ਵਿਚ ਕੋਰਟਾਂ ਪੇਸ਼ ਚਲਾਨ ਹੋ ਗਏ, ਲੱਗਾ ਤੀਰ ਕਮਾਣ ’ਤੇ ਕੱਸਿਆ ਏ।
ਕਾਲੇ ਨਾਗ ਦੇ ਵਾਂਗ ਹੀ ਸੱਚ ਜਾਣੋ, ਗੁਨਾਹਗਾਰਾਂ ਦੇ ਸੀਨੇ ’ਚ ਡੱਸਿਆ ਏ।
ਫੇਰ ਚੱਲੀਆਂ ਸਾਜ਼ਿਸ਼ਾਂ ‘ਸਿਟ’ ਉੱਤੇ, ਦੋਸ਼ੀ ਜਾਣਿਉਂ ਜਿਹੜਾ ਵੀ ‘ਹੱਸਿਆ’ ਏ।
ਗੱਲ ਸੁਣੀਦੀ ਕਿਵੇਂ ਜ਼ਮੀਰ ਵਾਲੀ, ਕੰਵਰ ਵਿਜੈ ਪ੍ਰਤਾਪ ਨੇ ਦੱਸਿਆ ਏ।
ਸਿਆਸੀ ਦਲਾਂ ਨੂੰ ਫਿਕਰ ਹੈ ਬਸ ਏਨਾ, ਵੋਟਾਂ ‘ਐਧਰੋਂ-ਓਧਰੋਂ’ ਲੱਭਦੀਆਂ ਦਾ।
ਪੈਰੋਕਾਰਾਂ ਦੇ ਦਿਲਾਂ ਨੂੰ ਹੌਲ ਪੈਂਦੇ, ਮਸਲਾ ਜਦੋਂ ਵੀ ਛਿੜੇ ਬੇਅਦਬੀਆਂ ਦਾ!