ਬੈਚ ਫੁੱਲ ਜੈਂਸ਼ੀਅਨ: ਦਿਲ ਢਾਹੁਣਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜੈਂਸ਼ੀਅਨ (ਘੲਨਟਅਿਨ) ਇਸੇ ਨਾਮ ਦੇ ਪੌਦੇ ਦੇ ਫੁੱਲ ਤੋਂ ਤਿਆਰ ਹੁੰਦੀ ਬੈਚ ਦਵਾਈ ਹੈ। ਕਈ ਲੋਕ ਇਸ ਨੂੰ ਜੈਂਟੀਅਨ ਵੀ ਕਹਿੰਦੇ ਹਨ, ਪਰ ਡਿਕਸ਼ਨਰੀ ਅਨੁਸਾਰ ਇਸ ਦਾ ਸਹੀ ਉਚਾਰਨ ਜੈਂਸ਼ੀਅਨ ਹੈ। ਜੈਂਸ਼ੀਅਨ ਬੜੇ ਕੰਮ ਦੀ ਦਵਾਈ ਹੈ। ਜਿਨ੍ਹਾਂ ਲੋਕਾਂ ਵਿਚ ਛੋਟੀ ਛੋਟੀ ਗੱਲ `ਤੇ ਨਿਰਾਸ਼ ਹੋ ਕੇ ਹੌਸਲਾ ਢਾਹੁਣ ਦੀ ਆਦਤ ਹੁੰਦੀ ਹੈ, ਇਹ ਉਨ੍ਹਾਂ ਦਾ ਇਲਾਜ ਕਰਦੀ ਹੈ।

ਅੱਖਰਾਂ ਦੇ ਹਿਸਾਬ ਐਲਮ ਤੇ ਜੈਂਸ਼ੀਅਨ ਦੋ ਨਾਲ ਨਾਲ ਪੈਂਦੀਆਂ ਦਵਾਈਆਂ ਹਨ। ਕਹਿਣ ਨੂੰ ਇਨ੍ਹਾਂ ਦੇ ਕੰਮ ਵੀ ਕਰੀਬ ਇਕੋ ਜਿਹੇ ਹਨ। ਦੋਹਾਂ ਵਿਚ ਹੌਸਲਾ ਛੱਡ ਦੇਣ ਦੀ ਸਾਂਝੀ ਨਿਸ਼ਾਨੀ ਹੈ। ਦੋਹਾਂ ਦੇ ਮਰੀਜ਼ ਆਪਣਾ ਕੰਮ ਤਿਆਗ ਦਿੰਦੇ ਹਨ। ਇਸ ਲਈ ਇਨ੍ਹਾਂ ਦੋਹਾਂ ਦਵਾਈਆਂ ਨੂੰ ਧਿਆਨ ਨਾਲ ਵਰਤਣ ਦੀ ਲੋੜ ਹੈ। ਤਜ਼ਰਬੇਕਾਰ ਪੇਸ਼ਾਵਰ ਹੋਮਿਓਪੈਥਾਂ ਨੂੰ ਤਾਂ ਡੂੰਘਾਈ ਵਿਚ ਜਾ ਕੇ ਮਰੀਜ਼ਾਂ ਤੇ ਦਵਾਈਆਂ ਦੇ ਨਿਖੇੜਾਕਰਣ (ੀਨਦਵਿਦਿੁਅਲਡਿਅਟੋਿਨ) ਦਾ ਅਨੁਭਵ ਹੁੰਦਾ ਹੈ, ਪਰ ਸਾਧਾਰਨ ਪਾਠਕਾਂ ਨੂੰ ਇਨ੍ਹਾਂ ਵਿਚ ਭੁਲੇਖਾ ਲੱਗ ਸਕਦਾ ਹੈ। ਉਹ ਇਕ ਦੀ ਥਾਂ ਦੂਜੀ ਦਵਾਈ ਦੇ ਸਕਦੇ ਹਨ। ਇਸ ਭੁਲੇਖੇ ਨੂੰ ਦੂਰ ਕਰਨ ਲਈ ਇਨ੍ਹਾਂ ਦੋਹਾਂ ਦੇ ਮਹੀਨ ਅੰਤਰ ਨੂੰ ਸਮਝਣ ਦੀ ਲੋੜ ਹੈ। ਐਲਮ ਦਾ ਮਰੀਜ਼ ਬਹੁਤਾ ਕਰਕੇ ਆਪਣੇ ਕੰਮ ਦਾ ਸੁਸਿਖਿਅਤ ਮਾਹਰ ਹੁੰਦਾ ਹੈ। ਉਸ ਨੇ ਆਪਣੇ ਕੰਮ ਨੂੰ ਠੀਕ ਢੰਗ ਨਾਲ ਕਰਨ ਲਈ ਯੋਗ ਤਾਲੀਮ ਹਾਸਲ ਕੀਤੀ ਹੁੰਦੀ ਹੈ ਤੇ ਉਹ ਦੂਜਿਆਂ ਦੇ ਮੁਕਾਬਲੇ ਚੰਗਾ ਰਹਿ ਕੇ ਭਾਵ ਕੰਪੀਟ (ਛੋਮਪੲਟੲ) ਕਰ ਕੇ ਆਪਣੇ ਖੇਤਰ ਵਿਚ ਆਇਆ ਹੁੰਦਾ ਹੈ; ਪਰ ਉਹ ਆਪਣੇ ਕੰਮ ਦੇ ਲਗਾਤਰ ਬੋਝ ਕਾਰਨ ਥੱਕ ਜਾਂਦਾ ਹੈ ਤੇ ਇਸ ਨੂੰ ਆਪਣੀ ਹਿੰਮਤ ਤੋਂ ਬਾਹਰਾ ਸਮਝਣ ਲਗਦਾ ਹੈ। ਉਸ ਦੀ ਇਹ ਦਸ਼ਾ ਆਰਜ਼ੀ ਹੁੰਦੀ ਹੈ। ਥੋੜ੍ਹਾ ਆਰਾਮ ਕਰ ਕੇ ਉਸ ਦੀਆਂ ਅਲਾਮਤਾਂ ਘਟ ਜਾਂਦੀਆਂ ਹਨ। ਐਲਮ ਉਸ ਦੇ ਟੁੱਟੇ ਹੋਏ ਹੌਸਲੇ ਨੂੰ ਮੁੜ ਖੜ੍ਹਾ ਕਰ ਦਿੰਦੀ ਹੈ। ਦੂਜੇ ਪਾਸੇ ਜੈਂਸ਼ੀਅਨ ਦਾ ਮਰੀਜ਼ ਕੰਮ ਕਰਨ ਲੱਗਿਆਂ ਛੋਟੀਆਂ ਜਿਹੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਹੌਸਲਾ ਛੱਡ ਦਿੰਦਾ ਹੈ। ਉਹ ਥੱਕਿਆ ਜਾਂ ਅੱਕਿਆ ਨਹੀਂ ਹੁੰਦਾ, ਸਗੋਂ ਆਦਤਨ ਸਮੱਸਿਆਵਾਂ ਦਾ ਟਾਕਰਾ ਨਹੀਂ ਕਰ ਸਕਦਾ ਹੁੰਦਾ। ਉਹ ਪੱਕੇ ਤੌਰ `ਤੇ ਇਕ ਕਮਜ਼ੋਰ ਹੌਸਲੇ ਜਾਂ ਘੱਟ ਸਿਰੜ ਵਾਲਾ ਵਿਅਕਤੀ ਹੁੰਦਾ ਹੈ ਤੇ ਮਾਮੂਲੀ ਔਕੜ ਕਾਰਨ ਕੰਮ ਤੋਂ ਭੱਜ ਜਾਂਦਾ ਹੈ।
ਜੈਂਸ਼ੀਅਨ ਦੀ ਐਲਮ ਨਾਲ ਹੀ ਨਹੀਂ, ਕਈ ਹੋਰ ਦਵਾਈਆਂ ਨਾਲ ਵੀ ਰਲਦੀ-ਮਿਲਦੀ ਪਛਾਣ ਹੈ। ਇਸ ਲਈ ਇਸ ਨੂੰ ਉਨ੍ਹਾਂ ਨਾਲੋਂ ਵੀ ਵੱਖ ਕਰ ਕੇ ਦੇਖ ਲਿਆ ਜਾਣਾ ਚਾਹੀਦਾ ਹੈ। ਆਪਣੀ ਪੁਸਤਕ ‘ਠਹੲ ਠੱੲਲਵੲ ੍ਹੲਅਲੲਰਸ ਅਨਦ ੌਟਹੲਰ ੍ਰੲਮੲਦਇਸ’ ਵਿਚ ਡਾ. ਬੈਚ ਇਸ ਦਵਾਈ ਬਾਰੇ ਲਿਖਦਾ ਹੈ ਕਿ ਇਹ ਉਨ੍ਹਾਂ ਵਿਅਕਤੀਆਂ ਲਈ ਹੈ, “ਜਿਹੜੇ ਆਸਾਨੀ ਨਾਲ ਢੇਰੀ ਢਾਹ ਲੈਂਦੇ ਹਨ। ਉਹ ਬਿਮਾਰੀ ਦੀ ਅਵਸਥਾ ਵਿਚ ਜਾਂ ਜੀਵਨ ਦੇ ਹੋਰ ਮਾਮਲਿਆਂ ਵਿਚ ਚੰਗੇ ਭਲੇ ਪ੍ਰਗਤੀ ਕਰ ਰਹੇ ਹੁੰਦੇ ਹਨ, ਪਰ ਕਾਮਯਾਬੀ ਵਿਚ ਛੋਟੀ ਜਿਹੀ ਦੇਰੀ ਜਾਂ ਅੜਚਨ ਕਾਰਨ ਸ਼ੱਕੀ ਹੋ ਜਾਂਦੇ ਹਨ ਤੇ ਜਲਦੀ ਮਾਯੂਸ ਹੋ ਜਾਦੇ ਹਨ।” ਡਾ. ਬੈਚ ਦੇ ਇਨ੍ਹਾਂ ਦੋ ਵਾਕਾਂ ਦਾ ਵਿਸ਼ਲੇਸ਼ਣ ਕਰਦਿਆਂ ਇਸ ਦਵਾਈ ਦੀਆਂ ਮੁੱਖ ਅਲਾਮਤਾਂ (ੰੇਮਪਟੋਮਸ) ਦਾ ਹੇਠ ਲਿਖੇ ਢੰਗ ਨਾਲ ਵਿਸਥਾਰ ਕੀਤਾ ਜਾ ਸਕਦਾ ਹੈ:
1. ਥੋੜ੍ਹੀ ਜਿਹੀ ਰੁਕਾਵਟ ਜਾਂ ਅੜਚਨ ਕਾਰਨ ਹੌਸਲਾ ਢਾਹ ਦੇਣਾ।
2. ਮਨ ਚਾਹੇ ਢੰਗ ਨਾਲ ਕੰਮ ਨਾ ਚੱਲਣ ਕਰਕੇ ਧੀਰਜ ਖੋਹਣਾ।
3. ਉਦਾਸ ਤੇ ਚਿੜਚਿੜਾ (ਧੲਸਪੋਨਦੲਨਟ ਅਨਦ ੀਰਰਟਿਅਟੲਦ) ਰਹਿਣਾ।
4. ਸਿਰੜ ਦਾ ਕੱਚਾ (ਓਅਸਲਿੇ ਦਸਿਚੋੁਰਅਗੲਦ) ਹੋਣਾ।
5. ਮੁਸੀਬਤਾਂ ਵਿਚ ਘਿਰ ਕੇ ਉਤਸ਼ਾਹ ਛੱਡ ਦੇਣਾ।
6. ਛੋਟੇ ਜਿਹੇ ਧੱਕੇ (ੰੲਟ-ਬਅਚਕ) ਕਾਰਨ ਮਾਯੂਸ ਹੋ ਜਾਣਾ।
7. ਗੱਲ ਗੱਲ ਤੇ ਹਊਕੇ ਭਰਨਾ ਜਾਂ ਡੂੰਘੇ ਸਾਹ ਲੈਣਾ।
8. ਛੋਟੇ ਕਾਰਨਾਂ ਕਰਕੇ ਦੁਖੀ ਹੋਣਾ।
9. ਬਿਨਾ ਕਾਰਨ ਤੋਂ ਨਾ-ਖੁਸ਼ ਰਹਿਣਾ।
10. ਉਦਾਸ ਹੋਣ ਲਈ ਬਹਾਨੇ ਭਾਲਣਾ।
ਕਿਸੇ ਖੇਤਰ ਵਿਚ ਵੇਖ ਲਵੋ, ਅਜਿਹੇ ਵਿਅਕਤੀ ਆਮ ਮਿਲ ਜਾਣਗੇ, ਜੋ ਕੰਮ ਨੂੰ ਕੰਮ ਨਹੀਂ ਸਮਝਦੇ। ਉਨ੍ਹਾਂ ਦਾ ਕਿਸੇ ਕੰਮ ਨੂੰ ਕਰਨਾ ਜਾਂ ਨਾ ਕਰਨਾ ਉਨ੍ਹਾਂ ਦੇ ਮਨ ਦੀ ਹਾਲਤ `ਤੇ ਨਿਰਭਰ ਕਰਦਾ ਹੈ। ਉਹ ਹੌਸਲਾ ਤਿਆਗ ਜਾਂਦੇ ਹਨ ਤੇ ਅੱਗੇ ਚਲਣ ਤੋਂ ਜਵਾਬ ਦੇ ਦਿੰਦੇ ਹਨ। ਉਨ੍ਹਾਂ ਦਾ ਮਿਜ਼ਾਜ਼ ਨਾਜ਼ੁਕ ਹੁੰਦਾ ਹੈ। ਉਹ ਛੋਟੀ ਛੋਟੀ ਗੱਲ `ਤੇ ਦਿਲ ਛੱਡ ਦਿੰਦੇ ਹਨ ਤੇ ਅੜੀ ਕਰਨ ਲੱਗ ਜਾਂਦੇ ਹਨ। ਪੰਜਾਬ ਵਿਚ ਇਕ ਕਾਲਜ ਅਧਿਆਪਕ ਨੂੰ ਬਚਪਨ ਵਿਚ ਉਸ ਦੇ ਮਾਪਿਆਂ ਨੇ ਨੇਕ ਇਨਸਾਨ ਬਣਾਉਣ ਲਈ ਇਕ ਧਾਰਮਿਕ ਸੰਸਥਾ ਦੇ ਸਕੂਲ ਵਿਚ ਪੜ੍ਹਾਇਆ। ਧਾਰਮਿਕ ਸਿੱਖਿਆ ਦੇ ਨਾਲ ਨਾਲ ਉਸ ਨੇ ਸ਼ਬਦ ਗਾਉਣੇ ਵੀ ਸਿੱਖ ਲਏ, ਪਰ ਸਮਾਂ ਬਦਲਣ ਨਾਲ ਉਹ ਸ਼ਰਾਬ ਵਾਲੇ ਪਾਸੇ ਪੈ ਗਿਆ ਤੇ ਗਜ਼ਲਾਂ ਗਾਉਣ ਲੱਗ ਪਿਆ। ਸ਼ਬਦ ਗਾਇਨ ਦੀ ਗੱਲ ਤਾਂ ਹੁਣ ਉਸ ਦੇ ਕੁਝ ਪੁਰਾਣੇ ਵਾਕਫਾਂ ਨੂੰ ਹੀ ਪਤਾ ਸੀ। ਨਵੇਂ ਵਾਕਫ ਤਾਂ ਉਸ ਦੇ ਵਿਅਕਤੀਤਵ ਵਲ ਦੇਖ ਕੇ ਇਹ ਵੀ ਅੰਦਾਜ਼ਾ ਨਹੀਂ ਸਨ ਲਾ ਸਕਦੇ ਕਿ ਇਹ ਪੁਰਸ਼ ਗਾਉਣ ਵਜਾਉਣ ਨਾਲ ਦੂਰ ਦਾ ਵੀ ਰਿਸ਼ਤਾ ਰੱਖਦਾ ਹੋਵੇਗਾ। ਇਕ ਦਿਨ ਇਕ ਕਲਚਰਲ ਪ੍ਰੋਗਰਾਮ ਵਿਚ ਉਸ ਦੇ ਇਕ ਪੁਰਾਣੇ ਸਾਥੀ ਨੇ ਉਸ ਨੂੰ ਗੀਤ ਗਾਉਣ ਲਈ ਸ਼ਿਫਾਰਿਸ ਕਰ ਦਿੱਤੀ। ਉਸ ਨੇ ਚਪੜਾਸੀ ਤੋਂ ਸਟੇਜ `ਤੇ ਪਿਆ ਹਾਰਮੋਨੀਅਮ ਆਪਣੇ ਸਾਹਮਣੇ ਰਖਵਾਇਆ ਤੇ ਲੱਗਾ ਧੁਨ ਸੰਵਾਰਨ। ਸਾਰੇ ਹੈਰਾਨ ਹੋ ਕੇ ਉਸ ਨੂੰ ਛੁਪਿਆ ਰੁਸਤਮ ਸਮਝਣ ਲੱਗੇ ਤੇ ਉਸ ਦੀ ਆਵਾਜ਼ ਸੁਣਨ ਲਈ ਉਤਾਵਲੇ ਹੋ ਗਏ। ਤਦੇ ਉਸ ਦੇ ਇਕ ਮਨਚਲੇ ਸਾਥੀ ਨੇ ਉਸ ਨੂੰ ਸ਼ਬਦ ਸੁਣਾਉਣ ਲਈ ਕਹਿ ਦਿੱਤਾ। ਉਸ ਨੂੰ ਇਸ ਵਿਚ ਮਜ਼ਾਕ ਦੀ ਬੂ ਆਈ। ਆਪਣੇ ਅਤੀਤ ਦੀ ਇੰਜ ਬੇਪਤੀ ਹੁੰਦੀ ਦੇਖ ਉਸ ਦੇ ਚਾਅ ਨੂੰ ਸੱਟ ਵੱਜੀ। ਉਹ ਹੌਸਲਾ ਛੱਡ ਗਿਆ ਤੇ ਹਾਰਮੋਨੀਅਮ ਬੰਦ ਕਰਕੇ ਪਰ੍ਹੇ ਜਾ ਬੈਠਾ। ਉਹ ਇੰਨਾ ਰੁੱਸਿਆ ਕਿ ਫਿਰ ਪ੍ਰਿੰਸੀਪਲ ਦੇ ਕਹਿਣ `ਤੇ ਵੀ ਗਾਉਣ ਲਈ ਰਾਜ਼ੀ ਨਾ ਹੋਇਆ। ਕਹਿਣ ਨੂੰ ਤਾਂ ਅਜਿਹਾ ਵਿਹਾਰ ਗਾਉਣ ਵਾਲੇ ਦੇ ਸੁਭਾਅ ਦਾ ਅੰਗ ਹੁੰਦਾ ਹੈ, ਪਰ ਹੋਮਿਓਪੈਥੀ ਪੱਖੋਂ ਇਹ ਇਕ ਡੂੰਘੇ ਮਾਨਸਿਕ ਵਿਕਾਰ ਦਾ ਸੂਚਕ ਹੈ। ਬੈਚ ਫੁੱਲ ਦਵਾਈ ਜੈਂਸ਼ੀਅਨ ਇਸ ਨੂੰ ਠੀਕ ਕਰਦਾ ਹੈ।
ਇਹ ਕੋਈ ਇੱਕਲੀ ਮਿਸਾਲ ਨਹੀਂ, ਜੈਂਸ਼ੀਅਨ ਦੇ ਮਰੀਜ਼ ਥਾਂ ਥਾਂ ਫਿਰਦੇ ਹਨ। ਉਹ ਮੂਡੀ (ੱਹਮਿਸਚਿਅਲ) ਸੁਭਾਅ ਦੇ ਮਾਲਕ ਹੁੰਦੇ ਹਨ। ਪਹਿਲਾਂ ਕਿਸੇ ਕੰਮ ਕਾਜ ਵਿਚ ਉਤਸ਼ਾਹ ਦਿਖਾਉਂਦੇ ਹਨ, ਪਰ ਜੇ ਕੋਈ ਗੱਲ ਉਨ੍ਹਾਂ ਦੀ ਮਰਜ਼ੀ ਦੇ ਉਲਟ ਹੋ ਜਾਵੇ ਤਾਂ ਨਿਰਾਸ਼ ਹੋ ਜਾਂਦੇ ਹਨ। ਉਹ ਆਪਣੀ ਤੋਰ ਨਾਲ ਤੁਰਨਾ ਚਾਹੁੰਦੇ ਹਨ, ਦੂਜਿਆਂ ਦੀ ਨਾਲ ਨਹੀਂ। ਉਹ ਚਲਦੇ ਚਲਦੇ ਕਿਸੇ ਚਾਹ ਦੀ ਦੁਕਾਨ `ਤੇ ਰੁਕ ਕੇ ਇਕ ਚਾਹ ਦੇ ਕੱਪ ਦਾ ਹੁਕਮ ਦਿੰਦੇ ਹਨ। ਜੇ ਚਾਹ ਵਾਲਾ ਦੇਰ ਕਰ ਦੇਵੇ ਜਾਂ ਉਸ ਨੂੰ ਚਾਹ ਦੇਣਾ ਭੁੱਲ ਜਾਵੇ ਤਾਂ ਉਹ ਇਹ ਕਹਿੰਦੇ ਉੱਠ ਕੇ ਚਲ ਪੈਂਦੇ ਹਨ, “ਮੈਨੂੰ ਨਹੀਂ ਚਾਹੀਦੀ, ਹੁਣ ਆਪ ਈ ਪੀ ਲਈਂ ਇਸ ਨੂੰ।”
ਮੈਨੂੰ ਯਾਦ ਹੈ, ਜਦੋਂ ਮੈਂ ਛੇਵੀ ਜਮਾਤ ਵਿਚ ਹੁੰਦਾ ਸਾਂ ਸਾਡਾ ਇਕ ਸੀਰੀ ਹਾਜ਼ਰੀ ਦੀ ਰੋਟੀ ਨਾਲ ਨਿੰਬੂ ਦਾ ਆਚਾਰ ਲੈ ਕੇ ਖੁਸ਼ ਰਹਿੰਦਾ ਸੀ। ਇਕ ਦਿਨ ਮੈਨੂੰ ਘਰੋਂ ਉਸ ਨੂੰ ਹਲ ਵਾਹੁੰਦੇ ਲਈ ਦੋ ਮਿੱਸੀਆਂ ਰੋਟੀਆਂ ਤੇ ਇਕ ਗੰਢਾ ਦੇ ਕੇ ਭੇਜ ਦਿੱਤਾ। ਉਹ ਖਾਣ ਲਈ ਹਲ ਛੱਡ ਕੇ ਵਾਹਣ ਵਿਚ ਬੈਠ ਤਾਂ ਗਿਆ, ਪਰ ਗੰਢਾ ਦੇਖਦੇ ਹੀ ਤਿੜਕ ਗਿਆ। ਕਹਿਣ ਲੱਗਾ, “ਘਰਾਂ ਈਂ ਲੇਜਾ ਰੈ ਇਸ ਨੂੰ, ਕੰਮ ਆਜੇਗਾ।” ਮੈਂ ਉਸ ਨੂੰ ਗੰਢੇ ਤੋਂ ਬਿਨਾ ਹੀ ਮਿੱਸੀਆਂ ਖਾ ਲੈਣ ਲਈ ਕਿਹਾ। ਉਸ ਨੇ ਰੋਟੀਆਂ ਮੇਰੇ ਕੋਲੋਂ ਫੜੀਆਂ ਤੇ ਮੂੰਹ ਵੱਟ ਕੇ ਬਲਦਾਂ ਨੂੰ ਖੁਆ ਦਿੱਤੀਆਂ। ਕਹਿਣ ਲੱਗਾ, “ਮੈਂ ਪਾਣੀ ਪੀ ਲਿਆ ਤਾ, ਮੰਨੂੰ ਨੀ ਭੁੱਖ।” ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਹ ਹਲ ਵਾਹ ਰਿਹਾ ਸੀ, ਭੁੱਖਾ ਸੀ ਤੇ ਖਾਣ ਲਈ ਬੈਠ ਵੀ ਗਿਆ ਸੀ, ਪਰ ਛੋਟੀ ਜਿਹੀ ਗੱਲ ਤੋਂ ਨਿਰਾਸ਼ ਹੋ ਗਿਆ ਤੇ ਭੋਜਨ ਖਾਣ ਦਾ ਵਿਚਾਰ ਛੱਡ ਦਿੱਤਾ। ਉਸ ਨੇ ਸਾਡੇ ਨਾਲ ਕਈ ਸਾਲ ਸੀਰ ਕੀਤਾ। ਉਸ ਬਾਰੇ ਇਹ ਮਸ਼ਹੂਰ ਸੀ, ਜਦੋਂ ਉਸ ਨੂੰ ਸਵੇਰੇ ਸਵੇਰੇ ਹਲ ਦੇ ਕੇ ਭੇਜਿਆਂ ਜਾਂਦਾ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਵਾਪਸ ਆ ਜਾਂਦਾ। ਕਦੇ ਕਹਿੰਦਾ, “ਖੇਤ ਤੋ ਬੱਤ ਨੀਂ ਅਜੇ, ਉਸ ਮਾਂ ਤੋ ਅੱਡੀ ਗਡਾ।” ਤੇ ਕਦੇ ਕਹਿੰਦਾ, “ਹਾਲੇ ਤੋ ਲਾਣੇਦਾਰ ਅੱਧੀ ਰਾਤ ਵੀ ਨੀਂ ਹੋਈ, ਤੈਂ ਮੰਨੂੰ ਪਹਿਲਾਂ ਈ ਭੇਜ ਦਿਆ।” ਇਸ ਲਈ ਕਈ ਵਾਰ ਮੇਰਾ ਬਾਪੂ ਆਪ ਉਸ ਨਾਲ ਜਾ ਕੇ ਹਲ ਜੁੜਵਾ ਕੇ ਆਉਂਦਾ। ਉਸ ਵੇਲੇ ਅਸੀਂ ਉਸ ਨੂੰ ਕੰਮ-ਚੋਰ ਤੇ ਬਹਾਨੇਬਾਜ ਕਹਿੰਦੇ ਸਾਂ, ਪਰ ਹੁਣ ਪਤਾ ਲਗਦਾ ਹੈ ਕਿ ਕੁਝ ਆਦਮੀ ਨਿੱਕੀ ਜਿਹੀ ਗੱਲ `ਤੇ ਦਿਲ ਛੱਡ ਜਾਂਦੇ ਹਨ। ਜੈਂਸ਼ੀਅਨ ਫੁੱਲ ਦਵਾਈ ਬਣੀ ਹੀ ਅਜਿਹੇ ਲੋਕਾਂ ਦੇ ਇਲਾਜ ਲਈ ਹੈ।
ਠੇਠ ਪੰਜਾਬੀ ਵਿਚ ਕਹੀਏ ਤਾਂ ਜੈਂਸ਼ੀਅਨ ਮਰੀਜ਼ ਦਾ ਸੁਭਾਅ ਫੁੱਫੜ-ਸਿੰਡਰੋਮ (ੰੇਨਦਰੋਮੲ) `ਤੇ ਖਰਾ ਉਤਰਦਾ ਹੈ। ਇਸ ਦਵਾਈ ਦੇ ਮਰੀਜ਼ ਸਹੀ ਖਾਤਰਦਾਰੀ ਨਾ ਹੋਣ `ਤੇ ਫੁੱਫੜਾਂ ਵਾਂਗ ਰੁੱਸ ਜਾਂਦੇ ਹਨ ਤੇ ਫਿਰ ਸਹੁਰੇ ਪਰਿਵਾਰ ਤੋਂ ਕਟੇ ਕਟੇ ਰਹਿੰਦੇ ਹਨ। ਮੇਰਾ ਇਕ ਮਿੱਤਰ ਆਪਣੇ ਸਕੂਲ ਸਮੇਂ ਦੇ ਦਸ ਸਾਲ ਤੋਂ ਵਿਛੜੇ ਦੋਸਤ ਨੂੰ ਲੱਭ ਕੇ ਮਿਲਣ ਗਿਆ। ਉਹ ਸ਼ਹਿਰ ਤੋਂ ਚਾਰ ਮੀਲ ਦੂਰ ਮਾਰੂਥਲ ਵਿਚ ਇਕ ਖੋਜ ਸੰਸਥਾਨ ਦੇ ਕੁਆਟਰ ਵਿਚ ਰਹਿੰਦਾ ਸੀ। ਉਸ ਦੋਸਤ ਨੇ ਉਸ ਦੇ ਮਿਲਣ ਦੀ ਖੁਸ਼ੀ ਵਿਚ ਆਪਣੇ ਸਭ ਸਹਿਕਰਮੀਆਂ ਨੂੰ ਇਕ ਪ੍ਰੀਤੀਭੋਜ ਦਿੱਤਾ। ਡਿਨਰ ਪਾਰਟੀ ਵਿਚ ਮੇਰੇ ਮਿੱਤਰ ਨੂੰ ਲੱਗਾ ਕਿ ਉਸ ਦਾ ਦੋਸਤ ਉਸ ਵੱਲ ਖਾਸ ਤਵੱਜੋਂ ਨਹੀਂ ਦੇ ਰਿਹਾ ਤੇ ਉਸ ਦਾ ਧਿਆਨ ਆਪਣੇ ਸਹਿਕਰਮੀਆਂ ਵਲ ਵਧੇਰੇ ਹੈ। ਉਹ ਪਾਰਟੀ ਚਲਦੇ ਹੀ ਰਾਤ ਨੂੰ ਦਸ ਵਜੇ ਚੁਪਕੇ ਜਿਹੇ ਆਪਣਾ ਬੈਗ ਚੁੱਕ ਕੇ ਉੱਥੋਂ ਨਿਕਲਿਆ ਤੇ ਦੌੜਦਾ ਦੌੜਦਾ ਸ਼ਹਿਰ ਪਹੁੰਚ ਗਿਆ। ਟਰੱਕਾਂ ਰਾਹੀਂ ਸਫਰ ਕਰਦਾ ਉਹ ਰਾਤੋ ਰਾਤ ਆਪਣੇ ਘਰ ਪਹੁੰਚਿਆ ਤੇ ਮੁੜ ਉਸ ਦੋਸਤ ਨੂੰ ਕਦੇ ਨਾ ਮਿਲਿਆ। ਪਰ ਕੁਝ ਸਾਲਾਂ ਬਾਦ ਜੈਂਸ਼ੀਅਨ ਨੇ ਉਸ ਦਾ ਰੋਸਾ ਦੂਰ ਕਰਕੇ ਦੋਹਾਂ ਦੋਸਤਾਂ ਨੂੰ ਫਿਰ ਮਿਲਾ ਦਿੱਤਾ।
ਬਹੁਤ ਵਾਰ ਅਜਿਹੇ ਲੋਕ ਵੀ ਮਿਲਦੇ ਹਨ, ਜੋ ਘਰੋਂ ਗੱਡੀ ਵਿਚ ਗੈਸ ਪਵਾਉਣ ਲਈ ਨਿਕਲਦੇ ਹਨ। ਉਨ੍ਹਾਂ ਕੋਲ ਪਰਸ ਵੀ ਹੁੰਦਾ ਹੈ ਤੇ ਪਰਸ ਵਿਚ ਪੈਸੇ ਵੀ ਹੁੰਦੇ ਹਨ, ਪਰ ਉਹ ਗੈਸ ਸਟੇਸ਼ਨ `ਤੇ ਭੀੜ ਦੇਖ ਕੇ ਆਪਣਾ ਇਰਾਦਾ ਬਦਲ ਲੈਂਦੇ ਹਨ ਤੇ ਬਿਨਾ ਗੈਸ ਹੀ ਵਾਪਸ ਆ ਜਾਂਦੇ ਹਨ। ਇਨ੍ਹਾਂ ਨੂੰ ਲਾਈਨ ਵਿਚ ਉਡੀਕਣਾ ਠੀਕ ਨਹੀਂ ਲਗਦਾ। ਕਈ ਲੋਕ ਕਿਸੇ ਵਿਆਹ ਸ਼ਾਦੀ ਜਾਂ ਹੋਰ ਸਮਾਜਿਕ ਇਕੱਠ ਵਿਚ ਬੁਲਾਏ ਹੁੰਦੇ ਹਨ, ਪਰ ਜੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਉੱਥੇ ਕੋਈ ਅਜਿਹਾ ਵਿਅਕਤੀ ਵੀ ਆ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਬਣਦੀ ਨਹੀਂ, ਉਹ ਉੱਥੇ ਨਹੀਂ ਜਾਂਦੇ। ਉਨ੍ਹਾਂ ਨੂੰ ਸ਼ੰਕਾ ਹੋ ਜਾਂਦਾ ਹੈ ਕਿ ਉਹ ਅਣਚਾਹੇ ਲੋਕਾਂ ਦੀ ਮੌਜੂਦਗੀ ਵਿਚ ਘੁਟੇ ਘੁਟੇ ਮਹਿਸੂਸ ਕਰਨਗੇ। ਉਨ੍ਹਾਂ ਦੇ ਨਾਂਹ-ਪੱਖੀ ਵਿਚਾਰ ਉਨ੍ਹਾਂ ਨੂੰ ਇਹ ਨਹੀਂ ਸੋਚਣ ਦਿੰਦੇ ਕਿ ਖੁਸ਼ੀ ਦੇ ਮਾਹੌਲ ਵਿਚ ਉਨ੍ਹਾਂ ਦਾ ਮਨ-ਮਟਾਉ ਘਟ ਵੀ ਸਕਦਾ ਹੈ ਤੇ ਉਹ ਦੋਸਤੀ ਵੱਲ ਵੀ ਵਧ ਸਕਦੇ ਹਨ। ਇਹ ਕੋਈ ਸਾਧਾਰਨ ਲੋਕ ਨਹੀਂ ਹੁੰਦੇ, ਇਹ ਜੈਂਸ਼ੀਅਨ ਦੇ ਮਰੀਜ਼ ਹੁੰਦੇ ਹਨ।
ਜੈਂਸ਼ੀਅਨ ਦਾ ਮਰੀਜ਼ ਨਾ ਐਲਮ ਦੇ ਮਰੀਜ਼ ਵਾਂਗ ਥੱਕਿਆ ਹੁੰਦਾ ਹੈ ਤੇ ਨਾ ਹੀ ਸਕਲੇਰੈਂਥਿਸ ਦੇ ਮਰੀਜ਼ ਵਾਂਗ ਆਲਸੀ ਹੁੰਦਾ ਹੈ। ਉਹ ਅੰਤਰਮੁਖੀ ਹੁੰਦਾ ਹੈ। ਕੰਮ ਇਨ੍ਹਾਂ ਤਿੰਨੋ ਤਰ੍ਹਾਂ ਦੇ ਵਿਅਕਤੀਆਂ ਵਿਚੋਂ ਕੋਈ ਵੀ ਕਰਨਾ ਪਸੰਦ ਨਹੀਂ ਕਰਦਾ; ਪਰ ਜੈਂਸ਼ੀਅਨ ਦੇ ਮਰੀਜ਼ ਕੋਲ ਕੰਮ ਨਾ ਕਰਨ ਦਾ ਕੋਈ ਬਹਾਨਾ ਹੁੰਦਾ ਹੈ, ਜੋ ਦੂਜਿਆਂ ਦੋਹਾਂ ਕੋਲ ਨਹੀਂ ਹੁੰਦਾ। ਉਹ ਛੋਟਾ ਜਿਹਾ ਕਾਰਨ ਮਿਲਣ `ਤੇ ਬੇਆਸ ਹੋ ਜਾਂਦਾ ਹੈ ਤੇ ਕੰਮ ਤੋਂ ਪਰ੍ਹੇ ਹੋ ਜਾਂਦਾ ਹੈ। ਜੇ ਗੱਲ ਉਸ ਦੀ ਰੁਚੀ ਮੁਤਾਬਿਕ ਨਾ ਹੁੰਦੀ ਹੋਵੇ ਤਾਂ ਉਹ ਉਸ ਤੋਂ ਮੁਨਕਰ ਹੋ ਜਾਂਦਾ ਹੈ। ਉਹ ਕਿਤੇ ਜਾਣ ਲਈ ਤਿਆਰ ਹੋ ਕੇ ਊਬਰ ਨੂੰ ਕਾਲ ਕਰੇਗਾ, ਪਰ ਜੇ ਊਬਰ ਦੇਰ ਨਾਲ ਮਿਲੇ ਤਾਂ ਨਿਰਾਸ਼ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਲੇਟ ਹੋ ਕੇ ਜਾਣ ਦਾ ਕੀ ਫਾਇਦਾ, ਹੁਣ ਜਲਦੀ ਤਿਆਰ ਹੋ ਕੇ ਕੱਲ੍ਹ ਜਾਵੇਗਾ।
ਜਦੋਂ ਇੰਡੀਆ ਵਿਚ ਸਿਰਫ ਐਤਵਾਰ ਦੀ ਛੁੱਟੀ ਹੁੰਦੀ ਸੀ, ਸਾਡੇ ਗਵਾਂਢੀਆਂ ਦਾ ਇਕ ਲੜਕਾ ਹਫਤੇ ਦੀਆਂ ਦੋ ਛੁੱਟੀਆਂ ਕਰਦਾ ਸੀ। ਉਹ ਕਿਸੇ ਵੀ ਸੋਮਵਾਰ ਸਕੂਲ ਨਾ ਜਾਂਦਾ। ਪੁੱਛਣ ਤੋਂ ਪਤਾ ਚੱਲਿਆ ਕਿ ਉਹ ਹਰ ਵਾਰ ਨਵਾਂ ਬਹਾਨਾ ਲਾ ਕੇ ਘਰੇ ਦਬਕ ਜਾਂਦਾ ਸੀ। ਜੇ ਮਾਂ-ਪਿਉ ਸਖਤੀ ਕਰਦੇ ਤਾਂ ਹੱਥ ਜੋੜ ਕੇ ਛੁਟ ਜਾਂਦਾ ਸੀ। ਹੌਲੀ ਹੌਲੀ ਉਸ ਦੇ ਮਾਪੇ ਉਸ ਦੀ ਇਸ ਆਦਤ ਨੂੰ ਤੋੜਨ ਵਿਚ ਕਾਮਯਾਬ ਤਾਂ ਹੋ ਗਏ, ਪਰ ਉਸ ਦੀ ਬਹਾਨੇਬਾਜ਼ੀ ਦੀ ਇਸ ਆਦਤ ਦਾ ਪੱਕਾ ਇਲਾਜ਼ ਜੈਂਸ਼ੀਅਨ ਵਿਚ ਸੀ। ਇਸ ਦਵਾਈ ਦੀਆਂ ਕੁਝ ਗੋਲੀਆਂ ਹੀ ਡਰਨ-ਘਬਰਾਉਣ ਵਾਲੇ ਤੇ ਬਹਾਨੇਬਾਜ਼ ਬੱਚਿਆਂ ਨੂੰ ਬੀਬੇ ਬਣਾ ਸਕਦੀਆਂ ਹਨ।
ਸਰਕਾਰੀ ਸਕੂਲ ਸਨੌਰ ਵਿਚ ਪੜ੍ਹਦਿਆਂ ਇਕ ਦਿਨ ਮੈਂ ਵੀ ਇਵੇਂ ਛੁੱਟੀ ਮਾਰੀ ਸੀ। ਸਾਡਾ ਹਿੰਦੀ ਅਧਿਆਪਕ ਸੰਭੀਦੱਤ ਸਕੂਲ ਦਾ ਕੰਮ ਪੂਰਾ ਨਾ ਕਰਨ ਤੋਂ ਬੜਾ ਬੇਕਿਰਕ ਹੋ ਕੇ ਮਾਰਦਾ ਸੀ। ਉਹ ਬੱਚਿਆਂ ਨੂੰ ਡਰਾਉਣ ਲਈ ਡੰਡਾ ਘੁਮਾਉਂਦਾ ਹੀ ਕਲਾਸ ਰੂਮ ਵਿਚ ਵੜਦਾ ਸੀ। ਉਸ ਦਿਨ ਮੈਂ ਹਿੰਦੀ ਦਾ ਕੰਮ ਨਹੀਂ ਸੀ ਕੀਤਾ। ਇਸ ਲਈ ਮੈਂ ਹਿੰਦੀ ਦੀ ਕਾਪੀ ਗੁੰਮ ਹੋ ਜਾਣ ਦਾ ਬਹਾਨਾ ਲਾ ਕੇ ਛੁੱਟੀ ਕਰ ਲਈ ਸੀ ਤੇ ਸਕੂਲ ਦਾ ਕੰਮ ਘਰੋਂ ਮੁਕਾਇਆ ਸੀ। ਉਨ੍ਹਾਂ ਦਿਨਾਂ ਵਿਚ ਹੋਮਿਓਪੈਥੀ ਤੇ ਬੈਚ ਫੁੱਲ ਦਵਾਈਆਂ ਹੁੰਦੀਆਂ ਤਾਂ ਸਨ, ਪਰ ਸਾਡੇ ਪਛੜੇ ਰਿਆਸਤੀ ਇਲਾਕੇ ਵਿਚ ਇਨ੍ਹਾਂ ਦਾ ਕਿਸੇ ਨੂੰ ਕੋਈ ਖਾਸ ਪਤਾ ਨਹੀਂ ਸੀ। ਜੇ ਪਤਾ ਹੁੰਦਾ ਤਾਂ ਵੀ ਅਜਿਹੀਆਂ ਛੋਟੀਆਂ ਕਸਰਾਂ ਦਾ ਇਲਾਜ ਮਾਪੇ ਥੱਪੜਾਂ ਨਾਲ ਹੀ ਕਰਦੇ, ਪਰ ਅੱਜ ਦੇ ਸਮੇਂ ਵਿਚ ਇਸ ਦਾ ਸੌਖਾ ਇਲਾਜ ਜੈਂਸ਼ੀਅਨ ਉਪਲਭਦ ਹੈ।
ਜਿਹੜੇ ਹੋਰ ਬੱਚਿਆਂ ਨੂੰ ਇਹ ਫੁੱਲ ਦਵਾਈ ਬੀਬੇ ਬਣਾ ਸਕਦੀ ਹੈ, ਉਹ ਹਨ ਜੋ ਪੈਂਸਲ ਜਾਂ ਕਲਮ ਟੁੱਟ ਜਾਣ ਕਰਕੇ ਲਿਖਣਾ ਬੰਦ ਕਰ ਦਿੰਦੇ ਹਨ; ਫਟੀ ਹੋਈ ਕਿਤਾਬ ਤੋਂ ਪੜ੍ਹਨ ਨੂੰ ਜਵਾਬ ਦੇ ਦਿੰਦੇ ਹਨ; ਟਾਈ ਨਾ ਲੱਭਣ ਕਾਰਨ ਸਕੂਲ ਜਾਣ ਤੋਂ ਜਵਾਬ ਦੇ ਦਿੰਦੇ ਹਨ; ਬੱਸ ਲੇਟ ਹੋ ਜਾਣ `ਤੇ ਛੁੱਟੀ ਕਰ ਲੈਂਦੇ ਹਨ; ਸਕੂਲ ਵਿਚ ਮਾਸਟਰ ਦੇ ਡਾਂਟਣ ਕਾਰਨ ਫੱਟੀ ਬਸਤਾ ਚੁੱਕ ਕੇ ਘਰ ਨੂੰ ਆ ਜਾਂਦੇ ਹਨ ਅਤੇ ਕਿਸੇ ਬੱਚੇ ਨਾਲ ਲੜ ਕੇ ਅਗਲੇ ਦਿਨ ਸਕੂਲ ਜਾਣ ਤੋਂ ਨਾਂਹ ਕਰ ਦਿੰਦੇ ਹਨ। ਜਿਨ੍ਹਾਂ ਬੱਚਿਆਂ ਦੇ ਕੰਮ ਵਿਚ ਕਿਸੇ ਤਰ੍ਹਾਂ ਦਾ ਵਿਘਨ ਉਨ੍ਹਾਂ ਨੂੰ ਸਕੂਲ ਜਾਣ ਜਾਂ ਪੜ੍ਹਨ ਤੋਂ ਰੋਕ ਦਿੰਦਾ ਹੈ, ਉਹ ਜੈਂਸ਼ੀਅਨ ਲੈਣ ਨਾਲ ਆਪਣਾ ਸੁਭਾਅ ਬਦਲ ਲੈਣਗੇ ਤੇ ਅਜਿਹੇ ਛੋਟੇ-ਮੋਟੇ ਕਾਰਨਾਂ ਦੇ ਬਾਵਜੂਦ ਵੀ ਆਪਣਾ ਕੰਮ ਕਾਜ ਜਾਰੀ ਰੱਖਣਗੇ।
ਜਿਹੜੇ ਵਿਅਕਤੀ ਇਕ ਪਤਨੀ ਦੇ ਮਰਨ ਤੋਂ ਬਾਅਦ ਦੂਜਾ ਵਿਆਹ ਨਹੀਂ ਕਰਦੇ ਜਾਂ ਇਕ ਦੋਸਤ ਦੇ ਬੇਵਫਾ ਹੋਣ ਨਾਲ ਕਿਸੇ ਹੋਰ ਨਾਲ ਦੋਸਤੀ ਨਹੀਂ ਕਰਦੇ, ਉਹ ਜੈਂਸ਼ੀਅਨ ਲੈ ਕੇ ਆਪਣਾ ਦ੍ਰਿਸ਼ਟੀਕੋਣ ਬਦਲ ਸਕਦੇ ਹਨ। ਜਿਹੜੇ ਸਾਈਕਲ ਸਿੱਖਣ ਲੱਗਿਆਂ ਇਕ ਵਾਰ ਡਿਗ ਕੇ ਮੁੜ ਸਾਈਕਲ `ਤੇ ਨਹੀਂ ਚੜ੍ਹਦੇ; ਇਕ ਵਾਰ ਘਾਟਾ ਖਾ ਕੇ ਮੁੜ ਸਟਾਕ ਨਹੀਂ ਖਰੀਦਦੇ; ਇਕ ਵਾਰ ਫੇਲ੍ਹ ਹੋ ਕੇ ਮੁੜ ਪੜ੍ਹਾਈ ਛੱਡ ਦਿੰਦੇ ਹਨ; ਇਕ ਵਾਰ ਕਿਸੇ ਦਵਾਈ ਦਾ ਰਿਐਕਸ਼ਨ ਹੋਣ ਤੋਂ ਬਾਅਦ ਹਰ ਦਵਾਈ `ਤੇ ਸ਼ੱਕ ਕਰਨ ਲਗਦੇ ਹਨ, ਉਹ ਵੀ ਇਸ ਦਵਾਈ ਨਾਲ ਠੀਕ ਹੋ ਜਾਂਦੇ ਹਨ। ਪੰਜਾਬ ਦੇ ਇਕ ਜੰਗਲਾਤ ਅਫਸਰ ਨੇ ਆਪਣੇ ਇਕਲੌਤੇ ਡੈਂਟਿਸਟ ਲੜਕੇ ਦੀ ਸ਼ਾਦੀ ਅਮਰੀਕਾ ਦੇ ਇਕ ਪਸੂ ਡਾਕਟਰ ਦੀ ਇਕਲੌਤੀ ਕੁੜੀ ਨਾਲ ਕਰ ਦਿੱਤੀ। ਲੜਕੀ ਸਕੂਲ ਅਧਿਆਪਕਾ ਸੀ। ਲੜਕਾ ਉੱਥੇ ਚਾਈਂ-ਚਾਈਂ ਗਿਆ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉੱਥੇ ਉਸ ਨੂੰ ਪ੍ਰੈਕਟਿਸ ਕਰਨ ਲਈ ਸਖਤ ਪ੍ਰੀਖਿਆ ਦੇਣੀ ਪੈਣੀ ਹੈ, ਉਹ ਮਾਯੂਸ ਹੋ ਗਿਆ। ਉਸ ਦੀ ਪਤਨੀ ਨੇ ਉਸ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਧੀਰਜ ਖੋ ਕੇ ਚਿੜਚਿੜਾ ਹੋ ਗਿਆ। ਇਸ ਕਾਰਨ ਉਸ ਦੇ ਆਪਣੀ ਪਤਨੀ ਨਾਲ ਵੀ ਸੰਬੰਧ ਵਿਗੜ ਗਏ। ਉਹ ਚੁੱਪ ਚਪੀਤਾ ਪੰਜਾਬ ਵਾਪਸ ਆ ਗਿਆ। ਲੜਕੀ ਉਸ ਨੂੰ ਕਈ ਵਾਰ ਮਨਾਉਣ ਆਈ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਆਖਿਰ ਉਸ ਨੂੰ ਤਲਾਕ ਵੀ ਪੰਜਾਬ ਦੀ ਅਦਾਲਤ ਵਿਚੋਂ ਹੀ ਲੈਣਾ ਪਿਆ, ਕਿਉਂਕਿ ਉਨ੍ਹਾਂ ਦੀ ਸ਼ਾਦੀ ਉੱਥੇ ਹੋਈ ਸੀ। ਉਸ ਨੂੰ ਇਸ ਤਜ਼ਰਬੇ ਤੋਂ ਐਸੇ ਹੱਥ ਲੱਗੇ ਕਿ ਉਸ ਨੇ ਮੁੜ ਸ਼ਾਦੀ ਦਾ ਨਾਂ ਨਾ ਲਿਆ। ਉਸ ਤੇ ਉਸ ਜਿਹੇ ਹੋਰ ਨੌਜਵਾਨਾਂ ਦੀ ਸਮੱਸਿਆ ਦਾ ਹੱਲ ਫੁੱਲ ਦਵਾਈ ਜੈਂਸ਼ੀਅਨ ਵਿਚ ਹੈ।
ਜਿਹੜੇ ਲੋਕ ਘਰ ਦੇ ਲੜਾਈ-ਝਗੜੇ ਤੋਂ ਤੰਗ ਆ ਕੇ ਸੰਨਿਆਸ ਲੈ ਲੈਂਦੇ ਹਨ ਜਾਂ ਬਾਸ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਨੌਕਰੀ ਛੱਡ ਦਿੰਦੇ ਹਨ ਤੇ ਜਾਂ ਰਿਸ਼ਤੇਦਾਰਾਂ ਦੇ ਸਤਾਏ ਖੁਦਕਸ਼ੀ ਕਰ ਲੈਂਦੇ ਹਨ, ਉਹ ਵੀ ਜੇ ਜੈਂਸ਼ੀਅਨ ਲੈ ਲੈਣ ਤਾਂ ਅਜਿਹੇ ਸਖਤ ਕਦਮ ਚੁੱਕਣ ਤੋਂ ਬਚ ਸਕਦੇ ਹਨ। ਜਿਹੜੇ ਕਰਜ਼ਦਾਰ ਕਰਜ਼ਾ ਦੇਣ ਵਾਲਿਆਂ ਤੋਂ ਡਰਦੇ ਸ਼ਹਿਰ ਛੱਡ ਜਾਂਦੇ ਹਨ, ਜਿਹੜੇ ਮਾਰੂਥਲ ਵਾਸੀ ਗਰਮੀ ਤੋਂ ਡਰਦੇ ਪਹਾੜਾਂ `ਤੇ ਚਲੇ ਜਾਂਦੇ ਹਨ, ਜਿਹੜੇ ਬਰਫਾਂ ਤੋਂ ਘਬਰਾਉਂਦੇ ਕੈਨੇਡਾ ਨਿਵਾਸੀ ਸਰਦੀਆਂ ਵਿਚ ਇੰਡੀਆ ਚਲੇ ਜਾਂਦੇ ਹਨ ਅਤੇ ਜਿਹੜੇ ਇੰਡੀਆ ਜਾਣ ਦੀ ਖੱਜਲ ਖੁਆਰੀ ਤੋਂ ਡਰਦੇ ਸਰਦੀਆਂ ਕੈਨੇਡਾ ਵਿਚ ਬੈਠੇ ਕੇ ਹੀ ਗੁਜ਼ਾਰਦੇ ਹਨ, ਉਨ੍ਹਾਂ ਦੀ ਸੋਚ ਵੀ ਇਹ ਦਵਾਈ ਦਰੁਸਤ ਕਰ ਸਕਦੀ ਹੈ। ਜਿਹੜੇ ਪਤੀ-ਪਤਨੀ, ਭੈਣ-ਭਰਾ ਜਾਂ ਗੂੜ੍ਹੇ ਦੋਸਤ-ਮਿੱਤਰ ਇਕ ਵਾਰ ਲੜ ਝਗੜ ਕੇ ਕਾਫੀ ਦੇਰ ਇਕ ਦੂਜੇ ਤੋਂ ਮੂੰਹ ਵੱਟੀ ਰਹਿੰਦੇ ਹਨ, ਉਹ ਇਸ ਨਾਲ ਆਪਣੇ ਸੰਬੰਧਾਂ ਨੂੰ ਮੁੜ ਪਹਿਲਾਂ ਵਾਂਗ ਸਿਹਤਮੰਦ ਬਣਾ ਸਕਦੇ ਹਨ।
ਕਹਿੰਦੇ ਹਨ ਕਿ ਜੈਂਸ਼ੀਅਨ ਦੇ ਮਰੀਜ਼ਾਂ ਦੇ ਨੱਕ `ਤੇ ਉਦਾਸੀ ਦਾ ਆਲ੍ਹਣਾ ਬਣਿਆ ਹੁੰਦਾ ਹੈ। ਖੁਸ਼ੀ, ਖੇੜੇ ਤੇ ਉਮੀਦ ਦੀਆਂ ਘੜੀਆਂ ਵਿਚ ਵੀ ਉਨ੍ਹਾਂ ਦਾ ਮੂੰਹ ਲਟਕਿਆ ਹੁੰਦਾ ਹੈ। ਉਹ ਅੱਧਾ ਗਿਲਾਸ ਦੁੱਧ ਦੇਣ ਵਾਲੇ ਦਾ ਧੰਨਵਾਦ ਨਹੀਂ ਕਰਦੇ, ਸਗੋਂ ਅੱਧਾ ਖਾਲੀ ਕਹਿ ਕੇ ਉਸ ਦੀ ਨਿੰਦਾ ਕਰਦੇ ਹਨ। ਜੇ ਉਨ੍ਹਾਂ ਦੇ ਘਰ ਇਕੋ ਇਕ ਧੀ ਹੋਵੇ, ਉਹ ਆਪਣੇ ਮੁਕੱਦਰ ਦਾ ਸ਼ੁਕਰ ਨਹੀਂ ਕਰਦੇ, ਸਗੋਂ ਉਹ ਪੁੱਤਰ ਨਾ ਹੋਣ ਕਰਕੇ ਆਪਣੀ ਕਿਸਮਤ ਨੂੰ ਕੋਸਦੇ ਹਨ। ਕਿਸੇ ਇਮਤਿਹਾਨ ਵਿਚ ਪਾਸ ਹੋਣ ਵੇਲੇ ਉਹ ਖੁਸ਼ੀ ਮਨਾਉਣ ਦੀ ਥਾਂ ਉਦਾਸੀ ਵਿਚ ਡੁੱਬ ਜਾਂਦੇ ਹਨ ਕਿ ਉਨ੍ਹਾਂ ਦੀ ਫਸਟ ਡਿਵੀਜ਼ਨ ਨਹੀਂ ਆਈ। ਹਰ ਗੱਲ ਵਿਚ “ਇਹ ਨਵਾਂ ਪੰਗਾ ਪੈ ਗਿਆ” ਕਹਿਣਾ ਇਨ੍ਹਾਂ ਲੋਕਾਂ ਦਾ ਤਕੀਆ ਕਲਾਮ ਹੁੰਦਾ ਹੈ। ਜੇ ਇਨ੍ਹਾਂ ਨੂੰ ਕਿਸੇ ਕੰਮ ਲਈ ਕਿਸੇ ਪੁਰਾਣੇ ਸਰਕਾਰੀ ਰਿਕਾਰਡ ਦੀ ਕਾਪੀ ਪੇਸ਼ ਕਰਨੀ ਪਵੇ, ਡਿਕਸ਼ਨਰੀ ਵਿਚ ਸ਼ਬਦ ਦੇਖਣਾ ਪਵੇ, ਕਿਸੇ ਪੇਜ਼ `ਤੇ ਸਾਈਨ-ਅੱਪ ਕਰਨਾ ਪਵੇ ਜਾਂ ਕਿਤੇ ਕੋਈ ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫਨਾਮਾ ਦੇਣਾ ਪਵੇ ਤਾਂ ਇਹ ਉਸ ਨੂੰ ਪੰਗਾ ਸਮਝਦੇ ਹੋਏ ਕੰਮ ਛੱਡ ਦਿੰਦੇ ਹਨ। ਇਨ੍ਹਾਂ ਨੂੰ ਪੱਕਾ ਹੌਸਲਾ ਰੱਖ ਕੇ ਕੰਮ ਕਰਨਾ ਜੈਂਸ਼ੀਅਨ ਹੀ ਸਿਖਾ ਸਕਦਾ ਹੈ।
ਜਿਵੇਂ ਉੱਤੇ ਜਿ਼ਕਰ ਕੀਤਾ ਗਿਆ ਹੈ ਕਿ ਜੈਂਸ਼ੀਅਨ ਦੇ ਮਰੀਜ਼ ਕੰਮ ਤੋਂ ਪਾਸਾ ਵੱਟਣ ਲਈ ਤੇ ਉਦਾਸ ਰਹਿਣ ਦੇ ਬਹਾਨੇ ਵੀ ਭਾਲ ਲੈਂਦੇ ਹਨ। ਕਿਸੇ ਨੂੰ ਫੋਨ ਕਰਨਾ ਪਵੇ ਤਾਂ ਇਹ ਕਹਿ ਕੇ ਟਲ ਜਾਂਦੇ ਹਨ ਕਿ ਹਾਲੇ ਤਾਂ ਉਹ ਸੁੱਤਾ ਹੀ ਪਿਆ ਹੋਵੇਗਾ। ਕਿਸੇ ਤੋਂ ਉਧਾਰ ਦਿੱਤੇ ਪੈਸੇ ਮੰਗਣੇ ਹੋਣਗੇ ਤਾਂ ਬਹਾਨਾ ਲਾਉਣਗੇ ਕਿ ਹਾਲੇ ਕਿਹੜਾ ਉਸ ਨੂੰ ਤਨਖਾਹ ਮਿਲੀ ਹੋਵੇਗੀ। ਜੇ ਕਿਸੇ ਦੇ ਘਰ ਜਾਣਗੇ ਤਾਂ ਕਹਿਣਗੇ ਕਿ ਉਹ ਤਾਂ ਉੱਧਰੋਂ ਦੀ ਲੰਘ ਰਹੇ ਸੀ, ਸਬੱਬ ਨਾਲ ਮਿਲਣ ਆ ਗਏ। ਜੇ ਕੋਈ ਮਾੜਾ ਸੁਪਨਾ ਆ ਜਾਵੇ ਤਾਂ ਸਾਰਾ ਸਾਰਾ ਦਿਨ ਉਸ ਨੂੰ ਸੁਣਾ ਕੇ ਝੂਰੀ ਜਾਣਗੇ। ਜੇ ਬਿੱਲੀ ਰਸਤਾ ਕੱਟ ਜਾਵੇ ਤਾਂ ਉਦਾਸ ਹੋ ਕੇ ਰਾਹ `ਚੋਂ ਮੁੜ ਆਉਂਦੇ ਹਨ। ਜੇ ਗੁਰਦੁਆਰੇ `ਚੋਂ ਸੁਣ ਆਉਣ ਕਿ ਪਾਪੀ ਆਦਮੀਆਂ ਦੀ ਨਰਕ ਵਿਚ ਬੜੀ ਦੁਰਗਤੀ ਹੁੰਦੀ ਹੈ ਤਾਂ ਆਪਣੇ ਕੀਤੇ ਮਾੜੇ ਕੰਮਾਂ ਬਾਰੇ ਹੀ ਸੋਚ ਕੇ ਹੀ ਸਾਰਾ ਦਿਨ ਨਹੀਂ ਮੁਸਕਰਾਉਂਦੇ। ਇਨ੍ਹਾਂ ਸਭਨਾਂ ਦੀ ਜੂਨ ਸੁਧਾਰਨ ਲਈ ਜੈਂਸ਼ੀਅਨ ਦੀਆਂ ਕੁਝ ਖੁਰਾਕਾਂ ਹੀ ਕਾਫੀ ਹਨ।
ਪਰ ਇਸ ਫੁੱਲ ਦਵਾਈ ਦੇ ਵਧੇਰੇ ਮਰੀਜ਼ ਨਸ਼ੇੜੀਆਂ ਵਿਚ ਮਿਲਦੇ ਹਨ। ਇਸ ਦੇ ਨਸ਼ੇੜੀ ਨਾ ਸ਼ੌਕ ਨਾਲ ਪੀਂਦੇ ਹਨ ਤੇ ਨਾ ਦੂਜਿਆਂ ਨੂੰ ਦਿਖਾਉਣ ਲਈ ਪੀਂਦੇ ਹਨ। ਉਹ ਕਿਸੇ ਕਾਰਨ ਨੂੰ ਸਾਹਮਣੇ ਰੱਖ ਕੇ ਪੀਂਦੇ ਹਨ। ਕਈ ਪਿਆਰ ਮੁਹੱਬਤ ਵਿਚ ਸਦਮਾ ਲੱਗਣ ਕਾਰਨ ਪੀਣ ਲਗਦੇ ਹਨ, ਕਈ ਪਤਨੀ ਗੁਜ਼ਰ ਜਾਣ ਦੇ ਗਮ ਵਿਚ ਪੀਂਦੇ ਹਨ, ਕਈ ਨੌਕਰੀ ਖੁਸਣ ਕਾਰਨ ਪੀਂਦੇ ਹਨ ਤੇ ਕਈ ਨੌਕਰੀ ਨਾ ਮਿਲਣ ਕਾਰਨ ਪੀਣਾ ਸ਼ੁਰੂ ਕਰ ਦਿੰਦੇ ਹਨ। ਆਪਣਾ ਗਮ ਭੁਲਾਉਣ ਬਹਾਨੇ ਨਸ਼ਾ ਕਰਦੇ ਹਨ। ਇਹ ਸਭ ਲੋਕ ਜੈਂਸ਼ੀਅਨ ਦੇ ਇਲਾਜ ਖੇਤਰ ਵਿਚ ਆਉਂਦੇ ਹਨ। ਜੋ ਲੋਕ ਪ੍ਰਾਹੁਣਾ ਆਉਣ ਤੋਂ ਪੀਣ ਲਗਦੇ ਹਨ ਜਾਂ ਨਵੀਂ ਚੀਜ਼ ਖਰੀਦਣ ਦੀ ਖੁਸ਼ੀ ਵਿਚ ਪੀਂਦੇ ਹਨ, ਉਹ ਵੀ ਇਸ ਦੇ ਹੀ ਮਰੀਜ਼ ਹੁੰਦੇ ਹਨ। ਵਿਆਹਾਂ, ਸੈਮੀਨਾਰਾਂ, ਨਵੇਂ ਸਾਲਾਂ, ਜਨਮ-ਦਿਨਾਂ ਤੇ ਬਰਸੀ ਸਮਾਗਮਾਂ `ਤੇ ਦਾਰੂ ਪੀਣ ਵਾਲੇ ਵਿਅਕਤੀ ਜੋ ਇਨ੍ਹਾਂ ਸਮਾਰੋਹਾਂ ਨੂੰ ਪੀਣ ਦਾ ਬਹਾਨਾ ਬਣਾਉਂਦੇ ਹਨ, ਉਹ ਵੀ ਜੈਂਸ਼ੀਅਨ ਨਾਲ ਠੀਕ ਹੋਣ ਵਾਲੇ ਹੀ ਹੁੰਦੇ ਹਨ।
ਕਈ ਲੋਕ ਥੋੜ੍ਹੀ ਥੋੜ੍ਹੀ ਦੇਰ ਬਾਅਦ ਹਉਕੇ ਜਾਂ ਡੂੰਘੇ ਸਾਹ ਲੈਂਦੇ ਰਹਿੰਦੇ ਹਨ। ਇਹ ਉਨ੍ਹਾਂ ਦੇ ਦੁਖੀ ਹੋ ਕੇ ਦਿਲਗੀਰ ਹੋਣ ਦੀ ਨਿਸ਼ਾਨੀ ਹੈ। ਹੋਮਿਓਪੈਥੀ ਵਿਚ ਇਸ ਦਸ਼ਾ ਲਈ ਇਗਨੇਸ਼ੀਆ (ੀਗਨਅਟਅਿ) ਦਿੱਤੀ ਜਾਂਦੀ ਹੈ। ਬੈਚ ਫੁੱਲ ਪ੍ਰਣਾਲੀ ਵਿਚ ਇਸ ਦੀ ਪ੍ਰਮੁਖ ਦਵਾਈ ਜੈਂਸ਼ੀਅਨ ਹੈ।