ ਚਲਾਉਣ ਵੇਲੇ ਵੀ ਬੇਧਿਆਨਾ ਹੋ ਕੇ ਐਕਸੀਡੈਂਟ ਕਰ ਦਿੰਦਾ ਹੈ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਚਲਦਾ ਹੈ ਕਿ ਉਸ ਨੂੰ ਹੋ ਕੀ ਗਿਆ ਹੈ। ਬਸ ਇਹੀ ਕਹਿੰਦਾ ਹੈ ਕਿ ਮੇਰੀ ਤਬੀਅਤ ਠੀਕ ਨਹੀਂ। ਕਈ ਲੋਕ ਇਸ ਤਕਲੀਫ ਨਾਲ ਕਈ ਕਈ ਦਿਨ ਪ੍ਰਭਾਵਿਤ ਰਹਿੰਦੇ ਹਨ ਤੇ ਕਈ ਤਾਂ ਡਿਪਰੈਸ਼ਨ ਵਿਚ ਚਲੇ ਜਾਂਦੇ ਹਨ। ਉਨ੍ਹਾਂ ਨੂੰ ਕੀ ਪਤਾ ਕਿ ਇਸ ਸੰਸਾਰ ਵਿਚ ਰਹਿਣ ਲਈ ਉਹ ਵਧੇਰੇ ਹੀ ਕੂਲੇ ਹਨ। ਪਤਾ ਵੀ ਹੋਵੇ ਤਾਂ ਵੀ ਉਹ ਕੀ ਕਰ ਲੈਣਗੇ? ਜੇ ਫੁੱਲ ਦਵਾਈ ਵ੍ਹਾਈਟ ਚੈਸਟਨਟ ਦਾ ਪਤਾ ਨਾ ਹੋਵੇ, ਉਨ੍ਹਾਂ ਦਾ ਕਲਿਆਣ ਹੋਣਾ ਮੁਸ਼ਕਿਲ ਹੈ।
ਡਾ. ਬੈਚ ਨੇ ਇਸ ਦਵਾਈ ਦਾ ਕਾਰਜ ਬੜੇ ਚੋਣਵੇਂ ਸ਼ਬਦਾਂ ਨਾਲ ਬਿਆਨ ਕੀਤਾ ਹੈ। ਉਸ ਅਨੁਸਾਰ “ਇਹ ਫੁੱਲ ਦਵਾਈ ਉਨ੍ਹਾਂ ਲਈ ਹੈ, ਜੋ ਅਣਚਾਹੇ ਵਿਚਾਰਾਂ ਜਾਂ ਦਲੀਲਾਂ ਨੂੰ ਆਪਣੇ ਮਨ ਵਿਚ ਦਾਖਲ ਹੋਣੋਂ ਰੋਕ ਨਹੀਂ ਸਕਦੇ, ਖਾਸ ਕਰ ਉਦੋਂ, ਜਦੋਂ ਕਿ ਮੌਕੇ ਮੁਤਾਬਿਕ ਦਿਮਾਗ ਨੂੰ ਅਜਿਹੇ ਵਿਚਾਰਾਂ ਨਾਲ ਭਰਨਾ ਉਨ੍ਹਾਂ ਦੇ ਹਿੱਤ ਵਿਚ ਨਾ ਹੋਵੇ। ਇਹ ਉਹ ਵਿਚਾਰ ਹੁੰਦੇ ਹਨ, ਜੋ ਸਤਾਉਂਦੇ ਹਨ ਤੇ ਮਨੋਂ ਬਾਹਰ ਨਿਕਲਣ ਦਾ ਨਾਂ ਨਹੀਂ ਲੈਂਦੇ ਅਤੇ ਜੇ ਥੋੜ੍ਹੇ ਸਮੇਂ ਲਈ ਕੱਢ ਵੀ ਦਿੱਤੇ ਜਾਣ ਤਾਂ ਮੁੜ ਪਰਤ ਆਉਂਦੇ ਹਨ। ਉਹ ਚੱਕਰਵਾਤ ਵਾਂਗ ਮਨ ਵਿਚ ਉਮਡਦੇ ਰਹਿੰਦੇ ਹਨ ਤੇ ਇਸ ਨੂੰ ਦੁਖੀ ਕਰਦੇ ਹਨ। ਇਨ੍ਹਾਂ ਦੇ ਚਲਦਿਆਂ ਮਨੁੱਖ ਨਾ ਸਹੀ ਤਰ੍ਹਾਂ ਸੋਚ ਸਕਦਾ ਹੈ, ਨਾ ਕੰਮ ਕਰ ਸਕਦਾ ਹੇ ਤੇ ਨਾ ਹੀ ਆਪਣੇ ਮਨ ਨੂੰ ਬਹਿਲਾ ਸਕਦਾ ਹੈ।”
ਜੇ ਡਾ. ਬੈਚ ਦੀ ਇਸ ਇਬਾਰਤ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਤਿੰਨ ਚਾਰ ਅਹਿਮ ਗੱਲਾਂ ਸਾਹਮਣੇ ਆਉਂਦੀਆਂ ਹਨ। ਜੇ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਯਾਦ ਕਰ ਲਿਆ ਜਾਵੇ ਤਾਂ ਇਸ ਫੁੱਲ ਦਵਾਈ ਨੂੰ ਵਰਤਣਾ ਬੜਾ ਆਸਾਨ ਹੋ ਜਾਵੇਗਾ। ਫਿਰ ਜਿਸ ਕਿਸੇ ਨੂੰ ਵੀ ਇਹ ਦੇਣੀ ਬਣਦੀ ਹੈ, ਉਸ ਨੂੰ ਦਿੱਤੀ ਜਾ ਸਕੇਗੀ। ਉਨ੍ਹਾਂ ਅਨੁਸਾਰ ਪਹਿਲੀ ਵੱਡੀ ਗੱਲ ਇਹ ਹੈ ਕਿ ਮਨੁੱਖ ਦੇ ਮਨ ਵਿਚ ਕੁਝ ਅਜਿਹੇ ਵਿਚਾਰ ਦਾਖਲ ਹੋ ਜਾਂਦੇ ਹਨ, ਜਿਨ੍ਹਾਂ ਨੂੰ ਉਹ ਅੰਦਰ ਵੜਨ ਨਹੀਂ ਦੇਣਾ ਚਾਹੁੰਦਾ। ਜਦੋਂ ਇਹ ਦਾਖਲ ਹੁੰਦੇ ਹਨ, ਉਸ ਵੇਲੇ ਮਨੁੱਖ ਦੀ ਅਵਸਥਾ ਅਜਿਹੀ ਨਹੀਂ ਹੁੰਦੀ ਕਿ ਉਹ ਇਨ੍ਹਾਂ ਨੂੰ ਆਪਣੇ ਅੰਦਰ ਥਾਂ ਦੇ ਸਕੇ। ਇਸ ਲਈ ਇਹ ਵਿਚਾਰ ਬੇਮੌਕੇ, ਬੇਥਾਂਵੇਂ ਤੇ ਅਣਚਾਹੇ ਹੁੰਦੇ ਹਨ। ਇਹ ਵਿਚਾਰ ਅਕਸਰ ਦਲੀਲਾਂ, ਤਰਕਾਂ, ਮਿਹਣਿਆਂ, ਪ੍ਰਤੀਕਰਮਾਂ ਜਾਂ ਮੋੜਵੇਂ ਜਵਾਬਾਂ ਦੇ ਰੂਪ ਵਿਚ ਹੁੰਦੇ ਹਨ। ਇਹ ਵਿਚਾਰ ਕਿਤੇ ਵਰਤੇ ਨਹੀਂ ਜਾ ਸਕਦੇ, ਕਿਉਂਕਿ ਇਨ੍ਹਾਂ ਨੂੰ ਵਰਤਣ ਦਾ ਸਹੀ ਸਮਾਂ ਲੰਘ ਗਿਆ ਹੁੰਦਾ ਹੈ। ਇਹ ਤਾਂ ਮਨੁੱਖ ਦੇ ਮਨ ਵਿਚ ਹੀ ਚਲਦੇ ਫਿਰਦੇ ਰਹਿੰਦੇ ਹਨ। ਦੂਜੇ, ਇਨ੍ਹਾਂ ਬੇਲੋੜੇ ਵਿਚਾਰਾਂ ਨੂੰ ਮਨੁੱਖ ਆਪਣੇ ਮਨ ਵਿਚ ਆਉਣੋਂ ਰੋਕ ਨਹੀਂ ਸਕਦਾ। ਅਰਥਾਤ ਉਸ ਦਾ ਇਨ੍ਹਾਂ ਵਿਚਾਰਾਂ ਉੱਤੇ ਕੋਈ ਵਸ ਨਹੀਂ ਹੁੰਦਾ। ਉਹ ਜਿੰਨੀ ਮਰਜ਼ੀ ਕੋਸਿ਼ਸ਼ ਕਰੇ, ਇਹ ਉਸ ਦੇ ਮਨ ਵਿਚੋਂ ਨਹੀਂ ਨਿਕਲਦੇ, ਭਾਵ ਇਹ ਉਸ ਦੇ ਮਨ ਵਿਚ ਖੁੱਭੇ ਰਹਿੰਦੇ ਹਨ। ਜੇ ਉਹ ਆਪਣਾ ਧਿਆਨ ਪਲਟ ਕੇ ਇਨ੍ਹਾਂ ਨੂੰ ਕੁਝ ਸਮੇਂ ਤੀਕ ਭੁਲਾਉਣਾ ਵੀ ਚਾਹੇ ਜਾਂ ਭੁਲਾਉਣ ਵਿਚ ਕਾਮਯਾਬ ਹੋ ਜਾਵੇ ਤਾਂ ਵੀ ਇਹ ਪਰਤ ਆਉਂਦੇ ਹਨ। ਲੱਖ ਯਤਨਾਂ ਬਾਅਦ ਵੀ ਇਹ ਮੁੜ ਵਾਪਸ ਆ ਜਾਂਦੇ ਹਨ ਤੇ ਫਿਰ ਉਸੇ ਤਰ੍ਹਾਂ ਦਿਮਾਗ ਨੂੰ ਰਿੜਕਣਾ ਸ਼ੁਰੂ ਕਰ ਦਿੰਦੇ ਹਨ।
ਤੀਜੀ ਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਵਿਚਾਰ ਤਕਲੀਫਦਾਇਕ ਹੁੰਦੇ ਹਨ। ਇਹ ਮਨੁੱਖ ਦੇ ਮਨ ਵਿਚ ਚੁੱਪ ਚਾਪ ਨਹੀਂ ਬੈਠਦੇ, ਸਗੋਂ ਘੁੰਮਣਘੇਰੀਆਂ ਪੈਦਾ ਕਰ ਕੇ ਰੱਖਦੇ ਹਨ। ਇਨ੍ਹਾਂ ਵਿਚ ਪੈ ਕੇ ਮਨੁੱਖ ਦਾ ਮਨ ਦੁਖੀ ਹੁੰਦਾ ਹੈ। ਉਹ ਇਕ ਅਜਿਹੀ ਰਟ ਵਿਚ ਫਸ ਜਾਂਦਾ ਹੈ, ਜਿਸ ਵਿਚੋਂ ਉਹ ਨਿਕਲ ਨਹੀਂ ਸਕਦਾ। ਇਹ ਨਾ ਹਟਣ ਵਾਲੇ ਵਿਚਾਰ ਉਸ ਨੂੰ ਖਾਹਮਖਾਹ ਤੰਗ ਕਰਦੇ ਰਹਿੰਦੇ ਹਨ, ਜਿਸ ਕਾਰਨ ਉਸ ਦਾ ਚਿਤ ਸੰਸਾਰ ਦੇ ਹੋਰ ਲਾਭਦਾਇਕ ਤੇ ਪ੍ਰਗਤੀਸ਼ੀਲ ਰੁਝੇਵਿਆਂ ਵਿਚ ਨਹੀਂ ਲਗਦਾ। ਇਨ੍ਹਾਂ ਵਿਚਾਰਾਂ ਦੀ ਲੜੀ ਕੇਵਲ ਵ੍ਹਾਈਟ ਚੈਸਟਨਟ ਹੀ ਤੋੜ ਸਕਦੀ ਹੈ।
ਪਰ ਇਸ ਵਿਚ ਵੱਡੀ ਸਮੱਸਿਆ ਪਛਾਣ ਦੀ ਹੈ। ਮਨੁੱਖ ਦੇ ਮਨ ਅੰਦਰ ਚਲ ਰਹੀਆਂ ਇਨ੍ਹਾਂ ਪ੍ਰਕ੍ਰਿਆਵਾਂ ਦਾ ਬਾਹਰ ਕਿਵੇਂ ਪਤਾ ਚਲੇ ਤਾਂ ਜੋ ਉਸ ਨੂੰ ਦਵਾਈ ਦਿੱਤੀ ਜਾ ਸਕੇ। ਇਹ ਕੰਮ ਔਖਾ ਜਰੂਰ ਹੈ, ਪਰ ਹੋ ਜਾਂਦਾ ਹੈ। ਜਦੋਂ ਕੋਈ ਅੰਤਰ ਧਿਆਨ ਹੋਇਆ ਸੋਚਦਾ ਹੋਵੇ ਤੇ ਦੂਜਿਆਂ ਦੀ ਕਹੀ ਗੱਲ ਦਾ ਜਵਾਬ ਨਾ ਦੇਵੇ ਤਾਂ ਸਮਝੋ ਉਸ ਦੇ ਮਨ ਵਿਚ ਜ਼ੋਰਦਾਰ ਤੁਫਾਨੀ ਵਿਚਾਰ ਚਲ ਰਹੇ ਹਨ। ਜੇ ਕੋਈ ਗੱਡੀ ਚਲਾਉਂਦਾ ਹੋਇਆ ਵਾਰ ਵਾਰ ਰਸਤਾ ਭੁੱਲ ਕੇ ਅੱਗੇ ਲੰਘ ਜਾਵੇ ਤਾਂ ਵੀ ਉਹ ਅੰਦਰਖਾਤੇ ਖਿਆਲਾਂ ਵਿਚ ਉਲਝਿਆ ਹੋ ਸਕਦਾ ਹੈ, ਪਰ ਇੱਥੇ ਭੇਦ ਹੈ। ਪੁੱਛਣ `ਤੇ ਜੇ ਉਹ ਆਖੇ, “ਕੁਝ ਨਹੀਂ ਐਵੇਂ ਬਿਜਨਸ ਬਾਰੇ ਜਾਂ ਸੈਰ-ਸਪਾਟੇ ਬਾਰੇ ਸੋਚ ਰਿਹਾ ਸਾਂ,” ਤਾਂ ਸਮਝੋ ਉਹ ਕਲੀਮੈਟਿਸ ਦਾ ਮਰੀਜ਼ ਹੈ। ਪਰ ਜੇ ਕਹੇ, “ਮੈਂ ਉਸ ਕਮੀਨੇ ਨੂੰ ਐਵੇਂ ਜਾਣ ਦਿੱਤਾ, ਖਰੀਆਂ ਖਰੀਆਂ ਸੁਣਾਉਣੀਆਂ ਸਨ। ਮਿਲਣ ਦੇ ਮੇਰੇ…ਨੂੰ ਕਿਤੇ”, ਫਿਰ ਵ੍ਹਾਈਟ ਚੈਸਟਨਟ ਦਿਓ। ਕਈ ਵਾਰ ਮਰੀਜ਼ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਆਪ ਆ ਕੇ ਦੱਸ ਦਿੰਦੇ ਹਨ ਕਿ ਉਨ੍ਹਾਂ ਨੂੰ ਇਹ ਤਕਲੀਫ ਹੈ ਤੇ ਕਈ ਵਾਰ ਮਾਪੇ ਜਾਂ ਰਿਸ਼ਤੇਦਾਰ ਉਨ੍ਹਾਂ ਬਾਰੇ ਕਿਸੇ ਢੰਗ ਨਾਲ ਗੱਲ ਕਰ ਦਿੰਦੇ ਹਨ।
ਮੇਰੇ ਕੋਲ ਇਕ ਔਰਤ ਦਾ ਫੋਨ ਆਇਆ, ਪੁੱਛਣ ਲੱਗੀ, “ਤੁਹਾਡੀ ਪੜ੍ਹਾਈ ਲਿਖਾਈ (ਥੁਅਲਾਿਚਿਅਟੋਿਨ) ਕਿੰਨੀ ਕੁ ਹੈ?” ਮੈਂ ਕਿਹਾ, “ਬੀਬਾ ਜੀ, ਮੈਂ ਤਾਂ ਪੜ੍ਹਾਉਣਾ ਲਿਖਾਉਣਾ ਕਦੋਂ ਦਾ ਛੱਡਿਆ ਹੋਇਆ ਹੈ।” ਉਹ ਬੋਲੀ, “ਚਲੋ ਉੱਦਾਂ ਤਾਂ ਪੜ੍ਹੇ ਲਿਖੇ ਹੀ ਹੋਵੋਗੇ, ਮੈਂ ਤਾਂ ਆਪਣੀ ਨੂੰਹ ਦਾ ਇਲਾਜ ਕਰਵਾਉਣਾ ਸੀ।” ਮੈਂ ਉਸ ਦੀ ਨੂੰਹ ਦੀ ਤਕਲੀਫ ਪੁੱਛੀ। ਕਹਿਣ ਲੱਗੀ, “ਉਸ ਕੋਲ ਇਕ ਮਹੀਨੇ ਦੀ ਲੜਕੀ ਹੈ। ਸ਼ੁਰੂ ਵਿਚ ਤਾਂ ਉਹ ਉਸ ਨੂੰ ਠੀਕ ਢੰਗ ਨਾਲ ਦੁੱਧ ਚੁੰਘਾਉਂਦੀ ਰਹੀ, ਪਰ ਹੁਣ ਉਸ ਦੀਆਂ ਛਾਤੀਆਂ ਵਿਚ ਦੁੱਧ ਆਉਣੋਂ ਹਟ ਗਿਆ ਹੈ। ਹਸਪਤਾਲ ਲੈ ਕੇ ਗਏ ਸਾਂ, ਪਰ ਉਨ੍ਹਾਂ ਦੀ ਦਵਾਈ ਉਹ ਲੈ ਨਹੀਂ ਸਕਦੀ, ਕਿਉਂਕਿ ਉਸ ਨਾਲ ਉਸ ਦਾ ਮਨ ਬਹੁਤਾ ਖਰਾਬ ਹੁੰਦਾ ਸੀ। ਇਕ ਹੋਮਿਓਪੈਥ ਤੋਂ ਵੀ ਦਵਾਈ ਲਈ ਹੈ, ਉਸ ਨਾਲ ਵੀ ਕੋਈ ਫਰਕ ਨਹੀਂ ਪਿਆ। ਤੁਹਾਡੇ ਕੋਲ ਹੈ ਇਸ ਦਾ ਕੋਈ ਇਲਾਜ?” ਬੀਬੀ ਬੜੀ ਕਾਹਲੀ ਸੀ। ਫਟਾ-ਫਟ ਇਲਾਜ ਚਾਹੁੰਦੀ ਸੀ। ਉਸ ਦਾ ਆਪਣਾ ਕੇਸ ਹੁੰਦਾ ਤਾਂ ਮੈਂ ਉਸ ਨੂੰ ਕਾਹਲਪੁਣੇ ਲਈ ਫੁੱਲ ਦਵਾਈ ਇੰਪੇਸੈਂਜ਼ (ੀਮਪਅਟਇਨਸ) ਦੇ ਦਿੰਦਾ, ਪਰ ਉਹ ਕਿਸੇ ਹੋਰ ਲਈ ਮੰਗ ਰਹੀ ਸੀ। ਇਸ ਲਈ ਮੈਂ ਉਸ ਨੂੰ ਕਿਹਾ, “ਬੀਬੀ ਇਲਾਜ ਤਾਂ ਹੈ, ਪਰ ਇਹ ਮਰੀਜ਼ ਨਾਲ ਗੱਲ ਕੀਤੇ ਬਿਨਾ ਸੰਭਵ ਨਹੀਂ।” ਉਸ ਨੇ ਕਿਹਾ ਕਿ ਉਸ ਦੀ ਨੂੰਹ ਮੈਨੂੰ ਕਾਲ ਕਰੇਗੀ।
ਦੋ ਕੁ ਘੰਟੇ ਬਾਅਦ ਉਸ ਦੀ ਨੂੰਹ ਦਾ ਫੋਨ ਆਇਆ। ਉਸ ਨੇ ਵੀ ਉਹੀ ਸਮੱਸਿਆ ਦੁਹਰਾਈ। ਮੈਂ ਉਸ ਨੂੰ ਦੁੱਧ ਉਤਰਨਾ ਬੰਦ ਹੋਣ ਦਾ ਕਾਰਨ ਪੁੱਛਿਆ, ਪਰ ਉਸ ਨੇ ਕੋਈ ਕਾਰਨ ਨਾ ਦੱਸਿਆ। ਮੈਂ ਉਸ ਨੂੰ ਖੁਰਾਕ ਦੀ ਤਬਦੀਲੀ, ਛਾਤੀਆਂ ਦੀ ਹਾਲਤ ਤੇ ਬੱਚੇ ਦੀ ਚੁੰਘਣ ਪ੍ਰਤੀਕ੍ਰਿਆ ਬਾਰੇ ਸਵਾਲ ਪੁੱਛੇ, ਪਰ ਕੋਈ ਸੁਰਾਗ ਨਾ ਮਿਲਿਆ। ਅਖੀਰ ਮੈਂ ਉਸ ਨੂੰ ਪੁੱਛਿਆ ਕਿ ਉਹ ਦੁੱਧ ਚੁੰਘਾਉਣ ਵੇਲੇ ਕੀ ਕਰ ਰਹੀ ਹੁੰਦੀ ਹੈ। ਉਸ ਨੇ ਦੱਸਿਆ, “ਕਰਦੀ ਤਾਂ ਜੀ ਕੁਝ ਨਹੀਂ ਬਸ ਝੂਰ ਰਹੀ ਹੁੰਦੀ ਹਾਂ ਕਿ ਲੜਕਾ ਹੋ ਜਾਂਦਾ ਤਾਂ ਠੀਕ ਸੀ। ਉਂਜ ਲੜਕੀ ਨਾਲ ਮੈਨੂੰ ਕੋਈ ਨਫਰਤ ਨਹੀਂ, ਸਗੋਂ ਕਈ ਵਾਰ ਮਨ ਵਿਚ ਸਫਾਈਆਂ ਘੜ੍ਹਦੀ ਹਾਂ ਕਿ ਲੜਕੀ ਵੀ ਮਾੜੀ ਨਹੀਂ, ਪਰ ਲੜਕੇ ਬਾਰੇ ਸੋਚਣਾ ਮੇਰੀ ਮਜਬੂਰੀ ਜਿਹੀ ਬਣ ਗਈ ਹੈ। ਮੇਰੇ ਘਰਦਿਆਂ ਨੇ ਮੈਨੂੰ ਇਸ ਬਾਰੇ ਕਦੇ ਕੁਝ ਨਹੀਂ ਕਿਹਾ, ਪਰ ਉਨ੍ਹਾਂ ਨੂੰ ਸਾਹਮਣੇ ਰੱਖ ਕੇ ਮੇਰੇ ਅੰਦਰੋਂ ਇਹ ਵਿਚਾਰ ਬਣੀ ਜਾਂਦੇ ਹਨ ਕਿ ਸ਼ਾਇਦ ਲੜਕੇ ਨੂੰ ਦੇਖ ਕੇ ਉਹ ਜਿ਼ਆਦਾ ਖੁਸ਼ ਹੁੰਦੇ। ਜੋਰ ਲਾਇਆਂ ਵੀ ਇਹ ਖਿਆਲ ਮੇਰਾ ਖਹਿੜਾ ਨਹੀਂ ਛੱਡਦੇ। ਮੁੜ-ਘਿੜ ਕੇ ਇਹ ਮੇਰੇ ਸਾਹਮਣੇ ਆਈ ਜਾਂਦੇ ਹਨ। ਮੈਂ ਉਸ ਨੂੰ ਫੁੱਲ ਦਵਾਈ ਵ੍ਹਾਈਟ ਚੈਸਟਨਟ ਦਿਨ ਵਿਚ ਤਿੰਨ ਵਾਰ ਲੈਣ ਲਈ ਦਿੱਤੀ। ਉਸੇ ਦਿਨ ਤੋਂ ਉਸ ਦੇ ਵਾਧੂ ਖਿਆਲ ਖਤਮ ਹੋ ਗਏ ਤੇ ਦੁੱਧ ਪੂਰਾ ਆਉਣ ਲੱਗ ਪਿਆ। ਯਾਦ ਰਹੇ, ਇਹ ਫੁੱਲ ਦਵਾਈ ਕੋਈ ਦੁੱਧ ਉਤਾਰਨ ਦੀ ਦਵਾਈ ਨਹੀਂ। ਇਸ ਦਾ ਕੰਮ ਤਾਂ ਮਨ ਵਿਚੋਂ ਅਣਚਾਹੇ ਵਿਚਾਰਾਂ ਦੀ ਰਟ ਤੋੜਨਾ ਹੈ; ਪਰ ਜੇ ਉਨ੍ਹਾਂ ਵਿਚਾਰਾਂ ਨੇ ਵਿਆਕਤੀ ਦੇ ਸਰੀਰ ਦਾ ਕੋਈ ਕਾਰਜ ਰੋਕਿਆ ਹੈ ਤਾਂ ਉਨ੍ਹਾਂ ਦੇ ਜਾਂਦਿਆਂ ਹੀ ਉਹ ਕਾਰਜ ਪੂਰਾ ਹੋਣ ਲੱਗੇਗਾ।
ਵ੍ਹਾਈਟ ਚੈਸਟਨਟ ਦੇ ਮਰੀਜ਼ ਦਾ ਹਾਲ ਘਸੇ ਹੋਏ ਗ੍ਰਾਮੋਫੋਨ ਰਿਕਾਰਡ ਜਿਹਾ ਹੁੰਦਾ ਹੈ। ਉਹ ਵਾਰ ਵਾਰ ਇਕੋ ਧੀਰੀ `ਤੇ ਚਲਦਿਆਂ ਇਕੋ ਆਵਾਜ਼ ਕੱਢਦਾ ਰਹਿੰਦਾ ਹੈ-ਭਾਵ ਨਾ ਉਹ ਅੱਗੇ ਚਲਦਾ ਹੈ ਤੇ ਨਾ ਪੂਰੀ ਤਰ੍ਹਾਂ ਰੁਕਦਾ ਹੈ। ਜਿਵੇਂ ਦਾ ਰਸਤਾ ਇਹ ਰਿਕਾਰਡ ਦੇ ਸਰੀਰ ਉੱਤੇ ਗਾਹੁੰਦਾ ਫਿਰਦਾ ਹੈ, ਉਸੇ ਤਰ੍ਹਾਂ ਦਾ ਸੰਗੀਤ ਇਹ ਸੁਣਨ ਵਾਲੇ ਦੇ ਮਨ ਵਿਚ ਉਤਪੰਨ ਕਰਦਾ ਹੈ। ਇਹੀ ਹਾਲ ਇਸ ਫੁੱਲ ਦਵਾਈ ਦੇ ਮਰੀਜ ਦਾ ਹੁੰਦਾ ਹੈ। ਇਕ ਪਾਸੇ ਉਸ ਦੇ ਮਨ ਵਿਚ ਅਣਚਾਹੇ ਵਿਚਾਰ ਚਲਦੇ ਹੁੰਦੇ ਹਨ ਤੇ ਦੂਜੇ ਪਾਸੇ ਸਰੀਰ ਵਿਚ ਵਿਕਾਰ। ਇਸ ਲਈ ਇਹ ਫੁੱਲ ਦਵਾਈ ਉਨ੍ਹਾਂ ਸਭ ਮਾਨਸਿਕ ਰੋਗਾਂ ਨੂੰ ਠੀਕ ਕਰਦੀ ਹੈ, ਜੋ ਰੁਕ ਰੁਕ ਕੇ ਇਕੋ ਰੂਪ ਵਿਚ ਆਉਂਦੇ ਰਹਿੰਦੇ ਹਨ। ਤਰ੍ਹਾਂ ਤਰ੍ਹਾਂ ਦੇ ਅੰਧਵਿਸ਼ਵਾਸੀ ਵਿਸ਼ਵਾਸ (ਧੲਲੁਸੋਿਨਸ), ਝਾਉਲੇ (ੀਲਲੁਸੋਿਨਸ), ਹੌਲ (੍ਹਅਲਲੁਚਨਿਅਟੋਿਨਸ), ਅਣਹੋਈਆਂ ਚੀਜ਼ਾਂ ਦਾ ਸਾਹਮਣੇ ਪ੍ਰਗਟ ਹੋਣਾ (ੳਪਪਅਰਟਿੋਿਨਸ), ਭੂਤ ਪ੍ਰੇਤਾਂ ਦਾ ਦਿਖਾਈ ਦੇਣਾ (ਓਨਚੋੁਨਟੲਰ ੱਟਿਹ ਘਹੋਸਟਸ) ਆਦਿ ਬਿਮਾਰੀਆਂ ਇਸ ਦੀ ਵਰਤੋਂ ਨਾਲ ਠੀਕ ਹੁੰਦੀਆਂ ਹਨ। ਤਰ੍ਹਾਂ ਤਰ੍ਹਾਂ ਦੇ ਤੰਗ ਕਰਨ ਵਾਲੇ ਤੇ ਮਨ ਵਿਚ ਘੁੰਮਦੇ ਰਹਿਣ ਵਾਲੇ ਖਿਆਲ ਵੀ ਇਸੇ ਫੁੱਲ ਦਵਾਈ ਨਾਲ ਜਾਂਦੇ ਹਨ। ਇਸੇ ਤਰ੍ਹਾਂ ਹੀ ਸਰੀਰ ਦੇ ਕਈ ਅੰਗਾਂ ਦੀਆਂ ਅਣਚਾਹੀਆਂ ਹਰਕਤਾਂ (ਫਅਸਸਵਿੲ ਮੋਟੋਿਨਸ) ਵੀ ਇਸ ਨਾਲ ਠੀਕ ਹੁੰਦੀਆਂ ਹਨ। ਜਿਨ੍ਹਾਂ ਦੇ ਸਿਰ ਹਿੱਲਦੇ ਹਨ, ਜਿਨ੍ਹਾਂ ਦੀਆਂ ਅੱਖਾਂ ਫਰਕਦੀਆਂ ਹਨ, ਜੋ ਬਿਨਾ ਚਾਹੇ ਅੱਖ ਮਾਰ ਦਿੰਦੇ ਹਨ, ਜਿਹੜੇ ਘੜੀ ਘੜੀ ਗਰਦਨ ਘੁਮਾਉਂਦੇ ਹਨ, ਜਿਨ੍ਹਾਂ ਦੇ ਹੱਥੋਂ ਚੀਜ਼ਾਂ ਡਿੱਗ ਪੈਂਦੀਆਂ ਹਨ, ਜਿਹੜੇ ਬਿਨਾ ਮਤਲਬ ਮੂੰਹ ਵਿਚ ਬੁੜ ਬੁੜ ਕਰਦੇ ਰਹਿੰਦੇ ਹਨ, ਜਿਹੜੇ ਵਾਰ ਵਾਰ ਇਕੋ ਸ਼ਬਦ (ਤਕੀਆ ਕਲਾਮ) ਦੁਹਰਾਉਂਦੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਕਵਿਤਾ ਦੀ ਕੋਈ ਟੂਕ ਵਾਰ ਵਾਰ ਚਲਦੀ ਰਹਿੰਦੀ ਹੈ, ਜਿਹੜੇ ਇਕੋ ਗੀਤ ਵਾਰ ਵਾਰ ਗਾਈ ਜਾਂਦੇ ਹਨ, ਜਿਨ੍ਹਾਂ ਦੀ ਜੁਬਾਨ `ਤੇ ਇਕੋ ਡਾਇਲਾਗ ਚੜ੍ਹਿਆ ਹੁੰਦਾ ਹੈ, ਜਿਹੜੇ ਮਨ ਵਿਚ ਮੁੜ ਮੁੜ ਸੌ ਤੀਕ ਗਿਣਤੀ ਗਿਣਦੇ ਰਹਿੰਦੇ ਹਨ, ਉਹ ਸਭ ਅਤੇ ਹਜ਼ਾਰਾਂ ਹੋਰ ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਇਸੇ ਦਵਾਈ ਨਾਲ ਠੀਕ ਹੁੰਦੇ ਹਨ। ਯਾਦ ਰਹੇ, ਚੈਰੀ ਪਲੱਮ ਤੇ ਚੈਸਟਨਟ ਬੱਡ ਵੀ ਇਸੇ ਕਿਸਮ ਦੀਆਂ ਦਵਾਈਆਂ ਹਨ। ਇਸ ਲਈ ਉਪਰੋਕਤ ਕੇਸਾਂ ਵਿਚ ਇਨ੍ਹਾਂ ਨੂੰ ਵੀ ਵਿਚਾਰ ਲਿਆ ਜਾਣਾ ਚਾਹੀਦਾ ਹੈ।
ਕੋਈ ਅੱਠ ਕੁ ਸਾਲ ਪਹਿਲਾਂ ਪਟਿਆਲੇ ਵਿਚ ਇਕ ਵਿਅਕਤੀ ਆਪਣੇ ਛੋਟੇ ਭਰਾ ਨੂੰ ਲੈ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, “ਸਾਨੂੰ ਕਿਸੇ ਤੋਂ ਪਤਾ ਲੱਗਿਆ ਐ ਤੁਸੀਂ ਦਿਮਾਗ ਤੇਜ਼ ਕਰਨ ਦੀ ਦਵਾਈ ਦਿੰਦੇ ਹੋ। ਇਹ ਮੇਰਾ ਛੋਟਾ ਭਾਈ ਐ, ਇਸ ਦਾ ਦਿਮਾਗ ਤਾਂ ਬਿਲਕੁਲ ਖੜ੍ਹਿਆ ਹੈ। ਤਿੰਨ ਸਾਲ ਹੋ`ਗੇ ਕੰਪਾਰਟਮੈਂਟ ਦਾ ਪਰਚਾ ਨ੍ਹੀਂ ਨਿਕਲਿਆ। ਇਸ ਨੂੰ ਦੇਖੋ।” ਮੈਂ ਉਸ ਨੂੰ ਮੋੜ ਕੇ ਪੁੱਛਿਆ, “ਜੇ ਬਾਕੀ ਦੇ ਪੇਪਰ ਕੱਢ ਲਏ ਹਨ ਤੇ ਇਕ ਨਹੀਂ ਨਿਕਲਦਾ ਤਾਂ ਦਿਮਾਗ ਬਿਲਕੁਲ ਕਿਵੇਂ ਖੜ੍ਹ ਗਿਆ?” ਉਸ ਨੂੰ ਦਰੁਸਤ ਕਰਦਿਆਂ ਉਸ ਦਾ ਭਰਾ ਕਹਿਣ ਲੱਗਿਆ, “ਦਿਮਾਗ ਤਾਂ ਉਂਜ ਚਲਦਾ ਐ ਜੀ, ਪਰ ਇਮਤਿਹਾਨ ਵਿਚ ਜਾ ਕੇ ਖੜ੍ਹ ਜਾਂਦਾ ਹੈ।” ਮੈਂ ਉਸ ਨੂੰ ਫਿਰ ਪੁੱਛਿਆ, “ਕਿਉਂ ਇਮਤਿਹਾਨ ਵਿਚ ਜਾ ਕੇ ਤੈਨੂੰ ਨੀਂਦ ਆ ਜਾਂਦੀ ਹੈ?” ਉਹ ਵੇਰਵੇ ਨਾਲ ਸਮਝਾਉਂਦਾ ਬੋਲਿਆ, “ਨਹੀਂ, ਨੀਂਦ ਤਾਂ ਨਹੀਂ ਆਉਂਦੀ ਪਰ ਲਿਖਣ ਵਲ ਧਿਆਨ ਨਹੀਂ ਜਾਂਦਾ। ਸੋਚਦਾ ਕੁਝ ਹਾਂ ਪਰ ਕੁਝ ਹੋਰ ਵਿਚਾਰਾਂ ਵਿਚ ਉਲਝ ਜਾਂਦਾ ਹਾਂ। ਕਦੇ ਕਿਸੇ ਵਿਆਹ ਸਾਦੀ ਦੇ, ਕਦੇ ਕਿਸੇ ਪ੍ਰਾਹੁਣਚਾਰੀ ਦੇ ਤੇ ਕਦੇ ਕਿਸੇ ਘਰੇਲੂ ਗੱਲ ਦੇ ਖਿਆਲ ਦਿਲ ਵਿਚ ਘੁੰਮਣ ਲੱਗ ਜਾਂਦੇ ਹਨ। ਪੇਪਰ ਬਾਰੇ ਯਾਦ ਕੀਤੀਆਂ ਗੱਲਾਂ ਤਾਂ ਸਾਹਮਣੇ ਹੀ ਨਹੀਂ ਆਉਂਦੀਆਂ। ਫਾਲਤੂ ਵਿਚਾਰਾਂ ਨੂੰ ਪਾਸੇ ਕਰ ਕੇ ਲਿਖਣ ਦੀ ਬਥੇਰੀ ਕੋਸਿ਼ਸ਼ ਕਰਦਾ ਹਾਂ, ਪਰ ਹੋਲੀ ਹੌਲੀ ਧਿਆਨ ਫਿਰ ਉੱਥੇ ਹੀ ਜਾ ਪਹੁੰਚਦਾ ਹੈ।” ਕਈ ਹੋਰ ਸੁਆਲ ਪੁੱਛਣ ਤੋਂ ਬਾਅਦ ਮੈਂ ਉਸ ਨੂੰ ਉਸ ਦੇ ਇਮਤਿਹਾਨਾਂ ਤੀਕ ਫੁੱਲ ਦਵਾਈ ਵ੍ਹਾਈਟ ਚੈਸਟਨਟ ਹਰ ਰੋਜ਼ ਦੋ ਦਫਾ ਖਾਣ ਨੂੰ ਦਿੱਤੀ ਤੇ ਇਮਤਿਹਾਨ ਦੇ ਦਿਨ ਵੀ ਲੈਣ ਨੂੰ ਕਿਹਾ। ਮੇਰੇ ਕਹੇ ਅਨੁਸਾਰ ਉਹ ਹਫਤੇ ਬਾਅਦ ਇਤਲਾਹ ਦਿੱਤੀ ਕਿ ਠੀਕ ਹੈ। ਉਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋਇਆ, ਉਮੀਦ ਹੈ ਪਾਸ ਹੋ ਗਿਆ ਹੋਵੇਗਾ।
ਕਈ ਵਿਦਿਆਰਥੀ ਆਪਣੇ ਵਿਸ਼ੇ ਨੂੰ ਘੋਟਾ ਲਾਉਂਦੇ ਫਿਰਦੇ ਵਿਚਾਰਾਂ ਵਿਚ ਇੰਨਾ ਖੋ ਜਾਂਦੇ ਹਨ ਕਿ ਉਨ੍ਹਾਂ ਨੂੰ ਬਾਹਰ ਦੀ ਸੁੱਧ-ਬੁੱਧ ਨਹੀਂ ਰਹਿੰਦੀ। ਕਈ ਤਾਂ ਸਾਰੇ ਦੇ ਸਾਰੇ ਲੈਬ ਐਕਸਪੈਰੀਮੈਂਟ ਦਿਮਾਗ ਵਿਚ ਘੁਮਾ ਘੁਮਾ ਕੇ ਹੀ ਪੱਕੇ ਕਰਦੇ ਹਨ। ਬਹੁਤ ਵਾਰ ਉਹ ਕੰਧ ਨਾਲ ਜਾ ਟਕਰਾਉਂਦੇ ਹਨ। ਕਵੀ ਲੋਕ ਕਵਿਤਾ ਲਿਖਣ ਵੇਲੇ ਮਤਲੇ ਘੜ੍ਹਦੇ ਹੋਏ ਭੁੱਲ ਹੀ ਜਾਂਦੇ ਹਨ ਕਿ ਨਾਲ ਉਹ ਦੋ ਛੋਟੇ ਬੱਚਿਆਂ ਦੀ ਦੇਖ-ਭਾਲ ਵੀ ਕਰ ਰਹੇ ਹਨ। ਬੇਧਿਆਨੀ ਵਿਚ ਉਨ੍ਹਾਂ ਦਾ ਬੱਚਾ ਡਿਗ ਕੇ ਚੋਟ ਖਾ ਲੈਂਦਾ ਹੈ। ਕਈ ਕਾਰ ਚਾਲਕਾਂ ਦੇ ਮਨ ਵਿਚ ਘਰ ਦੀ ਤਲਖੀ ਮੰਡਰਾਉਂਦੀ ਰਹਿੰਦੀ ਹੈ ਤੇ ਉਹ ਐਕਸੀਡੈਂਟ ਕਰ ਬੈਠਦੇ ਹਨ। ਔਰਤਾਂ ਲੜ ਝਗੜ ਕੇ ਰਸੋਈ ਦਾ ਕੰਮ ਕਰਨ ਲਗਦੀਆਂ ਹਨ, ਪਰ ਅੰਦਰ ਵਿਚਾਰਾਂ ਦੀ ਆਕਰਮਣਕਾਰੀ ਜੱਦੋ-ਜਹਿਦ ਚਲਦੀ ਹੋਣ ਕਾਰਨ ਉਹ ਹੱਥ ਜਲਾ ਲੈਂਦੀਆਂ ਹਨ। ਇਨ੍ਹਾਂ ਸਭਨਾਂ ਦੀ ਦਵਾਈ ਵ੍ਹਾਈਟ ਚੈਸਟਨਟ ਹੈ, ਜੋ ਉਨ੍ਹਾਂ ਦੇ ਬੇਲੋੜੇ ਵਿਚਾਰਾਂ ਨੂੰ ਦਿਮਾਗੋਂ ਕੱਢ ਕੇ ਉਨ੍ਹਾਂ ਨੂੰ ਅੰਦਰ ਤੇ ਬਾਹਰ ਇਕਸਾਰਤਾ ਕਾਇਮ ਕਰਨ ਵਿਚ ਮਦਦ ਕਰਦੀ ਹੈ।
ਕਈ ਵਾਰ ਅਚਨਚੇਤ ਕੋਈ ਖਿਆਲ ਆਉਣ ਨਾਲ ਮਨੁੱਖ ਬੋਲਦਾ ਬੋਲਦਾ ਰੁਕ ਜਾਂਦਾ ਹੈ। ਲੈਕਚਰ ਦਿੰਦਾ ਅਧਿਆਪਕ ਅਸਲ ਮੁੱਦੇ ਤੋਂ ਭਟਕ ਕੇ ਕਿਸੇ ਹੋਰ ਵਹਿਣ ਵਿਚ ਵਹਿਣ ਲਗਦਾ ਹੈ। ਚੋਣ ਰੈਲੀਆਂ ਵਿਚ ਬੋਲਦੇ ਨੇਤਾ ਤੇ ਧਾਰਮਿਕ ਪ੍ਰਵਚਨ ਕਰਦੇ ਪ੍ਰਵਕਤਾ ਕੁਝ ਸੋਚ ਕੇ ਰੁਕ ਜਾਂਦੇ ਹਨ ਤੇ ਫਿਰ ਭੁੱਲ ਜਾਂਦੇ ਹਨ ਕਿ ਉਹ ਕੀ ਕਹਿ ਰਹੇ ਸਨ। ਕਈਆਂ ਦਾ ਖਿਆਲ ਪ੍ਰਵਾਹ ਇੰਨਾ ਡੂੰਘਾ ਚਲਦਾ ਹੁੰਦਾ ਹੈ ਕਿ ਉਹ ਆਪਣੇ ਨਾਲ ਹੀ ਗੱਲਾਂ ਕਰਦੇ ਰਹਿੰਦੇ ਹਨ। ਕਈ ਤਾਂ ਹਰ ਵੇਲੇ ਅਗਿਆਤ ਵਿਅਕਤੀਆਂ ਨੂੰ ਤਰਕ ਸਿਖਾਉਂਦੇ ਫਿਰਦੇ ਰਹਿੰਦੇ ਹਨ। ਕਈ ਸਵਾਣੀਆਂ ਲੈਣ ਕੁਝ ਜਾਣਗੀਆਂ ਤੇ ਚੁੱਕ ਕੁਝ ਲਿਆਉਣਗੀਆਂ ਤੇ ਫਿਰ ਆਪਣੀ ਮੱਤ ਨੂੰ ਦੋਸ ਦੇਣਗੀਆਂ। ਅਜਿਹੀਆਂ ਸਭ ਮਾਨਸਿਕ ਉਲਝਣਾਂ ਵਿਚ ਫਸੇ ਲੋਕਾਂ ਦੀ ਇਕੋ ਦਵਾਈ ਹੈ, ਵ੍ਹਾਈਟ ਚੈਸਟਨਟ।
ਇਸ ਫੁੱਲ ਦਵਾਈ ਦੀਆਂ ਸਰੀਰਕ ਪੱਖ ਤੋਂ ਵੀ ਕਈ ਨਿਵੇਕਲੀਆਂ ਅਲਾਮਤਾਂ ਹਨ। ਕਈਆਂ ਨੂੰ ਬੈਠੇ ਬੈਠੇ ਮੋਢਾ ਹਿਲਾਉਣ ਦੀ ਆਦਤ ਹੁੰਦੀ ਹੈ ਤੇ ਕਈ ਮੰਜੇ `ਤੇ ਬੈਠੇ ਪੈਰ ਹਿਲਾਈ ਜਾਂਦੇ ਹਨ, ਕਈ ਉਂਗਲੀਆਂ ਮਟਕਾਈ ਜਾਂਦੇ ਹਨ ਤੇ ਕਈ ਕਿਸੇ ਦੂਜੇ ਦੇ ਸਰੀਰ ਨੂੰ ਥਾਪੜ ਕੇ ਗੱਲ ਸਮਝਾਉਂਦੇ ਹਨ। ਬਚਪਨ ਵਿਚ ਇਕ ਵਾਰ ਮਾਂ ਬੀਮਾਰ ਹੋ ਗਈ ਤਾਂ ਬਾਪੂ ਉਸ ਨੂੰ ਦਵਾਈ ਦਿਵਾਉਣ ਲਈ ਹਰ ਹਫਤੇ ਅੰਬਾਲਾ ਛਾਉਣੀ ਦੇ ਡਾਕਟਰ ਅਗਸਤ ਮੁਨੀ ਦੇਵ ਕੋਲ ਲੈ ਕੇ ਜਾਂਦਾ। ਦਵਾਈ ਕਈ ਮਹੀਨੇ ਚਲੀ ਅਤੇ ਮਾਂ ਠੀਕ ਹੋ ਗਈ। ਉਹ ਕਦੇ ਕਦੇ ਦੱਸਿਆ ਕਰੇ ਕਿ ਡਾਕਟਰ ਗੱਲ ਬੜੀ ਘੋਟ ਕੇ ਕਰਦਾ ਹੈ। ਮੈਂ ਪੁੱਛਿਆ ਕਰਾਂ, “ਬੇਬੇ ਘੋਟ ਕੇ ਕਿਵੇਂ, ਗੱਲਾਂ ਨੂੰ ਘੋਟਾ ਲਾ ਕੇ ਆਉਂਦਾ ਹੈ? ਮੇਰਾ ਭਰਾ ਕਿਹਾ ਕਰੇ, ਨਹੀਂ, ਸਾਗ ਵਾਂਗ ਘੋਟ ਕੇ ਬੋਲਦਾ ਹੋਵੇਗਾ। ਮਾਂ ਕਿਹਾ ਕਰੇ, ਨਹੀਂ, ਉਹ ਬੋਲਦਾ ਬੋਲਦਾ ਗਰਦਨ ਨੂੰ ਕਬੂਤਰ ਵਾਂਗ ਘੁਮਾਉਂਦਾ ਹੈ। ਸਾਨੂੰ ਲੱਗਿਆ ਕਿ ਉਹ ਕੋਈ ਖਾਸ ਹੀ ਡਾਕਟਰ ਹੋਵੇਗਾ, ਨਹੀਂ ਤਾਂ ਸਾਡੇ ਮਾਂ-ਪਿਓ ਪਟਿਆਲੇ ਦੇ ਸਾਰੇ ਡਾਕਟਰ ਛੱਡ ਕੇ ਉਸ ਕੋਲ ਅੰਬਾਲਾ ਛਾਉਣੀ ਕਿਉਂ ਜਾਂਦੇ? ਅਸੀਂ ਜ਼ਿਦ ਕਰ ਕੇ ਉਨ੍ਹਾਂ ਨਾਲ ਉਸ ਨੂੰ ਦੇਖਣ ਚਲੇ ਗਏ। ਉਸ ਦੀ ਕਲਿਨਿਕ ਵਿਚ ਵੜਦਿਆਂ ਹੀ ਅਸੀਂ ਉਸ ਵਲ ਟਿਕ-ਟਿਕੀ ਲਾ ਲਈ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਪਹਿਲੇ ਮਰੀਜ਼ ਦਾ ਹਾਲ ਪੁੱਛਣ ਵੇਲੇ ਹੀ ਗਰਦਨ ਘੁਮਾ ਦਿੱਤੀ ਤੇ ਫਿਰ ਹਰ ਚਾਰ-ਪੰਜ ਮਿੰਟਾਂ ਬਾਅਦ ਘੁਮਾ ਦਿੰਦਾ ਰਿਹਾ। ਗਰਦਨ ਘੁਮਾਉਂਦਿਆਂ ਉਹ ਪਹਿਲਾਂ ਮੂੰਹ ਨੂੰ ਸੱਜੇ ਕੰਨ ਤੀਕ ਘੁਮਾਉਂਦਾ ਤੇ ਫਿਰ ਖੱਬੇ ਕੰਨ ਤੀਕ ਤੇ ਫਿਰ ਸਿੱਧਾ ਕਰ ਕੇ ਇਸ ਨੂੰ ਹੇਠਾਂ ਵਲ ਨੂੰ ਇਵੇਂ ਦਬਾਉਂਦਾ ਜਿਵੇਂ ਬੇਰ ਦੀ ਗੁਠਲੀ ਅੰਦਰ ਲੰਘਾਉਂਦਾ ਹੋਵੇ। ਅਸੀਂ ਉਸ ਨੂੰ ਰੱਜ ਕੇ ਦੇਖਿਆ ਤੇ ਬਾਅਦ ਵਿਚ ਉਸੇ ਵਾਂਗ ਗਰਦਨ ਘੁਮਾ ਘੁਮਾ ਨਕਲਾਂ ਲਾਹੁੰਦੇ ਰਹੇ। ਹੁਣ ਸੱਤਰ ਸਾਲਾਂ ਬਾਅਦ ਤਾਂ ਉਹ ਡਾਕਟਰ ਗੁਜ਼ਰ ਗਿਆ ਹੋਵੇਗਾ। ਉਸ ਵੇਲੇ ਪਤਾ ਹੁੰਦਾ ਤਾਂ ਫੁੱਲ ਦਵਾਈ ਵ੍ਹਾਈਟ ਚੈਸਟਨਟ ਦੇ ਕੇ ਉਸ ਦਾ ਵੀ ਇਲਾਜ ਕਰ ਦੇਣਾ ਸੀ। ਗਰਦਨ ਹੀ ਨਹੀਂ, ਸਰੀਰ ਦਾ ਕੋਈ ਵੀ ਹੋਰ ਅੰਗ ਵੀ ਆਪ ਮੁਹਾਰਾ ਘੁੰਮੇ ਜਾਂ ਹਿੱਲੇ, ਇਸੇ ਦਵਾਈ ਨਾਲ ਠੀਕ ਹੁੰਦਾ ਹੈ।
ਇਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਮਨੁੱਖ ਦੀਆਂ ਪੱਕ ਚੁਕੀਆਂ ਆਦਤਾਂ ਵੀ ਉਸ ਦੇ ਮੁੜ ਮੁੜ ਵਾਪਰਨ ਵਾਲੇ ਕਾਰਜਾਂ ਵਾਂਗ ਹੀ ਹਨ। ਅਣਚਾਹੇ ਚਕਰਵਰਤੀ ਖਿਆਲਾਂ ਵਾਂਗ ਇਹ ਵੀ ਬਿਨ ਬੁਲਾਏ ਹੀ ਆਈਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਕੀਤੇ ਬਿਨਾ ਵੀ ਰਿਹਾ ਨਹੀਂ ਜਾ ਸਕਦਾ। ਕਈ ਆਪਣੇ ਨਹੁੰਆਂ ਨੂੰ ਦੰਦਾਂ ਨਾਲ ਕੱਟਦੇ ਹਨ। ਕਈ ਬੱਚੇ ਵੱਡੇ ਹੋ ਕੇ ਵੀ ਅੰਗੂਠਾ ਚੁੰਘੀ ਜਾਂਦੇ ਹਨ। ਹੋਰ ਵੱਡੇ ਹੋ ਜਾਣ `ਤੇ ਉਹ ਨਿੱਪਲ ਨਹੀਂ ਛਡਦੇ ਤੇ ਕਾਫੀ ਵੱਡੇ ਹੋ ਜਾਣ ਤਾਂ “ਚਿਉਇੰਗਮ” (ਛਹੲੱਨਿਗ ਘੁਮ) `ਤੇ ਪੈ ਜਾਂਦੇ ਹਨ। ਜਵਾਨ ਹੋ ਕੇ ਉਹ ਸਿਗਰਟ, ਜ਼ਰਦਾ, ਸ਼ਰਾਬ ਤੇ ਅਫੀਮ ਜਿਹੀਆਂ ਕਈ ਹੋਰ ਆਦਤਾਂ ਸਹੇੜ ਲੈਂਦੇ ਹਨ। ਬੁਢਾਪੇ ਵਿਚ ਕਈਆਂ ਨੂੰ ਸੋਟੀ ਜਾਂ ਖੁੰਡਾ ਰੱਖਣ ਦੀ ਆਦਤ ਪੈ ਜਾਂਦੀ ਹੈ। ਫੁੱਲ ਦਵਾਈ ਵ੍ਹਾਈਟ ਚੈਸਟਨਟ ਮਨ ਦੇ ਭੈੜੇ ਖਿਆਲਾਂ ਵਾਂਗ ਇਨ੍ਹਾਂ ਕਰੂਰ ਆਦਤਾਂ ਦੇ ਤਿਆਗ ਵਿਚ ਵੀ ਮਦਦ ਕਰਦੀ ਹੈ।
ਇਸ ਤੋਂ ਇਲਾਵਾ ਘੜੀ ਘੜੀ ਪਿਸ਼ਾਬ ਕਰਨ ਜਾਣਾ, ਰਾਤ ਨੂੰ ਇਕ ਖਾਸ ਸਮੇਂ `ਤੇ ਨੀਂਦ ਦਾ ਖੁੱਲ੍ਹ ਜਾਣਾ, ਅਰਾਧਨਾ ਵੇਲੇ ਸਾਧਨਾ ਭੰਗ ਹੋਣੀ, ਪੂਜਾ ਪਾਠ ਕਰਦਿਆਂ ਧਿਆਨ ਉੱਖੜਨਾ, ਦਿਮਾਗ ਨੂੰ ਅੱਤ ਦਾ ਚਾਅ ਚੜ੍ਹਨਾ, ਕਿਸੇ ਸਦਮੇ ਦਾ ਅਸਰ ਦਿਮਾਗ ਵਿਚੋਂ ਨਾ ਨਿਕਲਣਾ ਆਦਿ ਕਈ ਹੋਰ ਤਕਲੀਫਾਂ ਵੀ ਇਸ ਫੁੱਲ ਦਵਾਈ ਦੇ ਘੇਰੇ ਵਿਚ ਆਉਂਦੀਆਂ ਹਨ। ਵ੍ਹਾਈਟ ਚੈਸਟਨਟ ਇਨ੍ਹਾਂ ਨੂੰ ਬਾ-ਖੂਬੀ ਦੂਰ ਕਰਦੀ ਹੈ।