ਸਿਨੇਮਾ, ਸਾਹਿਤ ਅਤੇ ਬਾਸੂ ਚੈਟਰਜੀ

ਭਾਰਤੀ ਫਿਲਮਸਾਜ਼ੀ ਦਾ ਨਵਾਂ ਸਫਾ ਲਿਖਣ ਵਾਲੇ ਰੁਮਾਨੀ ਤੇ ਸਮਾਜਿਕ ਫਿਲਮਸਾਜ਼ ਬਾਸੂ ਚੈਟਰਜੀ ਉਰਫ ਬਾਸੂ ਦੇ ਅਚਾਨਕ ਚੁੱਪ-ਚਾਪ ਨੀਂਦ ਵਿਚ ਹੀ ਇਸ ਸੰਸਾਰ ਤੋਂ ਵਿਦਾ ਹੋ ਜਾਣ ਨਾਲ ਭਾਰਤੀ ਸਿਨੇਮਾ ਦਾ ਇਕ ਯੁੱਗ ਖਤਮ ਹੋ ਗਿਆ। ਫਿਲਮੀ ਪਰਦੇ ‘ਤੇ ਸਮਾਜ ਅਤੇ ਸਾਹਿਤ ਦੀ ਜ਼ਿੰਦਾਦਿਲੀ ਦੀ ਕਥਾ ਨੂੰ 1970 ਤੋਂ 1980 ਤੱਕ ਬਾਸੂ ਚੈਟਰਜੀ ਨੇ ਜਿਸ ਤਰ੍ਹਾਂ ਬਾਖੂਬੀ ਵਰਨਣ ਕੀਤਾ, ਉਹ ਉਸ ਦੀਆਂ ਫਿਲਮਾਂ ਦੇਖ ਕੇ ਪਤਾ ਲੱਗਦਾ ਹੈ। ਅਸਲ ‘ਚ ਉਹ ਸੁਪਨਸਾਜ਼ ਸੀ।

‘ਸਾਰਾ ਆਕਾਸ਼’ (1969) ਬਾਸੂ ਦੀ ਅਜਿਹੀ ਫਿਲਮ ਸੀ ਜਿਸ ਨੂੰ ਸਮਾਜ ਵਿਚ ਮਾਨਤਾ ਮਿਲੀ ਅਤੇ ਉਸ ਨੇ ਫਿਲਮੀ ਆਕਾਸ਼ ‘ਤੇ ਇਕ ਤਰ੍ਹਾਂ ਕਬਜ਼ਾ ਕਰ ਲਿਆ; ਹਾਲਾਂਕਿ 1966 ਵਿਚ ਬਾਸੂ ਨੇ ਬੇਹੱਦ ਚਰਚਿਤ ਫਿਲਮ ‘ਤੀਸਰੀ ਕਸਮ’ ਦੇ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਵੀ ਕੰਮ ਕੀਤਾ ਸੀ। ਉਹਨੇ ਸਾਹਿਤਕ ਕਿਰਤਾਂ ਨੂੰ ਬੇਹੱਦ ਖੂਬਸੂਰਤੀ ਨਾਲ ਫਿਲਮ ਪਰਦੇ ‘ਤੇ ਲਿਆਂਦਾ। ‘ਚਿੱਤਚੋਰ’, ‘ਓਸ ਪਾਰ’, ‘ਛੋਟੀ ਸੀ ਬਾਤ’, ‘ਖੱਟਾ ਮਿੱਠਾ’, ‘ਰੁਕਾ ਹੂਆ ਫੈਸਲਾ’, ‘ਪੀਆ ਕਾ ਘਰ’, ‘ਜੀਵਨ ਯਹਾਂ’ ਤੋਂ ਬਿਨਾਂ ‘ਰਜਨੀਗੰਧਾ’, ‘ਪ੍ਰਿਯਤਮਾ’, ‘ਅਪਨੇ ਪਰਾਏ’ ਵਰਗੀਆਂ ਫਿਲਮਾਂ ਨੇ ਮੱਧ ਵਰਗੀ ਭਾਰਤੀ ਸਮਾਜ ਦੇ ਜਨ-ਜੀਵਨ ਤੇ ਸਭਿਆਚਾਰ ਨੂੰ ਫਿਲਮੀ ਪਰਦੇ ‘ਤੇ ਪੇਸ਼ ਕੀਤਾ।
1970 ਅਤੇ 1980 ਦੌਰਾਨ ਅਸਲ ਵਿਚ ਫਿਲਮ ਸੰਸਾਰ ਅਤੇ ਸਾਹਿਤ ਵਿਚਕਾਰ ਖਾਸ ਲਾਗਾ-ਦੇਗਾ ਰਿਹਾ। ਬਾਸੂ ਚੈਟਰਜੀ ਇਕ ਪਾਸੇ ਤਾਂ ਸਿਨੇਮਾ ਰਾਹੀਂ ਸਾਹਿਤ, ਸਮਾਜ ਤੇ ਫਿਲਮਸਾਜ਼ੀ ਅਤੇ ਦੂਸਰੇ ਪਾਸੇ ‘ਕਮਰਸ਼ੀਅਲ ਸਿਨੇਮਾ’ ਨੂੰ ਚੁਣੌਤੀ ਦੇ ਰਹੇ ਸਨ। ਇਹ ਤੱਤ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ‘ਚ ਹੀ ਦੇਖਿਆ ਜਾ ਸਕਦਾ ਹੈ।
ਬਾਸੂ ਚੈਟਰਜੀ ਨੂੰ ਭਾਰਤੀ ਸਿਨੇਮਾ ਅੰਦਰ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਉਹ ਸਟਾਰਡਮ, ਅਰਥਾਤ ਮਹਿੰਗੇ ਹੀਰੋ ਹੀਰੋਇਨ ਤੇ ਵਿਦੇਸ਼ੀ ਸਥਾਨਾਂ ਦੀ ਜਗ੍ਹਾ ਭਾਰਤ ਦੇ ਹੀ ਛੋਟੇ ਸ਼ਹਿਰਾਂ ਅਤੇ ਭਾਰਤੀ ਪਹਿਰਾਵੇ ਤੇ ਆਮ ਬੋਲ-ਚਾਲ ਦੀ ਭਾਸ਼ਾ ਵਿਚ ਆਮ ਸਾਧਾਰਨ ਲੋਕਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਉਤਾਰਦਾ ਸੀ। ਮੱਧਵਰਗੀ ਪਰਿਵਾਰਕ ਉਥਲ-ਪੁਥਲ, ਸੰਜੀਦਾ ਚੁਲਬੁਲੀ ਬਹਿਸ ਅਤੇ ਆਮ ਜਗ੍ਹਾ ਦੀ ਸ਼ੂਟਿੰਗ, ਉਹਦੀਆਂ ਫਿਲਮਾਂ ਦੀ ਪਹਿਲੀ ਪਛਾਣ ਹੈ। ਆਮੋਲ ਪਾਲੇਕਰ ਅਤੇ ਸ਼ਬਾਨਾ ਆਜ਼ਮੀ ਵਰਗੇ ਸਾਧਾਰਨ ਚਿਹਰਿਆਂ ਵਾਲੇ ਅਦਾਕਾਰਾਂ ਦੇ ਨਾਲ-ਨਾਲ ਉਸ ਨੇ ਵਿਦਿਆ ਸਿਨਹਾ ਵਰਗੀਆਂ ਸਾਧਾਰਨ ਅਭਿਨੇਤਰੀਆਂ ਨੂੰ ਨਵੀਂ ਜ਼ਮੀਨ ਦਿੱਤੀ। ਇਸ ਲਈ ਹੀ ਉਹਨੂੰ ਸੜਕ ਅਤੇ ਸਿਨੇਮਾ ਦੇ ਚਿਤੇਰੇ ਵਜੋਂ ਵੀ ਦੇਖਿਆ ਜਾਂਦਾ ਹੈ।
ਬਾਸੂ ਨੇ 40 ਤੋਂ ਜ਼ਿਆਦਾ ਫਿਲਮਾਂ ਬਣਾਈਆਂ, ਮਗਰੋਂ ਉਹ ਟੀ. ਵੀ. ਸੀਰੀਅਲਾਂ ਵਾਲੇ ਪਾਸੇ ਵੀ ਉਤਰੇ। ਉਹਦੇ ਬਣਾਏ ਸੀਰੀਅਲਾਂ ‘ਕੱਕਾ ਜੀ ਕਹਿਨ’ ਅਤੇ ‘ਰਜਨੀ’ ਨੇ ਦੇਸ਼ ਤੇ ਵਿਦੇਸ਼ ਵਿਚ ਚੇਤਨਾ ਜਗਾਈ ਸੀ। ਬਾਸੂ ਚੈਟਰਜੀ ਨੇ ਕਈ ਫਿਲਮੀ ਸਿਤਾਰਿਆਂ ਨੂੰ ਮੌਕਾ ਦਿੱਤਾ। ਦੂਰਦਰਸ਼ਨ ਲਈ ‘ਬਿਊਮਕੇਸ਼ ਬਖਸ਼ੀ’ ਅਤੇ ‘ਰਜਨੀ’ ਨੇ ਭਾਰਤੀ ਟੈਲੀਵਿਜ਼ਨ ‘ਚ ਪਾਤਰ ਰਚਨਾ ਅਤੇ ਸਮਾਜ ਪ੍ਰਵਾਨਗੀ ਦੀ ਨਵੀਂ ਪਰਿਭਾਸ਼ਾ ਲਿਖ ਦਿੱੀ। ਉਹਦੀਆਂ ਸਾਰੀਆਂ ਫਿਲਮਾਂ ‘ਚ ਬਿਹਤਰੀਨ ਸੰਗੀਤ ਵੀ ਇਕ ਪਹਿਲੂ ਰਿਹਾ ਹੈ। A -ਣਾ. ਕ੍ਰਿਨ ਕੁਮਾਰ ਰੱਤੁਹਨੇ ਸੱਤ ਵਾਰ ਫਿਲਮਫੇਅਰ ਐਵਾਰਡ ਜਿਤਿਆ ਅਤੇ 1992 ਵਿਚ ਨੈਸ਼ਨਲ ਐਵਾਰਡ ਵੀ ਮਿਲਿਆ। ਆਇਫਾ ਨੇ ਉਹਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ।
-ਡਾ. ਕ੍ਰਿਸ਼ਨ ਕੁਮਾਰ ਰੱਤੂ