ਬੈਚ ਫੁੱਲ ਲਾਰਚ: ਹੀਣ-ਭਾਵਨਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਮਨੁੱਖ ਦੇ ਕਈ ਗੁਣ ਅਜਿਹੇ ਹਨ, ਜੋ ਦੁਰਲੱਭ ਤੇ ਅਮੋਲ ਹਨ। ਇਨ੍ਹਾਂ ਵਿਚੋਂ ਇਕ ਗੁਣ ਆਤਮ-ਵਿਸ਼ਵਾਸ ਹੈ, ਜਿਸ ਦੀ ਘਾਟ ਬਹੁਤਿਆਂ ਵਿਚ ਹੁੰਦੀ ਹੈ। ਆਪਣੇ ਆਪ ਵਿਚ ਅਡੋਲ ਭਰੋਸਾ ਹੋਣਾ ਮਨੁੱਖੀ ਚਰਿੱਤਰ ਦਾ ਥੰਮ ਹੈ ਜਾਂ ਇਉਂ ਕਹੋ ਕਿ ਇਹ ਇਸ ਦੀ ਰੀੜ੍ਹ ਦੀ ਹੱਡੀ ਹੈ। ਮਨੁੱਖ ਦੀ ਸਫਲਤਾ ਤੇ ਸਥਿਰਤਾ ਇਸੇ ਉਤੇ ਨਿਰਭਰ ਕਰਦੀ ਹੈ। ਕਈ ਗੁਣ ਸਿੱਖੇ ਤੇ ਸਿਖਾਏ ਜਾ ਸਕਦੇ ਹਨ ਜਾਂ ਦੂਜਿਆਂ ਨੂੰ ਦੇਖ ਕੇ ਅਪਨਾਏ ਜਾ ਸਕਦੇ ਹਨ, ਪਰ ਸਵੈ-ਵਿਸ਼ਵਾਸ ਅਜਿਹਾ ਨਹੀਂ ਹੈ। ਕਈ ਕਹਿੰਦੇ ਹਨ ਕਿ ਇਹ ਸ਼ਰਾਬ ਜਾਂ ਹੋਰ ਨਸ਼ਿਆਂ ਨਾਲ ਉਤਪੰਨ ਕੀਤਾ ਜਾ ਸਕਦਾ ਹੈ, ਪਰ ਇਹ ਗੱਲ ਜਿੰਨੀ ਕੁ ਸੱਚ ਹੈ, ਇਹ ਸਭ ਜਾਣਦੇ ਹਨ।

ਸਵੈ-ਵਿਸ਼ਵਾਸ ਨੂੰ ਪੈਦਾ ਕਰਨ ਵਾਲੀ ਨਾ ਕੋਈ ਖੁਰਾਕ ਹੈ, ਨਾ ਦਵਾਈ। ਜਦੋਂ ਕੋਈ ਚੀਜ਼ ਨਾ ਪੈਦਾ ਕੀਤੀ ਜਾ ਸਕੇ ਤੇ ਨਾ ਬਣਾਈ ਜਾ ਸਕੇ, ਉਸ ਨੂੰ ਕੁਦਰਤੀ ਦੇਣ ਕਿਹਾ ਜਾਂਦਾ ਹੈ। ਸੋ ਆਤਮ-ਵਿਸ਼ਵਾਸ ਦਾ ਗੁਣ ਮਨੁੱਖ ਲਈ ਕੁਦਰਤੀ ਦੇਣ ਹੈ। ਡਾ. ਬੈਚ ਦੀ ਖੋਜ ਤੋਂ ਪਹਿਲਾਂ ਤਾਂ ਇਹੀ ਸੱਚ ਸੀ, ਪਰ ਹੁਣ ਨਹੀਂ ਹੈ। ਹੁਣ ਉਸ ਦੀ ਇਜ਼ਾਦ ਕੀਤੀ ਫੁੱਲ ਦਵਾਈ ਲਾਰਚ (਼ਅਰਚਹ) ਮਨੁੱਖ ਵਿਚ ਇਸ ਗੁਣ ਨੂੰ ਪੈਦਾ ਕਰਦੀ ਹੈ।
ਡਾ. ਬੈਚ ਤਾਂ ਇੱਥੋਂ ਤੀਕ ਕਹਿੰਦੇ ਹਨ ਕਿ ਇਹ ਦਵਾਈ ਹੈ ਹੀ ਉਨ੍ਹਾਂ ਲਈ, ਜੋ ਅਹਿਸਾਸੇ-ਕਮਤਰੀ (ੀਨਾੲਰੋਿਰਟਿੇ ਛੋਮਪਲੲਣ) ਦੇ ਮਾਰੇ ਹੋਏ ਹੁੰਦੇ ਹਨ। ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਜਾਂਦੇ ਹਨ। ਉਸ ਦੇ ਸ਼ਬਦਾਂ ਵਿਚ, “ਇਹ ਦਵਾਈ ਉਨ੍ਹਾਂ ਲਈ ਹੈ, ਜੋ ਆਪਣੇ ਆਪ ਨੂੰ ਐਨਾ ਚੰਗਾ ਤੇ ਕਾਬਲ ਨਹੀਂ ਸਮਝਦੇ, ਜਿੰਨਾ ਆਪਣੇ ਆਲੇ-ਦੁਆਲੇ ਦੇ ਦੂਜੇ ਲੋਕਾਂ ਨੂੰ; ਜੋ ਹਮੇਸ਼ਾ ਆਪਣੀ ਹਾਰ ਦੀ ਕਲਪਨਾ ਕਰਦੇ ਹਨ ਤੇ ਸੋਚਦੇ ਹਨ ਕਿ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਅਤੇ ਜਿਹੜੇ ਆਪਣੀ ਕਾਮਯਾਬੀ ਲਈ ਚੰਗਾ ਤਕੜਾ ਯਤਨ ਵੀ ਨਹੀਂ ਕਰਦੇ।”
ਡਾ. ਬੈਚ ਦੇ ਲਾਰਚ ਬਾਰੇ ਇਸ ਇਕਹਿਰੇ ਵਾਕ ਵਿਚ ਉਹ ਕੁਝ ਅੰਕਿਤ ਹੈ, ਜਿਸ ਅਨੁਸਾਰ ਇਹ ਫੁੱਲ ਦਵਾਈ ਕੰਮ ਕਰਦੀ ਹੈ। ਇਸ ਦੇ ਰੋਗੀਆਂ ਵਿਚ ਪਹਿਲੀ ਵਿਸ਼ੇਸ਼ ਗੱਲ ਇਹ ਹੁੰਦੀ ਹੈ ਕਿ ਉਹ ਬਾਹਰਮੁਖੀ ਰੁਝਾਨ ਰੱਖਣ ਦੀ ਥਾਂ ਆਪਣੇ ਬਾਰੇ ਸੋਚਣ ਦੇ ਆਦੀ ਹੁੰਦੇ ਹਨ। ਦੂਜੇ, ਉਹ ਆਪਣੇ ਵੱਲ ਧਿਆਨ ਕਰਦੇ ਵੇਲੇ ਆਪਣੀ ਸਮਰੱਥਾ ਤੇ ਸ਼ਕਤੀ ਦਾ ਮੁਲੰਕਣ ਕਰਦੇ ਹਨ। ਤੀਜੇ, ਉਹ ਆਪਣੇ ਆਪ ਨੂੰ ਕਿਸੇ ਖਲਾਅ ਵਿਚ ਰੱਖ ਕੇ ਨਹੀਂ ਆਂਕਦੇ, ਸਗੋਂ ਆਪਣਾ ਤੇ ਆਪਣੀਆਂ ਯੋਗਤਾਵਾਂ ਦਾ ਮੁਕਾਬਲਾ ਦੂਜਿਆਂ ਨਾਲ ਕਰਦੇ ਰਹਿੰਦੇ ਹਨ। ਚੌਥੇ, ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਜਾਂ ਉਨ੍ਹਾਂ ਦੇ ਬਰਾਬਰ ਨਹੀਂ ਸਮਝਦੇ, ਸਗੋਂ ਉਨ੍ਹਾਂ ਤੋਂ ਘਟ ਕਾਬਲ ਸਮਝਦੇ ਹਨ। ਪੰਜਵੇਂ, ਅਜਿਹੇ ਟਾਕਰੇ ਵਿਚ ਮੁੱਦਾ ਉਨ੍ਹਾਂ ਦੀ ਤਾਕਤ ਜਾਂ ਯੋਗਤਾ ਦੀ ਸਹੀ ਸਥਿਤੀ ਦਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਸੰਕੁਚਿਤ ਸੋਚ ਦਾ ਹੁੰਦਾ ਹੈ। ਤਾਕਤਵਰ ਤੇ ਯੋਗਤਾਵਾਨ ਹੁੰਦਿਆਂ ਵੀ ਉਹ ਹੀਣਤਾ ਦੇ ਪ੍ਰਭਾਵ ਹੇਠ ਹੁੰਦੇ ਹਨ ਤੇ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਛੋਟੇ ਜਾਂ ਘਟੀਆ ਹੀ ਸਮਝਦੇ ਹਨ। ਛੇਵਾਂ, ਕਿਉਂਕਿ ਉਹ ਆਪਣੇ ਆਪ ਨੂੰ ਕਾਮਯਾਬੀ ਦੇ ਕਾਬਲ ਹੀ ਨਹੀਂ ਸਮਝਦੇ, ਇਸ ਲਈ ਕਾਮਯਾਬ ਹੋਣ ਲਈ ਕੋਈ ਹੰਭਲਾ ਵੀ ਨਹੀਂ ਮਾਰਦੇ। ਉਨ੍ਹਾਂ ਦੇ ਮਨ ਵਿਚ ਆਪਣੀ ਅਸਫਲਤਾ ਦਾ ਵਿਚਾਰ ਇੰਨਾ ਘਰ ਕਰ ਚੁਆ ਹੁੰਦਾ ਹੈ ਕਿ ਉਹ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਉੱਦਮ ਜਾਂ ਯੋਜਨਾ ਨਹੀਂ ਬਣਾਉਂਦੇ। ਸੱਤਵੇਂ, ਉਹ ਹਾਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਹਨ। ਉਹ ਜੰਗ ਦੇ ਮੈਦਾਨ ਵਿਚ ਜਾਣ ਤੋਂ ਪਹਿਲਾਂ ਹੀ ਦੁਸ਼ਮਣ ਦੀ ਈਨ ਮੰਨ ਲੈਂਦੇ ਹਨ, ਕਿਉਂਕਿ ਉਹ ਆਪਣੇ ਆਪ ਨੂੰ ਨਿਮਾਣੇ ਤੇ ਨਿਤਾਣੇ ਮੰਨੀ ਬੈਠੇ ਹੁੰਦੇ ਹਨ।
ਅੱਠਵੇਂ, ਉਨ੍ਹਾਂ ਦੀ ਇਹ ਪੱਕੀ ਨਿਸ਼ਾਨੀ ਹੈ ਕਿ ਉਹ ਬਾਗੀ ਸੁਰਾਂ ਵਾਲੇ ਨਹੀਂ ਹੁੰਦੇ। ਨਾ ਉਹ ਆਪਣੇ ਆਪ ਨੂੰ ਦੂਜਿਆਂ ਜਿੰਨਾ ਚਤੁਰ ਚਲਾਕ ਤੇ ਅਨੁਭਵੀ ਸਮਝਦੇ ਹਨ ਤੇ ਨਾ ਹੀ ਉਨ੍ਹਾਂ ਦੀ ਥਾਂ ਲੈਣ ਬਾਰੇ ਸੋਚਦੇ ਹਨ। ਨੌਵੇਂ, ਉਹ ਸੁਚੇਤ ਤੇ ਅਗ੍ਰਮੀ ਸਮਾਜਿਕ ਭੂਮਿਕਾ ਨਿਭਾਉਣ ਦੇ ਸਮਰੱਥ ਨਹੀਂ ਹੁੰਦੇ। ਉਨ੍ਹਾਂ ਦੀ ਸੋਚ ਅਨੁਸਾਰ ਦੂਜੇ ਲੋਕ ਚੰਗੇ, ਵੱਧ ਸਿਆਣੇ ਤੇ ਜਾਣਕਾਰ ਹਨ। ਇਸ ਲਈ ਉਹ ਉਨ੍ਹਾਂ ਨੂੰ ਅੱਗੇ ਲੱਗ ਕੇ ਦੂਜਿਆਂ ਦੀ ਅਗਵਾਈ ਕਰਨ ਦਾ ਪੂਰਾ ਹੱਕ ਦਿੰਦੇ ਹਨ। ਉਹ ਲੋਕਤੰਤਰ ਦੇ ਨਿਰਭਾਗ ਖਿਲਾੜੀ (ਫਅਸਸਵਿੲ ਅਚਟੋਰਸ) ਹੁੰਦੇ ਹਨ, ਜੋ ਚੋਣ ਲੜਨੀ ਤਾਂ ਇਕ ਪਾਸੇ, ਵੋਟ ਪਾਉਣ ਵੀ ਨਹੀਂ ਜਾਂਦੇ। ਦਸਵੇਂ, ਇਹ ਲੋਕ ਦਾਰਸ਼ਨਿਕ ਤੌਰ `ਤੇ ਪਿਛਾਖੜ ਸੋਚ ਵਾਲੇ ਤੇ ਧਾਰਮਿਕ ਤੌਰ `ਤੇ ਅੰਧ-ਭਗਤ ਹੁੰਦੇ ਹਨ। ਰਾਜਨੀਤੀ ਤੇ ਧਾਰਮਿਕ ਖੇਤਰਾਂ ਵਿਚ ਉਹ ਆਪਣੀ ਭੂਮਿਕਾ ਬਾਰੇ ਸੁਚੇਤ ਨਹੀਂ ਹੁੰਦੇ, ਸਗੋਂ ਦੂਜਿਆਂ ਦੇ ਕਾਰਨਾਮੇ ਚਿਤਾਰ ਕੇ ਹੀ ਮੱਥੇ ਟੇਕੀ ਜਾਂਦੇ ਹਨ। ਅੰਤਵੀਂ ਥਾਂ ਇਹ ਲੋਭੀ, ਲਾਲਚੀ ਤੇ ਈਰਖਾਲੂ ਨਹੀਂ ਹੁੰਦੇ। ਜੇ ਇਨ੍ਹਾਂ ਦੇ ਚਰਿੱਤਰ ਦਾ ਸੰਪੂਰਨ ਜਾਇਜ਼ਾ ਲਿਆ ਜਾਵੇ ਤਾਂ ਇਨ੍ਹਾਂ ਵਿਚ ਦੂਜਿਆਂ ਦੀ ਰੀਸ ਕਰਨੀ ਜਾਂ ਉਨ੍ਹਾਂ ਨਾਲ ਮੁਕਾਬਲਾ ਕਰਨ ਦਾ ਮਾਦਾ ਨਹੀਂ ਹੁੰਦਾ। ਇਹ ਤਾਂ ਪਹਿਲਾਂ ਹੀ ਦੂਜਿਆਂ ਨੂੰ ਆਪਣੇ ਨਾਲੋਂ ਵੱਧ ਕਾਬਲ ਸਮਝੀ ਬੈਠੇ ਹੁੰਦੇ ਹਨ। ਇਸ ਲਈ ਇਨ੍ਹਾਂ ਨੇ ਦੂਜਿਆਂ ਦੀ ਸਫਲਤਾ `ਤੇ ਕੀ ਸੜਨਾ, ਇਹ ਤਾਂ ਸਗੋਂ ਉਨ੍ਹਾਂ ਦੀ ਕਾਮਯਾਬੀ `ਤੇ ਖੁਸ਼ ਹੁੰਦੇ ਹਨ।
ਲਾਰਚ ਬਾਰੇ ਆਪਣੇ ਅਨੁਭਵ ਲਿਖਦਿਆਂ ਸ਼ਾਲਨੀ ਕਾਗਲ ਲਿਖਦੇ ਹਨ ਕਿ ਇਸ ਦਵਾਈ ਦਾ ਹੀਣ-ਭਾਵਨਾ ਨਾਲ ਡੂੰਘਾ ਸੰਬੰਧ ਹੈ। ਇਸ ਦੇ ਰੋਗੀਆਂ ਦੀ ਇਕ ਦੁਖਦਾਇਕ ਗੱਲ ਇਹ ਹੁੰਦੀ ਹੈ ਕਿ ਇਹ ਨਾ ਸਿਰਫ ਘਟੀਆਪਣ ਦੀ ਭਾਵਨਾ ਨਾਲ ਭਰੇ ਹੁੰਦੇ ਹਨ, ਸਗੋਂ ਉਹ ਇਸ ਵਿਚਾਰ ਤੋਂ ਵੀ ਦੂਰ ਰਹਿੰਦੇ ਹਨ ਕਿ ਉਹ ਕਦੇ ਦੂਜਿਆਂ ਦੇ ਨਾਲ ਖੜ੍ਹ ਸਕਣਗੇ। ਉਹ ਦਿਮਾਗੀ ਤੌਰ `ਤੇ ਵਧਣਾ ਫੁੱਲਣਾ ਛੱਡ ਕੇ ਇਕ ਨੁੱਕਰੇ ਸੁੰਗੜ ਕੇ ਬੈਠ ਜਾਂਦੇ ਹਨ ਤਾਂ ਜੋ ਕੋਈ ਉਨ੍ਹਾਂ ਨੂੰ ਜਗਾ ਨਾ ਦੇਵੇ। ਉਹ ਕੋਈ ਵੰਗਾਰ ਕਬੂਲ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਜੋ ਕੁਝ ਦੂਜੇ ਆਸਾਨੀ ਨਾਲ ਕਰ ਸਕਦੇ ਹਨ, ਉਹ ਉਸ ਨੂੰ ਸਦੀਆਂ ਦਾ ਜੋਰ ਲਾ ਕੇ ਵੀ ਨਹੀਂ ਕਰ ਸਕਦੇ। ਇਸੇ ਸੋਚ ਕਾਰਨ ਉਹ ਸੂਰਮਿਆਂ ਦੀ ਭਗਤੀ (੍ਹੲਰੋ ੱੋਰਸਹਪਿ) ਦੇ ਰਾਹ ਪਏ ਹੁੰਦੇ ਹਨ। ਇਹ ਉਨ੍ਹਾਂ ਲਈ ਇਕ ਮਾਰੂ ਚੱਕਰ (ੜਚਿੋਿੁਸ ਚੇਚਲੲ) ਬਣ ਜਾਂਦਾ ਹੈ, ਕਿਉਂਕਿ ਜਿੰਨੀ ਭਗਤੀ ਉਹ ਦੂਜਿਆਂ ਦੀ ਕਰੀ ਜਾਣਗੇ, ਉਨਾ ਹੀ ਆਪਣੇ ਆਪ ਨੂੰ ਵੱਧ ਨਿਤਾਣੇ ਤੇ ਨਿਮਾਣੇ ਸਮਝੀ ਜਾਣਗੇ। ਇਸ ਤਰ੍ਹਾਂ ਦੇ ਸੋਚ ਚੱਕਰ ਨਾਲ ਉਹ ਆਪਣੇ ਦੁਆਲੇ ਇਕ ਮਨਸੂਈ ਦੀਵਾਰ ਉਸਾਰ ਲੈਂਦੇ ਹਨ, ਜਿਸ ਨੂੰ ਉਨ੍ਹਾਂ ਲਈ ਤੋੜਨਾ ਤਾਂ ਇਕ ਪਾਸੇ ਰਿਹਾ, ਤੋੜਨ ਬਾਰੇ ਸੋਚ ਸਕਣਾ ਵੀ ਕਠਿਨ ਹੁੰਦਾ ਹੈ; ਪਰ ਲਾਰਚ ਦੀਆਂ ਕੁਝ ਖੁਰਾਕਾਂ ਹੀ ਉਨ੍ਹਾਂ ਦੀ ਇਸ ਕਲਪਿਤ ਦੀਵਾਰ ਨੂੰ ਛਿੰਨ-ਭਿੰਨ ਕਰ ਦੇਣਗੀਆਂ। ਜਿਉਂ ਹੀ ਦੂਜਿਆਂ ਨੂੰ ਦੇਖ ਕੇ ਉਨ੍ਹਾਂ ਦੀਆਂ ਆਪਣੀਆਂ ਉਮੰਗਾਂ ਅੰਗੜਾਈਆਂ ਲੈਣ ਲੱਗਣਗੀਆਂ, ਤਿਉਂ ਹੀ ਉਨ੍ਹਾਂ ਦੀ ਆਤਮਾ ਉਨ੍ਹਾਂ ਦੇ ਖੁਦ-ਸਿਰਜੇ ਬਨਾਵਟੀ ਘੇਰੇ `ਚੋਂ ਆਜ਼ਾਦ ਹੋ ਕੇ ਤਰੱਕੀ ਦੀਆਂ ਮੰਜ਼ਿਲਾਂ ਵਲ ਵਧੇਗੀ।
ਦੋ ਹਫਤੇ ਪਹਿਲਾਂ ਨਰਸਿੰਗ ਪੇਸ਼ੇ ਨਾਲ ਸਬੰਧਤ ਮੇਰੀ ਇਕ ਮਰੀਜ਼ ਮਾਨਸਿਕ ਬੋਝ ਦਾ ਸ਼ਿਕਾਰ ਹੋ ਗਈ। ਉਸ ਨੇ ਫੋਨ ਕਰਕੇ ਫੌਰੀ ਤੌਰ `ਤੇ ਮਿਲਣ ਦੀ ਇੱਛਾ ਜਤਾਈ ਤੇ ਆ ਕੇ ਆਪਣੀ ਮਾਨਸਿਕ ਪ੍ਰੇਸ਼ਾਨੀ ਦੱਸੀ। ਉਸ ਨੇ ਕਿਹਾ, “ਮੈਂ ਪੁਰਾਣਾ ਹਸਪਤਾਲ ਛੱਡ ਕੇ ਇਕ ਨਵੇਂ ਹਸਪਤਾਲ ਵਿਚ ਜੌਬ ਲੈ ਲਈ ਹੈ। ਇਹ ਤਬਦੀਲੀ ਮੈਂ ਕਿਸੇ ਲਾਲਚ-ਵੱਸ ਨਹੀਂ, ਸਗੋਂ ਮਾਹੌਲ ਬਦਲਣ ਲਈ ਕੀਤੀ ਸੀ; ਪਰ ਨਵੀਂ ਥਾਂ ਜਾ ਕੇ ਮੇਰਾ ਮਨ ਨਹੀਂ ਲੱਗਦਾ। ਇਸ ਹਸਪਤਾਲ ਦਾ ਨਾਂ, ਇਸ ਦੇ ਕਰਮਚਾਰੀ ਤੇ ਇਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਮੈਨੂੰ ਇੰਨੇ ਉੱਚੇ ਵੱਡੇ ਲੱਗ ਰਹੇ ਹਨ ਕਿ ਮੈਂ ਆਪਣੇ ਆਪ ਨੂੰ ਇੱਥੇ ਕੰਮ ਕਰਨ ਦੇ ਸਮਰੱਥ ਨਹੀਂ ਸਮਝਦੀ। ਮੈਨੂੰ ਵਿਸ਼ਵਾਸ ਹੀ ਨਹੀਂ, ਮੈਂ ਦੂਜਿਆਂ ਵਾਂਗ ਕੰਮ ਕਰ ਸਕਾਂਗੀ। ਇਸ ਲਈ ਮੈਂ ਅੰਦਰੋਂ ਕੰਮ ਤੋਂ ਟਲਦੀ ਰਹਿੰਦੀ ਹਾਂ। ਜੇ ਕੁਝ ਕਰਨਾ ਪਵੇ ਤਾਂ ਅਣਜਾਣਾਂ ਵਾਂਗ ਪੁੱਛ ਪੁੱਛ ਕੇ ਕਰਦੀ ਹਾਂ। ਇਸ ਤੋਂ ਪਹਿਲਾਂ ਕਿ ਇਹ ਮੈਨੂੰ ਕੱਢ ਦੇਣ, ਮੈਂ ਆਪ ਹੀ ਛੱਡ ਕੇ ਪਹਿਲੇ ਹਸਪਤਾਲ ਵਿਚ ਪਰਤ ਜਾਣਾ ਚਾਹੁੰਦੀ ਹਾਂ; ਪਰ ਹੁਣ ਵਾਪਸ ਜਾਣਾ ਸੰਭਵ ਨਹੀਂ ਤੇ ਇੱਥੇ ਮੈਂ ਰਹਿਣਾ ਨਹੀਂ। ਮੈਂ ਮੁਸ਼ਕਿਲ ‘ਚ ਫਸ ਗਈ ਹਾਂ, ਮੈਨੂੰ ਇਸ ਵਿਚੋਂ ਕੱਢੋ।”
ਉਸ ਦੇ ਕਹਿਣ ਦੀ ਦੇਰ ਸੀ ਕਿ ਉਹ ਨਿਕਲ ਗਈ! ਪਹਿਲਾ ਇਕ ਹਫਤਾ ਹਨੀਸੱਕਲ ਤੇ ਦੂਜੇ ਹਫਤੇ ਲਾਰਚ ਖਾਣ ਤੋਂ ਬਾਅਦ ਉਹ ਇੰਨਾ ਠੀਕ ਹੋਈ ਕਿ ਅਗਲੇ ਦੋ ਹਫਤਿਆਂ ਦੀ ਦਵਾਈ ਕੰਮ ਦੇ ਦਿਨ ਸੌ ਮੀਲ ਦਾ ਸਫਰ ਤੈਅ ਕਰ ਕੇ ਸਵੇਰੇ 6 ਵਜੇ ਲੈਣ ਆਈ। ਉਸ ਨੇ ਦੱਸਿਆ ਕਿ ਉਸ ਵਿਚ ਜਾਨ ਆ ਗਈ ਹੈ। ਹੁਣ ਕੁਝ ਵੀ ਕਰਨਾ ਪਵੇ, ਉਹ ਨਵੀਂ ਥਾਂ `ਤੇ ਹੀ ਡਟੇਗੀ।
ਲਾਰਚ ਦੇ ਮਰੀਜ਼ ਦੂਜੇ ਲੋਕਾਂ ਵਾਂਗ ਹੀ ਸੂਝਵਾਨ ਤੇ ਪੜ੍ਹੇ-ਲਿਖੇ ਹੁੰਦੇ ਹਨ, ਪਰ ਆਤਮ-ਵਿਸ਼ਵਾਸ ਦੀ ਘਾਟ ਕਾਰਨ ਸਾਰੀ ਉਮਰ ਹੀ ਬਦਸੂਰਤ ਚੂਜ਼ੇ (ੂਗਲੇ ਧੁਚਕਲਨਿਗਸ) ਬਣੇ ਰਹਿੰਦੇ ਹਨ। ਚਾਰ ਖੁਰਾਕਾਂ ਲਾਰਚ ਦੇਣ ਨਾਲ ਹੀ ਉਹ ਦੂਜਿਆਂ ਨੂੰ ਪਿੱਛੇ ਛੱਡ ਜਾਂਦੇ ਹਨ ਤੇ ‘ਛੁਪੇ ਰੁਸਤਮ’ ਸੱਦੇ ਜਾਣ ਲਗਦੇ ਹਨ; ਪਰ ਰੂਪਾਂਤਰਣ ਦੇ ਇਸ ਸਮੇਂ ਦੌਰਾਨ ਉਹ ਤਰੱਕੀ ਦੇ ਅਣਗਿਣਤ ਮੌਕੇ ਗਵਾ ਗਏ ਹੁੰਦੇ ਹਨ, ਕਿਉਂਕਿ ਉਹ ਪੱਛੜ ਕੇ ਲਾਈਨ ਵਿਚ ਲੱਗੇ ਹੁੰਦੇ ਹਨ, ਇਸ ਲਈ ਦੂਜਿਆਂ ਤੋਂ ਪੱਛੜੇ ਹੀ ਰਹਿੰਦੇ ਹਨ ਲਗਾਤਾਰ ਲਾਰਚ ਲੈਣ ਨਾਲ ਉਹ ਇਹ ਪੱਛੜਾਪਣ ਵੀ ਦੂਰ ਕਰ ਸਕਦੇ ਹਨ, ਕਿਉਂਕਿ ਇਹ ਫੁੱਲ ਦਵਾਈ ਲੈ ਕੇ ਉਹ ਸਵੈ-ਵਿਸ਼ਵਾਸ ਦੇ ਘੋੜਸਵਾਰ ਹੋ ਜਾਂਦੇ ਹਨ, ਜਦੋਂ ਕਿ ਦੂਜੇ ਪਿਆਦਾ ਚਾਲ ਹੀ ਚਲਦੇ ਹੁੰਦੇ ਹਨ।
ਅੱਗੇ ਵਧਣ ਦੇ ਮੌਕੇ ਤਾਂ ਸਾਰਿਆਂ ਲਈ ਇਕਸਾਰ ਹੀ ਆਉਂਦੇ ਹਨ, ਪਰ ਜੇ ਲਾਇਕ ਵਿਅਕਤੀ ਆਪਣੇ ਆਪ ਨੂੰ ਨਾਲਾਇਕ ਸਮਝ ਕੇ ਇਨ੍ਹਾਂ ਦਾ ਲਾਭ ਨਾ ਉਠਾਉਣ ਤਾਂ ਉਨ੍ਹਾਂ ਨੂੰ ਘੱਟ ਲਾਇਕ ਵਿਅਕਤੀ ਹਾਸਲ ਕਰ ਲੈਂਦੇ ਹਨ। ਕਈ ਵਾਰ ਤਾਂ ਜੇ ਕਿਸੇ ਸਮਰੱਥ ਵਿਅਕਤੀ ਨੂੰ ਕੋਈ ਉੱਚ ਅਹੁਦਾ ਦੇਣ ਦੀ ਪੇਸ਼ਕਸ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿ ਕੇ ਹਲੀਮੀ ਨਾਲ ਇਨਕਾਰ ਕਰ ਦਿੰਦਾ ਹੈ ਕਿ ਉਹ ਇਸ ਦੇ ਯੋਗ ਨਹੀਂ, ਕਿਸੇ ਹੋਰ ਕਾਬਲ ਵਿਅਕਤੀ ਨੂੰ ਦੇ ਦਿੱਤਾ ਜਾਵੇ। ਅੰਦਰੋਂ ਉਹ ਇਹ ਸਮਝਦਾ ਹੈ ਕਿ ਉਹ ਇਸ ਦੇ ਫਰਜ਼ਾਂ ਨੂੰ ਨਹੀਂ ਨਿਭਾਅ ਸਕਦਾ, ਇਸ ਲਈ ਇਸ ਤੋਂ ਦੂਰ ਰਹਿ ਕੇ ਸੁਖਾਲੇ ਕਾਰਜ ਕਰਨਾ ਹੀ ਠੀਕ ਮੰਨਦਾ ਹੈ। ਕਈ ਲੋਕ ਤਾਂ ਆਪਣੇ ਅਲਪ ਵਿਸ਼ਵਾਸ ਨੂੰ ਛੁਪਾਉਣ ਖਾਤਰ ਕੋਈ ਪੱਜ ਵੀ ਘੜ੍ਹ ਲੈਂਦੇ ਹਨ। ਉਨ੍ਹਾਂ ਵਿਚੋਂ ਕਈ ਕਹਿਣਗੇ, “ਜੀ ਮੈਂ ਤਾਂ ਜਨਤਾ ਦਾ ਸੇਵਕ ਹਾਂ, ਮੈਨੂੰ ਰਾਜਨੀਤਕ ਪਦਵੀਆਂ ਨਹੀਂ ਚਾਹੀਦੀਆਂ।” ਉਹ ਬਿਨਾ ਕੁਝ ਕੀਤੇ ਤਿਆਗੀ ਬਣ ਜਾਂਦੇ ਹਨ। ਕਈ ਕਹਿੰਦੇ ਹਨ, “ਅਸੀਂ ਤਾਂ ਜੀ ਕੰਮ ਕਰਨ ਵਾਲੇ ਹਾਂ, ਅਧਿਆਪਕ ਹਾਂ, ਡਾਕਟਰ ਹਾਂ; ਸਾਡਾ ਅਫਸਰੀਆਂ ਨਾਲ ਕੀ ਸੰਬੰਧ।” ਪਰ ਹੁੰਦੇ ਇਹ ਅੰਦਰੋਂ ਡਰ ਤੇ ਕਮਜ਼ੋਰੀ ਦੀ ਭਾਵਨਾ ਵਾਲੇ ਹਨ। ਜੇ ਇਹ ਲਾਇਕ ਵਿਅਕਤੀ ਦਿਲ ਰੱਖ ਕੇ ਦੂਜਿਆਂ ਨਾਲ ਬਰਾਬਰ ਭਿੜਨ ਦਾ ਹੀਆ ਕਰਨ ਤਾਂ ਹੀ ਸਮਾਜ ਵਿਚ ਸਭ ਨਾਲ ਇਨਸਾਫ ਹੋ ਸਕਦਾ ਹੈ। ਦੂਜੇ ਸ਼ਬਦਾਂ ਵਿਚ ਲਾਰਚ ਸਮਾਜਿਕ ਨਿਆਂ ਦੀ ਪ੍ਰਾਪਤੀ ਦਾ ਇਕ ਨੁਸਖਾ ਵੀ ਹੈ!
ਲਾਰਚ ਦੇ ਰੋਗੀ ਅੰਦਰ ਸ਼ਕਤੀ ਪੈਦਾ ਨਹੀਂ ਹੁੰਦੀ ਜਾਂ ਕਹੋ ਕਿ ਪੈਦਾ ਹੋ ਕੇ ਅੰਦਰੂਨੀ ਰੁਕਾਵਟਾਂ ਕਾਰਨ ਅੰਦਰ ਹੀ ਜਜ਼ਬ ਹੋ ਜਾਂਦੀ ਹੈ। ਇਹ ਇਵੇਂ ਹੀ ਹੈ, ਜਿਵੇਂ ਕਿਸੇ ਅਸ਼ੁਧ ਧਾਤ ਦੇ ਕੈਥੋਡ (ਛਅਟਹੋਦੲ) ਵਾਲੇ ਬੈਟਰੀ ਸੈੱਲ ਵਿਚ ਬਿਜਲੀ ਪੈਦਾ ਤਾਂ ਹੁੰਦੀ ਹੈ, ਪਰ ਇਹ ਸਥਾਨਕ ਕ੍ਰਿਆ (਼ੋਚਅਲ ੳਚਟੋਿਨ) ਰਾਹੀਂ ਨਾਲ ਦੀ ਨਾਲ ਅੰਦਰ ਹੀ ਖਪਤ ਹੋਈ ਜਾਂਦੀ ਹੈ। ਬਾਹਰ ਨਾ ਆਉਣ ਕਾਰਨ ਇਸ ਸ਼ਕਤੀ ਦਾ ਕੋਈ ਉਪਯੋਗ ਨਹੀਂ ਹੁੰਦਾ। ਡਾ. ਸੋਹਨ ਰਾਜ ਟੇਟਰ ਤੇ ਮੋਹਨ ਲਾਲ ਜੈਨ ਅਨੁਸਾਰ ਲਾਰਚ ਉਨ੍ਹਾਂ ਦੀਆਂ ਅੰਦਰੂਨੀ ਰੁਕਾਵਟਾਂ ਦੂਰ ਕਰਕੇ ਉਨ੍ਹਾਂ ਦੀ ਜੀਵਨ ਗਤੀ ਨੂੰ ਰਵਾਂ ਕਰਦਾ ਹੈ। ਇਹ ਉਨ੍ਹਾਂ ਵਿਚ ਜਿਗਰਾ ਪੈਦਾ ਕਰਕੇ ਹੀਣ-ਭਾਵਨਾ ਨੂੰ ਸਮਾਪਤ ਕਰਦਾ ਹੈ। ਇਸ ਨਾਲ ਉਹ ਮਿਲਣ ਵਾਲੇ ਸਾਰੇ ਮੌਕਿਆਂ ਦਾ ਲਾਭ ਉਠਾਉਣ ਲੱਗ ਪੈਂਦੇ ਹਨ।
ਲਾਰਚ ਦਾ ਇਕ ਵੱਡਾ ਖਾਸਾ ਇਹ ਹੈ ਕਿ ਇਸ ਦੇ ਮਰੀਜ਼ ਆਤਮ-ਗਿਲਾਨੀ ਦੇ ਸ਼ਿਕਾਰ ਹੁੰਦੇ ਹਨ। ਉਹ ਪਿਛਲੀਆਂ ਕੁਤਾਹੀਆਂ ਯਾਦ ਕਰ ਕੇ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਉਨ੍ਹਾਂ ਦੇ ਜੀਵਨ ਵਿਚ ਜੋ ਵੀ ਮਾੜਾ ਹੋਇਆ ਹੁੰਦਾ ਹੈ, ਉਹ ਉਸ ਦਾ ਜਿ਼ੰਮੇਵਾਰ ਆਪਣੇ ਆਪ ਨੂੰ ਦੱਸਦੇ ਹਨ। ਇਹੀ ਨਹੀਂ ਉਹ ਦੂਜਿਆਂ ਦੇ ਕੀਤੇ ਵਿਹਾਰ ਜਾਂ ਕੁਕਰਮਾਂ ਨੂੰ ਵੀ ਆਪਣੇ ਹੀ ਸਿਰ ਲਈ ਜਾਂਦੇ ਹਨ। ਜੇ ਉਨ੍ਹਾਂ ਨੇੜੇ ਕੋਈ ਬਰਤਨ ਡਿਗ ਕੇ ਟੁੱਟ ਜਾਵੇ, ਜੇ ਕੋਈ ਬੱਚਾ ਠੋਕਰ ਖਾ ਕੇ ਡਿਗ ਜਾਵੇ ਜਾਂ ਕਿਤਾਬ `ਤੇ ਪਾਣੀ ਡਿਗ ਜਾਵੇ ਤਾਂ ਉਹ ਆਪਣੇ ਆਪ ਨੂੰ ਹੀ ਕਸੂਰਵਾਰ ਮੰਨੀ ਜਾਂਦੇ ਹਨ। ਉਹ ਸੋਚਦੇ ਹਨ ਕਿ ਜੇ ਉਹ ਭੱਜ ਕੇ ਸਮੇਂ ਸਿਰ ਉਪਾਅ ਕਰ ਲੈਂਦੇ ਤਾਂ ਇਹ ਘਟਨਾਵਾਂ ਟਲ ਸਕਦੀਆਂ ਸਨ। ਉਹ ਅਜਿਹਾ ਸੋਚ ਕੇ ਹੀ ਬੀਮਾਰ ਰਹੀ ਜਾਂਦੇ ਹਨ। ਕਈਆਂ ਨਾਲ ਬਚਪਨ ਵਿਚ ਕੁਝ ਮਾੜਾ ਹੋਇਆ ਹੁੰਦਾ ਹੈ, ਜਿਸ ਵਿਚ ਕਈ ਵਾਰ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਉਹ ਉਸੇ ਨੂੰ ਯਾਦ ਕਰ ਕਰ ਕੇ ਝੂਰੀ ਜਾਂਦੇ ਹਨ। ਉਹ ਬਹੁਤਾ ਕਰਕੇ ਇਸ ਦੇ ਕਸੂਰਵਾਰ ਵੀ ਆਪਣੇ ਆਪ ਨੂੰ ਹੀ ਮੰਨੀ ਜਾਂਦੇ ਹਨ। ਉਹ ਮਨ ਹੀ ਮਨ ਸੋਚਦੇ ਰਹਿੰਦੇ ਹਨ ਕਿ ਜੇ ਉਨ੍ਹਾਂ ਅਜਿਹਾ ਕੀਤਾ ਹੁੰਦਾ ਜਾਂ ਉਹੋ ਜਿਹਾ ਨਾ ਕੀਤਾ ਹੁੰਦਾ ਤਾਂ ਇਹ ਦਰਦਨਾਕ ਜਾਂ ਸ਼ਰਮਨਾਕ ਘਟਨਾ ਨਾ ਵਾਪਰਦੀ।
ਪਿੱਛੇ ਜਿਹੇ ਚਲੀ “ਮੀਟੂ” (ੰੲ ਟੋੋ!) ਵਰਗੀ ਲਹਿਰ ਤੋਂ ਪ੍ਰਭਾਵਿਤ ਬਹੁਤੇ ਵਿਅਕਤੀ ਇਸੇ ਤਰ੍ਹਾਂ ਦੀ ਮਾਨਸਿਕਤਾ ਵਾਲੇ ਹੁੰਦੇ ਹਨ। ਲਾਰਚ ਦੀਆਂ ਕੁਝ ਕੁ ਖੁਰਾਕਾਂ ਉਨ੍ਹਾਂ ਦੀਆਂ ਬੇਸਵਾਦੀਆਂ ਪੁਰਾਤਨ ਯਾਦਾਂ `ਤੇ ਮਿੱਟੀ ਪਾ ਦਿੰਦੀਆਂ ਹਨ। ਫਿਰ ਨਾ ਉਹ ਉਨ੍ਹਾਂ ਨੂੰ ਘੜੀ ਘੜੀ ਆ ਕੇ ਸਤਾਉਂਦੀਆਂ ਹਨ ਤੇ ਨਾ ਜਿ਼ੰਮੇਵਾਰ ਦੱਸਦੀਆਂ ਹਨ। ਇਨ੍ਹਾਂ ਕਾਰਨ ਆਉਂਦੀ ਸ਼ਰਮਿੰਦਗੀ ਤੇ ਲਾਹਣਤ ਤੋਂ ਮੁਕਤ ਹੋ ਕੇ ਉਨ੍ਹਾਂ ਵਿਚ ਅੱਗੇ ਵਧਣ ਦੀ ਅਥਾਹ ਤਾਕਤ ਆ ਜਾਂਦੀ ਹੈ ਤੇ ਉਹ ਹਰ ਮੌਕਾ ਅਜ਼ਮਾਉਣ ਲੱਗ ਜਾਂਦੇ ਹਨ।
ਮੇਰੇ ਕੋਲ ਇਕ ਮਰੀਜ਼ ਡਿਪਰੈਸ਼ਨ ਦੇ ਹੱਲ ਲਈ ਆਇਆ। ਉਹ ਬਹੁਤਾ ਕਰ ਕੇ ਇਕਾਂਤ ਵਿਚ ਸੋਚਦਾ ਰਹਿੰਦਾ ਤੇ ਸ਼ਾਮ ਨੂੰ ਦਾਰੂ ਪੀ ਕੇ ਸੌਂ ਜਾਂਦਾ। ਨਾਲ ਆਈ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਹਰ ਰੋਜ਼ ਕੋਈ ਨਾ ਕੋਈ ਨਵੀਂ ਤਕਲੀਫ ਦੱਸਦਾ ਹੈ ਤੇ ਕਦੇ ਕਦੇ ਤਬੀਅਤ ਖਰਾਬ ਹੋਣ ਦਾ ਬਹਾਨਾ ਲਾ ਕੇ ਛੁੱਟੀ ਵੀ ਕਰ ਲੈਂਦਾ ਹੈ। ਝੂਰ ਝੂਰ ਕੇ ਉਸ ਦੀ ਭੁੱਖ ਘਟੀ ਜਾਂਦੀ ਹੈ ਤੇ ਉਹ ਕਮਜ਼ੋਰ ਹੋਈ ਜਾਂਦਾ ਹੈ। ਉਸ ਨੇ ਡਰ ਜਾਹਰ ਕੀਤਾ ਕਿ ਕਿਤੇ ਕੋਈ ਨਸ਼ਾ ਪੱਤਾ ਹੀ ਨਾ ਲੈਣ ਲਗ ਪਿਆ ਹੋਵੇ। ਪਤਨੀ ਨੇ ਦੱਸਿਆ, “ਤਿੰਨ ਸਾਲ ਪਹਿਲਾਂ ਇਹ ਇੰਡੀਆ ਤੋਂ ਠੀਕ ਠਾਕ ਆਏ ਸਨ। ਇੱਥੇ ਆ ਕੇ ਪਹਿਲਾਂ ਤਾਂ ਚੁੱਪ ਚੁੱਪ ਰਹੀ ਗਏ, ਕੁਝ ਦੱਸਿਆ ਨਹੀਂ। ਅਸੀਂ ਸੋਚਿਆ ਓਦਰੇ ਹੋਏ ਨੇ ਤੇ ਠੀਕ ਹੋ ਜਾਣਗੇ। ਹੁਣ ਅਮਰੀਕਾ ਦੇ ਸ਼ਹਿਰੀ ਬਣਨ ਤੋਂ ਬਾਅਦ ਤਾਂ ਬਹੁਤੇ ਹੀ ਢਿੱਲ੍ਹੇ ਹੋ ਗਏ ਹਨ।”
ਮਰੀਜ਼ ਨੇ ਗੱਲਾਂ ਗੱਲਾਂ ਵਿਚ ਦੱਸਿਆ ਕਿ ਉਹ ਆਪਣੇ ਭੈਣ-ਭਰਾਵਾਂ ਤੇ ਮਾਂ ਨੂੰ ਲੈ ਕੇ ਬਹੁਤ ਫਿਕਰ ਕਰਦਾ ਹੈ। ਜਦੋਂ ਉਸ ਦੀ ਚਿੰਤਾ ਦਾ ਕਾਰਨ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ, “ਭਾਵੇਂ ਮੈਂ ਫਿਰਦਾ ਇੱਥੇ ਆਂ, ਪਰ ਮੇਰੀ ਜਾਨ ਇੰਡੀਆ ਵਿਚ ਰਹਿੰਦੀ ਹੈ। ਮੈਂ ਆਪਣੀਆਂ ਜਿ਼ੰਮੇਵਾਰੀਆਂ ਤੋਂ ਭਗੌੜਾ ਹਾਂ। ਮੈਨੂੰ ਪੜ੍ਹਾਉਣ ਵਿਚ ਮੇਰੇ ਮਾਂ-ਪਿਓ ਨੇ ਪੂਰੀ ਵਾਹ ਲਾਈ ਸੀ, ਪਰ ਜਦੋਂ ਭੈਣ-ਭਰਾਵਾਂ ਨੂੰ ਪੜ੍ਹਾਉਣ ਦਾ ਵੇਲਾ ਆਇਆ, ਮੈਂ ਉਨ੍ਹਾਂ ਨੂੰ ਛੱਡ ਕੇ ਇੱਥੇ ਆ ਗਿਆ ਹਾਂ। ਇਲਾਜ ਤੇ ਸੇਵਾ ਦੀ ਮਾਰੀ ਮੇਰੀ ਮਾਂ ਵੀ ਮਰ ਗਈ। ਮੈਂ ਉਸ ਦਾ ਵੀ ਕੁਝ ਨਾ ਕਰ ਸਕਿਆ। ਮੇਰੇ ਕਾਰਨ ਉਥੇ ਆਪਣਾ ਰਸਦਾ-ਵਸਦਾ ਘਰ ਉਜੜ ਗਿਆ, ਮੈਂ ਇੱਥੇ ਖੁਸ਼ ਕਿਵੇਂ ਰਹਿ ਸਕਦਾ ਹਾਂ। ਨਾ ਵਾਪਸ ਜਾ ਸਕਦਾ ਹਾਂ ਤੇ ਨਾ ਖੁਸ਼ ਰਹਿ ਸਕਦਾ ਹਾਂ। ਜੇ ਸਮਝੋ ਤਾਂ ਬਸ ਇਹੀ ਮੇਰਾ ਰੋਗ ਹੈ।” ਕਿਉਂਕਿ ਉਹ ਪੁਰਖ ਬੀਤੇ ਸਮੇਂ ਦੀਆਂ ਭੁੱਲਾਂ-ਚੁੱਕਾਂ ਦਾ ਭਾਰ ਆਪਣੇ ਸਿਰ ਲਈ ਬੈਠਾ ਸੀ। ਉਸ ਨੂੰ ਲਾਰਚ ਦੀ ਇਕ ਸ਼ੀਸ਼ੀ ਖਰੀਦ ਕੇ ਚਾਰ ਚਾਰ ਬੂੰਦਾਂ ਸਵੇਰੇ ਸ਼ਾਮ ਲੈਣ ਲਈ ਕਿਹਾ ਗਿਆ। ਪੰਦਰਾਂ ਦਿਨਾਂ ਵਿਚ ਹੀ ਉਸ ਦੀ ਪਤਨੀ ਨੂੰ ਉਸ ਦੇ ਸੁਭਾਅ ਵਿਚ ਨਿਰਣਾਇਕ ਮੋੜ ਦਿਖਾਈ ਦਿੱਤਾ ਤੇ ਉਸ ਨੇ ਧੰਨਵਾਦ ਕੀਤਾ।
ਇਹ ਦਵਾਈ ਵਿਦਿਆਰਥੀਆਂ ਲਈ ਵੀ ਚਮਤਕਾਰੀ ਹੈ। ਇਸ ਸਬੰਧ ਵਿਚ ਡਾਕਟਰ ਵੀ. ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਫੁੱਲ ਦਵਾਈ ਲਾਰਚ ਪੜ੍ਹਨ ਵਾਲੇ ਬੱਚਿਆਂ ਦਾ ਜੀਵਨ ਬਦਲ ਸਕਦੀ ਹੈ। ਉਹ ਲਿਖਦੇ ਹਨ, ‘ਮੰਨ ਲਵੋ ਇਕ ਲੜਕਾ ਜੋਰ ਲਾ ਕੇ 46 ਤੋਂ 74% ਦੇ ਵਿਚਕਾਰ ਅੰਕ ਪ੍ਰਾਪਤ ਕਰ ਕੇ ਦੂਜੀ ਸ਼੍ਰੇਣੀ ਵਿਚ ਪਾਸ ਹੁੰਦਾ ਹੈ। ਤੁਸੀਂ ਉਸ ਨੂੰ ਪੁੱਛੋ ਕਿ ਉਹ ਗਵਾਂਢ ਦੇ ਲੜਕੇ ਵਾਂਗ 75% ਤੋਂ ਉੱਤੇ ਅੰਕ ਪ੍ਰਾਪਤ ਕਰਕੇ ਅੱਵਲ ਦਰਜਾ ਕਿਉਂ ਨਹੀਂ ਲੈਂਦਾ? ਉਸ ਦਾ ਉੱਤਰ ਸੁਣੋ। ਉਹ ਤੁਹਾਨੂੰ ਜਵਾਬ ਦਿੰਦਾ ਹੈ, ‘ਸਰ ਤੁਸੀਂ ਨਹੀਂ ਜਾਣਦੇ ਉਹ ਕਿੰਨਾ ਹੁਸ਼ਿਆਰ ਹੈ। ਤੁਸੀਂ ਮੈਨੂੰ ਉਸ ਦੀ ਰੀਸ ਕਰਨ ਲਈ ਕਹਿੰਦੇ ਹੋ, ਜਿਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।’ ਉਹ ਉਸ ਫਸਟ ਡਿਵੀਜ਼ਨ ਵਾਲੇ ਲੜਕੇ ਨੂੰ ਵਧੇਰੇ ਸਮਰੱਥਵਾਨ ਦੱਸ ਕੇ ਉਸ ਦੀ ਉਸਤਤ ਕਰਦਾ ਹੈ, ਪਰ ਆਪਣੇ ਆਪ ਨੂੰ ਉਸ ਦੇ ਮੁਕਾਬਲੇ ਬੜਾ ਤੁੱਛ ਦੱਸਦਾ ਹੈ। ਇਹ ਆਤਮ-ਵਿਸ਼ਵਾਸ ਦੀ ਘਾਟ ਦਾ ਮਸਲਾ ਹੈ। ਉਸ ਦੀ ਦਵਾਈ ਲਾਰਚ ਹੈ। ਇਸ ਦੇ ਦੇਣ ਨਾਲ ਉਹ ਫਸਟ ਡਿਵੀਜ਼ਨ ਹੀ ਲਵੇਗਾ।”
ਪਰ ਇਹ ਚਮਤਕਾਰ ਤਾਂ ਹੀ ਹੋਵੇਗਾ, ਜੇ ਦਵਾਈ ਅੱਖਾਂ ਖੋਲ੍ਹ ਕੇ ਭਾਵ ਵਿਦਿਆਰਥੀ ਦੇ ਮਨ ਦੀ ਸਥਿਤੀ ਨੂੰ ਜਾਣ ਕੇ ਦਿੱਤੀ ਜਾਵੇ। ਡਾ. ਕ੍ਰਿਸ਼ਨਾਮੂਰਤੀ ਲਿਖਦੇ ਹਨ ਕਿ ਸਭ ਨੂੰ ਅੰਨ੍ਹੇਵਾਹ ਲਾਰਚ ਦੇ ਕੇ ਪਹਿਲੇ ਦਰਜੇ ਤੀਕ ਨਹੀਂ ਪਹੁੰਚਾਇਆ ਜਾ ਸਕਦਾ। ਹਰੇਕ ਵਿਦਿਆਰਥੀ ਦਾ ਵਿਅਕਤੀਗਤ ਵਿਸ਼ਲੇਸ਼ਣ ਕਰ ਕੇ ਉਸ ਦੀ ਮਨੋਦਸ਼ਾ ਦੇ ਮੇਚ ਦੀ ਦਵਾਈ ਲੱਭਣੀ ਜਰੂਰੀ ਹੈ। ਇਕ ਅਧਿਆਪਕ ਨੇ ਲਾਰਚ ਦੇ ਪੜ੍ਹਾਈ ਸਬੰਧੀ ਗੁਣਾਂ ਬਾਰੇ ਸੁਣ ਕੇ ਆਪਣੀ ਜਮਾਤ ਦੇ ਸਭ ਵਿਦਿਆਰਥੀਆਂ ਨੂੰ ਇਹ ਦਵਾਈ ਦੇ ਦਿੱਤੀ ਤਾਂ ਜੋ ਸਾਰੇ ਬੱਚੇ ਉੱਚ ਸ਼੍ਰੇਣੀ ਪ੍ਰਾਪਤ ਕਰ ਲੈਣ। ਜਦੋਂ ਇਕ ਦੋ ਤੋਂ ਵੱਧ `ਤੇ ਇਸ ਨੇ ਅਸਰ ਨਾ ਕੀਤਾ ਤਾਂ ਉਸ ਨੇ ਉਲਾਂਭਾ ਦਿੱਤਾ, “ਕੀ ਇਹ ਦਵਾਈ ਕੁਝ ਬੱਚਿਆਂ ਨੂੰ ਛੱਡ ਕੇ ਦੂਜਿਆਂ `ਤੇ ਅਸਰ ਨਹੀਂ ਕਰਦੀ? ਤੁਹਾਡਾ ਨੁਸਖਾ ਫੇਲ੍ਹ ਲਗਦਾ ਹੈ।”
ਉਸ ਨੂੰ ਕੋਈ ਅਜਿਹਾ ਬੱਚਾ ਪੇਸ਼ ਕਰਨ ਲਈ ਕਿਹਾ ਗਿਆ ਜਿਸ `ਤੇ ਦਵਾਈ ਨੇ ਅਸਰ ਨਾ ਕੀਤਾ ਹੋਵੇ। ਸੱਦੇ ਬੱਚੇ ਤੋਂ ਪੁੱਛਿਆ ਗਿਆ, ‘ਕਿਉਂ ਕਾਕਾ ਫਸਟ ਕਲਾਸ ਨਹੀਂ ਆਈ, ਕੀ ਗੱਲ ਧਿਆਨ ਲਾ ਕੇ ਨਹੀਂ ਸੀ ਪੜ੍ਹਿਆ?’ ਮੁੰਡੇ ਨੇ ਉੱਤਰ ਦਿੱਤਾ, ‘ਸਰ ਜਿਹੜੇ ਕੈਮਿਸਟਰੀ ਦਾ ੳ, ਅ ਵੀ ਨਹੀਂ ਜਾਣਦੇ ਉਹ ਆਏ ਹੋਏ ਹਨ, ਸਾਡੀ ਕਲਾਸ ਵਿਚ ਸਾਡਾ ਗਲਾ ਵੱਢਣ।’ ਡਾਕਟਰ ਸਾਹਿਬ ਨੇ ਫੌਰਨ ਕਿਹਾ, “ਕੌਣ ਕਹਿੰਦਾ ਹੈ ਕਿ ਦਵਾਈ ਫੇਲ੍ਹ ਹੋ ਗਈ। ਇਸ ਲੜਕੇ ਨੂੰ ਲਾਰਚ ਕਿਵੇਂ ਠੀਕ ਕਰ ਸਕਦਾ ਹੈ, ਇਸ ਵਿਚ ਤਾਂ ਆਤਮ ਵਿਸ਼ਵਾਸ ਦੀ ਘਾਟ ਹੀ ਨਹੀਂ। ਇਹ ਆਪਣੀ ਨਾਕਾਮਯਾਬੀ ਨੂੰ ਦੂਜਿਆਂ ਦੇ ਸਿਰ ਮੜ੍ਹਦਾ ਹੈ, ਇਸ ਲਈ ਇਸ ਨੂੰ “ਵਿੱਲੋ” (ੱਲਿਲੋੱ) ਦਿਓ।” ਉਹ ਲਿਖਦੇ ਹਨ ਕਿ ਉਸ ਦੀ ਦਵਾਈ ਬਦਲੀ ਗਈ ਤਾਂ ਜਾ ਕੇ ਉਹ ਅਗਲੇ ਟੈਸਟ ਵਿਚ ਅੱਵਲ ਦਰਜਾ ਪ੍ਰਾਪਤ ਕਰ ਸਕਿਆ।
ਲਾਰਚ ਬਾਰੇ ਯਾਦ ਰੱਖਣ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹੀਣ-ਭਾਵਨਾ ਦੂਰ ਕਰਦੀ ਹੈ। ਹੀਣ-ਭਾਵਨਾ ਕਿਸੇ ਵਿਅਕਤੀ ਦੇ ਸਬੰਧ ਵਿਚ ਹੀ ਹੋ ਸਕਦੀ ਹੈ, ਚੀਜ਼ ਵਸਤ ਦੇ ਸਬੰਧ ਵਿਚ ਨਹੀਂ। ਜੇ ਕੋਈ ਕਹੇ, ਮੇਰੇ ਕੋਲ ਕਿਤਾਬਾਂ ਜਾਂ ਲੈਪਟਾਪ ਨਹੀਂ, ਇਸ ਲਈ ਮੈਂ ਚੰਗਾ ਪੜ੍ਹ-ਲਿਖ ਨਹੀਂ ਸਕਦਾ, ਉਸ ਨੂੰ ਲਾਰਚ ਦੇਣੀ ਨਹੀਂ ਬਣਦੀ, ਕਿਉਂਕਿ ਉਸ ਨੇ ਇਕ ਤੱਥ ਬਿਆਨ ਕੀਤਾ ਹੈ, ਹੀਣ-ਭਾਵਨਾ ਜਾਹਰ ਨਹੀਂ ਕੀਤੀ। ਭਾਵ ਉਸ ਨੇ ਆਪਣੇ ਕਥਨ ਵਿਚ ਆਪਣੇ ਆਪ ਨੂੰ ਕਿਸੇ ਦੂਜੇ ਤੋਂ ਘੱਟ ਸਮਝ ਕੇ ਹੌਸਲਾ ਨਹੀਂ ਢਾਹਿਆ, ਪਰ ਜੇ ਉਹ ਕਹੇ ਕਿ ਮੈਂ ਉਨ੍ਹਾਂ ਦੀ ਰੀਸ ਨਹੀਂ ਕਰ ਸਕਦਾ, ਜਿਹੜੇ ਕਿਤਾਬਾਂ ਤੇ ਲੈਪਟਾਪ ਦੀ ਮਦਦ ਨਾਲ ਬਹੁਤ ਹੁਸ਼ਿਆਰ ਹੋ ਗਏ ਹਨ ਤਾਂ ਉਸ ਨੂੰ ਲਾਰਚ ਹੀ ਦਿਉ। ਜਿਹੜੇ ਆਪਣੇ ਬਾਰੇ ਵਾਰ ਵਾਰ ਇਹ ਕਹਿਣ, “ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ,” ਉਨ੍ਹਾਂ ਦੀ ਵੀ ਇਹੀ ਦਵਾਈ ਹੈ। ਜਿਹੜੇ ਦੂਜਿਆਂ ਦੇ ਮੁਕਾਬਲੇ ਆਪਣੀ ਤਿਆਰੀ ਨੂੰ ਤੁੱਛ ਸਮਝ ਕੇ ਘਬਰਾਉਂਦੇ ਹਨ ਤੇ ਆਪਣੇ ਟੈਸਟ ਦੇਣ ਨਹੀਂ ਜਾਂਦੇ, ਉਹ ਵੀ ਲਾਰਚ ਦੇ ਹੀ ਰੋਗੀ ਹੁੰਦੇ ਹਨ। ਜਿਹੜੇ ਪੁਰਾਣੀਆਂ ਅਣਸੁਖਾਵੀਆਂ ਘਟਨਾਵਾਂ ਵਿਚ ਦੂਜਿਆਂ ਦੀਆਂ ਵਧੀਕੀਆਂ ਬਾਰੇ ਸੋਚ ਕੇ ਨਿਮੋਝੂਣੇ ਹੋਈ ਜਾਂਦੇ ਹਨ, ਜਿਹੜੇ ਆਪਣੇ ਕੀਤੇ ਪਾਪਾਂ ਤੇ ਕੁਤਾਹੀਆਂ ਕਾਰਨ ਸ਼ਰਮਸ਼ਾਰ ਹੋਈ ਜਾਂਦੇ ਹਨ, ਤੇ ਜਿਹੜੇ ਆਪਣੀ ਢਾਹੂ ਮਨੋਦਸ਼ਾ ਕਾਰਨ ਦੂਜਿਆਂ ਸਾਹਮਣੇ ਅੱਖਾਂ ਨਹੀਂ ਚੁੱਕਦੇ, ਉਹ ਸਭ ਲਾਰਚ ਤੋਂ ਲਾਭ ਉਠਾ ਸਕਦੇ ਹਨ।
ਲਾਰਚ ਦੇ ਮਰੀਜ਼ ਅੰਤਰਮੁਖੀ (ੀਨਟਰੋਵੲਰਟ) ਹੁੰਦੇ ਹਨ। ਉਨ੍ਹਾਂ ਨੂੰ ਆਮ ਤੌਰ `ਤੇ ਮਾਨਸਿਕ ਥਕੇਵਾਂ ਘੇਰੀ ਰੱਖਦਾ ਹੈ। ਉਹ ਸੁਸਤ, ਆਲਸੀ ਤੇ ਆਪਣੇ ਵਿਚ ਮਸਤ ਹੁੰਦੇ ਹਨ। ਚੁਸਤੀ, ਚਾਅ ਤੇ ਜਵਾਨ-ਰਸ ਉਨ੍ਹਾਂ ਨੇੜੇ ਨਹੀਂ ਲਗਦਾ। ਉਨ੍ਹਾਂ ਨੂੰ ਵਧੇਰੇ ਕਰਕੇ ਚਮੜੀ ਦੇ ਰੋਗ ਤੇ ਪਾਚਨ ਸਬੰਧੀ ਵਿਕਾਰ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਸਿਰਦਰਦ ਦੇ ਦੌਰਿਆਂ (ੰਗਿਰਅਨਿੲਸ) ਤੇ ਮਿਹਦੇ ਦੇ ਫੋੜੇ ਦੇ ਵੀ ਸ਼ਿਕਾਰ ਹੋ ਸਕਦੇ ਹਨ। ਲਾਰਚ ਲੈਣ ਨਾਲ ਨਾ ਸਿਰਫ ਉਨ੍ਹਾਂ ਦੇ ਸਰੀਰਕ ਦੁਖ ਦੂਰ ਹੋ ਜਾਣਗੇ, ਸਗੋਂ ਉਨ੍ਹਾਂ ਦੇ ਮੈਦਾਨ ਵਿਚ ਨਾ ਨਿਤਰਨ ਜਾਂ ਮੈਦਾਨ ਛੱਡਣ ਜਿਹੇ ਲੱਛਣ ਵੀ ਖਤਮ ਹੋ ਜਾਣਗੇ। ਉਹ ਇਕ ਨਵੇਂ ਉਤਸ਼ਾਹ ਨਾਲ ਅੱਗੇ ਆ ਕੇ ਜੀਵਨ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਸਕਣਗੇ। ਲਾਰਚ ਦਵਾਈ ਉਨ੍ਹਾਂ ਵਿਚ ਇਕ ਨਵੀਂ ਤਾਕਤ ਤੇ ਤਾਕਤ ਅਜ਼ਮਾਈ ਦਾ ਹੁਨਰ ਪੈਦਾ ਕਰੇਗੀ। ਇਸ ਦੇ ਸੇਵਨ ਨਾਲ ਉਹ ਮੁੱਖਧਾਰਾ ਵਿਚ ਆ ਕੇ ਹੌਸਲੇ ਨਾਲ ਜੀਵਨ ਬਤੀਤ ਕਰਨ ਲੱਗਣਗੇ।