ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਫੁੱਲ ਦਵਾਈ ਪਾਈਨ (ਫਨਿੲ), ਪਾਈਨ ਸਿਵੈਸਟਰੀਜ਼ (ਫਨਿੲ ੰੇਵੲਸਟਰਇਸ) ਨਾਮਕ ਪੌਦੇ ਦੇ ਫੁੱਲਾਂ ਤੋਂ ਤਿਆਰ ਹੁੰਦੀ ਹੈ। ਓਕ ਵਾਂਗੂੰ ਇਹ ਬੂਟਾ ਵੀ ਠੰਡੇ ਪੌਣ ਪਾਣੀ ਤੇ ਪਹਾੜੀ ਇਲਾਕਿਆਂ ਵਿਚ ਪਾਇਆ ਜਾਂਦਾ ਹੈ। ਦੋਹਾਂ ਬੂਟਿਆਂ ਦੇ ਫੁੱਲਾਂ ਤੋਂ ਬਣੀਆਂ ਦਵਾਈਆਂ ਅਜੀਬ ਹਨ ਤੇ ਮਨੁੱਖ ਨੂੰ ਚੱਕਰ ਵਿਚ ਪਾਉਣ ਵਾਲੀਆਂ ਹਨ। ਦੋਹਾਂ ਦੇ ਸੰਕੇਤ ਅਜਿਹੇ ਹਨ ਕਿ ਇਨ੍ਹਾਂ ਵਿਚ ਕੋਈ ਨਾਂਹਵਾਚਕ ਗੱਲ ਨਜ਼ਰ ਨਹੀਂ ਆਉਂਦੀ, ਪਰ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਇਹ ਦੋਵੇਂ ਮਨੁੱਖੀ ਸਿਹਤ ਤੇ ਵਿਹਾਰ ਨੂੰ ਢਾਅ ਲਾਉਣ ਵਾਲੀਆਂ ਹਨ। ਓਕ ਦਾ ਆਸਾਵਾਦੀ ਤੇ ਸਿਰੜੀ ਸੁਭਾਅ ਸੁਣਨ ਨੂੰ ਚੰਗਾ ਹੈ, ਪਰ ਸਿਹਤ ਪੱਖੋਂ ਉਲਾਰ ਹੈ। ਪਾਈਨ ਦੀ ਹਲੀਮੀ ਨੂੰ ਸਮਾਜਿਕ ਤੌਰ `ਤੇ ਮਾਣ ਪ੍ਰਤਿਸ਼ਟਾ ਮਿਲੀ ਹੋਈ ਹੈ, ਪਰ ਸੁਭਾਅ ਇਸ ਦਾ ਵੀ ਟੇਢਾ ਹੈ। ਚੰਗਾ ਚੰਗਾ ਕਰਦਿਆਂ ਪਤਾ ਨਹੀਂ ਚਲਦਾ ਵਰਨਾ ਦੁਨੀਆਂ ਵਿਚ ਪਾਈਨ ਦੇ ਮਰੀਜ਼ਾਂ ਦੀ ਗਿਣਤੀ ਓਕ ਦੇ ਮਰੀਜ਼ਾਂ ਨਾਲੋਂ ਕਿਤੇ ਵੱਧ ਹੈ।
ਪਾਈਨ ਦਵਾਈ ਅੰਤਰਮੁਖੀ ਸੁਭਾਅ ਦੀ ਹੈ ਤੇ ਇਸ ਦਾ ਬਾਹਰੀ ਚਿਹਰਾ ਨਿਮਰਤਾ ਵਾਲਾ ਲਗਦਾ ਹੈ, ਪਰ ਇਸ ਦਾ ਮਰੀਜ਼ ਅੰਦਰੋਂ ਡਰਿਆ, ਸਹਿਮਿਆ ਤੇ ਘਬਰਾਇਆ (ਛੋਨਾੁਸੲਦ) ਹੋਇਆ ਹੁੰਦਾ ਹੈ। ਸੋਚ ਪੱਖੋਂ ਹਿੱਲਿਆ ਹੋਣ ਕਰਕੇ ਉਹ ਹਰ ਅਣਸੁਖਾਵੀਂ ਗੱਲ ਦੀ ਜਿ਼ੰਮੇਵਾਰੀ ਆਪਣੇ ਸਿਰ ਲੈਂਦਾ ਹੈ। ਉਹ ਆਪਣੀਆਂ ਤਾਰਕਿਕ ਸ਼ਕਤੀਆਂ ਦਾ ਸਹੀ ਉਪਯੋਗ ਨਹੀਂ ਕਰਦਾ, ਇਸ ਲਈ ਹਰੇਕ ਗੱਲ ਦਾ ਕਸੂਰਵਾਰ ਆਪਣੇ ਆਪ ਨੂੰ ਹੀ ਮੰਨ ਲੈਂਦਾ ਹੈ। ਅਤਿ ਦੀ ਨਰਮੀ ਵਰਤਣਾ, ਆਤਮ-ਨਿੰਦਾ ਕਰਨੀ, ਕੀਤੇ ਦਾ ਪਛਤਾਵਾ ਕਰਨਾ ਤੇ ਹਰ ਕਸੂਰ ਆਪਣੇ ਸਿਰ ਲੈਣਾ ਇਸ ਫੁੱਲ ਦਵਾਈ ਦੇ ਸੰਕੇਤੀ ਸ਼ਬਦ ਹਨ।
ਇਹ ਸੰਸਾਰ ਐਸਾ ਹੈ ਕਿ ਇਸ ਵਿਚ ਜੋ ਵਿਅਕਤੀ ਕਸੂਰ ਕਰਦਾ ਹੈ, ਉਹ ਆਪਣਾ ਕਸੂਰ ਸਹਿਜੇ ਨਹੀਂ ਮੰਨਦਾ। ਜੇ ਹਰ ਕੋਈ ਇੰਨਾ ਇਮਾਨਦਾਰ ਤੇ ਸੁਚੱਜਾ ਹੋਵੇ ਕਿ ਆਪਣੀ ਕੀਤੀ ਗਲਤੀ ਦੀ ਜਿ਼ੰਮੇਵਾਰੀ ਮੰਨ ਲਵੇ ਤਾਂ ਫਿਰ ਦੁਨੀਆਂ ਸਵਰਗ ਨਾਲੋਂ ਵੀ ਅੱਗੇ ਨਿਕਲ ਜਾਵੇ, ਪਰ ਇੱਥੇ ਤਾਂ ਮੁੱਖ ਸਮੱਸਿਆ ਹੀ ਇਹ ਹੈ ਕਿ ਲੋਕ ਗੁਨਾਹ ਕਰਦੇ ਹਨ ਤੇ ਛੁਪਾ ਲੈਂਦੇ ਹਨ। ਜੇ ਕਿਸੇ ਗੁਨਾਹ ਦੀ ਭਾਫ ਨਿਕਲਣ ਲੱਗੇ ਤਾਂ ਉਸ ਨੂੰ ਉਲਟੇ-ਪੁਲਟੇ ਤਰਕ ਦੇ ਕੇ ਦੂਜਿਆਂ ਦੇ ਸਿਰ ਮੜ੍ਹ ਦਿੰਦੇ ਹਨ। ਇਸ ਰੁਝਾਨ ਦੀ ਆੜ ਵਿਚ ਸੰਗੀਨ ਜੁਰਮ ਹੁੰਦੇ ਹਨ, ਵੱਡੇ ਵੱਡੇ ਘੁਟਾਲੇ ਚਲਦੇ ਹਨ ਤੇ ਘੋਰ ਬੇਇਨਸਾਫੀਆਂ ਹੁੰਦੀਆਂ ਹਨ। ਜੇ ਹਰ ਇਕ ਨੂੰ ਪਤਾ ਹੋਵੇ ਕਿ ਉਸ ਦਾ ਕਸੂਰ ਛਿਪ ਨਹੀਂ ਸਕਦਾ ਭਾਵ ਜੇ ਕੋਈ ਦੂਜਾ ਵੀ ਇਸ ਨੂੰ ਛਿਪਾਉਣ ਦੀ ਕੋਸਿ਼ਸ਼ ਕਰੇ ਤਾਂ ਵੀ ਇਹ ਉੱਛਲ ਕੇ ਬਾਹਰ ਆ ਜਾਵੇਗਾ, ਫਿਰ ਤਾਂ ਕੋਈ ਸਮੱਸਿਆ ਪੈਦਾ ਹੀ ਨਾ ਹੋਵੇ। ਫਿਰ ਤਾਂ ਕੋਈ ਜਾਣ-ਬੁੱਝ ਕੇ ਗਲਤੀ ਨਹੀਂ ਕਰੇਗਾ ਤੇ ਜੇ ਅਣਜਾਣੇ ਵਿਚ ਹੋ ਵੀ ਜਾਵੇ ਤਾਂ ਉਹ ਆਪ ਹੀ ਇਸ ਨੂੰ ਮੰਨ ਲਵੇਗਾ; ਪਰ ਪਾਈਨ ਬਾਰੇ ਜੋ ਹੈਰਾਨੀਜਨਕ ਗੱਲ ਹੈ ਤੇ ਜੋ ਇਸ ਦਾ ਸਹੀ ਮਿਜਾਜ਼ ਸਮਝਣ ਵਿਚ ਔਖਿਆਈ ਪੈਦਾ ਕਰਦੀ ਹੈ, ਉਹ ਇਹ ਹੈ ਕਿ ਇਸ ਦਾ ਮਰੀਜ਼ ਬਿਨਾ ਕੋਈ ਕਸੂਰ ਕੀਤਿਆਂ ਹੀ ਆਪਣਾ ਕਸੂਰ ਕੱਢੀ ਜਾਂਦਾ ਹੈ। ਉਹ ਇਸ ਅਣਹੋਏ ਵਿਹਾਰ ਨਾਲ ਦੂਜਿਆਂ ਨੂੰ ਚੱਕਰ ਵਿਚ ਪਾਉਂਦਾ ਹੈ।
ਤਾਂ ਕੀ ਇਹ ਕੋਈ ਬੀਮਾਰੀ ਹੈ ਜਾਂ ਪਾਗਲਪਣ? ਗੰਭੀਰਤਾ ਨਾਲ ਸੋਚੋ, ਹੈ ਤਾਂ ਇਹ ਇਕ ਬਿਮਾਰੀ ਹੀ। ਜੇ ਪਾਗਲਪਣ ਹੋਵੇ ਤਾਂ ਵੀ ਇਕ ਬੀਮਾਰੀ ਹੀ ਹੋਈ। ਹਰ ਗੱਲ ਦੀ ਜਿੰ਼ਮੇਵਾਰੀ ਆਪਣੇ ਸਿਰ ਚੁੱਕੀ ਜਾਣਾ ਸਿਆਣੇ ਵਿਅਕਤੀਆਂ ਦਾ ਵਿਹਾਰ ਨਹੀਂ। ਸੁਣਿਆ ਹੈ, ਪੁਰਾਣੇ ਵੇਲਿਆਂ ਦੇ ਵਕੀਲ ਕਈ ਕੇਸਾਂ ਵਿਚ ਆਪਣੇ ਮੁਵੱਕਲਾਂ ਨੂੰ ਸਭ ਗੁਨਾਹ ਆਪਣੇ ਸਿਰ ਲੈਣ ਦਾ ਡਰਾਮਾ ਕਰਨ ਦੀ ਸਲਾਹ ਦਿੰਦੇ ਸਨ ਤਾਂ ਜੋ ਕਚਹਿਰੀ ਗੁਮਰਾਹ ਹੋ ਜਾਵੇ ਤੇ ਉਸ ਨੂੰ ਕਮਲਾ ਸਮਝ ਕੇ ਛੱਡ ਦੇਵੇ। ਜੇ ਕਚਹਿਰੀ ਅਜਿਹੇ ਵਿਅਕਤੀਆਂ ਨੂੰ ਕਮਲੇ ਸਮਝਦੀ ਹੈ ਤਾਂ ਡਾਕਟਰ ਬੈਚ ਨੇ ਇਨ੍ਹਾਂ ਦੀ ਆਦਤ ਨੂੰ ਬੀਮਾਰੀ ਕਹਿ ਕੇ ਸਹੀ ਸ਼ਨਾਖਤ ਕੀਤੀ ਹੈ। ਹਰ ਸਥਿਤੀ ਵਿਚ ਆਪਣੇ ਆਪ ਨੂੰ ਅੱਗੇ ਡਾਹੀ ਜਾਣਾ ਤੇ ਹਰ ਹੋਣੀ ਦੀ ਜਿ਼ੰਮੇਵਾਰੀ ਆਪਣੇ ਸਿਰ ਲਈ ਜਾਣਾ ਇਕ ਨਿਖੇਧਾਤਮਿਕ ਵਿਹਾਰ ਹੈ ਤੇ ਇਸ ਦਾ ਇਲਾਜ ਫੁੱਲ ਦਵਾਈ ਪਾਈਨ ਹੈ।
ਚਲੋ ਇਹ ਤਾਂ ਮੰਨ ਲਿਆ ਕਿ ਹਰ ਦੋਸ਼ ਦਾ ਗੁਨਾਹਗਾਰ ਆਪਣੇ ਆਪ ਨੂੰ ਮੰਨੀ ਜਾਣਾ ਇਕ ਗਲਤ ਵਿਹਾਰ ਹੈ, ਪਰ ਇੱਦਾਂ ਕਰਨ ਵਾਲੇ ਲੋਕ ਹਨ ਕਿੱਥੇ? ਆਮ ਦੇਖਣ ਵਿਚ ਤਾਂ ਉਹੀ ਸਾਹਮਣੇ ਆਉਂਦੇ ਹਨ, ਜੋ ਸ਼ੱਰੇਆਮ ਦੋਸ਼ ਕਮਾ ਕੇ ਮੁਕਰ ਜਾਂਦੇ ਹਨ। ਹਾਂ ਆਪਣੇ ਆਪ ਨੂੰ ਪਾਪੀ ਦੱਸਣ ਵਾਲੇ ਕਈ ਲੋਕ ਮੰਦਰਾਂ, ਗੁਰਦੁਆਰਿਆਂ ਵਿਚ ਜਰੂਰ ਦਿਖ ਜਾਂਦੇ ਹਨ, ਜੋ ਹਰ ਰੋਜ ਹੱਥ ਜੋੜ ਆਪਣੇ ਪਾਪਾਂ ਦੀ ਮੁਆਫੀ ਮੰਗ ਰਹੇ ਹੁੰਦੇ ਹਨ, ਪਰ ਇਹ ਬਹੁਤੇ ਰਵਾਇਤੀ ਤੌਰ `ਤੇ ਪ੍ਰਭੂ ਦੇ ਖੈਰ ਖਵਾਹ ਹੋਣ ਦਾ ਡਰਾਮਾ ਕਰਨ ਵਾਲੇ ਹੁੰਦੇ ਹਨ। ਇਸ ਲਈ ਪਾਈਨ ਦੇ ਅਸਲ ਰੋਗੀਆਂ ਨੂੰ ਦੂਜਿਆਂ ਨਾਲੋਂ ਨਿਖੇੜਨ ਲਈ ਗੁਰੂ ਨਾਨਕ ਜਿਹੀ ਖੋਜੀ ਨਦਰੁ (ੌਬਸੲਰਵਅਟੋਿਨ) ਨਾਲ “ਪੇਖਣਾ” ਬੜਾ ਜਰੂਰੀ ਹੈ।
ਪਾਈਨ ਬਾਰੇ ਡਾ. ਬੈਚ ਲਿਖਦੇ ਹਨ ਕਿ ਇਹ “ਉਨ੍ਹਾਂ ਲਈ ਹੈ, ਜੋ ਆਪਣੇ ਆਪ `ਤੇ ਦੂਸ਼ਣ ਲਾਉਂਦੇ ਹਨ। ਭਾਵੇਂ ਉਹ ਸਫਲ ਵੀ ਹੋਣ ਤਾਂ ਵੀ ਆਪਣੀ ਕਾਰਗੁਜ਼ਾਰੀ `ਤੇ ਅਸੰਤੁਸ਼ਟ ਰਹਿੰਦੇ ਹਨ ਤੇ ਸੋਚੀ ਜਾਂਦੇ ਹਨ ਕਿ ਜੇ ਉਹ ਹੋਰ ਉੱਦਮ ਕਰਦੇ ਤਾਂ ਵੱਧ ਚੰਗਾ ਕਰ ਸਕਦੇ ਸਨ। ਉਹ ਸਖਤ ਮਿਹਨਤ ਕਰਨ ਵਾਲੇ ਹੁੰਦੇ ਹਨ, ਪਰ ਆਪਣੀਆਂ ਕੁਤਾਹੀਆਂ ਕਰ ਕੇ ਨੁਕਸਾਨ ਉਠਾਈ ਜਾਂਦੇ ਹਨ। ਕਈ ਵਾਰੀ ਜੇ ਕੋਈ ਗਲਤੀ ਹੋ ਜਾਂਦੀ ਹੈ ਤੇ ਭਾਵੇਂ ਇਸ ਨੂੰ ਕਰਨ ਵਾਲਾ ਕੋਈ ਹੋਰ ਹੁੰਦਾ ਹੈ ਤਾਂ ਵੀ ਉਹ ਇਸ ਨੂੰ ਆਪਣੇ ਹੀ ਸਿਰ ਲੈ ਲੈਂਦੇ ਹਨ।”
ਉਹ ਕਿਸੇ ਦੀ ਗਲਤੀ ਨੂੰ ਆਪਣੇ ਸਿਰ ਕਿਵੇਂ ਲੈਂਦੇ ਹਨ, ਇਹ ਗੱਲ ਇਕ ਬਜ਼ੁਰਗ ਅਧਿਆਪਕ ਦੀ ਮਿਸਾਲ ਤੋਂ ਸਪਸ਼ਟ ਹੋ ਜਾਂਦੀ ਹੈ। ਦੋ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰਾ ਇਕ ਗਵਾਂਢੀ ਆਪਣੇ ਇਕ ਬੁੱਢੇ ਅਧਿਆਪਕ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਇਆ। ਗੁਰਬਾਣੀ ਦੀਆਂ ਗੱਲਾਂ ਹੋਈਆਂ। ਮੈਨੂੰ ਬਜ਼ੁਰਗ ਦੀ ਗੁਰਬਾਣੀ ਵਿਚ ਡੂੰਘੀ ਦਿਲਚਸਪੀ ਨਜ਼ਰ ਆਈ। ਆਪਣੇ ਵਿਚਾਰ ਉਸ ਨਾਲ ਸਾਂਝੇ ਕਰਨ ਲਈ ਮੈਂ ਉਸ ਨੂੰ ਆਪਣੀ ਪੁਸਤਕ “ਜਪੁਜੀ ਦਾ ਰੱਬ” ਦੀ ਇਕ ਕਾਪੀ ਭੇਟ ਕੀਤੀ। ਇਸ ਵਾਕੇ ਤੋਂ ਕੁਝ ਦਿਨ ਬਾਅਦ ਮੈਨੂੰ ਖਿਆਲ ਆਇਆ ਕਿ ਜਿਸ ਬੰਡਲ ਵਿਚੋਂ ਕਾਪੀ ਚੁਕ ਕੇ ਮੈਂ ਉਸ ਨੂੰ ਕਿਤਾਬ ਦਿੱਤੀ ਸੀ, ਉਹ ਤਾਂ ਮੇਰੀਆਂ ਹੋਮਿਓਪੈਥਿਕ ਪੁਸਤਕਾਂ “ਸੋ ਦੁਖ ਕੈਸਾ ਪਾਵੈ” ਦਾ ਸੀ। ਦੋਹਾਂ ਕਿਤਾਬਾਂ ਦੇ ਰੰਗ ਤੇ ਆਕਾਰ ਇਕੋ ਸਮਾਨ ਹੋਣ ਕਰਕੇ ਮੈਂ ਭੁਲੇਖਾ ਖਾ ਗਿਆ ਸਾਂ ਤੇ ਬਜ਼ੁਰਗ ਵੀ ਬਿਨਾ ਦੇਖੇ ਹੀ ਕਿਤਾਬ ਲੈ ਕੇ ਚਲ ਪਿਆ ਸੀ। ਆਪਣੀ ਗਲਤੀ ਦਾ ਪਤਾ ਲੱਗਣ `ਤੇ ਮੈਂ ਸਹੀ ਪੁਸਤਕ ਲੈ ਕੇ ਉਸ ਦੇ ਘਰ ਗਿਆ। ਕਿਤਾਬ ਪੇਸ਼ ਕਰਦਿਆਂ ਮੈਂ ਮਾਸਟਰ ਜੀ ਨੂੰ ਅਰਜ਼ ਕੀਤੀ ਕਿ ਉਹ ਮੈਨੂੰ ਮੁਆਫ ਕਰ ਦੇਣ, ਕਿਉਂਕਿ ਭੁਲੇਖਾ ਲੱਗਣ ਕਾਰਨ ਉਨ੍ਹਾਂ ਨੂੰ ਹੋਰ ਕਿਤਾਬ ਦਿੱਤੀ ਗਈ ਸੀ। ਉਹ ਅੱਗੋਂ ਬੋਲੇ, “ਪ੍ਰੋਫੈਸਰ ਸਾਹਿਬ ਤੁਹਾਡੀ ਕੋਈ ਗਲਤੀ ਨਹੀਂ, ਭੁਲੇਖਾ ਸਭ ਨੂੰ ਲੱਗ ਜਾਂਦਾ ਹੈ। ਗਲਤੀ ਤਾਂ ਅਸਲ ਮੇਰੀ ਹੈ, ਜੋ ਮੈਂ ਤੁਹਾਡੇ ਘਰ ਦਾ ਪਤਾ ਨੋਟ ਨਹੀਂ ਕੀਤਾ। ਮੈਂ ਤਾਂ ਆਪ ਹੀ ਜਾ ਕੇ ਪੁਸਤਕ ਬਦਲਾ ਲਿਆਉਂਦਾ, ਤੁਹਾਨੂੰ ਕਸ਼ਟ ਨਾ ਉਠਾਉਣਾ ਪੈਂਦਾ।” ਮੈਨੂੰ ਅਨੁਭਵ ਹੋਇਆ ਕਿ ਉਸ ਨੇ ਇਹ ਗੱਲ ਦਿਲੋਂ ਕਹੀ ਸੀ, ਜੋ ਉਸ ਦੀ ਪਛਾਣ ਪਾਈਨ ਦੇ ਵਿਅਕਤੀਤਵ ਵਜੋਂ ਕਰਵਾਉਂਦੀ ਸੀ।
ਜਦੋਂ ਮੈਂ ਇਹ ਵਾਕਿਆ ਯਾਦ ਕਰਦਾ ਹਾਂ ਤਾਂ ਉਦੋਂ ਮੈਨੂੰ ਪ੍ਰੋਫੈਸਰ ਕਪੂਰ ਦੀ ਗੱਲ ਵੀ ਯਾਦ ਆਉਂਦੀ ਹੈ- ਨਰਿੰਦਰ ਕਪੂਰ ਦੀ ਨਹੀਂ, ਮਰਹੂਮ ਪ੍ਰੋਫੈਸਰ ਬੀ. ਕੇ. ਕਪੂਰ ਸਾਹਿਬ ਦੀ। ਪ੍ਰੋਫੈਸਰ ਕਪੂਰ ਪਤਲੇ, ਲੰਮੇ, ਸਿਸ਼ਟਾਚਾਰੀ, ਅਤਿਅੰਤ ਬੁੱਧੀਮਾਨ ਤੇ ਸੰਵੇਦਨਸ਼ੀਲ ਵਿਅਕਤੀ ਸਨ। ਉਹ ਮਹਿੰਦਰਾ ਕਾਲਜ ਵਿਚ ਮੇਰੇ ਅਧਿਆਪਕ ਸਨ ਤੇ ਮੇਰੇ ਜੀਵਨ ਦੀਆਂ ਕਈ ਅਹਿਮ ਗੱਲਾਂ ਨਾਲ ਜੁੜੇ ਹੋਏ ਸਨ। ਐਮ. ਏ. ਵਿਚ ਲੇਟ ਦਾਖਲਾ ਲੈਣ ਕਰ ਕੇ ਮੇਰਾ ਕੇਸ ਯੂਨੀਵਰਸਿਟੀ ਤੋਂ ਮਨਜ਼ੂਰ ਹੋ ਕੇ ਨਹੀਂ ਸੀ ਆਇਆ। ਦਫਤਰ ਨੇ ਕਿਹਾ, ਜਦੋਂ ਤੀਕ ਵੀ. ਸੀ. ਦੀ ਮਨਜ਼ੂਰੀ ਨਾ ਆਵੇ, ਮੈਂ ਕਲਾਸ ਅਟੈਂਡ ਨਹੀਂ ਕਰ ਸਕਦਾ। ਸ਼ੁਰੂ ਦਾ ਸਿਲੇਬਸ ਰਹਿ ਨਾ ਜਾਵੇ, ਇਸ ਡਰੋਂ ਮੈਂ ਕਲਾਸ ਰੂਮ ਦੇ ਬਾਹਰ ਬੈਠ ਕੇ ਹੀ ਉਨ੍ਹਾਂ ਦੇ ਲੈਕਚਰ ਸੁਣਨ ਤੇ ਨੋਟ ਕਰਨ ਲੱਗਿਆ। ਬਾਕੀ ਕਿਸੇ ਅਧਿਆਪਕ ਨੇ ਤਾਂ ਗੌਰ ਨਾ ਕੀਤੀ, ਪਰ ਕੁਝ ਕੁ ਦਿਨ ਬਾਅਦ ਪ੍ਰੋਫੈਸਰ ਕਪੂਰ ਲੈਕਚਰ ਛੱਡ ਕੇ ਬਾਹਰ ਮੇਰੇ ਕੋਲ ਆਏ ਤੇ ਕਹਿਣ ਲੱਗੇ, “ਬੇਟੇ ਤੂ ਯਹਾਂ ਬੈਠਾ ਕਯਾ ਕਰਤਾ ਹੈ?” ਮੈਂ ਉਨ੍ਹਾਂ ਨੂੰ ਆਪਣੀ ਸਮੱਸਿਆ ਸਮਝਾਈ ਤਾਂ ਉਹ ਬੋਲੇ, “ਮੈਂ ਤੁਮਹਾਰੀ ਕਯਾ ਹੈਲਪ ਕਰ ਸਕਤਾ ਹੂੰ?” ਮੈਂ ਡਰਦੇ ਡਰਦੇ ਕਿਹਾ, “ਸਰ, ਮੈਨੂੰ ਇੱਥੋਂ ਉਠਾ ਨਾ ਦੇਣਾ।” ਉਹ ਬੜੇ ਦਿਆਲੂ ਹੋ ਕੇ ਬੋਲੇ, “ਨਹੀਂ ਉਠਾ ਕੈਸੇ ਦੂੰਗਾ? ਆਪ ਜੈਸੇ ਸੀਰੀਅਸ ਵਿਦਿਆਰਥੀ ਕੋ ਕੋਈ ਕੈਸੇ ਉਠਾ ਸਕਤਾ ਹੈ। ਚਲੋ ਜਬ ਤੀਕ ਮਨਜ਼ੂਰੀ ਨਾ ਆਏ, ਅੰਦਰ ਬੈਠਾ ਕਰੋ।”
ਉਨ੍ਹਾਂ ਦੀ ਇਸ ਨੇਕਦਿਲੀ ਨਾਲ ਮੈਂ ਤਹਿਦਿਲੋਂ ਅਹਿਸਾਨਮੰਦ ਹੋ ਗਿਆ ਸਾਂ। ਕਈ ਸਾਲਾਂ ਬਾਅਦ ਜਦੋਂ ਮੈਂ ਇਕ ਸ਼ਾਮ ਮਾਡਲ ਟਾਊਨ ਕਿਸੇ ਕੰਮ ਗਿਆ ਤਾਂ ਕਪੂਰ ਸਾਹਿਬ ਤੇ ਉਨ੍ਹਾਂ ਦੀ ਪਤਨੀ ਨੂੰ ਸੈਰ ਕਰਦੇ ਦੇਖਿਆ। ਕੋਲ ਜਾ ਕੇ ਮੈਂ ਉਨ੍ਹਾਂ ਨੂੰ ਫਤਹਿ ਬੁਲਾਈ ਤੇ ਕਿਹਾ, “ਸਰ, ਬਹੁਤ ਦੇਰ ਬਾਅਦ ਮੁਲਾਕਾਤ ਹੋਈ ਹੈ।” ਇਸ ਵਿਲੰਭ ਲਈ ਸਿੱਧੇ ਤੌਰ `ਤੇ ਮੈਨੂੰ ਜਿ਼ੰਮੇਵਾਰ ਠਹਿਰਾਉਣ ਦੀ ਥਾਂ ਉਹ ਬੋਲੇ, “ਹਾਂ, ਗਲਤੀ ਮੇਰੀ ਹੈ ਬੇਟੇ, ਮੈਂ ਤੁਮਹੇਂ ਮਿਲਨੇ ਨਹੀਂ ਜਾ ਸਕਾ।” ਬਜ਼ੁਰਗ ਪ੍ਰੋਫੈਸਰ ਦੇ ਹਲੀਮੀ ਲਹਿਜ਼ੇ ਵਿਚ ਕਹੇ ਹੋਏ ਇਹ ਸ਼ਬਦ ਅੱਜ ਵੀ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ। ਇਨ੍ਹਾਂ ਨੇ ਪੱਕਾ ਕਰ ਦਿੱਤਾ ਕਿ ਉਹ ਪਾਈਨ ਟਾਈਪ ਵਿਅਕਤੀ ਸਨ।
ਕਈ ਵਾਰ ਜਦੋਂ ਕੋਈ ਦਾਵਤ ਦੇਵੇ ਤਾਂ ਉਸ ਦੇ ਘਰ ਖਾਣਾ ਖਾਣ ਜਾਂਦੇ ਹਾਂ। ਭੋਜਨ ਵਿਚ ਕੋਈ ਚੀਜ਼ ਸਵਾਦੀ ਬਣੀ ਹੋਵੇ ਤਾਂ ਪ੍ਰਸ਼ੰਸਾ ਕਰਨ ਨੂੰ ਮਨ ਕਰਦਾ ਹੈ। ਜਿਸ ਨੇ ਮਿਹਨਤ ਕੀਤੀ ਹੁੰਦੀ ਹੈ, ਉਸ ਨੂੰ ਸ਼ਾਬਾਸ਼ ਦੇਣੀ ਤਾਂ ਬਣਦੀ ਹੀ ਹੈ। ਬਹੁਤ ਸਾਰੀਆਂ ਤ੍ਰੀਮਤਾਂ ਇਸ ਪ੍ਰਸ਼ੰਸਾ ਨੂੰ ਪੁਰਸਕਾਰ ਸਮਝ ਕੇ ਖੁਸ਼ ਹੋ ਜਾਂਦੀਆਂ ਹਨ ਤੇ ਰਸਮੀ ਸ਼ੁਕਰੀਆ ਜਾਂ ਧੰਨਵਾਦ ਕਹਿ ਕੇ ਗੱਲ ਸਵੀਕਾਰ ਕਰ ਲੈਂਦੀਆਂ ਹਨ, ਪਰ ਕੁਝ ਕਹਿਣਗੀਆਂ, “ਹਾਲੇ ਤਾਂ ਭਰਾ ਜੀ ਧਣੀਆਂ ਪਾਉਣਾ ਭੁੱਲ ਗਈ, ਨਹੀਂ ਸਵਾਦੀ ਤਾਂ ਇਹ ਦਾਲ ਹੋਰ ਵੀ ਹੋ ਜਾਣੀ ਸੀ।” ਸਾਗ ਦੀ ਤਾਰੀਫ ਕਰਨ `ਤੇ ਇਹੀ ਸਵਾਣੀਆਂ ਕਹਿਣਗੀਆਂ, “ਸਾਗ ਤਾਂ ਜੀ ਬਹੁਤਾ ਚੰਗਾ ਨਹੀਂ ਬਣਿਆ। ਅੱਜ ਬਾਂਹ ਦੁਖਦੀ ਸੀ, ਪੂਰਾ ਘੋਟਿਆ ਨਹੀਂ ਗਿਆ। ਇਨ੍ਹਾਂ ਨੂੰ ਹੈਲਪ ਕਰਾਉਣ ਲਈ ਕਿਹਾ, ਇਹ ਨਹਾਉਣ ਜਾ ਵੜੇ। ਅਗਲੀ ਵਾਰ ਆਉਗੇ, ਫਿਰ ਚੰਗਾ ਜਿਹਾ ਬਣਾ ਕੇ ਖਲਾਊਂਗੀ।” ਜਦੋਂ ਕੋਈ ਔਰਤ ਇਸ ਤਰ੍ਹਾਂ ਆਪਣੀ ਪ੍ਰਸ਼ੰਸਾ ਸੁਣ ਕੇ ਆਪਣੇ ਨੁਕਸ ਹੀ ਚੇਤੇ ਕਰੇ, ਸਮਝ ਲਵੋ ਕਿ ਉਸ ਦਾ ਵਿਅਕਤੀਤਵ ਪਾਈਨ ਕਿਸਮ ਦਾ ਹੈ ਤੇ ਇਹ ਫੁੱਲ ਦਵਾਈ ਉਸ ਨੂੰ ਹਰ ਸੰਭਵ ਲਾਭ ਪਹੁੰਚਾ ਸਕਦੀ ਹੈ।
ਪਾਈਨ ਦੇ ਲੱਛਣ ਭਾਵੇਂ ਮਨੁੱਖੀ ਸੁਭਾਅ ਨਾਲ ਜੁੜੇ ਹੁੰਦੇ ਹਨ, ਪਰ ਪਰਗਟ ਇਹ ਕਿਸੇ ਖਾਸ ਮੌਕੇ ਜਾਂ ਘਟਨਾ ਨਾਲ ਹੀ ਹੁੰਦੇ ਹਨ। ਇਹ ਇਸ ਲਈ ਹੈ ਕਿ ਕੁਝ ਵਾਪਰਨ ਨਾਲ ਹੀ ਕਿਸੇ ਬੰਦੇ ਦੇ ਸੁਭਾਵੀ ਸੰਕੇਤ ਉੱਭਰਦੇ ਹਨ। ਜੇ ਕੁਝ ਵਾਪਰੇਗਾ ਤਾਂ ਹੀ ਉਹ ਉਸ ਦੀ ਜਿ਼ੰਮੇਵਾਰੇ ਆਪਣੇ ਸਿਰ ਲਵੇਗਾ। ਮੈਂ ਆਪਣੇ ਆਪ ਨੂੰ ਪਾਈਨ ਟਾਈਪ ਨਹੀਂ ਮੰਨਦਾ, ਪਰ ਇਕ ਘਟਨਾ ਨੇ ਮੈਨੂੰ ਵੀ ਸ਼ੱਕ ਵਿਚ ਪਾ ਦਿੱਤਾ ਕਿ ਸਾਇਦ ਹੋਵਾਂ ਹੀ। ਮੈਂ ਆਪਣੇ ਇਕ ਪੁਰਾਣੇ ਮਿੱਤਰ ਨੂੰ ਮਿਲਣ ਮੁਕਤਸਰ ਗਿਆ। ਸ਼ਾਮ ਨੂੰ ਮੁੜਨ ਲੱਗਿਆ ਤਾਂ ਉਸ ਨੇ ਰੋਕ ਲਿਆ। ਕਹਿਣ ਲੱਗਿਆ, ਸਵੇਰੇ ਚਲੇ ਜਾਣਾ। ਮੈਂ ਵੀ ਲੁਧਿਆਣੇ ਪ੍ਰੈਕਟੀਕਲ ਲੈਣ ਜਾਣਾ ਹੈ, ਗੱਲਾਂ ਕਰਦੇ ਜਾਵਾਂਗੇ। ਅਸੀਂ ਸਵੇਰੇ ਤਿਆਰ ਹੋ ਕੇ 5 ਵਜੇ ਚੰਡੀਗੜ੍ਹ ਜਾਣ ਵਾਲੀ ਬੱਸ ਪਕੜ ਲਈ। ਬੱਸ ਪਿੱਛੋਂ ਅਬੋਹਰ ਤੋਂ ਆਈ ਸੀ ਤੇ ਇਸ ਵਿਚ ਕੋਈ ਦਸ-ਪੰਦਰਾਂ ਸਵਾਰੀਆਂ ਸਨ, ਜੋ ਸੌਂ ਰਹੀਆਂ ਸਨ। ਅਸੀਂ ਕੁਝ ਸਮੇਂ ਤੀਕ ਗੱਲਾਂ ਕਰਦੇ ਰਹੇ, ਪਰ ਕੋਟਕਪੂਰਾ ਟੱਪ ਕੇ ਮੇਰੇ ਮਿੱਤਰ ਨੂੰ ਵੀ ਨੀਂਦ ਆ ਗਈ। ਅਪਰੈਲ ਦਾ ਮਹੀਨਾ ਸੀ ਤੇ ਸਵੇਰੇ ਠੰਡ ਕਾਰਨ ਬੱਸ ਦੀਆਂ ਬਾਰੀਆਂ ਬੰਦ ਸਨ। ਬੰਦ ਬਾਰੀ ਵਿਚੋਂ ਮੈਨੂੰ ਹਲਕੀ ਹਲਕੀ ਇਕ ਅਣਸੁਖਾਵੀਂ ਜਿਹੀ ਗੰਧ ਆਉਣ ਲੱਗੀ, ਜਿਵੇਂ ਬੱਸ ਦਾ ਕੋਈ ਪੁਰਜਾ ਘਸ ਕੇ ਜਲ ਰਿਹਾ ਹੋਵੇ। ਪਹਿਲਾਂ ਤਾਂ ਮੈਂ ਪ੍ਰਵਾਹ ਨਹੀਂ ਕੀਤੀ, ਪਰ ਜਦੋਂ ਗੰਧ ਤਿੱਖੀ ਹੋ ਗਈ ਤਾਂ ਮੈਂ ਬਾਹਰ ਵੱਲ ਝਾਕ ਕੇ ਉਸ ਮੁਸ਼ਕ ਦੀ ਨਿਸ਼ਾਨਦੇਹੀ ਕਰਨ ਲੱਗਿਆ। ਕੁਝ ਪਤਾ ਨਾ ਲੱਗਣ ਕਰ ਕੇ ਮੈਂ ਦਬਕ ਗਿਆ। ਇਹ ਸੋਚ ਕੇ ਕਿ ਅਜਿਹੀਆਂ ਗੱਲਾਂ ਤਾਂ ਬੱਸ ਵਿਚ ਆਮ ਹੁੰਦੀਆਂ ਰਹਿੰਦੀਆਂ ਹੋਣਗੀਆਂ, ਮੈਂ ਇਸ ਨੂੰ ਡਰਾਈਵਰ ਦੇ ਧਿਆਨ ਵਿਚ ਲਿਆਉਣਾ ਵੀ ਯੋਗ ਨਾ ਸਮਝਿਆ। ਥੋੜ੍ਹੇ ਸਮੇਂ ਬਾਅਦ ਗੰਧ ਨਾਲ ਧੂੰਆਂ ਵੀ ਉੱਠਣਾ ਸ਼ੁਰੂ ਹੋ ਗਿਆ। ਫਿਰ ਤਾਂ ਮੈਂ ਉੱਠ ਕੇ ਡਰਾਈਵਰ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਬੱਸ ਰੋਕ ਕੇ ਦੇਖੇ, ਇਸ ਦੀ ਪੜਤਾਲ ਕਰੇ। ਬਿਲਕੁਲ ਉਸੇ ਵੇਲੇ ਸਾਹਮਣਿਓਂ ਇਕ ਤੇਜ਼ ਟਰੱਕ ਆ ਰਿਹਾ ਸੀ। ਡਰਾਈਵਰ ਨੇ ਉਸ ਤੋਂ ਨਜ਼ਰ ਹਟਾ ਕੇ ਮੇਰੇ ਵਲ ਦੇਖਿਆ। ਐਨ ਉਸੇ ਵੇਲੇ ਉਸ ਨੇ ਬ੍ਰੇਕ ਲਗਾਈ ਤੇ ਬੱਸ ਲੜਖੜਾ ਕੇ ਖੱਬੇ ਪਾਸੇ ਡੂੰਘੇ ਖਤਾਨਾਂ ਵਲ ਨੂੰ ਮੁੜ ਗਈ। ਮਿੱਟੀ ਦਾ ਇਕ ਗੁਬਾਰ ਉਡਿਆ ਤੇ ਇਕ ਦਰਖਤ ਨਾਲ ਟਕਰਾ ਕੇ ਬੱਸ ਟੇਢੀ ਹੋ ਗਈ।
ਬਹੁਤ ਵੱਡਾ ਧਮਾਕਾ ਹੋਇਆ ਤੇ ਦਰਖਤ ਟੇਢਾ ਹੋ ਗਿਆ। ਬੱਸ ਦਾ ਅਗਲਾ ਪਾਸਾ ਧਰਤੀ ਵਿਚ ਵੜ ਗਿਆ, ਜਿਸ ਕਾਰਨ ਉਸ ਦੀ ਅਗਲੀ ਬਾਰੀ ਖੁਲ੍ਹਣੋਂ ਰਹਿ ਗਈ। ਸੌਂਦੀਆਂ ਸਵਾਰੀਆਂ ਬੁੜ੍ਹਕ ਕੇ ਡਰਾਈਵਰ ਦੀ ਸੀਟ ਤੀਕ ਜਾ ਵੱਜੀਆਂ। ਚੀਕਾਂ ਮਾਰਦੇ ਲੋਕ ਪਿਛਲੀ ਬਾਰੀ ਵਿਚੋਂ ਬਾਹਰ ਛਾਲਾਂ ਮਾਰਨ ਲੱਗੇ। ਡੌਰ-ਭੌਰ ਹੋਇਆ ਡਰਾਈਵਰ ਆਪਣੀ ਸੀਟ ਵਿਚੋਂ ਉੱਤਰ ਕੇ ਬਾਹਰ ਜਾਇਜ਼ਾ ਲੈਣ ਲੱਗਿਆ। ਮੇਰਾ ਦੋਸਤ ਉੱਠ ਕੇ ਮੈਨੂੰ ਬੋਲਿਆ, “ਵਾਹ ਪ੍ਰੋਫੈਸਰ ਸਾਹਿਬ, ਕਮਾਲ ਕਰ ਤਾ” ਤੇ ਮੈਨੂੰ ਬਿਨਾ ਨਾਲ ਲਏ ਹੇਠ ਉੱਤਰ ਗਿਆ। ਉਸ ਦੇ ਡਾਂਟਵੇਂ ਬੋਲ ਤੇ ਕਾਟਵਾਂ ਵਿਹਾਰ ਮੈਨੂੰ ਕਸੂਰਵਾਰ ਠਹਿਰਾਉਂਦੇ ਨਜ਼ਰ ਆਏ। ਮੈਂ ਸਮਝਿਆ, ਮੈਂ ਅੱਗੋਂ ਆਉਂਦੇ ਟਰੱਕ ਦਾ ਖਿਆਲ ਨਾ ਕਰ ਕੇ ਡਰਾਈਵਰ ਦਾ ਧਿਆਨ ਭਟਕਾਇਆ ਸੀ ਤੇ ਟਰੱਕ ਨਾਲ ਐਕਸੀਡੈਂਟ ਬਚਾਉਣ ਲਈ ਉਸ ਨੂੰ ਸਟੇਰਿੰਗ ਖਤਾਨਾਂ ਵੱਲ ਘੁਮਾਉਣਾ ਪਿਆ ਸੀ, ਜਿਸ ਕਾਰਨ ਦਰਖਤ ਨਾਲ ਟੱਕਰ ਹੋ ਗਈ ਸੀ। ਮੈਨੂੰ ਲੱਗਿਆ ਕਿ ਇਸ ਦੁਰਘਟਨਾ ਦਾ ਜਿ਼ੰਮੇਵਾਰ ਮੈਂ ਹਾਂ ਤੇ ਡਰਾਈਵਰ ਸਮੇਤ ਦਨਦਨਾਉਂਦੇ ਲੋਕ ਹੁਣ ਹੇਠ ਲਾਹ ਕੇ ਮੈਨੂੰ ਕੁਟਾਪਾ ਚਾੜ੍ਹਨਗੇ। ਇਸ ਲਈ ਮੈਂ ਨਮੋਸ਼ੀ ਨਾਲ ਅੰਦਰ ਹੀ ਬੈਠਾ ਰਿਹਾ। ਇੰਨੀ ਦੇਰ ਵਿਚ ਬਾਹਰਲੇ ਲੋਕ ਕੁਝ ਲੱਭਦੇ ਨਜ਼ਰ ਆਏ ਜਿਵੇਂ ਦੁਰਘਟਨਾ ਦੀ ਕੋਈ ਅਹਿਮ ਕੜੀ ਨਾ ਮਿਲ ਰਹੀ ਹੋਵੇ। ਤਾਂ ਵੀ ਮੈਨੂੰ ਲੱਗਿਆ ਕਿ ਉਹ ਮੈਨੂੰ ਹੀ ਲੱਭ ਰਹੇ ਸਨ।
ਇੰਨੇ ਨੂੰ ਮੈਨੂੰ ਦੂਰ ਕਿੱਲੇ ਸਾਰੇ ਦੀ ਵਿੱਥ `ਤੇ ਇਕ ਖੇਤ ਵਿਚ ਵੱਢੀ ਪਈ ਕਣਕ ਨੂੰ ਅੱਗ ਦਾ ਭਾਂਬੜ ਲੱਗਿਆ ਦਿਖਾਈ ਦਿੱਤਾ। ਸ਼ਾਇਦ ਇਕ ਦੁਰਘਟਨਾ ਬਦਲੇ ਦੂਜੀ ਦੁਰਘਟਨਾ ਬਚਾ ਸਕਾਂ, ਇਹ ਸੋਚ ਕੇ ਮੈਂ ਸ਼ੀਸ਼ਾ ਖੋਲ੍ਹਿਆ ਤੇ ਹੱਥ ਦਾ ਇਸ਼ਾਰਾ ਕਰ ਕੇ ਬਾਹਰਲੇ ਲੋਕਾਂ ਨੂੰ ਅੱਗ ਦਿਖਾਈ। ਡਰਾਈਵਰ ਫੌਰਨ ਅੱਗ ਵਲ ਦੌੜਿਆ ਤੇ ਕਈ ਸਵਾਰੀਆਂ ਵੀ ਉੱਧਰ ਭੱਜੀਆਂ। ਕਣਕ ਇੱਧਰ ਉੱਧਰ ਖਿਲਾਰ ਕੇ ਉਨ੍ਹਾਂ ਨੇ ਅੱਗ ਬੁਝਾਈ ਤੇ ਡਰਾਈਵਰ ਵਿਚੋਂ ਧੁਖਦਾ ਗੱਡੀ ਦਾ ਪੂਰਾ ਅਗਲਾ ਪਹੀਆ ਰੋਹੜ ਕੇ ਲੈ ਆਇਆ। ਕੋਲ ਆ ਕੇ ਉਸ ਨੇ ਮੈਨੂੰ ਸੰਬੋਧਨ ਕਰ ਕੇ ਕਿਹਾ, “ਸਰਦਾਰ ਜੀ ਗੱਡੀ ਤੋਂ ਬਾਹਰ ਆਓ।” ਮੈਨੂੰ ਲੱਗਿਆ ਕਿ ਜਿਸ ਦਾ ਡਰ ਸੀ, ਹੁਣ ਉਸ ਦਾ ਸਮਾਂ ਆ ਗਿਆ ਸੀ। ਸਹਿਮੀ ਅਵਸਥਾ ਵਿਚ ਹੇਠ ਉੱਤਰ ਕੇ ਮੈਂ ਹੱਥ ਜੋੜ ਕੇ ਬੋਲਿਆ, “ਭਰਾਵੋ ਮੈਨੂੰ ਮੁਆਫ ਕਰ ਦਿਓ। ਮੈਂ ਜਾਣ ਕੇ ਕੁਝ ਨਹੀਂ ਕੀਤਾ, ਮੈਂ ਤਾਂ ਬਚਾਉ ਦੀ ਖਾਤਰ ਕੀਤਾ ਸੀ। ਡਰਾਈਵਰ ਨੇ ਅੱਗੇ ਵੱਧ ਕੇ ਮੈਨੂੰ ਜੱਫੀ ਵਿਚ ਲੈ ਲਿਆ ਤੇ ਬੋਲਿਆ ਸਰਦਾਰ ਜੀ ਤੁਸੀਂ ਤਾਂ ਸਾਰੀਆਂ ਸਵਾਰੀਆਂ ਦੀ ਜਾਨ ਬਚਾ ਦਿੱਤੀ। ਤੁਹਾਡੇ ਰੌਲਾ ਪਾਉਣ `ਤੇ ਮੈਂ ਸਮੇਂ ਸਿਰ ਬਰੇਕ ਲਾ ਦਿੱਤੀ ਸੀ, ਇਸ ਕਰਕੇ ਪਹੀਆ ਨਿਕਲਣ ਤੀਕ ਇਹ ਲਗਭਗ ਰੁਕ ਚੁਕੀ ਸੀ। ਤੁਸੀਂ ਨਾ ਦੱਸਦੇ ਤਾਂ ਇਹ ਫੁੱਲ ਸਪੀਡ ਨਾਲ ਕਿਸੇ ਦਰਖਤ ਵਿਚ ਵੱਜ ਕੇ ਟੁੱਟ ਜਾਂਦੀ ਜਾਂ ਖਤਾਨਾਂ ਵਿਚ ਉਲਟ ਜਾਂਦੀ ਤੇ ਆਪਾਂ ਸਾਰੇ ਮਾਰੇ ਜਾਂਦੇ।”
ਉਸ ਤੋਂ ਬਾਅਦ ਸਾਰੀਆਂ ਸਵਾਰੀਆਂ ਨੇ ਮੈਨੂੰ ਗਲ ਨਾਲ ਲਾ ਕੇ ਧੰਨਵਾਦ ਕੀਤਾ। ਇਕ ਨੇ ਕਿਹਾ, ਰੱਬ ਨੇ ਸਾਨੂੰ ਬਚਾਉਣ ਲਈ ਤੁਹਾਨੂੰ ਬੱਸ ਵਿਚ ਬਿਠਾ ਕੇ ਭੇਜਿਆ ਸੀ। ਦੂਜਾ ਬੋਲਿਆ, “ਸਾਰੀ ਬੱਸ ਵਿਚੋਂ ਸਿਰਫ ਤੁਸੀਂ ਹੀ ਨਹਾ ਕੇ ਆਏ ਹੋਏ ਲਗਦੇ ਹੋ।” ਮੇਰਾ ਦੋਸਤ ਵੀ ਮੇਰੇ ਕੋਲ ਆ ਕੇ ਮੇਰਾ ਹੱਥ ਆਪਣੇ ਹੱਥ ਵਿਚ ਘੁੱਟ ਕੇ ਹੌਲੀ ਜਿਹੀ ਬੋਲਿਆ, “ਪ੍ਰੋਫੈਸਰ ਸਾਹਿਬ, ਇਹ ਤਾਂ ਸੱਚੀ ਮੁੱਚੀ ਕਮਾਲ ਕਰ`ਤਾ।” ਉੱਧਰ ਡਰਾਈਵਰ ਨੇ ਪਿਛੋਂ ਲੁਧਿਆਣਾ ਜਾਣ ਵਾਲੀ ਬੱਸ ਰੋਕੀ ਤੇ ਸਾਰੀਆਂ ਸਵਾਰੀਆਂ ਨੂੰ ਉਸ ਵਿਚ ਚਾੜ੍ਹ ਦਿੱਤਾ। ਸਾਰੇ ਰਸਤੇ ਮੈਨੂੰ ਇਹ ਗੱਲ ਭੁਲਾਉਣੀ ਔਖੀ ਹੁੰਦੀ ਰਹੀ ਕਿ ਜੋ ਅੱਜ ਹੋਇਆ, ਉਸ ਵਿਚ “ਕਸੂਰ ਮੇਰਾ ਹੈ।” ਘਰ ਆ ਕੇ ਮੈਂ ਪਾਈਨ ਦੀਆਂ ਦੋ ਤਿੰਨ ਖੁਰਾਕਾਂ ਲਈਆਂ ਤਾਂ ਜਾ ਕੇ ਮੈਨੂੰ ਡਰਾਈਵਰ ਦਾ ਬਿਆਨ ਸੱਚਾ ਲੱਗਣ ਲੱਗਿਆ।
ਪਾਈਨ ਦੇ ਮਰੀਜ਼ ਅੰਤਰਮੁਖੀ ਹੁੰਦੇ ਹਨ। ਉਹ ਆਪਣੇ ਅੰਦਰ ਚਲਦੀ ਕਸ਼ਮਕਸ਼ ਨੂੰ ਬਾਹਰ ਜਾਹਰ ਨਹੀਂ ਹੋਣ ਦਿੰਦੇ। ਉਹ ਦੂਜਿਆਂ ਦਾ ਭਲਾ ਚਾਹੁੰਦੇ ਹਨ ਪਰ ਇਸ ਭਲੇ ਦਾ ਕੋਈ ਅੰਤ ਨਹੀਂ ਹੁੰਦਾ। ਇੱਡਾ ਉੱਚਾ ਦਾਈਆ ਜਾਂ ਅਜੈਂਡਾ ਚੁੱਕ ਕੇ ਉਹ ਹਮੇਸ਼ਾ ਪ੍ਰਮਾਰਥ ਦੇ ਭਾਰ ਹੇਠ ਦਬੇ ਰਹਿੰਦੇ ਹਨ। ਉਹਨਾਂ ਦਾ ਸਿਸ਼ਟਾਚਾਰ ਉਨ੍ਹਾਂ ਨੂੰ ਇਹ ਸੋਚਣ ਨਹੀਂ ਦੇਂਦਾ ਕਿ ਉਨ੍ਹਾਂ ਦੀ ਸੀਮਾ ਕੀ ਹੈ। ਉਹ ਇਹ ਨਹੀਂ ਸੋਚ ਸਕਦੇ ਕਿ ਉਹ ਕਿੰਨਾ ਕੁ ਕਰ ਸਕਦੇ ਹਨ ਤੇ ਕਿੰਨਾ ਕੁ ਨਹੀਂ, ਭਾਵ ਉਨ੍ਹਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਤੇ ਕੀ ਕੁਝ ਨਹੀਂ। ਇਸ ਕਾਰਣ ਉਹ ਇਸ ਫਿਕਰ ਵਿਚ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਤੋਂ ਕੋਈ ਗਲਤੀ ਨਾ ਹੋ ਜਾਵੇ। ਉਹ ਦੀ ਕੋਸਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਕਰਨੀ ਵਿਚ ਕੋਈ ਘਾਟ ਨਾ ਰਹਿ ਜਾਵੇ ਜਿਸ ਕਾਰਣ ਉਨ੍ਹਾਂ ਦੀਆਂ ਸੂਖਮ ਭਾਵਨਾਵਾਂ ਨੂੰ ਠੇਸ ਵੱਜੇ ਜਾਂ ਨਿਮੋਸ਼ੀ ਸਹਿਣੀ ਪਵੇ। ਇਹ ਲੋਕ ਸੰਪੂਰਣਤਾਵਾਦੀ (ਫੲਰਾੲਚਟੋਿਨਸਿਟਸ) ਹੁੰਦੇ ਹਨ ਤੇ ਕੋਮਲ ਕਲਾਵਾਂ ਵਿਚ ਪ੍ਰਬੀਨ ਹੁੰਦੇ ਹਨ। ਇਸ ਲਈ ਇਹ ਮਹਿਮਾਨ ਨਿਵਾਜ਼ੀ ਜਿਹੇ ਕਿੱਤਿਆਂ ਨੂੰ ਵਧੇਰੇ ਪਸੰਦ ਕਰਦੇ ਹਨ ਜਿੱਥੇ ਇਹ ਆਪਣੀ ਕਲਾ ਦਾ ਪਰਦਰਸ਼ਨ ਕਰ ਕੇ ਫੌਰੀ ਪ੍ਰਸੰਸਾ ਪ੍ਰਾਪਤ ਕਰ ਸਕਣ। ਪਰ ਇਸ ਵਿਚ ਜੇ ਕੋਈ ਕਮੀ ਰਹਿ ਜਾਵੇ ਤਾਂ ਇਹ ਦਿਲ ਨੂੰ ਲਾ ਲੈਂਦੇ ਹਨ ਤੇ ਉਨ੍ਹਾਂ ਦਾ ਆਪਣੇ ਬਾਰੇ ਘਟੀਆਪਣ ਦਾ ਅਕਸ ਉੱਭਰ ਆਉਂਦਾ ਹੈ। ਪਾਈਨ ਲੈਣ ਨਾਲ ਉਹ ਇਸ ਪਰਕਾਰ ਦੀਆਂ ਦੁਬਿਧਾਵਾਂ ਚੋਂ ਬਾਹਰ ਨਿਕਲ ਆਉਣਗੇ। ਉਨ੍ਹਾਂ ਦੀ ਨਿਰਾਸ਼ਾ ਤੇ ਢਹਿੰਦੇ ਵਿਚਾਰ ਇਕ ਇਕ ਕਰ ਕੇ ਦੂਰ ਹੋ ਜਾਣਗੇ ਤੇ ਉਹ ਸਮਾਜ਼ ਵਿਚ ਸਿਰ ਉੱਚਾ ਕਰ ਕੇ ਜਿਊਣ ਦੇ ਕਾਬਲ ਹੋ ਜਾਣਗੇ।
ਪਾਈਨ ਵਿਅਕਤੀਤਵ ਵਾਲੇ ਹਮੇਸ਼ਾ ਕਸੂਰ ਦੀ ਭਾਵਨਾ ਨਾਲ ਭਰੇ ਰਹਿੰਦੇ ਹਨ। ਇਹ ਭਾਵਨਾ ਉਨ੍ਹਾਂ ਵਿਚ ਉਦੋਂ ਵੀ ਪਾਈ ਜਾਂਦੀ ਹੈ, ਜਦੋਂ ਉਹ ਕਾਮਯਾਬ ਨਹੀਂ ਹੁੰਦੇ ਤੇ ਉਦੋਂ ਵੀ, ਜਦੋਂ ਉਹ ਕਾਮਯਾਬ ਹੁੰਦੇ ਹਨ। ਪੂਰੀ ਮਿਹਨਤ ਤਾਂ ਉਹ ਕਰਦੇ ਹੀ ਹੁੰਦੇ ਹਨ ਤੇ ਜੇ ਇਸ ਮਿਹਨਤ ਸਦਕਾ ਕਾਮਯਾਬੀ ਦੀ ਸਿਖਰ `ਤੇ ਪੁਜ ਜਾਣ ਤਾਂ ਵੀ ਉਹ ਸੰਤੁਸ਼ਟ ਨਹੀਂ ਹੁੰਦੇ ਤੇ ਸਵੈ-ਨੁਕਤਾਚੀਨੀ ਕਰਦੇ ਹੀ ਰਹਿੰਦੇ ਹਨ। ਪੰਜਾਬ ਵਿਚ ਮੈਂ ਇਕ ਮਿੱਤਰ ਦੇ ਘਰ ਉਸ ਦੇ ਮੁੰਡੇ ਦੇ ਕੰਪਾਰਟਮੈਂਟ ਵਿਚ ਪਾਸ ਹੋਣ ਦੀ ਵਧਾਈ ਦੇਣ ਗਿਆ। ਪਿਛਲੇ ਸਾਲ ਉਹ ਲੜਕਾ ਕੁਝ ਨੰਬਰਾਂ `ਤੇ ਰਹਿ ਗਿਆ ਸੀ ਤੇ ਇਸ ਸਾਲ ਚੰਗੇ ਨੰਬਰਾਂ ਨਾਲ ਪਾਸ ਹੋਇਆ ਸੀ। ਉਸ ਨੂੰ ਸ਼ਾਬਾਸ਼ ਦਿੰਦਿਆਂ ਮੈਂ ਕਿਹਾ, “ਕਾਕਾ ਕਮਾਲ ਕਰ ਦਿੱਤਾ। ਸਿੱਧਾ ਇਕੱਤੀਆਂ ਤੋਂ ਛਿਹੱਤਰ ਜੰਪ ਮਾਰਿਆ!” ਕਹਿਣ ਲੱਗਿਆ, “ਹਾਲੇ ਤਾਂ ਅੰਕਲ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕਾਹਲ ਕਾਹਲ ਵਿਚ ਦੋ ਚੈਪਟਰ ਪੜ੍ਹ ਕੇ ਨਹੀਂ ਗਿਆ। ਮੈਂ ਸੋਚਿਆ ਇਨ੍ਹਾਂ ਵਿਚੋਂ ਕਿਹੜਾ ਕਦੇ ਕੋਈ ਸੁਆਲ ਆਉਂਦਾ ਹੈ, ਪਰ ਦੋ ਪ੍ਰਸ਼ਨ ਉਨ੍ਹਾਂ ਵਿਚੋਂ ਹੀ ਆ ਗਏ। ਜੇ ਉਸ ਦਿਨ ਸਵੇਰੇ ਸਵੇਰੇ ਉਨ੍ਹਾਂ ਨੂੰ ਪੜ੍ਹ ਜਾਂਦਾ ਮੇਰੇ ਨੱਬੇ ਤੋਂ ਉੱਤੇ ਆਉਂਦੇ।” ਇਹ ਹੁੰਦਾ ਹੈ ਪਾਈਨ ਦਾ ਸੁਭਾਅ ਕਿ ਉਸ ਨੂੰ ਚੰਗੀ ਮਿਹਨਤ ਤੇ ਚੰਗੀ ਸਫਲਤਾ ਨਾਲ ਵੀ ਸਬਰ ਨਹੀਂ ਆਉਂਦਾ। ਉਹ ਜਮ੍ਹਾਂ ਘਟਾਓ ਕਰਦਾ ਆਪ ਨੂੰ ਹੀ ਕੋਸੀ ਜਾਂਦਾ ਹੈ।
ਪਾਈਨ ਦੇ ਸੁਭਾਅ ਵਾਲਿਆਂ ਵਿਚ ਹਮੇਸ਼ਾ ਦੋਸ਼ੀ ਭਾਵਨਾ ਤਾਂ ਹੁੰਦੀ ਹੀ ਹੈ, ਇਸ ਦੇ ਨਾਲ ਨਾਲ ਉਨ੍ਹਾਂ ਵਿਚ ਡਿਪ੍ਰੈਸ਼ਨ, ਦੰਦ ਕਿੜਚਣ, ਸਾਹ ਚੜ੍ਹਨ ਦੀ ਤਕਲੀਫ, ਪਾਚਣ ਦੀ ਸ਼ਿਕਾਇਤ, ਅੰਤੜੀਆਂ ਵਿਚ ਦਰਦ ਤੇ ਉਨੀਂਦਰਾਪਣ ਜਿਹੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਕਿਉਂਕਿ ਪਾਈਨ ਦੇ ਮਰੀਜ਼ ਆਪਣੀਆਂ ਨਜ਼ਰਾਂ ਵਿਚ ਕਦੇ ਪੂਰੇ ਨਹੀਂ ਉਤਰਦੇ, ਇਸ ਲਈ ਉਨ੍ਹਾਂ ਵਿਚ ਅਹਿਸਾਸੇ-ਕਮਤਰੀ (ੀਨਾੲਰੋਿਰਟਿੇ ਛੋਮਪਲੲਣ) ਨਾਂ ਦੀ ਸੁਭਾਵਿਕ ਕਮਜ਼ੋਰੀ ਪਾਈ ਜਾਂਦੀ ਹੈ। ਇਸ ਨਾਲ ਉਹ ਹਰ ਗੱਲ ਦੌਰਾਨ ਸਵੈ-ਨਿੰਦਾ `ਤੇ ਉਤਾਰੂ ਰਹਿੰਦੇ ਹਨ। ਸਵੈ-ਨਿੰਦਾ ਸਵੈ-ਚਿੰਤਨ ਦਾ ਵਿਗਾੜੂ ਰੂਪ ਹੈ, ਜੋ ਵਿਅਕਤੀ ਨੂੰ ਅੱਗੇ ਨਹੀਂ ਚੱਲਣ ਦਿੰਦਾ। ਜਿੱਥੇ ਸਵੈ-ਚਿੰਤਨ ਪ੍ਰਗਤੀ ਨੂੰ ਸਹੀ ਸੇਧ ਦੇਣ ਦੀ ਕੋਸਿ਼ਸ਼ ਕਰਦਾ ਹੈ, ਸਵੈ-ਨਿੰਦਾ ਪ੍ਰਗਤੀ ਦੇ ਰਾਹ ਵਿਚ ਰੋੜਾ ਬਣਦਾ ਹੈ। ਵਿਅਕਤੀ ਜੋ ਕਰਦਾ ਹੈ, ਉਸੇ ਦੀ ਨਿਖੇਧੀ ਕਰਨ ਬੈਠ ਜਾਂਦਾ ਹੈ। ਇਹ ਲਈ ਉਹ ਚਿੰਤਾ ਤੇ ਮਾਨਸਿਕ ਭਾਰ ਦੀ ਸਥਿਤੀ ਵਿਚ ਚਲਾ ਜਾਂਦਾ ਹੈ, ਜਿੱਥੇ ਉਸ ਨੂੰ ਬਲੱਡ ਪ੍ਰੈਸ਼ਰ ਤੇ ਘੋਰ ਉਦਾਸੀ (ੰੲਲਅਨਚਹੋਲੇ) ਜਿਹੀਆਂ ਤਕਲੀਫਾਂ ਵੀ ਹੋ ਜਾਂਦੀਆਂ ਹਨ। ਫੁੱਲ ਦਵਾਈ ਪਾਈਨ ਅਜਿਹੇ ਵਿਅਕਤੀਆਂ ਵਿਚੋਂ ਕਸੂਰਵਾਰ ਹੋਣ ਦੀ ਝੂਠੀ ਭਾਵਨਾ ਨੂੰ ਬਾਹਰ ਕੱਢੇਗੀ ਤੇ ਉਨ੍ਹਾਂ ਨੂੰ ਸਾਧਾਰਣ ਇਨਸਾਨਾਂ ਵਾਲੀ ਤੰਦਰੁਸਤ ਮਾਨਸਿਕਤਾ ਪ੍ਰਦਾਨ ਕਰੇਗੀ।