ਕੱਖ ਨ੍ਹੀਂ ਰਹਿਣਾ!

ਗੁਨਾਹਗਾਰ ਇਕ ਚੋਰ ਤੇ ਚਤਰ ਬਣ ਕੇ, ਅੱਖੀਂ ਘੱਟਾ ਲੋਕਾਈ ਦੇ ਪਾਉਣ ਲਗਦਾ।
ਰਹੇ ਕੱਖ ਨਾ ‘ਸਰਾਪ’ ਦੇਹ ਦੂਜਿਆਂ ਨੂੰ, ਕਾਰੇ ਕਪਟ ਦੇ ਨਾਲ ਛੁਪਾਉਣ ਲਗਦਾ।
ਹਾਕਮ ਸਮੇਂ ਦਾ ‘ਸਿਟ’ ਨੂੰ ਥਾਪੜਾ ਦੇ, ਨਿਆਂ ਕਰਨ ਦਾ ਦਾਅਵਾ ਜਤਾਉਣ ਲਗਦਾ।
ਸਿੱਟੇ ਪਹਿਲੀਆਂ ‘ਸਿਟਾਂ’ ਦੇ ਯਾਦ ਕਰਕੇ, ‘ਕੁਝ ਨਾ ਹੋਣ ਦਾ’ ਡਰ ਸਤਾਉਣ ਲਗਦਾ।
ਦੇਣੀ ਸਜ਼ਾ ਨਾ, ਮੁੱਦਾ ਲਮਕਾਈ ਜਾਣਾ, ਅੱਖ ਰੱਖ ਕੇ ਰਾਜਸੀ ਪਦਵੀਆਂ ‘ਤੇ।
ਰਹਿਣਾ ਉਹਦਾ ਵੀ ਕੱਖ ਨਹੀਂ ਦੇਖ ਲੈਣਾ, ਜੋ ਵੀ ਖੇਡੇਗਾ ਸਿਆਸਤ ਬੇਅਦਬੀਆਂ ‘ਤੇ!