ਕਪੁੱਤ ਦਾ ਕਬਿੱਤ

ਪੰਚ ਪ੍ਰਧਾਨੀ ਦੇ ਸਿਧਾਂਤ ਵਾਲਾ ਭੋਗ ਪਾਇਆ, ਧੌਂਸ ਨਾਲ ਬਣੇ ਜੀਜੇ-ਸਾਲੇ ਦੇ ਜੜੁੱਤ ਨੇ।
ਸੁਬ੍ਹਾ ਹੋਰ, ਸ਼ਾਮੀ ਹੋਰ ਤੋਲਦੇ ਕੁਫਰ ਰਹਿੰਦੇ, ਲੋਕਾਂ ਨੂੰ ਸਮਝਦੇ ਆ ਜਿੱਦਾਂ ਖੌਰੇ ਬੁੱਤ ਨੇ।
ਪੀਲੀ ਵੇਲ ਵਾਂਗੂੰ ਛਾਏ ਹੋਏ ਨੇ ਦਹਾਕਿਆਂ ਤੋਂ, ਪੰਥ ਦੇ ਬਾਗਾਂ ਲਈ ਬਣੇ ਪੱਤਝੜ ਰੁੱਤ ਨੇ।
ਗੁੱਝੇ ਹੁਣ ਰਹਿਣ ਨਾ ਕਮੀਨੇ ਕਾਰੇ ਲੀਡਰਾਂ ਦੇ, ਮੀਡੀਏ ਦੇ ‘ਨੇਤਰ’ ਵੀ ਅਨੋਖੇ ਅਦਭੁੱਤ ਨੇ।
ਸਿੱਖ ਰਾਜ ਦੇ ਸੀ ਜਿਵੇਂ ਬੇੜੀਆਂ ‘ਚ ਵੱਟੇ ਪਾਏ, ਧਿਆਨ ਸਿੰਘ ਡੋਗਰੇ ਤੇ ਉਹਦੇ ਪਾਪੀ ਪੁੱਤ ਨੇ।
ਲੱਗਦਾ ਫਰੇਬ ਹੋਣ ਵਾਲਾ ਫੇਰ ਸਿੱਖਾਂ ਨਾਲ, ਬਾਪ ਵਾਲਾ ਰਾਹ ਹੀ ਫੜ ਲਿਆ ਐ ‘ਕਪੁੱਤ’ ਨੇ!