ਪੱਚੀ ਮਾਰਚ ਦਾ ਮਾਰਚ!

ਪੈਰ ਮਿੱਧਣੇ ਜਾਣਦੀ ‘ਦੂਜਿਆਂ’ ਦੇ, ਹਉਮੈ ਚੌਧਰ ਹੀ ‘ਆਪਣੀ’ ਲੋੜਦੀ ਐ।
ਸਿਆਣਪ ਦੱਸਦੀ ਗੁਰ ਹੈ ਜਾਬਤੇ ਦਾ, ‘ਬੇ-ਮੁਹਾਰੇ’ ਹੋ ਜਾਣ ਤੋਂ ਹੋੜਦੀ ਐ।
ਪਾਉਣ ਲਈ ਕੁਰਾਹੇ ਅੰਦੋਲਨਾਂ ਨੂੰ, ਸੱਤਾ ਧਿਰ ‘ਸਟੇਅਰਿੰਗ’ ਨੂੰ ਮੋੜਦੀ ਐ।
ਕੰਮ ਕੈਂਚੀ ਦਾ ਹੁੰਦਾ ਹੈ ਕੱਟਣੇ ਦਾ, ਕੱਟੇ ਹੋਇਆਂ ਨੂੰ ਸੂਈ ਫਿਰ ਜੋੜਦੀ ਐ।
ਦਾਅ ਨਿੱਜ ਦੇ ਲਾਭ ਲਈ ਲੈਣ ਵਾਲੀ, ਨੀਤੀ ਚੰਦਰੀ ਜੁੜਿਆਂ ਨੂੰ ਤੋੜਦੀ ਐ।
ਪੱਚੀ ਮਾਰਚ ਦੇ ‘ਮਾਰਚ’ ਨੇ ਜੋੜ ਦੇਣੇ, ‘ਚਾਹਤ’ ਕਈਆਂ ਦੀ ਭਾਵੇਂ ਵਿਛੋੜਦੀ ਐ!