ਹਰਦੇਵ ਸਿੰਘ ਬਾਲਿਆਂਵਾਲੀ
(ਸੇਵਾਮੁਕਤ ਮੇਜਰ)
ਫੋਨ: 91-95013-54391
ਪਿਛਲੇ ਕੁਝ ਦਹਾਕਿਆਂ ਤੋਂ ਹਸਪਤਾਲਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਇਸ ਦਾ ਕਾਰਨ ਵਧਦੀ ਆਬਾਦੀ ਤਾਂ ਹੈ ਹੀ, ਪਰ ਵੱਡਾ ਕਾਰਨ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਵਿਚ ਗ੍ਰਸਤ ਮਰੀਜ਼ਾਂ ਦੀ ਗਿਣਤੀ ਦਾ ਬੇਰੋਕ ਵਧਣਾ ਹੈ। ਹਸਪਤਾਲਾਂ ਦੀ ਵਧਦੀ ਗਿਣਤੀ ਵੀ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਬੇਅਸਰ ਸਾਬਤ ਹੋ ਰਹੀ ਹੈ।
ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ ਰਫਤਾਰ ਨਾਲ ਵਧਣ ਦਾ ਮੁੱਖ ਕਾਰਨ ਸਾਡੀ ਅਜੋਕੀ ਖੁਰਾਕ ਹੈ। ਮੋਟੇ ਤੌਰ ‘ਤੇ ਸਾਡੀ ਅਜੋਕੀ ਖੁਰਾਕ ਕਣਕ, ਚੌਲ, ਦੁੱਧ, ਚੀਨੀ ਆਦਿ ਹਨ ਜਦਕਿ ਸਾਡੇ ਵੱਡ-ਵਡੇਰਿਆਂ ਦੀ ਖੁਰਾਕ ਵਿਚ ਕਣਕ, ਚੌਲ ਅਤੇ ਚੀਨੀ ਸ਼ਾਮਲ ਨਹੀਂ ਸਨ, ਸਗੋਂ ਚੀਨੀ ਦੀ ਥਾਂ ਗੁੜ ਵਰਤਿਆ ਜਾਂਦਾ ਸੀ ਅਤੇ ਕਣਕ, ਚੌਲ ਦੀ ਥਾਂ ਬਾਜਰਾ, ਮੱਕੀ, ਰਾਗੀ, ਕੋਧਰਾ ਆਦਿ ਮੂਲ ਅਨਾਜ (ੰਲਿਲeਟਸ) ਮੁੱਖ ਖੁਰਾਕ ਹੋਇਆ ਕਰਦੀ ਸੀ। ਇਨ੍ਹਾਂ ਫਸਲਾਂ ਨੂੰ ਉਗਾਉਣ ਲਈ ਅੰਗਰੇਜ਼ੀ ਖਾਦਾਂ ਤੇ ਕੀੜੇਮਾਰ ਰਸਾਇਣਾਂ ਦੀ ਵਰਤੋ ਕਰਨ ਦੀ ਲੋੜ ਨਹੀਂ ਹੁੰਦੀ ਸੀ। 1962 ਵਿਚ ਦੇਸ਼ ਦੀ ਵਧਦੀ ਅਬਾਦੀ ਲਈ ਲੋੜੀਂਦੇ ਅਨਾਜ ਦੀ ਪੂਰਤੀ ਲਈ ਵੱਧ ਝਾੜ ਦੇਣ ਵਾਲੀਆਂ ਫਸਲਾਂ ਦੇ ਬੀਜ ਵਿਕਸਿਤ ਕਰਨ ਲਈ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ। ਇਸ ਮਿਸ਼ਨ ਨੂੰ ਲੈ ਕੇ ਖੇਤੀਬਾੜੀ ਵਿਗਿਆਨੀਆਂ ਨੇ ਕਣਕ ਅਤੇ ਜੀਰੀ ਦੀਆਂ ਮੁੱਖ ਫਸਲਾਂ ਵਜੋਂ ਬਹੁਤ ਸਾਰੀਆਂ ਕਿਸਮਾਂ ਵਿਕਸਿਤ ਕਰਕੇ ਹਰੀ ਕ੍ਰਾਂਤੀ ਲਿਆਂਦੀ। ਉਦੋਂ ਤੋਂ ਹੀ ਵਿਗਿਆਨੀਆਂ ਦੀਆਂ ਸਿਫਾਰਸ਼ਾਂ ਅਨੁਸਾਰ ਅੰਗਰੇਜ਼ੀ ਖਾਦਾਂ ਅਤੇ ਕੀੜੇਮਾਰ ਰਸਾਇਣਾਂ ਦਾ ਇਸਤੇਮਾਲ ਬੇਦਰਦੀ ਨਾਲ ਹੋ ਰਿਹਾ ਹੈ, ਜਿਸ ਸਦਕਾ ਧਰਤੀ ਦੀ ਸਿਹਤ ਖਰਾਬ ਹੋਣ ਦੇ ਨਾਲ ਨਾਲ ਸਾਡੇ ਸਰੀਰ ਨੂੰ ਵੀ ਅਣਗਿਣਤ ਬੀਮਾਰੀਆਂ ਨੇ ਜਕੜ ਲਿਆ ਹੈ। ਪਸੂ-ਪੰਛੀ ਵੀ ਇਨ੍ਹਾਂ ਦੀ ਲਪੇਟ ਵਿਚ ਆ ਗਏ ਹਨ। ਇਥੋਂ ਤੱਕ ਕਿ ਔਰਤਾਂ ਦੀ ਛਾਤੀ ਦੇ ਦੁੱਧ ਵਿਚ ਵੀ ਜਹਿਰਾਂ ਆ ਰਹੀਆਂ ਹਨ।
ਉਨ੍ਹੀਵੀਂ ਸਦੀ ਵਿਚ ਵਿਗਿਆਨ ਦੀ ਆੜ ਵਿਚ ਵਪਾਰਕ ਅਦਾਰਿਆਂ ਨੇ ਵਧੇਰੇ ਪੌਸ਼ਟਿਕ ਯੁਕਤ, ਤਥਾ-ਕਥਿਤ ਪ੍ਰੋਸੈਸਡ ਪਦਾਰਥਾਂ ਦਾ ਅੰਨੇ ਵਾਹ ਝੂਠਾ ਪ੍ਰਚਾਰ ਕਰਕੇ ਆਪਣੀਆਂ ਤਿਜੋਰੀਆਂ ਭਰਨ ਨੂੰ ਹੀ ਤਰਜੀਹ ਦਿੱਤੀ। ਮੂਲ ਅਨਾਜ (ੰਲਿਲeਟਸ) ਨੂੰ ਗਰੀਬਾਂ ਦੀ ਖੁਰਾਕ ਦੱਸ ਕੇ ਦਰਪ੍ਰਚਾਰ ਕੀਤਾ ਗਿਆ। ਇੰਜ ਸਾਡਾ ਮੂਲ ਅਨਾਜ ਮੱਧ ਸ਼੍ਰੇਣੀ ਅਤੇ ਅਮੀਰ ਲੋਕਾਂ ਦੀਆਂ ਥਾਲੀਆਂ ਵਿਚੋਂ ਅਲੋਪ ਹੋ ਗਿਆ। ਪ੍ਰੋਸੈਸਡ ਪਦਾਰਥ ਖਾਣ ਦਾ ਫੈਸ਼ਨ ਜਿਹਾ ਬਣ ਗਿਆ। ਰੀਸੋ-ਰੀਸ ਗਰੀਬ ਵੀ ਮੂਲ ਅਨਾਜ ਛੱਡ ਗਏ।
ਡਾ. ਖਾਦਰ ਵਲੀ, ਜਿਨ੍ਹਾਂ ਨੂੰ ‘ੰਲਿਲeਟ ੰਅਨ ਾ ੀਨਦਅਿ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਨੁਸਰ ਇਨ੍ਹਾਂ ਬੀਮਾਰੀਆਂ ਦੀ ਮੂਲ ਜੜ ਕਣਕ, ਚੌਲ, ਦੁੱਧ, ਚੀਨੀ, ਰਿਫਾਂਇਡ ਤੇਲ, ਮਾਸਾਹਾਰੀ ਭੋਜਨ, ਮੈਦੇ ਤੋਂ ਬਣੇ ਅਤੇ ਪ੍ਰੋਸੈਸਡ ਪਦਾਰਥਾਂ ਦੀ ਵਰਤੋਂ ਕਰਨਾ ਹੀ ਹੈ। ਸਾਰੇ ਪ੍ਰਾਕ੍ਰਿਤਕ ਚਿਕਿਤਸਾ ਮਾਹਿਰ ਵੀ ਇੱਕ ਮੱਤ ਹਨ ਕਿ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ, ਅਸਥਮਾ ਆਦਿ ਬਿਮਾਰੀਆਂ ਇਸੇ ਖੁਰਾਕ ਦੀ ਦੇਣ ਹਨ।
ਉਕਤ ਬਿਮਾਰੀਆਂ ਦੀ ਜ਼ਿੰਮੇਵਾਰ ਖੁਰਾਕ ਵਿਚ ਦੁੱਧ ਨੂੰ ਸ਼ਾਮਲ ਕਰਨਾ ਕੁਝ ਕੁ ਨੂੰ ਹਾਸੋਹੀਣਾ ਲਗਦਾ ਹੋਵੇਗਾ, ਲੱਗਣਾ ਵੀ ਚਾਹੀਦਾ, ਕਿਉਂਕਿ ਸਾਡੇ ਵੱਡ-ਵਡੇਰੇ ਦੁੱਧ-ਘਿਓ ਨੂੰ ਸਰੀਰਕ ਤਾਕਤ ਦਾ ਮੁੱਖ ਸਰੋਤ ਮੰਨਦੇ ਹੋਏ ਰੱਜ ਕੇ ਇਸਤੇਮਾਲ ਕਰਦੇ ਸਨ। ਜ਼ਿਕਰਯੋਗ ਹੈ ਕਿ ਉਹ ਸਵੱਖਤੇ ਮੂੰਹ-ਹਨੇਰੇ ਹਲ ਜੋੜਿਆ ਕਰਦੇ ਸਨ ਅਤੇ ਕਰੀਬ 15-20 ਕਿਲੋਮੀਟਰ ਪੈਂਡਾ ਕਰਕੇ ਘਰ ਪਰਤਦੇ ਸਨ, ਇਸ ਤਰ੍ਹਾਂ ਸਰੀਰਕ ਮਿਹਨਤ ਨਾਲ ਦੁੱਧ ਤੇ ਇਸ ਤੋਂ ਬਣੇ ਪਦਾਰਥ ਹਜਮ ਕਰ ਲੈਂਦੇ ਸਨ। ਅਜੋਕੀ ਪੀੜ੍ਹੀ, ਜੋ ਸਰੀਰਕ ਕੰਮਾਂ ਨੂੰ ਤਿਲਾਂਜਲੀ ਦੇ ਚੁਕੀ ਹੈ, ਦੁੱਧ-ਘਿਓ ਆਦਿ ਹਜ਼ਮ ਨਾ ਕਰ ਸਕਣ ਕਾਰਨ ਭਿਆਨਕ ਬਿਮਾਰੀਆਂ ਦੀ ਸ਼ਿਕਾਰ ਹੋ ਰਹੀ ਹੈ। ਅੱਜ-ਕੱਲ੍ਹ ਜਿਆਦਾਤਰ ਸਫਰ ਵੀ ਮੋਟਰਸਾਈਕਲਾਂ, ਬੱਸਾਂ, ਕਾਰਾਂ ਆਦਿ ਨਾਲ ਹੀ ਕੀਤਾ ਜਾਂਦਾ ਹੈ; ਸਾਈਕਲ ਤਾਂ ਗਰੀਬ ਕਾਮਿਆਂ ਦੀ ਸਵਾਰੀ ਬਣ ਕੇ ਰਹਿ ਗਿਆ ਹੈ। ਟਰੈਕਟਰ ਦਾ ਸਟੇਰਿੰਗ ਵੀ ਇਸ ਪੀੜ੍ਹੀ ਨੇ ਮਜ਼ਦੂਰਾਂ ਦੇ ਹੱਥ ਫੜਾ ਦਿੱਤਾ। ਸਾਡੇ ਵੱਡ-ਵਡੇਰੇ ਸਫਰ ਊਠਾਂ ਤੇ ਘੋੜਿਆਂ ਰਾਹੀਂ ਕਰਦੇ ਸਨ, ਜਿਸ ਸਦਕਾ ਸਰੀਰਕ ਹਿਲਜੁਲ ਹੋ ਜਾਇਆ ਕਰਦੀ ਸੀ।
ਉਕਤ ਪਹਿਰੇ ਵਿਚਲੀ ਸੋਚ ਨੂੰ ਅੱਗੇ ਵਧਾਉਂਦਿਆਂ ਦੁੱਧ ਬਾਰੇ ਕੁਝ ਹੋਰ ਤੱਥਾਂ ‘ਤੇ ਵਿਚਾਰ ਕਰਨੀ ਬਣਦੀ ਹੈ। ਬਹੁਤ ਸਾਰੇ ਐਲੋਪੈਥਿਕ ਡਾਕਟਰ ਦੁੱਧ ਦੀ ਵਰਤੋਂ ਨੂੰ ਸਰੀਰ ਦੀ ਕੈਲਸ਼ੀਅਮ ਤੇ ਕੁਝ ਹੋਰ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਸਿਫਾਰਸ਼ ਕਰਦੇ ਹਨ। ਦੁੱਧ ਉਤਪਾਦਕ ਕੰਪਨੀਆਂ ਵੀ ਡਾਕਟਰਾਂ ਦੀ ਇਸ ਸਿਫਾਰਸ਼ ਦਾ ਹਵਾਲਾ ਦੇ ਕੇ ਦੁੱਧ ਤੇ ਇਸ ਤੋਂ ਬਣੇ ਪਦਾਰਥ ਵੇਚਣ ਵਾਸਤੇ ਮਸ਼ਹੂਰੀ ਕਰਨ ਲਈ ਕਰੋੜਾਂ ਰੁਪਏ ਖਰਚ ਕਰਦੀਆਂ ਹਨ; ਪਰ ਐਲੋਪੈਥਿਕ ਡਾਕਟਰ ਇਹ ਸਭ ਕੁਝ ਜਾਣਦੇ ਹੋਏ ਕਿ ਦੁੱਧ ਮਨੁੱਖ ਦਾ ਭੋਜਨ ਨਹੀਂ ਹੈ, ਇਸ ਦੀ ਸਿਫਾਰਸ਼ ਕਿਉਂ ਕਰਦੇ ਹਨ? ਇਨ੍ਹਾਂ ਦਾ ਧੰਦਾਂ ਵੀ ਮਰੀਜ਼ਾਂ ਬਿਨਾ ਚੌਪਟ ਹੋ ਜਾਂਦਾ ਹੈ। ਉਹ ਦਿਨ ਲੱਥ ਗਏ, ਜਦ ਡਾਕਟਰ ਬੀਮਾਰ ਮਨੁੱਖਤਾ ਦੀ ਸੇਵਾ ਬਿਨਾ ਕਿਸੇ ਲਾਲਚ ਦੇ ਸੁਹਿਰਦਤਾ ਨਾਲ ਕਰਦੇ ਸਨ। ਹੁਣ ਬਹੁਤ ਸਾਰੀ ਜਨਤਾ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੀ ਲੁੱਟ-ਖਸੁਟ ਤੋਂ ਭਲੀਭਾਂਤ ਜਾਣੂ ਹੋ ਚੁਕੀ ਹੈ। ਇਨ੍ਹਾਂ ਹਸਪਤਾਲਾਂ ਵਿਚ ਇੱਕੜ-ਦੁੱਕੜ ਬੀਮਾਰੀਆਂ ਤੋਂ ਇਲਾਵਾ ਹੋਰ ਕਿਸੇ ਵੀ ਬੀਮਾਰੀ ਦਾ ਇਲਾਜ ਨਹੀਂ ਹੋ ਰਿਹਾ, ਸਗੋਂ ਮਰੀਜ਼ ਨੂੰ ਸਾਰੀ ਉਮਰ ਦਵਾਈ ‘ਤੇ ਲਾ ਦਿੱਤਾ ਜਾਂਦਾ ਹੈ। ਇਨ੍ਹਾਂ ਦਵਾਈਆਂ ਦੇ ਬਹੁਤ ਸਾਰੇ ਮਾੜੇ ਪ੍ਰਭਾਵ (ੰਦਿe eਾeਚਟਸ) ਜ਼ਿੰਦਗੀ ਨੂੰ ਹੋਰ ਦੁੱਭਰ ਬਣਾ ਦਿੰਦੇ ਹਨ। ਮੌਜੂਦਾ ਹਸਪਤਾਲਾਂ ਦੀ ਵਪਾਰਕ ਪਹੁੰਚ ਬਾਰੇ ਇਸ ਤੋਂ ਵੱਧ ਚਰਚਾ ਕਰਨੀ ਵਿਸ਼ੇ-ਵਸਤੂ ਅਨੁਸਾਰ ਠੀਕ ਨਹੀਂ ਲਗਦੀ।
ਸਵਾਲ ਹੈ ਕਿ ਦੁੱਧ ਮਨੁੱਖ ਦੀ ਖੁਰਾਕ ਕਿਉਂ ਨਹੀਂ ਹੈ? ਇਸ ਵਿਸ਼ੇ ਵਿਚ ਸਾਰੇ ਸਿਹਤ ਵਿਗਆਨੀ ਵੀ ਇੱਕ ਮੱਤ ਹਨ ਕਿ ਸਾਡੀ ਸਰੀਰਕ ਬਣਤਰ ਜਾਨਵਰਾਂ ਦੀ ਬਣਤਰ ਨਾਲੋਂ ਬਹੁਤ ਵੱਖਰੀ ਹੈ। ਸਾਡੇ ਤੇ ਜਾਨਵਰਾਂ ਦੇ ਹਾਰਮੋਨਜ਼ ਵੱਖਰੇ ਹਨ, ਇਨ੍ਹਾਂ ਦੇ ਦੁੱਧ ਵਿਚਲੇ ਪੌਸ਼ਟਿਕ ਤੱਤ ਕੁਦਰਤਨ ਇਨ੍ਹਾਂ ਦੇ ਬੱਚਿਆਂ ਦੀ ਸਰੀਰਕ ਬਣਤਰ ਅਨੁਸਾਰ ਹੁੰਦੇ ਹਨ। ਮਨੁੱਖ ਦੇ ਬੱਚਿਆਂ ਦਾ ਜਨਮ ਸਮੇਂ ਭਾਰ ਜਾਨਵਰਾਂ ਦੇ ਬੱਚਿਆਂ ਦੇ ਭਾਰ ਨਾਲੋਂ ਬਹੁਤ ਘੱਟ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਦੁੱਧ ਸਾਡੀ ਖੁਰਾਕ ਨਹੀਂ ਹੈ। ਸਾਡੇ ਬੱਚਿਆਂ ਵਾਸਤੇ ਕੁਦਰਤ, ਮਾਂ ਦੀ ਛਾਤੀ ਵਿਚ ਦੁੱਧ ਉਤਾਰਦੀ ਹੈ। ਬੱਚਿਆਂ ਦੇ ਦੰਦ ਆਉਣ ਉਪਰੰਤ ਇਹ ਦੁੱਧ ਵੀ ਸੁੱਕ ਜਾਂਦਾ ਹੈ। ਇਥੇ ਕੁਦਰਤ, ਮਾਂ ਦੀ ਛਾਤੀ ਦਾ ਦੁੱਧ ਸੁਕਾ ਕੇ ਇਹ ਇਸ਼ਾਰਾ ਕਰਦੀ ਐ ਕਿ ਇਸ ਪਿਛੋਂ ਸਾਰੀ ਉਮਰ ਦੁੱਧ ਦੀ ਲੋੜ ਨਹੀਂ ਹੁੰਦੀ।
ਇਹ ਕੁਦਰਤੀ ਨਿਯਮ ਜਾਨਵਰਾਂ ‘ਤੇ ਵੀ ਲਾਗੂ ਹੁੰਦਾ ਹੈ, ਇਸੇ ਕਰਕੇ ਕਿਸੇ ਵੀ ਜਾਨਵਰ ਦਾ ਬੱਚਾ ਦੰਦ ਆਉਣ ਉਪਰੰਤ ਦੁੱਧ ਨਹੀਂ ਪੀਂਦਾ। ਸੋਚਣ ਵਾਲੀ ਗੱਲ ਹੈ ਕਿ ਜਾਨਵਰਾਂ ਲਈ ਕੈਲਸ਼ੀਅਮ ਦੀ ਪੂਰਤੀ ਕਿਥੋਂ ਹੁੰਦੀ ਹੈ? ਸੁਭਾਵਕ ਉਸ ਨੀਰੇ-ਚਾਰੇ ਤੇ ਘਾਹ-ਫੂਸ ਤੋਂ, ਜੋ ਉਹ ਖਾਂਦੇ ਹਨ। ਮਨੁੱਖ ਵਾਸਤੇ ਵੀ ਕੈਲਸ਼ੀਅਮ ਭਰਪੂਰ ਬਹੁਤ ਪਦਾਰਥ ਕੁਦਰਤ ਨੇ ਪੈਦਾ ਕੀਤੇ ਹਨ। ਜ਼ਿਕਰਯੋਗ ਹੈ ਕਿ ਕੋਈ ਵੀ ਜਾਨਵਰ ਕਿਸੇ ਹੋਰ ਜਾਨਵਰ ਦਾ ਦੁੱਧ ਨਹੀਂ ਪੀਂਦਾ, ਪਰ ਮਨੁੱਖ ਖਾਹਮ-ਖਾਹ ਜਾਨਵਰਾਂ ਦੇ ਦੁੱਧ ਪਿੱਛੇ ਪਿਆ ਹੋਇਆ ਹੈ! ਇਸ ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਦੁੱਧ ਸਾਡੇ ਅਤੇ ਜਾਨਵਰਾਂ ਦੇ ਬੱਚਿਆਂ ਦੇ ਮੂੰਹ ਵਿਚ ਸਿੱਧੇ ਮਾਂ ਦੇ ਥਣਾਂ ਵਿਚੋਂ ਹੀ ਜਾਂਦਾ ਹੈ, ਪਰ ਮਨੁੱਖ ਜਾਨਵਰਾਂ ਦਾ ਦੁੱਧ ਕੱਢਣ ਉਪਰੰਤ ਉਬਾਲ ਕੇ ਪੀਂਦਾ, ਜੋ ਗੈਰ-ਕੁਦਰਤੀ ਲੱਗਦਾ ਹੈ।
ਪ੍ਰਾਕ੍ਰਿਤਕ ਚਿਕਿਤਸਾ ਮਾਹਿਰਾਂ ਅਨੁਸਾਰ ਜੋ ਬਜੁਰਗ ਖੂੰਡਿਆਂ ਦੇ ਸਹਾਰੇ ਵਿੰਗੇ-ਟੇਢੇ ਹੋ ਕੇ ਚਲਦੇ ਹਨ, ਦੁੱਧ ਤੇ ਇਸ ਤੋਂ ਬਣੇ ਪਦਾਰਥਾਂ ਦੇ ਹੀ ਰਗੜੇ ਲਗਦੇ ਹਨ। ਕਿਉਂਕਿ ਬੁਢਾਪੇ ਕਰਕੇ ਵਰਜਿਸ਼ ਨਾ ਕਰ ਸਕਣ ਕਾਰਨ ਦੁੱਧ ਵਗੈਰਾ ਹਜਮ ਨਹੀਂ ਕਰ ਸਕਦੇ। ਇੱਕ ਹੋਰ ਬਹੁਤ ਹੀ ਅਹਿਮ ਤੱਥ ਦੀ ਜਾਣਕਾਰੀ ਸਾਂਝੀ ਕਰਨੀ ਬਣਦੀ ਐ ਕਿ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ (ਘਿਓ ਨੂੰ ਛੱਡ ਕੇ) ਵਿਚ ਲੈਕਟਾਸ (.ਅਚਟੋਸe) ਨਾਂ ਦੀ ਸ਼ੂਗਰ ਪਾਈ ਜਾਂਦੀ ਹੈ, ਜਿਸ ਤੋਂ ਬਹੁਤਿਆਂ ਨੂੰ ਐਲਰਜੀ (.ਅਚਟੋਸe ਨਿਟੋਲeਰਅਨਚe) ਹੋ ਜਾਂਦੀ ਹੈ। ਇਸ ਦਾ ਕਾਰਨ ਸਾਡੀ ਛੋਟੀ ਆਂਤ (ੰਮਅਲਲ ੀਨਟeਸਟਨਿe) ਵਿਚ ਪਾਚਕ ਨਾਂ ਦਾ ਜੈਵਿਕ ਅਣੂ (.ਅਚਟਅਚe) ਦਾ ਨਾ ਬਣਨਾ ਹੈ, ਜੋ ਵਧਦੀ ਉਮਰ ਨਾਲ ਅਕਸਰ ਬਣਨਾ ਬੰਦ ਹੋ ਜਾਂਦਾ ਹੈ। ਇਸ ਤੋਂ ਕਰੀਬ 65 ਪ੍ਰਤੀਸ਼ਤ ਆਬਾਦੀ ਪ੍ਰਭਾਵਿਤ ਹੈ। ਇਨ੍ਹਾਂ ਪਦਾਰਥਾਂ ਵਿਚ ਮੌਜੂਦ ਲੈਕਟਾਸ (.ਅਚਟੋਸe) ਨਾਂ ਦੀ ਸ਼ੂਗਰ ਨੂੰ ਲੈਕਟੇਸ (.ਅਚਟਅਚe) ਹੀ ਹਜ਼ਮ ਕਰ ਸਕਦਾ ਹੈ।
ਦੇਖਿਆ ਗਿਆ ਹੈ ਕਿ ਕੁਝ ਬੱਚੇ ਦੁੱਧ ਚੁੰਘਣ ਤੋਂ ਪਿੱਛੋਂ ਬਿਨਾ ਵਜ੍ਹਾ ਰੋਣੋਂ ਨਹੀਂ ਹਟਦੇ, ਇਸ ਦਾ ਕਾਰਨ ਬੱਚੇ ਦੀਆਂ ਗ੍ਰੰਥੀਆਂ ਦਾ ਜਨਮ ਤੋਂ ਹੀ ਲੈਕਟੇਸ (.ਅਚਟਅਚe) ਦਾ ਨਾ ਬਣਨਾ ਹੋ ਸਕਦਾ ਹੈ, ਜਿਸ ਕਰਕੇ ਦੁੱਧ ਹਜਮ ਹੋਣ ਵਿਚ ਤਕਲੀਫ ਹੁੰਦੀ ਐ। ਅਜਿਹੀ ਹਾਲਤ ਵਿਚ ਡਾਕਟਰ ਦੀ ਸਲਾਹ ਨਾਲ ਦੁੱਧ ਚੁੰਘਾਉਣ ਤੋਂ ਪਹਿਲਾਂ ਬੱਚੇ ਨੂੰ .ਅਚਟਅਚe ਦੀਆਂ ਬੂੰਦਾਂ, ਜੋ ਕੈਮਿਸਟ ਕੋਲੋਂ ਮਿਲ ਜਾਂਦੀਆਂ ਹਨ, ਦੇਣੀਆਂ ਚਾਹੀਦੀਆਂ ਹਨ। .ਅਚਟੋਸe ੀਨਟੋਲeਰਅਨਚe ਤੋਂ ਪ੍ਰਭਾਵਿਤ ਲੋਕਾਂ ਨੂੰ ਹੇਠ ਲਿਖੇ ਲੱਛਣ ਮਹਿਸੂਸ ਹੋ ਸਕਦੇ ਹਨ:
ਪੇਟ ਦਰਦ, ਅਫਰੇਵਾਂ, ਗੈਸ, ਜੀ ਮਚਲਣਾ, ਉਲਟੀਆਂ, ਦਸਤ ਲੱਗਣੇ ਆਦਿ। ਖੂਨ ਦੀ ਜਾਂਚ ਕਰਾਉਣ ਤੋਂ ਵੀ ਇਸ ਐਲਰਜੀ ਦਾ ਪਤਾ ਲਾਇਆ ਜਾ ਸਕਦਾ ਹੈ। ਬਹੁਤਾਤ ਵਿਚ ਨੈਚਰੋਪੈਥ ਦੁੱਧ ਅਤੇ ਚੀਨੀ ਨੂੰ ਮੱਠੀ ਸਫੈਦ ਜ਼ਹਿਰ (ੰਲੋੱ ੱਹਟਿe ਫੋਸੋਨ) ਕਹਿੰਦੇ ਹਨ।
ਡਾ. ਖਾਦਰ ਵਲੀ ਅਨੁਸਾਰ ਕਣਕ ਅਤੇ ਚੌਲ ਵਿਚਲਾ ਗੁਲੂਕੋਜ਼ ਖੂਨ ਵਿਚ ਬਹੁਤ ਜਲਦੀ ਪਹੁੰਚਦਾ ਹੈ, ਜਿਸ ਕਰਕੇ ਡਾਇਬਟੀਜ਼ ਦੀ ਬਿਮਾਰੀ ਅੱਜ ਕਲ ਆਮ ਜਿਹੀ ਹੋ ਗਈ ਐ। ਕਣਕ ਵਿਚ ਮੌਜੂਦ ਗਲੂਟਨ (ਘਲੁਟeਨ) ਬਹੁਤਿਆਂ ਨੂੰ ਹਜਮ ਨਹੀਂ ਹੁੰਦੀ। ਇਸ ਲਈ ਅਜੋਕੀਆਂ ਭਿਆਨਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰਵਾਇਤੀ ਖੁਰਾਕ ਦਾ ਬਦਲ ਲੱਭਣ ਦੀ ਲੋੜ ਅਤਿਅੰਤ ਜਰੂਰੀ ਹੈ।
ਡਾ. ਖਾਦਰ ਵਲੀ ਸਾਡੇ ਵੱਡ-ਵਡੇਰਿਆਂ ਦੀ ਖੁਰਾਕ ਨੂੰ ਮੁੜ ਅਪਨਾਉਣ ਲਈ ਪੁਰਜੋਰ ਸਿਫਾਰਸ਼ ਕਰਦੇ ਹਨ। ਉਨ੍ਹਾਂ ਨੇ ਦਸੰਬਰ 2019 ਵਿਚ ਪੰਜਾਬ ਦੇ ਕਈ ਸ਼ਹਿਰਾਂ ਦਾ ਦੌਰਾ ਕਰਦਿਆਂ ਇਨ੍ਹਾਂ ਪੰਜ ਕਿਸਮਾਂ ਦੇ ਮੂਲ ਅਨਾਜ (ੰਲਿਲeਟਸ) ਨੂੰ ਮੁੱਖ ਖੁਰਾਕ ਦੇ ਤੌਰ ‘ਤੇ ਅਪਨਾਉਣ ਲਈ ਜੋਰ ਦਿੱਤਾ: ਹਰੀ ਕੰਗਣੀ (ਭਰੋੱਨਟੋਪ), ਸਾਂਵਾ (ਭਅਰਨੇਅਰਦ), ਕੰਗਨੀ (ਾਂੋਣਟਅਲਿ), ਕੋਧਰਾ (ਖੋਦੋ) ਅਤੇ ਸਵੈਂਕ (.ਟਿਟਲe)। ਇਨ੍ਹਾਂ ਪੰਜਾਂ ਵਿਚ ਲੋੜੀਂਦੀ ਮਾਤਰਾ ਵਿਚ ਭਰਪੂਰ ਵਿਟਾਮਿਨ ਤੇ ਖਣਿਜ ਪਦਾਰਥ ਮੌਜੂਦ ਹਨ।
ਇਨ੍ਹਾਂ ਮੂਲ ਅਨਾਜਾਂ (ੰਲਿਲeਟਸ) ਨੂੰ ਡਾ. ਖਾਦਰ ਵਲੀ ਦੀ ਖੋਜ ਕੀਤੀ ਹੋਈ ਤਰਤੀਬ ਅਨੁਸਾਰ ਖਾਣ ਨਾਲ ਤੇ ਕੁਝ ਪੌਦਿਆਂ ਦੀਆਂ ਪੱਤੀਆਂ ਦਾ ਕਾਹੜਾ ਪੀਣ ਨਾਲ ਕਰੀਬ ਸਾਰੀਆਂ ਹੀ ਬਿਮਾਰੀਆਂ ਆਪਣੀ ਤੀਬਰਤਾ ਅਨੁਸਾਰ ਛੇ ਮਹੀਨੇ ਤੋਂ ਦੋ ਸਾਲ ਵਿਚ ਠੀਕ ਹੋ ਜਾਂਦੀਆਂ ਹਨ। ਇਹ ਖੁਰਾਕ ਕਿਸੇ ਵੀ ਉਮਰ ਦਾ ਵਿਅਕਤੀ ਖਾ ਸਕਦਾ ਹੈ। ਇਨ੍ਹਾਂ ਦੀ ਤਾਸੀਰ ਨਾ ਗਰਮ ਅਤੇ ਨਾ ਹੀ ਠੰਡੀ ਹੈ, ਇਸ ਕਰਕੇ ਇਨ੍ਹਾਂ ਨੂੰ ਕਿਸੇ ਵੀ ਰੁੱਤ ਵਿਚ ਖਾਧਾ ਜਾ ਸਕਦਾ ਹੈ। ਇਸ ਸਬੰਧੀ ‘ਖੇਤੀ ਵਿਰਾਸਤ ਮਿਸ਼ਨ ਗਰੁੱਪ’ ਲੋਕਾਂ ਨੂੰ ਜਾਗਰੂਕ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਡਾ. ਖਾਦਰ ਵਲੀ ਵੀ ਇਨ੍ਹਾਂ ਦੇ ਸੱਦੇ ‘ਤੇ ਹੀ ਪੰਜਾਬ ਆਏ ਸਨ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਮੂਲ ਅਨਾਜ (ੰਲਿਲeਟਸ) ਮੁੜ ਸੁਰਜੀਤ ਕਰਨ ਲਈ ਬੜੀ ਹੀ ਸੁਹਿਰਦਤਾ ਨਾਲ ਪ੍ਰੇਰਿਤ ਕੀਤਾ। ਇਹ ਅਨਾਜ ਉਗਾਉਣ ਲਈ ਅੰਗਰੇਜ਼ੀ ਖਾਦਾਂ ਤੇ ਕੀੜੇਮਾਰ ਰਸਾਇਣਾਂ ਦੀ ਲੋੜ ਵੀ ਨਹੀਂ ਪੈਂਦੀ। ਹੋਰ ਤਾਂ ਹੋਰ, ਆਮ ਜ਼ਮੀਨ ਵਿਚ ਵੀ ਇੱਕ-ਦੋ ਪਾਣੀਆਂ ਨਾਲ ਉਗਾਇਆ ਜਾ ਸਕਦਾ ਹੈ। ਇੰਜ ਪਾਣੀ ਦੇ ਡਿੱਗਦੇ ਪੱਧਰ ਦੀ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ। ਜ਼ਮੀਨ ਦੀ ਸਿਹਤ ਠੀਕ ਹੋਣ ਦੇ ਨਾਲ ਨਾਲ ਸਾਡੀ ਸਿਹਤ ਵੀ ਮੁੜ ਲੀਹਾਂ ‘ਤੇ ਆ ਜਾਵੇਗੀ, ਇੱਕ ਪੰਥ ਦੋ ਕਾਜ।
ਮੂਲ ਅਨਾਜ ਲੋੜੀਂਦੀ ਮਾਤਰਾ ਤੇ ਵਾਜਬ ਕੀਮਤ ‘ਤੇ ਉਪਲਬਧ ਹੋਣ ਵਿਚ ਸਮਾਂ ਲੱਗੇਗਾ। ਤਦ ਤੱਕ ਪ੍ਰਾਕ੍ਰਿਤਕ ਚਿਕਿਤਸਾ ਦੇ ਮਾਹਿਰਾਂ ਦੀ ਸੁਝਾਈ ਹੋਈ ‘ਨਵੀਂ ਖੁਰਾਕ ਪ੍ਰਕਿਰਿਆ’ (ਂeੱ ਧਇਟ ੰੇਸਟeਮ) ਅਪਨਾਈ ਜਾ ਸਕਦੀ ਹੈ। ਇਸ ਵਿਧੀ ਦਾ ਸੰਖੇਪ ਵਿਚ ਵਰਣਨ ਕੁਝ ਇਸ ਤਰ੍ਹਾਂ ਹੈ-ਇਹ ਪ੍ਰਕਿਰਿਆ ‘ਕੱਚਾ ਖਾਓ, ਰੋਗ ਭਜਾਓ’ ਦੇ ਸਿਧਾਂਤ ਅਨੁਸਾਰ ਤਿਆਰ ਕੀਤੀ ਗਈ ਹੈ। ਇਹ ਸਿਧਾਂਤ ਜੰਗਲੀ ਜਾਨਵਰਾਂ ਤੇ ਪੰਛੀਆਂ ਤੋਂ ਸਿੱਖਿਆ ਗਿਆ ਹੈ। ਉਨ੍ਹਾਂ ਦਾ ਨਾ ਹੀ ਕੋਈ ਡਾਕਟਰ ਤੇ ਨਾ ਹੀ ਰਸੋਈ ਹੈ। ਇਨ੍ਹਾਂ ਦੀ ਤੰਦਰੁਸਤੀ ਦਾ ਰਾਜ ਕੱਚਾ ਖਾਣਾ ਹੀ ਹੈ। ਇਸੇ ਕਰਕੇ ਪ੍ਰਾਕ੍ਰਿਤਕ ਚਿਕਿਤਸਾ ਦੇ ਮਾਹਿਰ ਮੌਸਮੀ ਫਲ, ਮੇਵੇ ਤੇ ਸਹਿਜੇ ਹਜਮ ਹੋਣ ਵਾਲੀਆਂ ਕੱਚੀਆਂ ਸਬਜ਼ੀਆਂ-ਗਾਜਰ, ਮੂਲੀ, ਸ਼ਲਗਮ, ਮਟਰ, ਪਾਲਕ ਆਦਿ ਖਾਣ ਦੀ ਸਲਾਹ ਦਿੰਦੇ ਹਨ। ਅਸਲ ਵਿਚ ਜਿਸ ਭੋਜਨ ਨੂੰ ਹਜਮ ਕਰਨ ਲਈ ਪਕਾਉਣਾ ਪਵੇ, ਉਹ ਸਾਡਾ ਭੋਜਨ ਹੈ ਹੀ ਨਹੀਂ।
ਮਸਾਲੇਦਾਰ ਪਕਵਾਨ ਖਾਣ ਦੀ ਆਦਤ, ਜੋ ਅਸੀਂ ਮੁੱਦਤਾਂ ਤੋਂ ਪਾਲ ਰੱਖੀ ਹੈ, ਇੱਕਦਮ ਛੱਡਣੀ ਔਖੀ ਹੈ। ਇਸ ਵਿਧੀ ਅਨੁਸਾਰ ਰਾਤ ਦੇ ਭੋਜਨ ਪਿਛੋਂ 12 ਤੋਂ 16 ਘੰਟੇ ਦਾ ਵਰਤ ਰੱਖ ਕੇ ਨਾਸ਼ਤੇ ਵਿਚ ਮੌਸਮੀ ਫਲ ਤੇ ਉਹ ਵੀ ਰੱਜ ਕੇ ਖਾਣੇ ਹਨ। ਵਰਤ ਦੌਰਾਨ ਲੋੜ ਅਨੁਸਾਰ ਪਾਣੀ ਪੀ ਸਕਦੇ ਹੋ, ਬਾਕੀ ਦੇ ਦੋ ਡੰਗ ਰਵਾਇਤੀ ਭੋਜਨ ਕਰ ਸਕਦੇ ਹੋ। ਦੁਪਹਿਰ ਅਤੇ ਰਾਤ ਦੇ ਭੋਜਨ ਤੋਂ ਪਹਿਲਾਂ ਕੁਝ ਸਲਾਦ ਖਾਣਾ ਜਰੂਰੀ ਹੈ। ਸਲਾਦ ਵਿਚ ਮੌਸਮੀ ਕੱਚੀਆਂ ਸਬਜ਼ੀਆਂ ਵੀ ਸ਼ਾਮਲ ਕਰ ਲੈਣੀਆਂ ਚਾਹੀਦੀਆਂ ਹਨ। ਘਰ ਉਗਾਏ ਅਨਾਜ ਵੀ ਸ਼ਾਮਲ ਕਰ ਸਕਦੇ ਹੋ। ਦੁਪਹਿਰ ਅਤੇ ਰਾਤ ਦੇ ਭੋਜਨ ਵਿਚਾਲੇ 8 ਤੋਂ 10 ਘੰਟੇ ਪਾਣੀ ਵਿਚ ਭਿਓਂਤੇ ਮੇਵੇ ਖਾ ਸਕਦੇ ਹੋ। ਇਥੇ ਇੱਕ ਸੁਨਹਿਰੀ ਅਸੂਲ ਅਪਨਾਉਣਾ ਅਤਿ ਜਰੂਰੀ ਹੈ। ਚੰਗੀ ਤਰ੍ਹਾਂ ਚੂਹੇ-ਦੌੜਾਉ ਭੁੱਖ ਲੱਗਣ ‘ਤੇ ਹੀ ਖਾਓ, ਉਹ ਵੀ ਭੁੱਖ ਰੱਖ ਕੇ। ਰਾਤ ਦੇ ਨਾਸ਼ਤੇ ਤੋਂ ਬਾਅਦ 12 ਤੋਂ 16 ਘੰਟੇ ਦਾ ਵਰਤ ਵੀ ਇਸੇ ਕਰਕੇ ਰੱਖਿਆ ਜਾਂਦਾ ਹੈ ਕਿ ਪਿੱਛਲੇ ਦਿਨ ਦਾ ਖਾਧਾ ਹੋਇਆ ਭੋਜਨ ਸੰਪੂਰਨ ਤੌਰ ‘ਤੇ ਹਜਮ ਹੋ ਜਾਵੇ ਤੇ ਧੂਹਾਂ ਪਾਉਂਦੀ ਭੁੱਖ ਲੱਗ ਆਵੇ। ਜਿਨਾ ਲੰਬਾ ਵਰਤ ਰੱਖੋਗੇ, ਓਨਾ ਹੀ ਪਾਚਨ ਸ਼ਕਤੀ ਅਰਾਮ ਮਿਲਣ ਸਦਕਾ ਮਜਬੂਤ ਹੋਵੋਗੀ ਅਤੇ ਹਾਜਮੇ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।
ਰਾਤ ਦੇ ਭੋਜਨ ਉਪਰੰਤ ਰੱਖਿਆ ਹੋਇਆ ਵਰਤ ਸਵੇਰ ਵੇਲੇ ਪਾਲਕ, ਪੁਦੀਨਾ, ਧਨੀਆ ਪੱਤਾ, ਲੌਕੀ ਤੇ ਔਲੇ ਦਾ ਘਰ ਬਣਾਇਆ ਹੋਇਆ ਤਾਜਾ ਗਰੀਨ ਜੂਸ ਪੀ ਕੇ ਤੋੜਿਆ ਜਾਵੇ। ਇਹ ਜੂਸ ਸਰੀਰ ਵਿਚ ਜਮ੍ਹਾਂ ਹੋਏ ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਣ ਲਈ ਸਹਾਈ ਹੋਵੇਗਾ। ਦਾਲਾਂ ਤੇ ਸਬਜ਼ੀਆਂ ਨੂੰ ਰਿਫਾਂਇਡ ਤੇਲਾਂ ਦਾ ਤੜਕਾ ਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇ ਸੁਆਦ ਨਹੀਂ ਤਿਆਗ ਸਕਦੇ ਤਾਂ ਸਰੋਂ, ਮੂੰਗਫਲੀ, ਨਾਰੀਅਲ ਆਦਿ ਦੇ ਠੰਡੇ ਕੋਹਲੂ ਨਾਲ ਤਿਆਰ ਕੀਤੇ ਹੋਏ ਕੱਚੀ ਘਾਣੀ ਦੇ ਤੇਲ ਵਰਤਣੇ ਚਾਹੀਦੇ ਹਨ। ਭਿਆਨਕ ਬਿਮਾਰੀਆਂ ਅਤੇ ਕਬਜ ਦੇ ਰੋਗੀਆਂ ਨੂੰ ਇੱਕ ਮਹੀਨੇ ਲਈ ਸਵੇਰੇ-ਸ਼ਾਮ ਅਨੀਮਾ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਘਰੇਲੂ ਇਸਤੇਮਾਲ ਕਰਨ ਵਾਲੀ ਅਨੀਮਾ ਕਿੱਟ ਮਾਰਕੀਟ ਵਿਚ ਉਪਲੱਬਧ ਹੈ।
ਗਰੀਬ ਪਰਿਵਾਰ ਉਕਤ ਵਿਧੀ ਨੂੰ ਫਲ ਤੇ ਮੇਵਿਆਂ ਦੀ ਅਸਮਾਨ ਛੂੰਹਦੀ ਮਹਿੰਗਾਈ ਕਾਰਨ ਸ਼ਾਇਦ ਨਾ ਅਪਨਾ ਸਕਣ। ਜੇ ਕੋਈ, ਕਿਸੇ ਵੀ ਕਾਰਨ ਇਹ ਵਿਧੀ ਨਾ ਅਪਨਾ ਸਕਦਾ ਹੋਵੇ, ਉਹ ਕਾਲੀ ਕਣਕ ਮੁੱਖ ਖੁਰਾਕ ਦੇ ਤੌਰ ‘ਤੇ ਅਪਨਾ ਸਕਦਾ ਹੈ। ਕਣਕ ਦੀ ਇਹ ਕਿਸਮ ਖੇਤੀ ਵਿਗਿਆਨੀਆਂ ਨੇ ਸਾਲ ਕੁ ਭਰ ਪਹਿਲਾਂ ਵਿਕਸਿਤ ਕੀਤੀ ਹੈ। ਇਸ ਕਣਕ ਵਿਚ ਰਵਾਇਤੀ ਕਣਕ ਨਾਲੋਂ ਕਿਤੇ ਵੱਧ ਪੌਸ਼ਟਿਕ ਤੱਤ ਹਨ। ਇਸ ਵਿਚ ਲੋਹਾ 60 ਪ੍ਰਤੀਸ਼ਤ ਤੇ ਐਂਥਸਾਇਨਿਨ 20 ਤੋਂ 40 ਪ੍ਰਤੀਸ਼ਤ ਵੱਧ ਪਾਏ ਜਾਂਦੇ ਹਨ। ਇਸ ਕਣਕ ਦਾ ਖੁਰਾਕ ਦੇ ਤੌਰ ‘ਤੇ ਚੂਹਿਆਂ ਉਪਰ ਤਜਰਬਾ ਕੀਤਾ ਜਾ ਚੁਕਾ ਹੈ। ਨਤੀਜੇ ਵਜੋਂ ਉਨ੍ਹਾਂ ਵਿਚ ਕੌਲੈਸਟਰੋਲ ਤੇ ਟਰਾਇਗਲਿਸਰਾਈਡਸ ਘੱਟ ਪਾਏ ਗਏ। ਭਾਰ ਤੇ ਖੂਨ ਵਿਚ ਗੁਲੂਕੋਜ਼ ਵਧਣ ‘ਤੇ ਵੀ ਰੋਕ ਲਗਦੀ ਦਿਖੀ। ਇਸ ਕਣਕ ਵਿਚ ਫਾਈਬਰ ਦੀ ਮਾਤਰਾ ਵੱਧ ਹੋਣ ਕਾਰਨ ਕਬਜ ਵਿਚ ਵੀ ਰਾਹਤ ਮਿਲ ਸਕਦੀ ਹੈ। ਇਸ ਦਾ ਦਾ ਤਜਰਬਾ ਹਾਲੇ ਮਨੁੱਖਾਂ ‘ਤੇ ਨਹੀਂ ਕੀਤਾ ਗਿਆ। ਫਿਰ ਵੀ ਇਸ ਨੂੰ ਵਰਤਣ ਨਾਲ ਕੋਈ ਵੀ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ। ਚੇਤੇ ਰਹੇ, ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਐਲੋਪੈਥਿਕ ਡਾਕਟਰਾਂ ਕੋਲ ਹੀ ਜਾਣਾ ਚਾਹੀਦਾ ਹੈ।
—
ਨੋਟ: ਲੇਖ ਵਿਚ ਸੁਝਾਏ ਖੁਰਾਕੀ ਨੁਕਤਿਆਂ ਉਤੇ ਅਮਲ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲੈ ਲੈਣੀ ਜਰੂਰੀ ਹੈ, ਕਿਉਂਕਿ ਮੌਜੂਦਾ ਖੁਰਾਕੀ ਵਸਤਾਂ ਨਾਲ ਸਰੀਰ ਵਿਚ ਪੈਦਾ ਹੋ ਚੁਕੀਆਂ ਤਬਦੀਲੀਆਂ ਕਾਰਨ ਕਈ ਵਾਰ ਫਾਇਦਾ ਹੋਣ ਦੀ ਥਾਂ ਨੁਕਸਾਨ ਭਾਵ ਐਲਰਜੀ ਵਗੈਰਾ ਹੋ ਜਾਣ ਦਾ ਖਦਸ਼ਾ ਹੋ ਸਕਦਾ ਹੈ। -ਸੰਪਾਦਕ