ਚਰਚਾ ਬੇਅਦਬੀਆਂ ਦੀ!

ਬੰਦ ਕਮਰੇ ਵਿਚ ਮੀਟਿੰਗ ‘ਪ੍ਰਧਾਨ ਜੀ’ ਨੇ ਕਰਕੇ ‘ਜੁਗਤਿ’ ਸੀ ਜਿਵੇਂ ਸਮਝਾਈ ਹੋਈ।
ਛੱਡ ਲਿਆ ਨਿਧੜਕ ਪ੍ਰਚਾਰਕਾਂ ਨੂੰ, ਰਲੀ-ਮਿਲੀ ਜਿਹੀ ‘ਧਿਰ’ ਬੁਲਾਈ ਹੋਈ।
ਜਥੇਦਾਰਾਂ ਨੂੰ ਫਿਕਰ ਹੈ ਅਹੁਦਿਆਂ ਦਾ, ਕਿਸੇ ‘ਟਿਕਟ’ ਦੀ ਆਸ ਰਖਾਈ ਹੋਈ।
ਸਿੱਖ ਜਗਤ ਅਚੰਭੇ ਦੇ ਨਾਲ ਸੋਚੇ, ਮਸਲੇ ਵਾਲੀ ਤਾਂ ਜੜ੍ਹ ਲੁਕਾਈ ਹੋਈ।
ਪੈਣੇ ਨਾਮ ਨਹੀਂ ਵਿਚ ਲਿਫਾਫਿਆਂ ਦੇ, ਦਿੱਤੀ ਰਿਐਤ ਨਾ ਜੇ ਪ੍ਰਤਿਪਾਲਕਾਂ ਨੂੰ।
ਚਰਚਾ ਇਸ ਤਰ੍ਹਾਂ ਕਰੀ ਬੇਅਦਬੀਆਂ ਦੀ, ਆਈ ਆਂਚ ਨਾ ਜਰਾ ਵੀ ‘ਮਾਲਕਾਂ’ ਨੂੰ!