ਸਾਕ ਨੇੜੇ ਦਾ ਸੱਭਿਆਚਾਰ ਅੰਦਰ, ਸਮਝੀ ਜਾਂਦੀ ਸੀ ਬਾਂਹ ਸਿਰਹਾਣਿਆਂ ਦੀ।
ਰਿਸ਼ਤੇ ਕਰਦੇ ਸੀ ਦੇਖ ਕੇ ਹਾਣ-ਮੰਗਲ, ਸਾਂਝੀ ਹੁੰਦੀ ਸੀ ਇੱਜਤ ਘਰਾਣਿਆਂ ਦੀ।
ਸੰਗ-ਸ਼ਰਮ ਰਵਾਇਤਾਂ ਦਾ ਭੋਗ ਪਾਉਂਦੇ, ਕਹਿ ਕੇ ਰਸਮ ਹੈ ਸਮੇਂ ਪੁਰਾਣਿਆਂ ਦੀ।
ਵੱਜੀ ਠੱਗੀ ਦਾ ਜਦੋਂ ਫਿਰ ਪਤਾ ਲਗਦਾ, ਖਾਕ ਛਾਣਦੇ ‘ਕੋਰਟਾਂ’ ਠਾਣਿਆਂ ਦੀ।
ਸੌਦੇਬਾਜੀਆਂ ਕਰਦੇ ਨੇ ਆਪ ਮਾਪੇ, ਹੁਣ ਗੱਲਾਂ ਸੱਚੀਆਂ ਲੱਗਦੀਆਂ ਕੌੜੀਆਂ ਨੇ।
ਆਈਲੈਟਸ ਪਾਸ ਨੂੰ ਮੁੰਡਾ ਨਾ ਕੁੜੀ ਜਾਣੋ, ਬਣਦੇ ‘ਬਾਹਰ’ ਨੂੰ ਜਾਣ ਲਈ ‘ਪੌੜੀਆਂ’ ਨੇ!