ਗੁਰਮੇਲ ਸਿੱਧੂ
ਹਿੰਦੋਸਤਾਨ ਦੀ ਆਜ਼ਾਦੀ ਦੀ ਜੱਦੋਜਹਿਦ ਵਿਦੇਸ਼ਾਂ ਤੋਂ ਸ਼ੁਰੂ ਹੋਈ, ਜਿਸ ਵਿਚ ਅਣਗਿਣਤ ਮਰਜੀਵੜਿਆਂ ਨੇ ਜਾਨਾਂ ਵਾਰੀਆਂ। ਇਨ੍ਹਾਂ ‘ਚੋਂ ਕੁਝ ਅਜਿਹੇ ਹਨ, ਜਿਨ੍ਹਾਂ ਨੇ ਵਿਦੇਸ਼ ਰਹਿੰਦਿਆਂ ਬ੍ਰਿਟਿਸ਼ ਸਰਕਾਰ ਦੇ ਕਿਸੇ ਜ਼ੁਲਮੀ ਕਿਰਦਾਰ ਜਾਂ ਜਾਸੂਸ ਤੋਂ ਬਦਲਾ ਲਿਆ, ਜਿਵੇਂ ਮੇਵਾ ਸਿੰਘ ਲੋਪੋਕੇ ਨੇ ਇਮੀਗ੍ਰੇਸ਼ਨ ਅਫਸਰ ਵਿਲੀਅਮ ਹੌਪਕਿਨਸਨ ਨੂੰ ਵੈਨਕੂਵਰ ਦੀ ਕਚਹਿਰੀ ਵਿਚ ਗੋਲੀ ਮਾਰ ਕੇ ਸੋਧਿਆ ਅਤੇ ਰਾਮ ਸਿੰਘ ਨੇ ਧੋਖੇਬਾਜ਼ ਰਾਮਚੰਦਰਾ ਨੂੰ ਸੈਨ ਫਰਾਂਸਿਸਕੋ ਦੀ ਕਚਹਿਰੀ ਵਿਚ ਗੋਲੀ ਨਾਲ ਫੁੰਡਿਆ। ਦੋ ਯੋਧੇ ਅਜਿਹੇ ਹਨ, ਜੋ ਹਿੰਦੋਸਤਾਨ ਤੋਂ ਮਿਥ ਕੇ ਕਿਸੇ ਜ਼ਾਲਮ ਗੋਰੇ ਨੂੰ ਉਸ ਦੇ ਦੇਸ਼ ਵਿਚ ਜਾ ਕੇ ਬਦਲਾ ਲੈਣ ਲਈ ਪਹੁੰਚੇ। ਪਹਿਲਾ ਸੀ, ਮਦਨ ਲਾਲ ਢੀਂਗਰਾ ਅਤੇ ਦੂਜਾ ਸੀ, ਊਧਮ ਸਿੰਘ।
ਮਦਨ ਲਾਲਾ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇਕ ਧਨਾਢ ਪਰਿਵਾਰ ਵਿਚ ਹੋਇਆ। ਉਹ ਪਰਿਵਾਰ ਦੇ ਸੱਤ ਮੁੰਡਿਆਂ ਵਿਚੋਂ ਛੇਵੇਂ ਨੰਬਰ ‘ਤੇ ਸੀ। ਉਸ ਦਾ ਪਿਤਾ ਗੀਤਾ ਮੱਲ ਅੱਖਾਂ ਦਾ ਮਾਹਰ ਡਾਕਟਰ ਸੀ ਅਤੇ ਅੰਮ੍ਰਿਤਸਰ ਦਾ ਸਿਵਲ ਸਰਜਨ ਸੀ। ਕਿਹਾ ਜਾਂਦਾ ਹੈ ਕਿ ਐਡੀ ਉਚੀ ਪਦਵੀ ‘ਤੇ ਪਹੁੰਚਣ ਵਾਲਾ ਉਹ ਪਹਿਲਾ ਹਿੰਦੋਸਤਾਨੀ ਸੀ। ਉਸ ਨੇ ਸਾਰੇ ਬੇਟਿਆਂ ਨੂੰ ਇੰਗਲੈਂਡ ਤੋਂ ਆਹਲਾ ਵਿਦਿਆ ਦੁਆਈ।
ਮਦਨ ਲਾਲਾ ਢੀਂਗਰਾ ਪਹਿਲਾਂ ਅੰਮ੍ਰਿਤਸਰ ਦੇ ਕਾਲਜ ਵਿਚ ਪੜ੍ਹਿਆ ਤੇ ਬਾਅਦ ਵਿਚ ਐਮ. ਏ. ਕਰਨ ਲਈ ਲਾਹੌਰ ਦੀ ਸਰਕਾਰੀ ਯੂਨੀਵਰਸਿਟੀ ਵਿਚ ਦਾਖਲ ਹੋਇਆ। ਉਸ ਨੇ ਪੜ੍ਹਾਈ ਸਮੇਂ ਹਿੰਦੋਸਤਾਨ ਦੀ ਗਰੀਬੀ ਦੇ ਕਾਰਨਾਂ ਦਾ ਖੁੱਭ ਕੇ ਜਾਇਜ਼ਾ ਲਿਆ ਤੇ ਨਤੀਜਾ ਕੱਢਿਆ ਕਿ ਇਸ ਅਲਾਮਤ ਦਾ ਹੱਲ ਮੁਲਕ ਦੇ ‘ਸਵਰਾਜ’ ਅਰਥਾਤ ਹਿੰਦੋਸਤਾਨ ਦੀ ਆਜ਼ਾਦੀ ਵਿਚ ਹੈ। ਉਸ ਵੇਲੇ ਤਕ ਮਦਨ ਲਾਲ ਢੀਂਗਰਾ ਬ੍ਰਿਟਿਸ਼ ਗੌਰਮਿੰਟ ਵਿਰੁਧ ਚਲਾਈ ਆਜ਼ਾਦੀ ਦੀ ਪਹਿਲੀ ਲਹਿਰ ‘ਸਵਦੇਸ਼ੀ ਅੰਦੋਲਨ’ ਵਿਚ ਰੰਗਿਆ ਜਾ ਚੁਕਾ ਸੀ। ਇਹ ਲਹਿਰ ਦਾਦਾ ਭਾਈ ਨਾਰੋਜੀ, ਗੋਪਾਲ ਕ੍ਰਿਸ਼ਨ ਗੋਖਲੇ, ਕੇਸ਼ਵ ਗੰਗਾਧਰ ਤਿਲਕ ਅਤੇ ਜੀ. ਵੀ. ਜੋਸ਼ੀ ਨੇ ਚਲਾਈ ਸੀ।
ਸੰਨ 1904 ਵਿਚ ਕਾਲਜ ਦੇ ਪਿੰ੍ਰਸੀਪਲ ਨੇ ਹੁਕਮ ਚਾੜ੍ਹ ਦਿੱਤਾ ਕਿ ਕਾਲਜ ਦਾ ਬਲੇਜ਼ਰ (ਕੋਟ) ਇੰਗਲੈਂਡ ਵਿਚ ਬੁਣੇ ਕੱਪੜੇ ਤੋਂ ਬਣਿਆ ਹੋਇਆ ਹੋਵੇਗਾ। ਯਾਦ ਰਹੇ, ਹਰ ਕਾਲਜ ਦਾ ਇਕ ਖਾਸ ਚਿੰਨ੍ਹ (ੀਨਸਗਿਨਅਿ) ਹੁੰਦਾ ਹੈ, ਜੋ ਬਲੇਜ਼ਰ ‘ਤੇ ਲਾਇਆ ਜਾਂਦਾ ਹੈ। ਢੀਂਗਰਾ ਨੇ ਵਿਦਿਆਰਥੀਆਂ ਨਾਲ ਰਲ ਕੇ ਪ੍ਰਿੰਸੀਪਲ ਦੀ ਇਸ ਸ਼ਰਤ ਖਿਲਾਫ ਮੁਜਾਹਰਾ ਕੀਤਾ ਤਾਂ ਉਸ ਨੂੰ ਕਾਲਜ ‘ਚੋਂ ਕੱਢ ਦਿੱਤਾ ਗਿਆ। ਉਸ ਦੀਆਂ ਕ੍ਰਾਂਤੀਕਾਰੀ ਗਤੀਵਧੀਆਂ ਨੂੰ ਦੇਖ ਕੇ ਸੰਨ 1906 ਵਿਚ ਵੱਡੇ ਭਾਈ ਨੇ ਉਸ ਨੂੰ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਲੰਡਨ ਯੂਨੀਵਰਸਿਟੀ ਦੇ ਕਾਲਜ ਵਿਚ ਦਾਖਲ ਕਰਵਾ ਦਿੱਤਾ।
ਇੰਡੀਆ ਹਾਊਸ ਵਿਚ ਸਾਵਰਕਰ ਨਾਲ ਮੇਲ: ਸੰਨ 1905 ਵਿਚ ਸ਼ਿਆਮਾਜੀ ਕ੍ਰਿਸ਼ਨਾ ਵਰਮਾ ਨੇ ਲੰਡਨ ਵਿਚ ਹਿੰਦੋਸਤਾਨੀ ਵਿਦਿਆਰਥੀਆਂ ਲਈ ਘਰ ਖਰੀਦਿਆ, ਜਿਸ ਦਾ ਨਾਂ ‘ਇੰਡੀਆ ਹਾਊਸ’ ਰੱਖਿਆ। ਇਸ ਦਾ ਉਦਘਾਟਨ ‘ਸੋਸ਼ਲਿਸਟ ਡੈਮੋਕਰੈਟਿਕ ਫੈਡਰੇਸ਼ਨ’ ਦੇ ਪ੍ਰਧਾਨ ਹੈਨਰੀ ਮਾਇਰਜ਼ ਹੰਡਮਨ ਨੇ ਕੀਤਾ। ਇਸ ਸਮੇਂ ਦਾਦਾ ਭਾਈ ਨਾਰੋਜੀ, ਲਾਲਾ ਹਰਦਿਆਲ, ਭੀਖਾਜੀ ਕਾਮਾ, ਵੀ. ਐਨ. ਚੈਟਰਜੀ, ਵੀ. ਵੀ. ਐਸ਼ ਅੱਈਅਰ, ਐਮ. ਪੀ. ਟੀ. ਅਚਾਰੀਆ ਅਤੇ ਕੁਝ ਮੀਡੀਆ ਦੇ ਸੰਪਾਦਕ ਹਾਜ਼ਰ ਸਨ। ਸ਼ਿਆਮਾਜੀ ਦਾ ਮਕਸਦ ਸੀ ਕਿ ਹਿੰਦੋਸਤਾਨੀ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਕੇ ਲਿਆਂਦਾ ਜਾਵੇ ਅਤੇ ‘ਇੰਡੀਆ ਹਾਊਸ’ ਵਿਚ ਠਹਿਰਾਇਆ ਜਾਵੇ। ਮਕਸਦ ਇਹ ਸੀ ਕਿ ਉਨ੍ਹਾਂ ਨੂੰ ਕ੍ਰਾਂਤੀ ਦਾ ਜਾਗ ਲਾ ਕੇ ਇੰਡੀਆ ਦੀ ਆਜ਼ਾਦੀ ਦੀ ਜੱਦੋਜਹਿਦ ਵਿਚ ਸ਼ਾਮਿਲ ਕੀਤਾ ਜਾਵੇ। ਵਿਨਾਇਕ ਦਮੋਦਰ ਸਾਵਰਕਰ ਸੰਨ 1906 ਵਿਚ ਅਜਿਹੇ ਵਜ਼ੀਫੇ ਤਹਿਤ ਆਇਆ ਸੀ। ਸੰਨ 1907 ਵਿਚ ਲੰਡਨ ਦੇ ਇਲਾਕੇ ਵਿਚ 700 ਹਿੰਦੋਸਤਾਨੀ ਵਿਦਿਆਰਥੀ ਸਨ ਅਤੇ ਇਨ੍ਹਾਂ ‘ਚੋਂ 300 ‘ਇੰਡੀਆ ਹਾਊਸ’ ਵਿਚ ਜਾਂ ਇਸ ਦੇ ਲਾਗੇ-ਚਾਗੇ ਰਹਿੰਦੇ ਸਨ।
‘ਇੰਡੀਆ ਹਾਊਸ’ ਹਿੰਦੋਸਤਾਨੀਆਂ ਦੀਆਂ ਮੀਟਿੰਗਾਂ ਦਾ ਅੱਡਾ ਬਣ ਗਿਆ। ਮਦਨ ਲਾਲ ਢੀਂਗਰਾ ਇਥੇ ਰਾਜਨੀਤਕ ਸਰਗਰਮੀਆਂ ਦੇ ਲੀਡਰਾਂ-ਸਾਵਰਕਰ ਅਤੇ ਸ਼ਿਆਮਜੀ ਕ੍ਰਿਸ਼ਨਾ ਵਰਮਾ ਦੇ ਸੰਪਰਕ ਵਿਚ ਆਇਆ। ਉਨ੍ਹਾਂ ਨੇ ਢੀਂਗਰਾ ਦੀ ਸ਼ਹਿਨਸ਼ੀਲਤਾ ਅਤੇ ਦੇਸ਼ ਭਗਤੀ ਨੂੰ ਸਲਾਹਿਆ। ਨਤੀਜਨ ਉਹ ਵਤਨ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਿਆ। ਸਾਵਰਕਰ ਦਾ ਹਿੰਸਕ ਅੰਦੋਲਨ ਵਿਚ ਯਕੀਨ ਸੀ। ਮਦਨ ਲਾਲ ‘ਤੇ ਇਸ ਦਾ ਡੂੰਘਾ ਅਸਰ ਪਿਆ। ਸਾਵਰਕਰ ਨੇ ਉਸ ਨੂੰ ਹਥਿਆਰ ਚਲਾਉਣ ਦੀ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ। ਆਪਣਾ ਮਕਸਦ ਪੂਰਾ ਕਰਨ ਲਈ ਉਹ ਟੋਟਕ ਕੋਰਟ ਰੋਡ ਵਾਲੀ ‘ਸ਼ੂਟਿੰਗ ਰੇਂਜ ਵਿਚ ਨਿਸ਼ਾਨੇਬਾਜੀ ਦਾ ਅਭਿਆਸ ਕਰਨ ਲੱਗਾ।
ਇਕ ਵਾਰ ਸਾਵਰਕਰ ਆਪਣੇ ਸਾਥੀਆਂ ਨੂੰ ਆਜ਼ਾਦੀ ਬਾਰੇ ਦਿਲ ਟੁੰਬਵਾਂ ਭਾਸ਼ਣ ਦੇ ਰਿਹਾ ਸੀ ਤੇ ਨਾਲ ਦੇ ਕਮਰੇ ਵਿਚ ਢੀਂਗਰਾ ਦੇ ਸਾਥੀ ਹੱਲਾ-ਗੁੱਲਾ ਮਚਾ ਰਹੇ ਸਨ। ਤਕਰੀਰ ਵਿਚੇ ਛੱਡ ਕੇ ਸਾਵਰਕਰ ਕਮਰੇ ਵਿਚ ਗਿਆ ਤੇ ਮਦਨ ਨੂੰ ਝਾੜ ਪਾਉਂਦਿਆ ਕਿਹਾ, “ੱਹਅਟ’ਸ ਟਹe ਮਅਟਟeਰ, ੰਅਦਅਨ? ੁ ਟਅਲਕ ਾ ਅਚਟਿਨ ਅਨਦ ਬਰਅਵeਰੇ ਅਨਦ ਅਵੋਦਿ ਚੋਮਨਿਗ ਟੋ ੁਰ ੱeeਕਲੇ ਮeeਟਨਿਗਸ। ੀਸ ਟਹਸਿ ਟਹe ਬਰਅਵeਰੇ ੁ ਕeeਪ ਟਅਲਕਨਿਗ ਅਬੁਟ?”
ਮਦਨ ਚੁੱਪ ਚਪੀਤਾ ਉਠਿਆ ਤੇ ਕਮਰੇ ‘ਚੋਂ ਬਾਹਰ ਚਲਾ ਗਿਆ ਅਤੇ ਕਈ ਦਿਨ ਸਾਵਰਕਰ ਨੂੰ ਮੂੰਹ ਨਾ ਦਿਖਾਇਆ। ਹੌਸਲਾ ਕਰਕੇ ਇਕ ਦਿਨ ‘ਇੰਡੀਆ ਹਾਊਸ’ ਵਿਚ ਗਿਆ ਤੇ ਸਾਵਰਕਰ ਨੂੰ ਘੋਖਣਾ ਚਾਹਿਆ ਕਿ ਕੀ ਉਹ ਅਜੇ ਵੀ ਗੁੱਸੇ ਹੈ? ਸਾਵਰਕਰ ਇਉਂ ਮਿਲਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਅਤੇ ਪਹਿਲੇ ਵਾਲਾ ਮੋਹ ਪਿਆਰ ਜਤਾਇਆ। ਮਦਨ ਲਾਲ ਨੇ ਪੁੱਛਿਆ, ‘ਕੀ ਕੁਰਬਾਨੀ ਦੇਣ ਦਾ ਸਮਾਂ ਆ ਗਿਆ ਹੈ?
ਸਾਵਰਕਰ ਨੇ ਕਿਹਾ, ਾ ਅ ਮਅਰਟੇਰ ਹਅਸ ਮਅਦe ੁਪ ਹਸਿ ਮਨਿਦ ਅਨਦ ਸਿ ਰeਅਦੇ, ਟਿ ਸਿ ਗeਨeਰਅਲਲੇ ੁਨਦeਰਸਟੋਦ ਟਹਅਟ ਟਹe ਟਮਿe ੋਰ ਮਅਰਟੇਰਦੋਮ ਹਅਸ ਚੋਮe।”
ਮਦਨ ਲਾਲ ਜਾਣ-ਬੁਝ ਕੇ ‘ਨੈਸ਼ਨਲ ਇੰਡੀਅਨ ਐਸੋਸੀਏਸ਼ਨ’ ਦਾ ਮੈਂਬਰ ਬਣ ਗਿਆ, ਜੋ ਵਿਦਿਆਰਥੀਆਂ ਨੂੰ ਅਤਿਆਚਾਰੀ ਰਾਹ ਛੱਡਣ ਦਾ ਪ੍ਰਚਾਰ ਕਰਦੀ ਸੀ। ਇਸ ਦੀਆਂ ਮੀਟਿੰਗਾਂ ਵਿਚ ਉਚ-ਪਦਵੀ ਵਾਲੇ ਲੋਕ ਆਉਂਦੇ ਸਨ। ਢੀਂਗਰਾ ਨੇ ਜਾਣ-ਬੁਝ ਕੇ ਸਾਵਰਕਰ ਵਿਰੁਧ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਤਾਂ ਕਿ ਐਸੋਸੀਏਸ਼ਨ ਦੇ ਮੁਲਾਜ਼ਮਾਂ ਦੀ ਸਵੱਲੀ ਨਜ਼ਰੇ ਚੜ੍ਹ ਸਕੇ। ਉਸ ਨੇ ਐਸੋਸੀਏਸ਼ਨ ਦੀ ਸਕੱਤਰ ਮਿਸ ਐਮਾ ਜੋਸੇਫੀਨ ਬੈਕ ਦਾ ਭਰੋਸਾ ਜਿੱਤ ਲਿਆ ਤੇ ਮੈਂਬਰ ਬਣ ਗਿਆ। ਬੈਕ ਤੋਂ ਖਾਸ-ਖਾਸ ਬ੍ਰਿਟਿਸ਼ ਮਹਿਮਾਨਾਂ ਦੀਆਂ ਮੀਟਿੰਗਾਂ ਦੇ ਦਿਨ ਤੇ ਸਮੇਂ ਸ੍ਰੀਮਤੀ ਹੈਰਿਸ ਦੇ ਘਰ ਕਿਰਾਏ ‘ਤੇ ਰਹਿਣ ਲੱਗ ਪਿਆ। ਇਥੋਂ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਉਸ ਨੇ ਹਿੰਦੋਸਤਾਨ ਦੇ ਘੁਮੰਡੀ ਤੇ ਹੰਕਾਰੀ ਵਾਇਸਰਾਇ ਲੌਰਡ ਕਰਜ਼ਨ ਨੂੰ ਦੋ ਵਾਰ ਗੋਲੀ ਮਾਰਨ ਦਾ ਯਤਨ ਕੀਤਾ, ਪਰ ਉਹ ਬਚ ਗਿਆ। ਢੀਂਗਰਾ ਨੇ ਬੰਗਾਲ ਦੇ ਸਾਬਕਾ ਗਵਰਨਰ ਬ੍ਰਮਫੀਲਡ ਫੁੱਲਰ ਨੂੰ ਵੀ ਮਾਰਨ ਦਾ ਯਤਨ ਕੀਤਾ, ਪਰ ਕਾਮਯਾਬ ਨਾ ਹੋ ਸਕਿਆ। (.eeਨਅ ਧਹਨਿਗਰਅ, 2008)
ਕਰਜ਼ਨ ਵਾਇਲੀ ਹਿੰਦੋਸਤਾਨ ਵਿਚ ਕਈ ਉਚ-ਪਦਵੀਆਂ ‘ਤੇ ਰਿਹਾ ਸੀ, ਜਿਨ੍ਹਾਂ ਵਿਚੋਂ ਇਕ ਖੁਫੀਆ ਪੁਲਿਸ ਦੇ ਮੁਖੀ ਦੀ ਸੀ। ਵਾਇਲੀ ਨੇ ਸਾਵਰਕਰ ਦੇ ਪਿੱਛੇ ਖੁਫੀਆ ਬੰਦੇ ਲਾਏ ਹੋਏ ਸਨ, ਜਿਨ੍ਹਾਂ ਵਿਚੋਂ ਇਕ ਦਾ ਨਾਂ ਕਿਰਤੀਕਰ ਸੀ, ਜੋ ਦੰਦਸਾਜ਼ੀ ਦਾ ਵਿਦਿਆਰਥੀ ਹੋਣ ਦਾ ਢੋਂਗ ਕਰਦਾ ਸੀ। ਸਾਵਰਕਰ ਨੂੰ ਕਿਰਤੀਕਰ ਦਾ ਪਤਾ ਲੱਗ ਗਿਆ, ਜਦ ਧਮਕਾਇਆ ਤਾਂ ਉਸ ਨੇ ਸਾਰਾ ਭੇਤ ਉਗਲ ਦਿੱਤਾ।
ਕਰਜ਼ਨ ਵਾਇਲੀ ਨੂੰ ਕੁੰਦਨ ਲਾਲ ਢੀਂਗਰਾ (ਮਦਨ ਲਾਲ ਢੀਂਗਰਾ ਦਾ ਵੱਡਾ ਭਾਈ) ਨੇ ਖਤ ਲਿਖ ਕੇ ਮਦਨ ਲਾਲ ਨੂੰ ਮਿਲਣ ਲਈ ਕਿਹਾ। ਸ਼ਾਇਦ ਖਤ ਵਿਚ ਮਦਨ ਨੂੰ ਸਮਝਾਉਣ ਬਾਰੇ ਲਿਖਿਆ ਹੋਵੇ। 13 ਅਪਰੈਲ 1909 ਨੂੰ ਵਾਇਲੀ ਨੇ ਢੀਂਗਰੇ ਨੂੰ ਮਿਲਣ ਲਈ ਖਤ ਲਿਖਿਆ। ਢੀਂਗਰੇ ਨੇ ਖਤ ਬਾਰੇ ਵਿਚਾਰ ਕਰਨ ਲਈ ਹਾਂ ਕਰ ਦਿੱਤੀ। ਪਹਿਲੀ ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਉਘੇ ਤੇ ਨਾਮੀ ਹਿੰਦੋਸਤਾਨੀ ਅਤੇ ਗੋਰੇ ਆਏ, ਜਿਨ੍ਹਾਂ ਵਿਚ ਕਰਜ਼ਨ ਵਾਇਲੀ ਵੀ ਸੀ।
ਮੀਟਿੰਗ ਇੰਪੀਰੀਅਲ ਇੰਸਟੀਚਿਊਟ ਦੇ ‘ਜਹਾਂਗੀਰ ਹਾਲ’ ਦੀ ਪਹਿਲੀ ਮੰਜ਼ਿਲ ‘ਤੇ ਹੋਣੀ ਸੀ। ਢੀਂਗਰਾ ਨੇ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਸਾਵਰਕਰ ਨਾਲ ਵਾਇਲੀ ਦਾ ਕਤਲ ਕਰਨ ਬਾਰੇ ਸਾਰੀ ਸਕੀਮ ਸਾਂਝੀ ਕੀਤੀ। ਦੋਵੇਂ ਜਣੇ ਬੜੇ ਪਿਆਰ ਨਾਲ ਮਿਲੇ ਤੇ ਕਾਫੀ ਚਿਰ ਗੱਲਾਂ ਕਰਦੇ ਰਹੇ। ਢੀਂਗਰਾ ਚੜ੍ਹਦੀ ਕਲਾ ਵਿਚ ਸੀ, ਨਾ ਮੱਥੇ ‘ਤੇ ਚਿੰਤਾ ਦੀ ਤਿਓੜੀ ਤੇ ਨਾ ਦਿਲ ਵਿਚ ਕੋਈ ਡਰ। ਢੀਂਗਰੇ ਨੂੰ ਸਾਵਰਕਰ ਨੇ ਟਾਈਪ ਕਰਾ ਕੇ ਇਕ ਬਿਆਨ ਜ਼ੁਬਾਨੀ ਯਾਦ ਕਰਨ ਲਈ ਦਿਤਾ, ਜੋ ਉਸ ਨੇ ਵਾਇਲੀ ਦਾ ਕਤਲ ਕਰਨ ਪਿਛੋਂ ਦੇਣਾ ਸੀ। ਉਸ ਨੇ ਢੀਂਗਰੇ ਨੂੰ ਬੈਲਜੀਅਮ ਦਾ ਬਣਿਆ ਪਿਸਤੌਲ ਦੇ ਕੇ ਵਿਛੜਨ ਵੇਲੇ ਬੜੇ ਮੋਹ ਨਾਲ ਕਿਹਾ, “ਜੇ ਤੂੰ ਇਸ ਵਾਰ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਇਆ ਤਾਂ ਮੁੜ ਕੇ ਮੈਨੂੰ ਆਪਣਾ ਮੂੰਹ ਨਾ ਦਿਖਾਈਂ।” (ਧਅਟਟਅ, 1978)
ਢੀਂਗਰੇ ਨੇ ਬੁੱਲਾਂ ਵਿਚ ਮੁਸਕਰਾਉਂਦਿਆਂ ਕਿਹਾ, “ਇਸ ਵਾਰ ਅਜਿਹਾ ਨਹੀਂ ਹੋਵੇਗਾ।” ਢੀਂਗਰੇ ਨੇ ਸੁਵੱਖਤੇ ਛਾਹ ਵੇਲਾ ਕੀਤਾ ਅਤੇ ਬਾਅਦ ਦੁਪਹਿਰ ਚਾਹ ਪੀ ਕੇ 2 ਵਜੇ ਘਰੋਂ ਨਿਕਲ ਪਿਆ। ਰਾਹ ਵਿਚ ਚਮੜੇ ਦੇ ਖੋਲ ਵਾਲਾ ਨਵਾਂ ਛੁਰਾ ਖਰੀਦਿਆ। ‘ਸ਼ੂਟਿੰਗ ਰੇਂਜ’ ‘ਤੇ ਜਾ ਕੇ ਅਭਿਆਸ ਵਜੋਂ 12 ਗੋਲੀਆਂ ਚਲਾਈਆਂ, ਜਿਨ੍ਹਾਂ ‘ਚੋਂ 11 ਐਨ ਨਿਸ਼ਾਨੇ ‘ਤੇ ਵੱਜੀਆਂ। ਘਰ ਮੁੜ ਕੇ ਪਿਸਤੌਲ ਸਾਫ ਕੀਤਾ। ਸ਼ਾਮ ਦੇ 7 ਵਜੇ ਲੰਬਾ ਕੋਟ ਪਹਿਨਿਆ ਅਤੇ ਸਿਰ ‘ਤੇ ਨੀਲੇ ਰੰਗ ਦੀ ਪਗੜੀ ਬੰਨੀ। ਪਿਸਤੌਲ ਭਰਿਆ ਤੇ ਕੋਟ ਦੀ ਸੱਜੀ ਜੇਬ ਵਿਚ ਪਾ ਲਿਆ। ਇਕ-ਇਕ ਪਿਸਤੌਲ ਦੂਜੀਆਂ ਦੋ ਜੇਬਾਂ ਵਿਚ ਪਾ ਲਏ। ਛੁਰਾ ਵੈਸਟ ਦੀ ਜੇਬ ਵਿਚ ਪਾ ਲਿਆ। ਜੋ ਬਿਆਨ ਸਾਵਰਕਰ ਨੇ ਟਾਈਪ ਕਰਵਾ ਕੇ ਦਿੱਤਾ ਸੀ, ਉਸ ਨੂੰ ਪੈਨਸਲ ਨਾਲ ਕਾਗਜ਼ ‘ਤੇ ਲਿਖ ਕੇ ਕੋਟ ਦੀ ਅੰਦਰਲੀ ਜੇਬ ਵਿਚ ਪਾ ਲਿਆ ਅਤੇ ਨਾਲ ਅਖਬਾਰਾਂ ਦੀਆਂ ਕੁਝ ਕਾਤਰਾਂ ਪਾ ਲਈਆਂ। ਜੇਬ ਵਿਚ ਭਾੜੇ ਲਈ 12 ਸ਼ਲਿੰਗ ਪਾ ਕੇ ਟੈਕਸੀ ਸੱਦੀ ਤੇ ਮੀਟਿੰਗ ਵਾਸਤੇ ਰਵਾਨਾ ਹੋ ਗਿਆ।
ਵਾਇਲੀ ਦਾ ਕਤਲ: ਪਹਿਲੀ ਜੁਲਾਈ 1909 ਨੂੰ ਢੀਂਗਰਾ ਮਿਥੀ ਸਕੀਮ ਅਨੁਸਾਰ ਇੰਸਟੀਚਿਊਟ ਪਹੁੰਚਿਆ। ਮੰਦੇ ਭਾਗੀਂ ਜਾਂਦਾ ਹੋਇਆ ਮੀਟਿੰਗ ਲਈ ਸੱਦਾ-ਪੱਤਰ ਦਾ ਕਾਰਡ ਭੁੱਲ ਗਿਆ। ਸਹਾਇਕ ਮੈਂਬਰ ਹੋਣ ਦੇ ਨਾਤੇ ਸਕੱਤਰ ਐਮਾ ਜੋਸੇਫੀਨ ਬੈਕ ਦੀ ਮਦਦ ਨਾਲ ਯਾਤਰੀ-ਰਜਿਸਟਰ ‘ਤੇ ਦਸਤਖਤ ਕਰਕੇ ਅੰਦਰ ਚਲਾ ਗਿਆ। ਮੀਟਿੰਗ ਖਤਮ ਹੋਣ ਪਿਛੋਂ ਕਰਜ਼ਨ ਵਾਇਲੀ ਜਾਣ ਲੱਗਾ ਤਾਂ ਢੀਂਗਰਾ ਨੱਠ ਕੇ ਅੱਗੇ ਹੋ ਕੇ ਕਹਿਣ ਲੱਗਾ, “ਤੁਸੀਂ ਮੇਰੇ ਭਰਾ ਦੇ ਖਤ ਬਾਰੇ ਕੋਈ ਗੱਲ ਕਰਨੀ ਸੀ!” ਦੋਵੇਂ ਹਾਲ ਤੋਂ ਬਾਹਰ ਆ ਗਏ ਤੇ ਢੀਂਗਰੇ ਨੇ ਧੀਮੀ ਆਵਾਜ਼ ਵਿਚ ਕੁਝ ਕਿਹਾ। ਵਾਇਲੀ ਨੇ ਸੁਣਨ ਲਈ ਕੰਨ ਉਸ ਦੇ ਮੂੰਹ ਲਾਗੇ ਕਰ ਦਿੱਤਾ। ਢੀਂਗਰੇ ਨੇ ਹੌਲੀ ਦੇਣੀ ਸੱਜੀ ਜੇਬ ‘ਚੋਂ ਪਿਸਤੌਲ ਕੱਢਿਆ ਅਤੇ ਯਕਦਮ ਦੋ ਗੋਲੀਆਂ ਵਾਇਲੀ ਦੇ ਸੀਨੇ ਵਿਚ ਦਾਗ ਦਿੱਤੀਆਂ। ਵਾਇਲੀ ਜ਼ਰਾ ਘੁੰਮਿਆ ਤੇ ਢੀਂਗਰੇ ਨੇ ਦੋ ਗੋਲੀਆਂ ਹੋਰ ਮਾਰ ਦਿੱਤੀਆਂ। ਲਾਗੇ ਖੜਾ ਇਕ ਪਾਰਸੀ ਡਾਕਟਰ ਕਾਵਸ ਲਾਲਕਾਕਾ ਨੇ ਦੋਹਾਂ ਵਿਚਾਲੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਢੀਂਗਰਾ ਨੇ ਉਸ ‘ਤੇ ਵੀ ਗੋਲੀ ਚਲਾ ਦਿੱਤੀ।
ਢੀਂਗਰਾ ਨੇ ਆਪਣੇ ਗੋਲੀ ਮਾਰਨੀ ਚਾਹੀ, ਪਰ ਲੋਕਾਂ ਨੇ ਢਾਹ ਲਿਆ। ਉਸ ਨੇ ਹੱਥੋਪਾਈ ਹੋ ਕੇ ਛੁਟਣ ਦੀ ਕੋਸ਼ਿਸ਼ ਕੀਤੀ, ਪਰ ਛੁਟ ਨਾ ਸਕਿਆ। ਉਸ ਦੀਆਂ ਜੇਬਾਂ ‘ਚੋਂ ਪਿਸਤੌਲ ਕੱਢਣ ਪਿਛੋਂ ਬੰਦੀ ਬਣਾਉਣ ਵਾਲੇ ਲੋਕਾਂ ਨੂੰ ਸਾਹ ਆਇਆ। ਜ਼ੋਰਾਜ਼ੋਰੀ ਦੌਰਾਨ ਢੀਂਗਰੇ ਦੀਆਂ ਐਨਕਾਂ ਡਿਗ ਪਈਆਂ। ਉਸ ਨੇ ਬੜੇ ਸਹਿਜ ਨਾਲ ਐਨਕਾਂ ਫੜਾਉਣ ਲਈ ਕਿਹਾ। ਪੁਲਿਸ ਸ਼ੈਤਾਨੀ ਨਾਲ ਉਸ ਦੇ ਦੋਸਤਾਂ ਬਾਰੇ ਜਾਣਨਾ ਚਾਹੁੰਦੀ ਸੀ। ਪੁਲਿਸ ਨੇ ਹਿਰਾਸਤ ਵਿਚ ਲੈਂਦਿਆਂ ਪੁੱਛਿਆ, “ਤੂੰ ਚਾਹੁੰਦੈਂ ਅਸੀਂ ਤੇਰੇ ਕਿਸੇ ਦੋਸਤ ਨੂੰ ਗ੍ਰਿਫਤਾਰੀ ਬਾਰੇ ਖਬਰ ਦਈਏ?”
ਢੀਂਗਰੇ ਨੇ ਬੜੀ ਹੁਸ਼ਿਆਰੀ ਨਾਲ ਕਿਹਾ, “ਕੋਈ ਲੋੜ ਨਹੀਂ, ਉਨ੍ਹਾਂ ਨੂੰ ਮੇਰੀ ਗ੍ਰਿਫਤਾਰੀ ਬਾਰੇ ਕਲ੍ਹ ਦੇ ਅਖਬਾਰਾਂ ਤੋਂ ਪਤਾ ਲੱਗ ਜਾਏਗਾ।”
ਢੀਂਗਰਾ ਨੂੰ ਵਾਲਟਨ ਦੇ ਪੁਲਿਸ ਠਾਣੇ ਲਿਜਾਇਆ ਗਿਆ। ਦੂਜੇ ਦਿਨ ਬ੍ਰਿਟਿਸ਼ ਪ੍ਰੈਸ ਨੇ ਵਾਇਲੀ ਦੀ ਮੌਤ ਦੀ ਖਬਰ ਛਾਪੀ ਅਤੇ ਨਾਲ ਹੀ ਢੀਂਗਰਾ ਵਿਰੁਧ ਜ਼ਹਿਰ ਉਗਲੀ। (ਧਹਨਿਗਰਅ, .eeਨਅ। 2008)
ਮੁਕੱਦਮਾ: ਮਦਨ ਲਾਲ ਢੀਂਗਰਾ ਦਾ ਕੇਸ ਕੈਨਸਿੰਗਟਨ ਟਾਊਨ ਹਾਲ ਵਿਚ ਮਿਸਟਰ ਸੀ. ਲੱਕਸਮੂਰ ਡਰਿਊ (ਛ। .ੁਣਮੋਰe ਧਰeੱ) ਸਾਹਮਣੇ ਸੁਣਿਆ ਗਿਆ। ਢੀਂਗਰਾ ਨੇ ਕਾਰਵਾਈ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ। ਉਥੇ ਸਾਬਕਾ ਮਿਲਟਰੀ ਅਫਸਰ ਕੈਪਟਨ ਚਾਰਲਸ ਰੋਲੈਰਟੰਨ ਗਵਾਹ ਵਜੋਂ ਹਾਜ਼ਰ ਸੀ। ਉਨੀਂਦੇ ਕਰਕੇ ਢੀਂਗਰੇ ਦੀਆਂ ਗਹਿਰੀਆਂ ਅੱਖਾਂ ਵਲ ਦੇਖ ਕੇ ਉਸ ਨੇ ਰਾਏ ਜਾਹਰ ਕੀਤੀ ਕਿ ਸ਼ਾਇਦ ਕਤਲ ਵੇਲੇ ਉਸ ਨੇ ਭੰਗ ਪੀਤੀ ਹੋਈ ਹੋਵੇ। ਹਿੰਦੋਸਤਾਨੀ ਕੋਈ ਅਜਿਹੀ ਵਾਰਦਾਤ ਕਰਨ ਤੋਂ ਪਹਿਲਾਂ ਅਕਸਰ ਭੰਗ ਪੀ ਲੈਂਦੇ ਹਨ। ਮਿਸਟਰ ਡਰਿਊ ਨੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੀ ਸਕੱਤਰ ਮਿਸ ਬੈਕ ਤੋਂ ਪੁੱਛਿਆ, “ਕੀ ਉਸ ਨੂੰ ਲੱਗਾ ਕਿ ਢੀਂਗਰਾ ਨੇ ਨਸ਼ਾ ਕੀਤਾ ਹੋਇਆ ਸੀ?” ਉਸ ਨੇ ਕਿਹਾ, “ਨਹੀਂ, ਬੜਾ ਸਾਧਾਰਨ ਜਿਹਾ ਸ਼ਾਂਤ ਚਿੱਤ ਸੀ।”
ਢੀਂਗਰਾ ਦੀ ਕਿਰਾਏ ਵਾਲੀ ਲੇਡੀ ਸ੍ਰੀਮਤੀ ਹੈਰਿਸ ਨੇ ਵੀ ਦੱਸਿਆ ਕਿ ਉਹ ਕੋਈ ਨਸ਼ਾ-ਪੱਤਾ ਨਹੀਂ ਸੀ ਕਰਦਾ। ਕਤਲ ਵਾਲੀ ਥਾਂ ‘ਤੇ ਪੁੱਜਣ ਵਾਲੇ ਡਾਕਟਰ ਜੌਹਨ ਬੁਕਾਨਿੰਨ ਨੇ ਵੀ ਢੀਂਗਰਾ ਨੂੰ ਕਿਸੇ ਡਰੱਗ ਦੇ ਪ੍ਰਭਾਵ ਹੇਠ ਨਹੀਂ ਪਾਇਆ ਅਤੇ ਉਹ ਭੀੜ ਵਿਚੋਂ ਸਭ ਤੋਂ ਵੱਧ ਸ਼ਾਂਤ ਚਿੱਤ ਸੀ। ਮਾਨਸਿਕ ਰੋਗਾਂ ਦੇ ਮਾਹਿਰ ਦੇ ਟੈਸਟਾਂ ਤੋਂ ਢੀਂਗਰਾ ਬਿਲਕੁਲ ਨਿਰੋਗ ਜਾਪਿਆ। ਤਫਤੀਸ਼ ਕਰ ਰਹੇ ਮਿਸਟਰ ਟਰਾਊਟਬੈਕ ਸਾਹਮਣੇ ਢੀਂਗਰਾ ਨੇ ਕਿਹਾ ਕਿ ਉਸ ਨੂੰ ਮਿਸਟਰ ਲਾਲਕਾਰਾ ਦੇ ਮਰਨ ਦਾ ਬਹੁਤ ਅਫਸੋਸ ਹੈ। ਜੇ ਉਹ ਵਿਚ ਨਾ ਆਉਂਦਾ ਤਾਂ ਮਾਰਿਆ ਨਾ ਜਾਂਦਾ।
ਮਦਨ ਲਾਲ ਢੀਂਗਰਾ ਨੂੰ ਵੈਸਟਮਨਿਸਟਰ ਪੁਲਿਸ ਕੋਰਟ ਵਿਚ ਮੈਜਿਸਟ੍ਰੇਟ ਹੋਰਸ ਸਮਿੱਥ ਦੇ ਸਾਹਮਣੇ ਪੇਸ਼ ਕੀਤਾ ਗਿਆ। ਢੀਂਗਰੇ ਨੇ ਪੈਂਦੀ ਸੱਟੇ ਕਿਹਾ, “ਮੈਂ ਤਰਸ ਲਈ ਅਪੀਲ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਤੁਹਾਡੀ ਅਦਾਲਤ ਦੇ ਅਧਿਕਾਰ ਨੂੰ ਮੰਨਦਾ ਹਾਂ।” ਉਸ ਨੇ ਅਦਾਲਤ ਨੂੰ ਸਵਾਲ ਕੀਤਾ, “ਜੇ ਇੰਗਲੈਂਡ ਉਤੇ ਜਰਮਨੀ ਨੂੰ ਰਾਜ ਕਰਨ ਦਾ ਹੱਕ ਨਹੀਂ ਤਾਂ ਬ੍ਰਿਟਿਸ਼ ਨੂੰ ਹਿੰਦੋਸਤਾਨ ਉਤੇ ਰਾਜ ਕਰਨ ਦਾ ਕੀ ਹੱਕ ਹੈ?” (ਧਹਨਿਗਰਅ, .eeਨਅ। 2008)
ਆਖਰੀ ਦਿਨਾਂ ਵਿਚ ਢੀਂਗਰਾ ਨੇ ਖਤ ਲਿਖਿਆ ਕਿ ਉਸ ਦਾ ਸਮਾਨ ਨਿਤਿਨਸੇਨ ਦਵਾਰਕਾ ਦਾਸ ਨੂੰ ਸੌਂਪਿਆ ਜਾਵੇ। ਖਤ ਵਿਚ ਲਿਖਿਆ ਸੀ ਕਿ ਉਸ ਦੀਆਂ ਕਿਤਾਬਾਂ, ਕੱਪੜੇ ਅਤੇ ਹੋਰ ਸਮਾਨ ਵੇਚ ਕੇ ਬਣਦੀ ਰਕਮ ‘ਨੈਸ਼ਨਲ ਫੰਡ’ ਨੂੰ ਦਿੱਤੀ ਜਾਵੇ, ਪਰ ਸਭ ਕੁਝ ਲੰਡਨ ਦੀ ਮੈਟਰੋਪਾਲੀਟਨ ਪੁਲਿਸ ਨੇ ਜ਼ਬਤ ਕਰ ਲਿਆ ਸੀ। ਦੋ ਟਰੰਕ ਮੁੱਖ ਇੰਸਪੈਕਟਰ ਮਕਾਰਥੀ ਨੇ ਕਬਜ਼ੇ ਵਿਚ ਕਰ ਲਏ ਸਨ। 31 ਦਸੰਬਰ 1909 ਨੂੰ ਢੀਂਗਰਾ ਦਾ ਮੁਕੱਦਮਾ ਬੋ ਸਟਰੀਟ ਦੀ ਕਚਹਿਰੀ ਵਿਚ ਪੇਸ਼ ਹੋਇਆ। ਅਦਾਲਤ ਨੇ ਦੱਸਿਆ ਕਿ ਢੀਂਗਰਾ ਨੇ ਕੋਈ ਵਸੀਅਤ ਨਹੀਂ ਲਿਖੀ, ਇਸ ਲਈ ਪੁਲਿਸ ਲਈ ਜ਼ਰੂਰੀ ਨਹੀਂ ਕਿ ਉਸ ਦਾ ਸਮਾਨ ਨਿਤਿਨਸੇਨ ਨੂੰ ਦਿੱਤਾ ਜਾਵੇ। (ਲੰਡਨ ਟਾਈਮਜ਼, ਜਨਵਰੀ 1910)
5 ਜੁਲਾਈ 1909 ਨੂੰ ਢੀਂਗਰੇ ਦੀ ਕਾਰਵਾਈ ਦੀ ਨਿੰਦਿਆ ਕਰਨ ਲਈ ਕੈਕਸਟਨ ਹਾਲ ਵਿਚ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਆਗਾ ਖਾਨ ਨੇ ਕੀਤੀ। ਨਿੰਦਿਆ ਦਾ ਮਤਾ ਭਵਨਾਗਰੀ ਨੇ ਪੇਸ਼ ਕੀਤਾ ਤੇ ਅਮੀਰ ਅਲੀ ਨੇ ਤਾਈਦ ਕੀਤੀ। ਮਤਾ ਪਾਸ ਕਰਨ ਲਈ ਲੋਕਾਂ ਨੂੰ ਹੱਥ ਖੜੇ ਕਰਨ ਲਈ ਕਿਹਾ ਗਿਆ। ਮਤਾ ਸਰਵਸੰਮਤੀ ਨਾਲ ਪਾਸ ਹੋ ਗਿਆ। ਐਨੇ ਨੂੰ ਸਾਵਰਕਰ ਉਠਿਆ ਤੇ ਬੋਲਿਆ, “ਸਰਵਸੰਮਤੀ ਨਾਲ ਨਹੀਂ, ਮੈਂ ਮਤੇ ਦੇ ਵਿਰੁਧ ਹਾਂ।”
ਰੌਲਾ ਪੈ ਗਿਆ, ਭਵਨਾਗਰੀ ਅੱਗ ਬਬੋਲਾ ਹੋ ਗਿਆ ਅਤੇ ਸਾਵਰਕਰ ਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਚਾਹਿਆ। ਪਾਮਰ ਨਾਮੀ ਮੈਂਬਰ ਨੇ ਸਾਵਰਕਰ ਦੀ ਅੱਖ ‘ਤੇ ਮੁੱਕਾ ਮਾਰਿਆ ਤਾਂ ਲਹੂ ਵਗਣ ਲੱਗਾ। ਸਾਵਰਕਰ ਮੁੜ ਬੋਲਿਆ, “ਮੈਂ ਮਤੇ ਦਾ ਵਿਰੋਧ ਕਰਦਾ ਹਾਂ।”
ਸਾਵਰਕਰ ਦੇ ਦੋਸਤ ਆਚਾਰੀਆ ਨੇ ਪਾਮਰ ਨੂੰ ਸੋਟੀ ਕੱਢ ਮਾਰੀ। ਸੁਰਿੰਦਨਾਥ ਬੈਨਰਜੀ ਨੇ ਕਿਹਾ ਕਿ ਸਾਵਰਕਰ ਨੂੰ ਮਤੇ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ, ਉਸ ‘ਤੇ ਹਮਲਾ ਕਰਨਾ ਘਿਨੌਣੀ ਹਰਕਤ ਹੈ। ਐਨੇ ਨੂੰ ਪੁਲਿਸ ਆ ਗਈ ਤੇ ਮੀਟਿੰਗ ਬਰਖਾਸਤ ਕਰ ਦਿੱਤੀ। ਸਾਵਰਕਰ ਨੇ ਅਖਬਾਰ ‘ਟਾਈਮਜ਼’ ਨੂੰ ਖਤ ਲਿਖਿਆ, ਜੋ 6 ਜੁਲਾਈ 1909 ਨੂੰ ਛਪਿਆ। ਖਤ ਵਿਚ ਕਿਹਾ, “ਮੁਕੱਦਮਾ ਅਜੇ ਕਚਹਿਰੀ ਵਿਚ ਹੈ, ਇਸ ਨੂੰ ਲੋਕਾਂ ਵਿਚ ਵਿਚਾਰਨਾ ਅਤੇ ‘ਜੁਰਮ’ ਤੇ ‘ਜੁਰਮੀ’ ਜਿਹੇ ਸ਼ਬਦਾਂ ਦੀ ਵਰਤੋਂ ਅਦਾਲਤ ਦੀ ਤੌਹੀਨ ਹੈ।”
ਕਰਜ਼ਨ ਵਾਇਲੀ ਦੇ ਕਤਲ ਵੇਲੇ ਢੀਂਗਰੇ ਦਾ ਵੱਡਾ ਭਾਈ ਭਜਨ ਲਾਲ ਢੀਂਗਰਾ ਲੰਡਨ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ। ਕਤਲ ਤੋਂ ਚਾਰ ਦਿਨ ਪਿਛੋਂ ਢੀਂਗਰੇ ਦੀ ਕਾਰਵਾਈ ਨੂੰ ਭੰਡਣ ਲਈ ਜਨਤਕ ਮੀਟਿੰਗ ਹੋਈ, ਜਿਸ ਵਿਚ ਉਸ ਦੇ ਭਰਾ ਨੇ ਹਿੱਸਾ ਲਿਆ। ਮਦਨ ਲਾਲ ਨੂੰ ਬ੍ਰਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਸੀ। ਉਸ ਦਾ ਭਾਈ ਉਸ ਨੂੰ ਮਿਲਣ ਗਿਆ, ਉਸ ਨੇ ਮਿਲਣੋ ਨਾਂਹ ਕਰ ਦਿੱਤੀ। ਢੀਂਗਰੇ ਦੀ ਫਾਂਸੀ ਤੋਂ ਛੇਤੀ ਬਾਅਦ ਉਸ ਦੇ ਭਰਾ ਨੇ ਆਪਣੇ ਨਾਂ ਨਾਲ ‘ਢੀਂਗਰਾ’ ਲਿਖਣਾ ਬੰਦ ਕਰ ਦਿੱਤਾ। ਸਾਵਰਕਰ ਵੀ ਢੀਂਗਰੇ ਨੂੰ ਮਿਲਣ ਗਿਆ ਤੇ ਉਸ ਨੇ ਕਿਹਾ, ‘ਮੈਂ ਤੇਰੇ ਦਰਸ਼ਨ ਕਰਨ ਆਇਆਂ।’ ਇਕ ਦੂਜੇ ਨੂੰ ਦੇਖ ਕੇ ਦੋਵੋਂ ਬਹੁਤ ਖੁਸ਼ ਹੋਏ।
ਹਮਦਰਦੀ: ਮਦਨ ਲਾਲ ਦੀ ਬੇਖੌਫ ਵਤਨਪ੍ਰਸਤੀ ਨੂੰ ਦੇਖ ਕੇ ਕੁਝ ਗੋਰਿਆਂ ਨੇ ਹਮਦਰਦੀ ਦਿਖਾਈ ਤੇ ਉਸ ‘ਤੇ ਰਹਿਮ ਕਰਨ ਦੀ ਮੰਗ ਉਠਾਈ। ਇਨ੍ਹਾਂ ਵਿਚੋਂ ਇਕ ‘ਰੀਵਿਊ ਔਫ ਰੀਵਿਊਜ਼’ ਦਾ ਸੰਪਾਦਕ ਡਵਲਯੂ. ਟੀ. ਸਟਿੱਡ ਸੀ, ਜੋ ਸਾਵਰਕਰ ਦਾ ਹਮਾਇਤੀ ਅਤੇ ਹਿੰਦੋਸਤਾਨ ਦੀ ਆਜ਼ਾਦੀ ਦੀ ਹਾਮੀ ਭਰਦਾ ਸੀ। ਉਸ ਨੇ 25 ਜੁਲਾਈ 1909 ਦੇ ‘ਆਬਜਰਵਰ’ ਅਖਬਾਰ ਵਿਚ ਲਿਖਿਆ ਕਿ ਢੀਂਗਰੇ ਦੀ ਫਾਂਸੀ ਉਮਰ ਕੈਦ ਵਿਚ ਬਦਲ ਦੇਣੀ ਚਾਹੀਦੀ ਹੈ, ਕਿਉਂਕਿ ਉਸ ਨੇ ਇਹ ਕਤਲ ਗੁੱਸੇ ਦੀ ਬੇਹੋਸ਼ੀ ਵਿਚ ਕੀਤਾ ਹੈ। ‘ਈਵਨਿੰਗ ਪੋਸਟ’ ਲੰਡਨ ਨੇ ਉਸ ਦੇ ਵਿਚਾਰਾਂ ਦੀ ਹਾਮੀ ਭਰੀ। ਇਨ੍ਹਾਂ ਵਿਚਾਰਾਂ ਦੇ ਹੁੰਦਿਆਂ ਬੰਬਈ ਤੋਂ ਛਪਦੇ ਗੁਜਰਾਤੀ ਦੇ ਅਖਬਾਰ ‘ਪਾਰਸੀ’ ਦਾ ਸੰਪਾਦਕ ਜੇ. ਐਸ਼ ਮਾਸਟਰ ਇੰਡੀਆ ਦੇ ਸਕੱਤਰ ਮੋਰਲੇ ਨੂੰ ਮਿਲਿਆ ਤੇ ਅਰਜ਼ ਕੀਤੀ ਕਿ ਸਸਕਾਰ ਲਈ ਢੀਂਗਰੇ ਦੀ ਦੇਹ ਇੰਡੀਆ ਭੇਜੀ ਜਾਵੇ ਤਾਂ ਕਿ ਉਸ ਦੀ ਆਖਰੀ ਇੱਛਾ ਪੂਰੀ ਕੀਤੀ ਜਾ ਸਕੇ। ਸੈਕਟਰੀ ਦੀ ਕੌਂਸਲ ਦੇ ਬਹੁਤੇ ਮੈਂਬਰ ਢੀਂਗਰੇ ਦੀ ਫਾਂਸੀ ਉਮਰ ਕੈਦ ਵਿਚ ਬਦਲਣ ਦੇ ਹੱਕ ਵਿਚ ਸਨ ਅਤੇ ਮੰਤਰੀ ਮੰਡਲ ਦੇ ਕੁਝ ਮੈਂਬਰ ਵੀ ਇਹੋ ਚਾਹੁੰਦੇ ਸਨ, ਪਰ ਮੌਰਲੇ ਇਸ ਗੱਲ ‘ਤੇ ਬਜ਼ਿਦ ਸੀ ਕਿ ਇਕ ਕਾਤਲ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ। ਇੰਗਲੈਂਡ ਦੇ ਬਾਦਸ਼ਾਹ ਐਡਵਰਡ-7 ਨੇ ਸਕੱਤਰ ਨੂੰ 17 ਅਗਸਤ 1909 ਵਾਲੇ ਦਿਨ ਖਤ ਲਿਖ ਕੇ ਕਿਹਾ ਕਿ ਕਿਸੇ ਖਾਸ ਮਕਸਦ ਤੋਂ ਬਿਨਾ ਹਿੰਦੋਸਤਾਨੀਆਂ ਨੂੰ ਇੰਗਲੈਂਡ ਆਉਣ ਤੋਂ ਰੋਕਿਆ ਜਾਵੇ। ਵਿਦਿਆਰਥੀ ਏਥੇ ਆ ਕੇ ਰਾਜਧ੍ਰੋਹ ਸਿੱਖ ਕੇ ਵਾਪਸ ਜਾ ਕੇ ਜਨਤਾ ਨੂੰ ਉਕਸਾਉਂਦੇ ਹਨ।
ਫਾਂਸੀ ਦਾ ਦਿਨ: ਫਾਂਸੀ ਦੇਣ ਲਈ ਮਦਨ ਲਾਲ ਢੀਂਗਰਾ ਨੂੰ ਬ੍ਰਿਕਸਟਨ ਜੇਲ੍ਹ ਤੋਂ ਪੈਂਟਨਵਿਲ ਜੇਲ੍ਹ ਵਿਚ ਬਦਲ ਦਿੱਤਾ। ਢੀਂਗਰਾ ਦੇ ਦੋਸਤਾਂ ਨੇ ਉਸ ਨੂੰ ਆਖਰੀ ਵਾਰ ਮਿਲਣਾ ਚਾਹਿਆ। ਸਾਵਰਕਰ ਦੀ ਬੇਨਤੀ ‘ਤੇ ਵਕੀਲ ਜੇ. ਐਸ਼ ਮਾਸਟਰ ਨੇ ਮਿਲਣੀ ਲਈ ਅਰਜ਼ੀ ਭਰ ਕੇ ਲੰਡਨ ਦੇ ਸ਼ੈਰਿਫ ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ। ਦੋਹਾਂ ਥਾਂਵਾਂ ਤੋਂ ਜਵਾਬ ਮਿਲ ਗਿਆ। ਢੀਂਗਰੇ ਨੂੰ ਪਤਾ ਸੀ ਕਿ ਉਸ ਨੂੰ ਦੋਸਤਾਂ ਨਾਲ ਮਿਲਣ ਨਹੀਂ ਦਿੱਤਾ ਜਾਵੇਗਾ। ਉਹ ਮੌਤ ਦੇ ਜਬਾੜ੍ਹੇ ਵਿਚ ਆਇਆ ਹੋਇਆ ਵੀ ਸ਼ਾਂਤ ਅਤੇ ਟਿਕਾਓ ਵਿਚ ਰਿਹਾ। ਫਾਂਸੀ ਦੇ ਦਿਨ ਤੋਂ ਪਹਿਲੀ ਰਾਤ ਉਹ ਐਨੀ ਗੂੜ੍ਹੀ ਨੀਂਦੇ ਸੁੱਤਾ ਕਿ ਸਵੇਰ ਨੂੰ ਝੂਣ ਕੇ ਉਠਾਉਣਾ ਪਿਆ। ਉਸ ਨੇ ਸਵੇਰੇ ਕਾਇਆ ਸੁਆਰੀ ਅਤੇ ਰੱਜ ਕੇ ਬ੍ਰੈਕਫਾਸਟ ਕੀਤਾ। ਪੂਰੇ 9 ਵਜੇ ਫਾਂਸੀ ਦੇ ਤਖਤੇ ਵਲ ਅੰਤਿਮ ਯਾਤਰਾ ਅਰੰਭੀ। ਇਸਾਈ ਪਾਦਰੀ ਹਡਸਨ ਅੰਤਿਮ ਅਰਦਾਸ ਲਈ ਨਾਲ ਹੋ ਲਿਆ। ਢੀਂਗਰੇ ਨੇ ਕਿਹਾ ਕਿ ਮੈਂ ਹਿੰਦੂ ਹਾਂ, ਮੈਨੂੰ ਤੇਰੀ ਪ੍ਰਾਰਥਨਾ ਦੀ ਲੋੜ ਨਹੀਂ। ਲੰਡਨ ਦੇ ਸਹਾਇਕ ਸ਼ੈਰਿਫ ਨੇ ਜੇਲ੍ਹ ਦੇ ਡਿਪਟੀ ਗਵਰਨਰ ਦੀ ਹਾਜ਼ਰੀ ਵਿਚ ਮੌਤ ਦਾ ਫੁਰਮਾਨ ਪੜ੍ਹਿਆ ਤੇ ਉਸ ਦੀ ਅੰਤਿਮ ਇਛਾ ਪੁੱਛੀ। ਢੀਂਗਰਾ ਬਿਨਾ ਉਤਰ ਦਿਤਿਆਂ ਸ਼ਾਂਤ ਚਿੱਤ ਫਾਂਸੀ ਦੇ ਰੱਸੇ ਵਲ ਵਧਦਾ ਗਿਆ। ਉਸ ਦਾ ਹੌਸਲਾ ਦੇਖ ਕੇ ਕੋਲ ਖੜ੍ਹੇ ਅਫਸਰ ਹੱਕੇ ਬੱਕੇ ਰਹਿ ਗਏ। ਫਾਂਸੀ ਦਾ ਹੁਕਮ ਦੇਣ ਵਾਲਾ ਅਫਸਰ, ਪੀਅਰਪੁਆਇੰਟ ਜੱਲਾਦ ਦੇ ਕੋਲ ਖੜ੍ਹਾ ਢੀਂਗਰੇ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਵਲ ਦੇਖ ਕੇ ਢੀਂਗਰਾ ਮੁਸਕਰਾਇਆ ਤੇ ਫਾਂਸੀ ਦੇ ਥੜ੍ਹੇ ਦੀਆਂ ਪੌੜੀਆਂ ਚੜ੍ਹ ਕੇ ਖੁਦ ਫੰਦਾ ਗੱਲ ਵਿਚ ਪਾ ਲਿਆ।
ਜੱਲਾਦ ਨੇ ਹੇਠੋਂ ਲੱਕੜ ਦਾ ਫੱਟਾ ਖਿੱਚ ਦਿੱਤਾ। ਢੀਂਗਰੇ ਦੀ ਦੇਹ 8 ਫੁੱਟ ਹੇਠਾਂ ਡਿਗ ਕੇ ਪ੍ਰਾਣ ਨਿਕਲਣ ਤਕ ਲਟਕਦੀ ਰਹੀ। ਦੇਹ ਨੂੰ ਹੇਠਾਂ ਲਾਹਿਆ ਤਾਂ ਉਸ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਸੀ। ਮਦਨ ਲਾਲ ਢੀਂਗਰਾ 17 ਅਗਸਤ 1909 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਦੀ ਅੰਤਿਮ ਇਛਾ ਸੀ ਕਿ ਹਿੰਦੂ ਸੰਸਕਾਰਾਂ ਹੇਠ ਚਿਖਾ ਨੂੰ ਅਗਨੀ ਭੇਟ ਕੀਤਾ ਜਾਵੇ, ਪਰ ਅਜਿਹਾ ਨਾ ਕੀਤਾ ਗਿਆ। ਉਸ ਦੀ ਦੇਹ ਕੱਫਣ ਵਿਚ ਬੰਦ ਕਰਕੇ ਜੇਲ੍ਹ ਅੰਦਰ ਦੱਬ ਦਿੱਤੀ ਗਈ।