ਸ਼ਿਕਾਰੀ, ਦਰਿੰਦੇ ਤੇ ਕਿਸਾਨ!

ਪਾਲ਼ਾ ਝੱਲ ਕੇ ਰੋਹੀ ਲਈ ਤਿਆਰ ਬੈਠੇ, ਤਦ ਵੀ ਹੋਏ ਨਾ ਰੱਤੀ ਲਾਚਾਰ ਬੇਲੀ।
ਮੂੰਹੋਂ ਕਹਿੰਦੇ ਕਈ ਚਿੰਤਾ ਕਿਸਾਨ ਦੀ ਏ, ਐਪਰ ਦਿਲੋਂ ਹਨ ਬਹੁਤ ਮੱਕਾਰ ਬੇਲੀ।
ਮਿੱਤਰ ਨਹੀਂ ਸੰਘਰਸ਼ ਦੇ ਸੱਚ ਜਾਣੋ, ਮਨੋਂ ਚਾਹੁੰਦੇ ਜੋ ਹਿੰਸਕ ਤਕਰਾਰ ਬੇਲੀ।
ਮਿਲ ਜਾਏ ‘ਇਸ਼ਾਰਾ’ ਜੋ ਉਤਲਿਆਂ ਦਾ, ‘ਐਕਸ਼ਨ’ ਕਰਦੇ ਐ ਉਹੀ ਸਾਕਾਰ ਬੇਲੀ।
ਲੀਹੋਂ ਲਾਹੁਣ ਲਈ ਲਾ ਦਿੰਦੇ ਟਿੱਲ ਪੂਰਾ, ਲੱਗਦੀ ਦੇਖਣ ਨੂੰ ‘ਤਿੱਖੀ ਰਫਤਾਰ’ ਬੇਲੀ।
ਰਹਿੰਦੇ ‘ਤਾਕ’ ਵਿਚ ਲਾਲਚੀ ਲੀਡਰੀ ਦੇ, ਮੋਹਰੇ ਘੱਟ ਨਹੀਂ ਜਾਬਰ ਸਰਕਾਰ ਬੇਲੀ!