ਵਲੈਤਣ ਕੈਟਰੀਨਾ ਕੈਫ਼ ਚਾਰਲਸ ਡਿਕਨਜ਼ ਦੇ ਨਾਵਲ ‘ਗ੍ਰੇਟ ਐਕਸਪੈਕਟੇਸ਼ਨ’ ਉਤੇ ਅਭਿਸ਼ੇਕ ਕਪੂਰ ਵੱਲੋਂ ਬਣਾਈ ਜਾ ਰਹੀ ਫਿਲਮ ਵਿਚ ਅਹਿਮ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ‘ਕਾਈ ਪੋ ਚੇ’ ਵਰਗੀ ਚਰਚਿਤ ਫਿਲਮ ਦੇ ਚੁੱਕਾ ਹੈ। ਨਵੀਂ ਫਿਲਮ ਵਿਚ ਹੀਰੋ ਸੁਸ਼ਾਤ ਸਿੰਘ ਰਾਜਪੂਤ ਨੂੰ ਲਿਆ ਜਾ ਰਿਹਾ ਹੈ। ਉਂਜ, ਨਾਵਲ ਵਿਚ ਜ਼ੋਰਦਾਰ ਕਿਰਦਾਰ ਤਾਂ ਹੀਰੋ ਦਾ ਹੀ ਹੈ, ਪਰ ਸੁਣਿਆ ਹੈ ਕਿ ਅਭਿਸ਼ੇਕ ਨੇ ਕੁਝ ਕੁ ਤਬਦੀਲੀ ਕਰ ਕੇ ਨਾਇਕਾ ਦਾ ਕਿਰਦਾਰ ਵੀ ਦਮਦਾਰ ਬਣਾ ਲਿਆ ਹੈ। ਇਸੇ ਕਰ ਕੇ ਕੈਟਰੀਨਾ ਇਹ ਫਿਲਮ ਕਰਨ ਲਈ ਰਾਜ਼ੀ ਹੋਈ ਹੈ। ਅਸਲ ਵਿਚ ਕੈਟਰੀਨਾ ਦਾ ਜਿਗਰਾ ਬਹੁਤ ਵੱਡਾ ਹੈ ਜਿਸ ਨੇ ਔਕੜਾਂ ਨੂੰ ਪਰ੍ਹਾਂ ਧੱਕ ਕੇ ਹਾਰਾਂ ਨੂੰ ਜਿੱਤਾਂ ਵਿਚ ਬਦਲ ਦਿੱਤਾ। ਕਮੀ-ਪੇਸ਼ੀ ਉਸ ‘ਤੇ ਕਦੇ ਵੀ ਭਾਰੀ ਨਾ ਪਈ। 100 ਸਾਲ ਸਿਨੇਮਾ ਦੇ ‘ਤੇ ਬਣੀ ਸ਼ਾਰਟ ਫ਼ਿਲਮ ‘ਬੰਬੇ ਟਾਕੀਜ਼’ ਵਿਚ ਦਿਲ ਨੂੰ ਛੂਹ ਲੈਣ ਵਾਲਾ ਕੰਮ ਕਰਕੇ ਕੈਟ ਹਰੇਕ ਦੀ ਪ੍ਰਸੰਸਾ ਬਟੋਰਨ ਵਿਚ ਕਾਮਯਾਬ ਹੋਈ ਹੈ। ‘ਧੂਮ-3’, ‘ਮੈਂ ਕ੍ਰਿਸ਼ਨਾ ਹੂੰ’ ਤੇ ਬਰਸਾਤਾਂ ਵਿਚ ‘ਦੋਸਤਾਨਾ-2’ ਲੈ ਕੇ ਆ ਰਹੀ ਮਿਸ ਕੈਫ਼ ਹਿੰਮਤ, ਖ਼ੁਦਾ, ਕਲਾ ਤੇ ਲਗਨ ਦੇ ਨਾਲ-ਨਾਲ ਸਲਮਾਨ ਖਾਨ ਦਾ ਸਾਥ ਆਪਣੇ ਲਈ ਮਹੱਤਵਪੂਰਨ ਸਮਝਦੀ ਹੈ। ‘ਆਸਮਾਨ’, ‘ਬੈਂਗ ਬੈਂਗ’ ਦੋ ਹੋਰ ਵੱਡੀਆਂ ਫ਼ਿਲਮਾਂ ਕਰ ਰਹੀ ਕੈਟੀ ਆਲੋਚਨਾ ਦਾ ਸਵਾਗਤ ਕਰਦੀ ਹੈ ਤੇ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਦੀ। ਲੋਕ ਜੋ ਮਰਜ਼ੀ ਕਹਿਣ ਕਿ ਉਹ ਸਿਰਫ਼ ਰਬੜ ਦੀ ਗੁੱਡੀ ਹੈ ਤੇ ਵੇਖਣ ਵਾਲੀ ਚੀਜ਼ ਹੈ ਪਰ ਉਸ ਨੇ ਸਫ਼ਲ ਫ਼ਿਲਮਾਂ ਦੇ ਕੇ ਇਨ੍ਹਾਂ ਗੱਲਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਪਹਿਲਾਂ ਪਹਿਲ ਬਾਹਰਲੀ ਸਮਝ ਕੇ ਉਸ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਸੀ ਪਰ ਵਿਪੁਲ ਸ਼ਾਹ, ਸਲਮਾਨ ਖਾਨ ਦੇ ਸਹਿਯੋਗ ਨੇ ਉਸ ਨੂੰ ਓਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਕੈਟ ਕੋਲ ਇਸ ਵੇਲੇ ਇਕ ਹੋਰ ਫ਼ਿਲਮ ‘ਜਿਊਲ ਆਫ਼ ਇੰਡੀਆ’ ਵੀ ਹੈ। ਭਾਰਤੀ ਨਾ ਹੋਣ ਦੇ ਬਾਵਜੂਦ ਉਸ ਨੇ ਭਾਰਤ ਦੇ ਸੱਭਿਆਚਾਰ ਨੂੰ ਜਾਣ ਲਿਆ ਹੈ।
___________________________________
ਪੰਜਾਬੀ ਫਿਲਮ ਕਰ ਕੇ ਚੰਗਾ ਲੱਗਾ: ਨੇਹਾ
ਮਾਡਲਿੰਗ ਤੋਂ ਫਿਲਮੀ ਜਗਤ ਵਿਚ ਕਦਮ ਰੱਖਣ ਅਤੇ ਬਾਲੀਵੁੱਡ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਨੇਹਾ ਧੂਪੀਆ ਨੇ ਜਿੰਮੀ ਸ਼ੇਰਗਿਲ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ ‘ਰੰਗੀਲੇ’ ਕੀਤੀ ਹੈ। ਨੇਹਾ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਉਸ ਨੂੰ ਬਹੁਤ ਦਿਲਚਸਪ ਲੱਗੀ ਸੀ। ਉਦੋਂ ਉਸ ਕੋਲ ਇਕ ਮਹੀਨੇ ਦਾ ਸਮਾਂ ਵੀ ਸੀ, ਜਿੰਮੀ ਨੇ ਸਕ੍ਰਿਪਟ ਦਿਖਾਈ ਤਾਂ ਉਸ ਨੇ ਝੱਟ ਹਾਂ ਕਰ ਦਿੱਤੀ, ਪਰ ਇਹ ਫਿਲਮ ਚੱਲੀ ਨਹੀਂ। ਇਸ ਫਿਲਮ ਨੇ ਨਾ ਪੈਸਾ ਕਮਾਇਆ ਅਤੇ ਨਾ ਹੀ ਆਲੋਚਕਾਂ ਜਾਂ ਦਰਸ਼ਕਾਂ ਵੱਲੋਂ ਕੋਈ ਸ਼ਾਬਾਸ਼ ਮਿਲੀ। ਉਂਜ ਨੇਹਾ ਬੰਗਾਲੀ ਤੇ ਮਰਾਠੀ ਭਾਸ਼ਾ ਦੀਆਂ ਫਿਲਮਾਂ ਵੀ ਕਰਨਾ ਚਾਹੁੰਦੀ ਹੈ। ਉਹ ਦੋ ਤਾਮਿਲ ਫਿਲਮਾਂ ਕਰ ਚੁੱਕੀ ਹੈ। ਉਸ ਦੀ ਨਵੀਂ ਫਿਲਮ ‘ਉਂਗਲੀ’ ਕਰਨ ਜੌਹਰ ਬਣਾ ਰਿਹਾ ਹੈ।
_____________________________________
ਭੁੱਲੀ ਵਿਸਰੀ ਗਾਇਕਾ ਤੇ ਅਦਾਕਾਰਾ ਰਾਜ ਕੁਮਾਰੀ
ਰਾਜ ਕੁਮਾਰੀ ਆਪਣੇ ਸਮੇਂ (1940 ਵਾਲੇ ਦਹਾਕੇ) ਦੀ ਮਿੱਠੀ ਤੇ ਆਨੰਦਮਈ ਆਵਾਜ਼ ਵਾਲੀ ਹਿੰਦੀ ਤੇ ਗੁਜਰਾਤੀ ਗੀਤਾਂ ਦੀ ਗਾਇਕਾ ਸੀ। ਉਸ ਨੇ 1934 ਵਿਚ ਸਿਰਫ਼ 10 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਗੀਤ ਐਚæਐਮæਵੀæ ਰਿਕਾਰਡਿੰਗ ਕੰਪਨੀ ਲਈ ਰਿਕਾਰਡ ਕਰਵਾਇਆ ਸੀ। ਉਸ ਨੇ ਹਿੰਦੀ, ਉਰਦੂ, ਗੁਜਰਾਤੀ ਗੀਤਾਂ ਤੋਂ ਇਲਾਵਾ ਪੰਜਾਬੀ ਗੀਤ ਵੀ ਗਾਏ। ਉਸ ਦੀ ਪਹਿਲੀ ਹਿੰਦੀ/ਗੁਜਰਾਤੀ ਫਿਲਮ ਸੀ ‘ਸੰਸਾਰ ਲੀਲ੍ਹਾ-ਨਈ ਦੁਨੀਆ।’ ਉਸ ਨੇ ਗਾਇਕੀ ਲਈ ਭਾਵੇਂ ਕਿਸੇ ਨੂੰ ਵੀ ਗੁਰੂ ਧਾਰ ਕੇ ਸਿਖਲਾਈ ਨਹੀਂ ਲਈ ਸੀ, ਪਰ ਉਸ ਤੋਂ ਜਦੋਂ ਵੀ ਕਿਸੇ ਕੰਪੋਜ਼ਰ ਨੇ ਗੀਤ ਗਵਾਇਆ ਤਾਂ ਉਹ ਨਿਰਾਸ਼ ਨਹੀਂ, ਖੁਸ਼ ਹੀ ਹੋਇਆ। ਸੋ, ਰਾਜਕੁਮਾਰੀ ਨੂੰ ਗਾਇਨ ਕੁਦਰਤ ਵੱਲੋਂ ਮਿਲਿਆ ਤੋਹਫਾ ਹੀ ਸੀ। ਰਾਜ ਕੁਮਾਰੀ ਨੇ ਜਿਨ੍ਹਾਂ ਪ੍ਰਸਿੱਧ ਸੰਗੀਤਕਾਰਾਂ ਅਧੀਨ ਗੀਤ ਗਾਏ ਉਨ੍ਹਾਂ ਵਿਚ ਅਨਿਲ ਬਿਸਵਾਸ, ਓæਪੀæ ਨਈਅਰ, ਗਿਆਨ ਦੱਤ, ਸ਼ਿਆਮ ਸੁੰਦਰ, ਐਸ਼ਡੀæ ਬਰਮਨ, ਨੌਸ਼ਾਦ ਅਤੇ ਰੌਸ਼ਨ ਸਾਹਿਬ ਸ਼ਾਮਲ ਹਨ। ਪ੍ਰਸਿੱਧ ਉਚੇ ਲੰਮੇ ਅਦਾਕਾਰ ਜਯੰਤ ਨਾਲ ਪ੍ਰਕਾਸ਼ ਪਿਕਚਰਜ਼ ਬੈਨਰ ਦੀਆਂ ਕਈ ਫਿਲਮਾਂ ਵਿਚ ਮਹੱਤਵਪੂਰਨ ਰੋਲ ਕੀਤੇ। ਫਿਲਮ ‘ਕਿਤਾਬ’ ਵਿਚ ਰਾਜ ਕੁਮਾਰੀ ਦੁਆਰਾ ਗਾਇਆ ਅਤੇ ਆਰæਡੀæ ਬਰਮਨ ਦੁਆਰਾ ਸੰਗੀਤਬੱਧ ਕੀਤਾ ‘ਭਜਨ’ ਰੱਬ ਅੱਗੇ ਕੀਤੀ ਉਸ ਦੀ ਆਖਰੀ ਫਰਿਆਦ ਸਾਬਤ ਹੋਈ ਅਤੇ 2000 ਵਿਚ ਉਹ ਸਵਰਗ ਸਿਧਾਰ ਗਈ। ਰਾਜ ਕੁਮਾਰੀ ਦੁਆਰਾ ਫਿਲਮ ‘ਮਹਿਲ’ ਵਿਚ ਗਾਇਆ ਗੀਤ ‘ਘਬਰਾ ਕੇ ਜੋ ਹਮ ਸਰ ਕੋ ਟਕਰਾਏ ਤੋ ਅੱਛਾæææ’ ਉਸ ਦਾ ਪਸੰਦੀਦਾ, ਹਿੱਟ ਤੇ ਅਮਰ ਗੀਤ ਹੈ। 1996 ਵਿਚ ਉਸ ਨੂੰ ਅਸ਼ੀਰਵਾਦ ਨਵਰਤਨ ਐਵਾਰਡ ਭੇਟ ਕੀਤਾ ਗਿਆ। ਪੁਰਾਣੀ ਪੰਜਾਬੀ ਫਿਲਮ ‘ਪੋਸਤੀ’ ਦਾ ਗੀਤ ‘ਵੇ ਮੈਂ ਕਜਲੇ ਦੀ ਪਾਨੀ ਆਂ ਧਾਰ, ਲੈ ਲੈ ਨਾਂ ਤੇਰਾ’ ਹਰਮਨ ਪਿਆਰਾ ਗੀਤ ਰਾਜਕੁਮਾਰੀ ਦੀ ਆਵਾਜ਼ ਵਿਚ ਹੀ ਹੈ ਤੇ ਅਮਰ ਹੈ।
-ਜੁਗਰਾਜ ਗਿੱਲ ਸ਼ਾਰਲਟ, ਫੋਨ: 704-257-6693
Leave a Reply