ਲੱਗਿਆ ਕਿਸਾਨ ਜਾਬਤਾ!

ਤਾਨਾਸ਼ਾਹੀ ਚੱਲਦੀ ਹਰੇਕ ਪਾਰਟੀ ਦੇ ਵਿਚ, ਦੇਸ਼ ਵਿਚੋਂ ਲੋਕ-ਰਾਜ ਹੋਇਆ ਜਾਪੇ ਲਾ’ਪਤਾ।
ਰਾਜੇ ਹੋਏ ‘ਸ਼ੀਂਹ’ ਤੇ ਮੁਕੱਦਮ ਬਣੇ ‘ਸ਼ਿਕਾਰੀ’, ਖੇਤੀਬਾੜੀ ਕਿੱਤੇ ’ਤੇ ਤਰਸ ਨਹੀਂਓਂ ਆਵਤਾ।
ਪਰਖੇ ਹੋਏ ਵੀ ਚਾਹੁੰਦੇ ਫੇਰ ਗੱਦੀ ਮੱਲੀਏ ਜੀ, ਝੂਠਿਆਂ ਦਾ ਲਾਰਾ ਨ੍ਹੀਂ ਕਿਸੇ ਨੂੰ ਹੁਣ ਭਾਵਤਾ।
ਛੱਡ ਕੇ ਕਿਸਾਨ ਹਿਤ ‘ਆਪਣੀ’ ਜੋ ਗੱਲ ਕਰੂ, ਚਾਹਵੇ ਨਾ ਜਾਣਾ ਉਹ ਪਿੰਡ ਵਿਚੋਂ ਸੁੱਕਾ ਸਾਬਤਾ।
ਕਿਰਤੀ ਕਿਸਾਨਾਂ ਦੇ ਹਮਾਇਤੀ ਵੀਰੋ ਜੋੜੀ ਰੱਖੋ, ਗਾਜ਼ੀਪੁਰ-ਸਿੰਘੂ-ਟਿੱਕਰੀ ਦੇ ਨਾਲ ਰਾਬਤਾ।
ਚੱਲ ਰਹੇ ਮੋਰਚੇ ਤੋਂ ਟੁੱਟੇ ਨਾ ਧਿਆਨ ਕਿਤੇ, ਲਾ ਦਿੱਤਾ ਪੰਜਾਬ ’ਚ ਕਿਸਾਨ ਭਾਈਆਂ ਜਾਬਤਾ!