‘ਬਖਸ਼ੇ ਜਾਣਗੇ ਦੋਸ਼ੀ’ ਨਹੀਂ ਆਖ ਮੂੰਹੋਂ, ਅੰਦਰਖਾਤੇ ਪਰ ‘ਯਾਰ’ ਬਚਾਉਣਗੇ ਜੀ।
ਫੜਨੀ ਧੌਣ ਨਾ ਕਿਸੇ ਨੇ ਦੋਸ਼ੀਆਂ ਦੀ, ਵੋਟਾਂ ਵਾਸਤੇ ਮਸਲਾ ਲਮਕਾਉਣਗੇ ਜੀ।
‘ਤਿਣਕਾ’ ਚੋਰ ਦੀ ਦਾੜ੍ਹੀ ਵਿਚ ਸਾਫ ਦਿਸੇ, ਛਲ-ਕਪਟ ਦੇ ਨਾਲ ਛੁਪਾਉਣਗੇ ਜੀ।
‘ਫਖਰੇ-ਕੌਮ’ ਹੈ ਪੰਥ ਦਾ ‘ਪਰਮ ਸੇਵਕ’, ‘ਹੁਕਮਨਾਮੇ’ ਵੀ ਜਾਰੀ ਕਰਵਾਉਣਗੇ ਜੀ।
ਮੋਹਰੇ ਅਹਿਮ ਸਵਾਲ ਪੰਜਾਬੀਆਂ ਦੇ, ਧੋਖੇਬਾਜਾਂ ਨੂੰ ਸਬਕ ਸਿਖਾਉਣਗੇ ਜੀ।
ਪਹਿਲੀ ‘ਸਿਟ’ ਤਾਂ ਸਿੱਟ ’ਤੀ ਖੱਲ ਖੂੰਜੇ, ਨਵੀਂ ‘ਸਿਟ’ ਹੁਣ ਹੋਰ ਬਣਾਉਣਗੇ ਜੀ!