ਛੱਜ ਨੂੰ ਕਰੇ ਸਵਾਲ ਛਾਨਣੀ?

ਬੀਤੇ ਕਈ ਸਾਲ ਖੱਟੀ ਝੂਠ ਦੀ ਹੀ ਖਾਂਦਿਆਂ ਨੂੰ, ਕਪਟੀ ਗੱਦਾਰੀ ਵਾਲੇ ‘ਚਾਲੇ’ ਨਹੀਂਉਂ ਅੱਜ ਦੇ।
ਬਾਦਲਾਂ ਨੂੰ ਮੰਗਦੇ ਜਵਾਬ ਦੇਖ ਏਦਾਂ ਜਾਪੇ, ਛਾਨਣੀ ਸਵਾਲ ਕਰੇ ਜਿੱਦਾਂ ਮੋਹਰੇ ਛੱਜ ਦੇ।
ਨੌ ਸੌ ਚੂਹਾ ਖਾਣ ਵਾਲੀ ਬਿੱਲੀ ਜਿਵੇਂ ਹੱਥ ਜੋੜ, ਕਰਦੀ ਐਲਾਨ ਫਿਰੇ ਮੱਕੇ ਵਾਲੀ ‘ਹੱਜ’ ਦੇ।
ਪੰਥ ਤੇ ਪੰਜਾਬ ਦੇ ਸਵਾਲ ਖੜ੍ਹੇ ਏਨ੍ਹਾਂ ਸਿਰ, ਭੁੱਲ ਜਾਣ ਲੋਕੀ ਤਦੇ ਰੈਲੀਆਂ ’ਚ ‘ਗੱਜਦੇ’।
ਬਹਿਬਲ ਕਲਾਂ ਤੇ ਸੌਦੇ ਸਾਧ ਨੂੰ ਮੁਆਫੀ ਪੁੱਛੋ, ਦੇਖਿਓ ਖਾਂ ਅੱਡੀਆਂ ਨੂੰ ਥੁੱਕ ਲਾ ਕੇ ਭੱਜਦੇ।
‘ਸਾਡੀ ਸਰਕਾਰ ਬਣੂ’ ਰਿੰਨ੍ਹਦੇ ਖਿਆਲੀ ਖੀਰ, ਆਪ ਖਾਈ ਜਾਣ ਨਾਲੇ ‘ਚਮਚੇ’ ਵੀ ਰੱਜਦੇ!