ਟੁੱਟੀ ਨ੍ਹੀਂ ਤੜੱਕ ਕਰਕੇ!

ਚੌਵੀ ਸਾਲ ਨਿਭਾ ਲਿਆ ‘ਨਰੜ’ ਦੋਹਾਂ, ਰਿਸ਼ਤਾ ਪਤੀ ਤੇ ਪਤਨੀ ਦਾ ਦੱਸ ਕੇ ਜੀ।
ਕਿਹਨੂੰ ਸਮਝੀਏ ਪਤੀ ਤੇ ਕੌਣ ਪਤਨੀ, ਦੁਨੀਆਂ ਪੁੱਛਦੀ ਰਹੀ ਐ ਹੱਸ ਕੇ ਜੀ।
ਕੌਮੀ ਹਿਤਾਂ ਵੱਲ ਪਿੱਠ ਹੀ ਦੇਈ ਰੱਖੀ, ਨਿੱਜੀ ਲਾਲਚਾਂ ਵਿਚ ਹੀ ਫਸ ਕੇ ਜੀ।
ਤੀਜੇ ਥਾਂਹ ਬਿਠਾਇਆ ਪੰਜਾਬੀਆਂ ਨੇ, ਅੱਗੇ ਆਉਣਾ ਹੁਣ ਚਾਹੁੰਦਾ ਏ ਨੱਸ ਕੇ ਜੀ।
‘ਤੇਲ ਪਾਉਣ’ ਦੀ ਕੋਸ਼ਿਸ ਹੀ ਕਰੀ ਜਾਣੋ, ਦੀਵਾ ਲੱਗਾ ਸੀ ਬੁਝਣ ‘ਭੜੱਕ’ ਕਰਕੇ।
ਇਹ ਵੀ ਇਕ ਸਿਆਸੀ ਹੀ ਪੈਂਤੜਾ ਏ, ਇਹਨੂੰ ਟੁੱਟੀ ਨਾ ਸਮਝੋ ‘ਤੜੱਕ’ ਕਰਕੇ!