ਕੌਰਵ ਸੈਨਾ ਨੇ ਪੱਬਾਂ ਦੇ ਭਾਰ ਹੋ ਕੇ, ਹੀਲੇ ਵਰਤ ਕੇ ਦੇਖ ਲਏ ਜੰਗ ਵਾਲੇ।
ਕੁਫਰ ਤੋਲਿਆ ਚੋਣ-ਪ੍ਰਚਾਰ ਕਹਿ ਕੇ, ਮਾਰੇ ਬੋਲ ਸੀ ਨਜ਼ਰੀਏ ਤੰਗ ਵਾਲੇ।
ਸ਼ਾਹਾਂ ਕੀਤੀਆਂ ਖੂਬ ਮਨਮਰਜੀਆਂ ਸੀ, ਤੀਰ ਛੱਡ ਕੇ ਦੇਖ ਲਏ ‘ਸੰਘ’ ਵਾਲੇ।
ਆਮ ਆਦਮੀ ਛਾਤੀਆਂ ਤਾਣ ਖੜ੍ਹ ਗਏ, ਮੂੰਹ ਮੋੜ’ਤੇ ਨਫਰਤ ਦੇ ਡੰਗ ਵਾਲੇ
ਫਿਰਕੇਦਾਰੀ ਦਾ ਹਨੇਰ ਸੀ ਪਾਉਣ ਲੱਗੇ, ਦਿੱਲੀ ਵਾਲਿਆਂ ਵੋਟਾਂ ਪਾ ‘ਲੈਟ’ ਕਰ’ਤੀ।
ਜਿਹੜੇ ਜਿੱਤਣ ਦੇ ਦਮਗਜੇ ਮਾਰਦੇ ਸੀ, ਚੋਣ ਨਤੀਜਿਆਂ ‘ਢਿੰਬਰੀ ਟੈਟ’ ਕਰ’ਤੀ!