ਕਾਮਿਆਂ, ਕਿਸਾਨਾਂ ਦੀਆਂ ਜਥੇਬੰਦੀਆਂ, ਸਾਰੀਆਂ ਜੁਝਾਰੂ ਰੰਗ ਵਿਚ ਰੰਗੀਆਂ।
ਹਿੱਕਾਂ ਤਾਣ ਖੜ੍ਹਦੇ ‘ਮੈਦਾਨੇ ਜੰਗ’ ਜੋ, ਜਾਣਦੇ ਮੁਹਾਜ ਦੀਆਂ ਉਹੀ ਤੰਗੀਆਂ।
ਨੀਤੀਗਤ ਫੈਸਲੇ ਉਹ ਹੁੰਦੇ ਹੋਣਗੇ, ਕਰਕੇ ਸਲਾਹਾਂ ਨਾਲ ਸਾਥੀ ਸੰਗੀਆਂ।
ਮੱਤਭੇਦ ਗੁਪਤੀ ਮਿਟਾਉਣੇ ਚਾਹੀਦੇ, ਅੰਦਰੂਨੀ ਗੱਲਾਂ ਕਾਹਤੋਂ ਹੋਣ ਨੰਗੀਆਂ।
ਫੁੱਟ ਪਾਉਣ ਵਾਲੇ ਰਹਿੰਦੇ ਮੌਕਾ ਤਾੜਦੇ, ਸ਼ਰਮਾਂ ਜਿਨ੍ਹਾਂ ਨੇ ਹੋਣ ਛਿੱਕੇ ਟੰਗੀਆਂ।
‘ਲੱਤਾਂ ਖਿੱਚਣੇ’ ਦੀ ਭੈੜੀ ਵਾਦੀ ਛੱਡੀਏ, ਦੇਈਏ ਨਾ ਸਲਾਹਾਂ ਯਾਰੋ ਬਿਨ ਮੰਗੀਆਂ!