ੴ ਤੋਂ ਜਪੁ ਤੀਕ (ਭਾਗ ਪਹਿਲਾ)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ḔਮੂਲਮੰਤਰḔ ਕਿਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਸਮਾਪਤ, ਇਹ ਅਜੋਕੇ ਕਰਮ-ਕਾਂਡੀ ਸਾਧਾਂ, ਸੰਤਾਂ ਦੀ ਨਿਗੂਣੀ ਬਹਿਸ ਹੈ। ਜਦੋਂ ਉਹ ਆਪਣੇ ਸ਼ਰਧਾਲੂਆਂ ਨੂੰ ਮੂਲਮੰਤਰ ਜਪਣ ਦੇ ਲਾਭ ਦੱਸਦੇ ਹਨ ਤਾਂ ਸ਼ਰਧਾਲੂ ਉਤਸੁਕਤਾ ਨਾਲ ਪੁੱਛਦੇ ਹਨ ਕਿ ਸੰਤ ਜੀ ਮੂਲਮੰਤਰ ਕਿੱਥੇ ਖਤਮ ਹੁੰਦਾ ਹੈ ਤੇ ਜਾਪ ਕਿਥੋਂ ਤੀਕ ਕਰੀਏ? ਤਾਂ ਇਹ ਸੰਤ ਮਨਮਰਜੀ ਨਾਲ ਮੂਲਮੰਤਰ ਦੀ ਹੱਦ ਨਿਸ਼ਚਿਤ ਕਰਦੇ ਹਨ ਤੇ ਇਸ ਨੂੰ ਆਪਣੇ ਡੇਰੇ ਦੀ ਪ੍ਰਥਾ ਬਣਾ ਲੈਂਦੇ ਹਨ। ਸ਼ਰਧਾਵਾਨ ਸਿੱਖ ਸੰਗਤ ਫਿਰ ਇਸ ਬਾਰੇ ਬਹਿਸਦੀ ਰਹਿੰਦੀ ਹੈ। ਨਿਰਮੂਲ ਗੱਲਾਂ ਵਿਚ ਪੈ ਕੇ ਉਹ ਇਹ ਵੀ ਭੁੱਲ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਇਸ ਬਾਣੀ ਦੇ ਅਰਥ ਕੀ ਹਨ ਤੇ ਉਨ੍ਹਾਂ ਦਾ ਇਸ ਨੂੰ ਰਚਣ ਦਾ ਮਨੋਰਥ ਕੀ ਸੀ?

ਭਾਈ ਮਿਹਰਬਾਨ ਦੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਨੇ ਜਪੁਜੀ ਸਾਹਿਬ ਦੀ ਸਿਰਜਣਾ ਕਰਨ ਵੇਲੇ ੴ ਤੋਂ ਗੁਰ ਪ੍ਰਸਾਦਿ ਤੀਕ ਦੀ ਇਬਾਰਤ ਲਿਖ ਕੇ ਤੇ ਇਸ ਪਿੱਛੇ ḔਜਪੁḔ ਸ਼ਬਦ ਲਾ ਕੇ ਭਾਈ ਲਹਿਣਾ ਨੂੰ ਦਿੱਤੀ। ਉਨ੍ਹਾਂ ਕਿਹਾ ਸੀ ਕਿ ਇਹ ਸਿਰਜਣਹਾਰ ਦੀ ਪ੍ਰਸ਼ੰਸਾ ਹੈ। ਇਸ ਉਪਰੰਤ ਉਨ੍ਹਾਂ ਨੇ ਇਸ ਵਿਚ ਇਕ ਸਲੋਕ ਜੋੜ ਕੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਪੋਥੀਆਂ ਵਿਚੋਂ ਇਸ ਮੇਲ ਦੀਆਂ ਤੁਕਾਂ ਛਾਂਟ ਕੇ ਕਰਤਾਰ ਦੀ ਮਹਿਮਾ ਵਾਲੀ ਬਾਣੀ ਤਿਆਰ ਕਰਨੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦੱਸੇ ਅਨੁਸਾਰ, ਤੇ ਸਮੇਂ ਸਮੇਂ ਤੇ ਉਨ੍ਹਾਂ ਦੀ ਪ੍ਰਵਾਨਗੀ ਨਾਲ ਭਾਈ ਲਹਿਣਾ ਨੇ ਜਪੁਜੀ ਸਾਹਿਬ ਦੀ ਬਾਣੀ ਸੰਪਾਦਿਤ ਕੀਤੀ।
ੴ ਤੋਂ ਗੁਰ ਪ੍ਰਸਾਦਿ ਤੀਕ ਦੀ ਇਬਾਰਤ ਨੂੰ ਸਿੱਖੀ ਦਾ ḔਮੂਲਮੰਤਰḔ ਕਿਹਾ ਜਾਂਦਾ ਹੈ ਤੇ ਸ਼ਬਦ ḔਜਪੁḔ ਇਸ ਦੇ ਵਿਚਾਰਨ ਲਈ ਵਰਤਿਆ ਗਿਆ ਹੈ। ਗੁਰੂ ਸਾਹਿਬ ਕਿਸੇ ਪੂਜਾ ਪਾਠ ਦੇ ਹਾਮੀ ਨਹੀਂ ਸਨ ਤੇ ਮੰਤਰ ਜਾਪ ਦੇ ਕੱਟੜ ਵਿਰੋਧੀ ਸਨ ਪਰ ਫਿਰ ਵੀ ਉਨ੍ਹਾਂ ਨੇ ਇਸ ਤੇਰਾਂ-ਸ਼ਬਦੀ ਬਾਣੀ ਨੂੰ ਜਪਣ ਲਈ ਕਿਹਾ। ਕਾਰਨ ਇਹ ਸੀ ਕਿ ਉਹ ਅਕਸਰ ਆਪਣੀ ਗੱਲ ਨੂੰ ਵਿਅੰਗਾਤਮਕ ਢੰਗ ਨਾਲ ਬਿਆਨਦੇ ਸਨ ਤਾਂ ਜੋ ਉਹ ਲੋਕਾਂ ਨੂੰ ਪੁਜਾਰੀਵਾਦੀ ਪ੍ਰਥਾਵਾਂ ਦਾ ਢੋਂਗ ਸਮਝਾ ਕੇ ਸੱਚ ਦੀ ਸੇਧ ਦੇ ਸਕਣ। ਉਨ੍ਹਾਂ ਦਾ ਮੰਤਵ ਸੀ ਕਿ ਉਸ ਵੇਲੇ ਦੇ ਵਹਿਮੀ ਭਰਮੀ, ਨਾਥ-ਪ੍ਰਥੀ, ਪ੍ਰੋਹਿਤਵਾਦੀ ਤੇ ਕਈ ਹੋਰ ਮੰਤਰਜਾਪੀ ਲੋਕਾਂ ਨੂੰ ਝੰਜੋੜ ਕੇ ਦੱਸਣਾ ਸੀ ਕਿ ਮੂਰਖੋ ਜੇ ਕੋਈ ਮੰਤਰ ਜਪਣਾ ਹੀ ਹੈ ਤਾਂ ਸਭ ਮੰਤਰਾਂ ਦਾ ਸਿਰਾ ਇਹ ਮੰਤਰ ਜਪੋ ਤਾਂ ਜੋ ਤੁਹਾਡੀ ਅਕਲ ਦੇ ਬੂਹੇ ਖੁਲ੍ਹਣ। ਉਨ੍ਹਾਂ ਦਾ ਉਦੇਸ਼ ਇਸ ਦਾ ਪੂਜਾ-ਪਾਠੀ ਜਾਂ ਮੰਤਰ-ਤੰਤਰੀ ਜਾਪ ਕਰਵਾ ਕੇ ਕੋਈ ਗੈਬੀ ਲਾਭ ਲੈਣਾ-ਦੇਣਾ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਇਸ ਵਿਚ ਕੋਈ ਗੈਬੀ ਗੱਲ ਲਿਖੀ ਹੀ ਨਹੀਂ। ਇਹ ਤਾਂ ਜੁਗਾਂ ਜੁਗਾਂਤਰਾਂ ਤੋਂ ਚਲੀ ਆਈ ਬ੍ਰਹਿਮੰਡ ਅੜਾਉਣੀ (ਰਦਿਦਲe) ਨੂੰ ਵਿਧੀਵਤ ਭਾਵ ਵਿਗਿਆਨਕ ਢੰਗ ਨਾਲ ਹੱਲ ਕਰਨ ਦੀ ਉਨ੍ਹਾਂ ਦੀ ਪੁਰਜੋਰ ਤਾਕੀਦ ਸੀ। ਇਸ ਦੇ ਗਿਆਨ ਰਾਹੀਂ ਉਹ ਲੋਕਾਂ ਦੀ ਸਦੀਆਂ ਤੋਂ ਖੜੋਤੀ ਸੋਚ ਨੂੰ ਵਿਗਿਆਨ-ਪੱਖੀ ਹਲੂਣਾ ਦੇਣਾ ਚਾਹੁੰਦੇ ਸਨ। ਇਹ ਗੱਲ ਵੱਖਰੀ ਹੈ ਕਿ ਇਹ ਵਿਚਾਰ ਉਨ੍ਹਾਂ ਦੇ ਸਿੱਖ ਸ਼ਰਧਾਲੂਆਂ ਦੇ ਸਿਰਾਂ ਉਤੋਂ ਦੀ ਨਿਕਲ ਗਿਆ ਤੇ ਉਨ੍ਹਾਂ ਨੇ ਇਸ ਨੂੰ ਵੀ ਕਰਮ ਕਾਂਡੀ ਰੰਗਤ ਦੇ ਦਿੱਤੀ।
ਇਸ ਲਈ ਅਜੋਕੇ ਸਮੇਂ ਦੇ ਡੇਰੇਵਾਦੀਆਂ ਤੇ ਸਿੱਖ ਧੜ੍ਹਿਆਂ ਦੀ ਇਹ ਬਹਿਸ ਕਿ ਮੂਲਮੰਤਰ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦਾ ਹੈ, ਇਸ ਬਾਣੀ ਨੂੰ ਇਕ ਮੰਤਰ ਵਜੋਂ ਵਰਤਣ ਦੀ ਹੋੜ ਦਾ ਹੀ ਸਿੱਟਾ ਹੈ।
ਇਹ ਬੇਲੋੜੀ ਬਹਿਸ ਕਰਮ-ਕਾਂਡੀ ਸੋਚ ਤੋਂ ਉਭਰੀ ਤੇ ਗੋਲਕ ਦੀ ਲਾਲਸਾ ਦੁਆਲੇ ਪਲ ਰਹੀ ਹੈ। ਇਸ ਦਾ ਸਭ ਤੋਂ ਵੱਧ ਹਾਸੋਹੀਣਾ ਪੱਖ ਇਹ ਹੈ ਕਿ ਗੁਰੂ ਸਾਹਿਬ ਨੇ ਆਪਣੀ ਇਸ ਧਾਰਨਾ ਲਈ ਮੂਲਮੰਤਰ ਨਾਂ ਦਾ ਸ਼ਬਦ ਵਰਤਿਆ ਹੀ ਨਹੀਂ। ਇਹ ਤਾਂ ਸਿੱਖੀ ਦੇ ਬੁਨਿਆਦੀ ਸਿਧਾਂਤ ਦੀ ਵਿਆਖਿਆ ਕਰਦੇ ੴ ਸਮੇਤ ਜਪੁਜੀ ਦੇ ਮੁਢਲੇ ਸ਼ਬਦ-ਕਥਨ ਨੂੰ ਸਿੱਖ ਪੰਡਿਤਾਂ ਦਾ ਆਪੂੰ ਦਿੱਤਾ ਨਾਂ ਹੈ। ਇਸ ਦੀ ਬਣਤਰ ਵਿਚ ਕ੍ਰਿਆਵਾਚਕ ਸ਼ਬਦਾਂ ਦਾ ਅਭਾਵ ਇਸ ਨੂੰ ਕਿਸੇ ਮੰਤਰ ਦਾ ਮੁਹਾਂਦਰਾ ਤਾਂ ਦਿੰਦਾ ਹੈ, ਪਰ ਇਸ ਵਿਚ ਮੰਗ-ਭਾਵੀ ਤੇ ਸ਼ਰਧਾਮਈ ਸ਼ਬਦਾਂ ਦੀ ਅਣਹੋਂਦ ਦੱਸਦੀ ਹੈ ਕਿ ਇਹ ਕਿਸੇ ਨੂੰ ਪੂਜਣ-ਪਸੀਜਣ ਲਈ ਨਹੀਂ ਲਿਖਿਆ ਗਿਆ। ਸ਼ਬਦ ਜਪੁ ਦਾ ਸਿੱਧਾ ਸਾਦਾ ਅਰਥ ਹੈ ਕਿ ਮੰਤਰ-ਕਲਮੇ ਜਪਣ ਵਾਲਿਓ ਇਸ ਇਬਾਰਤ ਵਲ ਧਿਆਨ ਦਿਓ! ਇਹ ਸ਼ਬਦ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਮੰਤਰਾਂ ਵਾਂਗ ਜਾਪ ਕਰਨ ਦੀ ਥਾਂ ਗਹੁ ਨਾਲ ਪੜ੍ਹਨ ਤੇ ਸਮਝਣ ਲਈ ਚੌਕੰਨਾ ਕਰਦਾ ਹੈ। ਮੂਲਮੰਤਰ ਦਾ ਤੋਤਾ-ਜਾਪ ਜਾਂ ਮਾਲਾ-ਜਾਪ ਕਰਨਾ ਇਕ ਕਰਮਕਾਂਡੀ ਰਸਮ ਹੈ, ਜੋ ਗੁਰੂ ਨਾਨਕ ਦੀ ਸੋਚ ਦੇ ਉਲਟ ਹੈ। Ḕਇਕ ਦੂ ਜੀਭੌ ਲਖ ਹੋਵਹਿ ਲਖ ਹੌਵਹਿ ਲਖ ਵੀਸḔ (ਪਾਉੜੀ 32) ਵਿਚ ਗੁਰੂ ਸਾਹਿਬ ਨੇ ਇਹੀ ਦੱਸਿਆ ਹੈ। ਜੇ ਕੋਈ ਜਪਣਾ ਹੀ ਚਾਹੇ, ਫਿਰ ਭਾਵੇਂ Ḕਗੁਰ ਪ੍ਰਸਾਦਿḔ ਤੀਕ ਜਪੇ ਭਾਵੇਂ Ḕਹੋਸੀ ਭੀ ਸਚੁḔ ਤੀਕ, ਹੈ ਤਾਂ ਕਰਮ-ਕਾਂਡ ਹੀ!
ਸਿੱਖੀ ਦੇ ਅਜੋਕੇ ਮਹਾਤਮਾ ਮੂਲਮੰਤਰ ਤੇ ਹੋਰ ਬਾਣੀਆਂ ਦਾ ਜਾਪ ਇਹ ਕਹਿ ਕੇ ਕਰਵਾਉਂਦੇ ਹਨ ਕਿ ਜਪਣ ਵਾਲਿਆਂ ਦੀਆਂ ਸਭ ਮੁਰਾਦਾਂ ਪੂਰੀਆਂ ਹੋਣਗੀਆਂ। ਉਨ੍ਹਾਂ ਨੂੰ ਧਨ ਮਿਲੇਗਾ, ਸੁਖ ਮਿਲੇਗਾ, ਸਿਹਤ ਮਿਲੇਗੀ, ਚੁਰਾਸੀ ਲਖ ਜੂਨਾਂ ਵਿਚ ਪੈਣ ਤੋਂ ਮੁਕਤੀ ਮਿਲੇਗੀ ਤੇ ਪਰਮਾਤਮਾ ਦੇ ਦਰਸ਼ਨ ਹੋਣਗੇ; ਪਰ ਧਿਆਨ ਨਾਲ ਪੜ੍ਹਿਆਂ ਪਤਾ ਲਗਦਾ ਹੈ ਕਿ ਇਸ ਵਿਚ ਪਰਮਾਤਮਾ ਦਾ ਤਾਂ ਕੋਈ ਜ਼ਿਕਰ ਹੀ ਨਹੀਂ, ਤੇ ਨਾ ਹੀ ਕੋਈ ਵਾਅਦਾ-ਪੂਰਤੀ ਦਾ ਸੰਕੇਤ ਹੈ। ਹਾਂ ਕਰਤਾ ਪੁਰਖੁ ਦਾ ਜ਼ਿਕਰ ਹੈ, ਪਰ ਇਹ ਕਰਤਾ ਪੁਰਖੁ ਵੀ ਓਦਾਂ ਦਾ ਨਹੀਂ, ਜਿੱਦਾਂ ਦਾ ਆਪੂੰ ਬਣੇ ਅਜੋਕੇ ਸਿੱਖ ਮਹਾਂਪੁਰਖ ਕਲਪਦੇ ਹਨ। ਗੁਰੂ ਨਾਨਕ ਦਾ ਕਰਤਾ ਪੁਰਖੁ ਕੋਈ ਦੇਖਣ-ਪਰਖਣ ਵਾਲੀ ਚੀਜ਼ ਨਹੀਂ ਸਗੋਂ ਅਜੂਨੀ ਹੈ। ਉਹ ਜੂਨ ਵਿਚ ਨਹੀਂ ਪੈਂਦਾ ਭਾਵ ਜੀਵਧਾਰੀ ਨਹੀਂ ਹੈ, ਨਿਰਜੀਵ ਹੈ। ਉਹ ਇਸਤਰੀ-ਪੁਰਖ ਦੇ ਭੇਦ ਤੋਂ ਉਪਰ ਹੈ, ਨਿਰਲਿੰਗ ਹੈ। ਜੀਵ ਅਵਸਥਾ ਤੋਂ ਉਤੇ ਹੋਣ ਕਰਕੇ ਉਹ ਹਾਥੀ, ਗਾਂ, ਸੱਪ, ਗਰੁੜ, ਬਿਰਖ ਤੇ ਭੈਂਸੇ ਜਿਹਾ ਵੀ ਨਹੀਂ, ਜਿਨ੍ਹਾਂ ਨੂੰ ਕਈ ਬਿਪਰਵਾਦੀ ਪੂਜਦੇ ਹਨ। ਵਿਗਿਆਨਕ ਸ਼ਬਦਾਵਲੀ ਵਿਚ ਇਸ ਦਾ ਮੋਟਾ ਅਰਥ ਇਹ ਹੋਇਆ ਕਿ ਉਹ ਅਜੈਵਿਕ (ਨੋਰਗਅਨਚਿ) ਹੈ, ਜੈਵਿਕ (ੋਰਗਅਨਚਿ) ਨਹੀਂ। ਇਹ ਗੁਣ ਵਿਚਾਰਿਆਂ ਸਮਝ ਪੈਂਦੀ ਹੈ ਕਿ ਉਸ ਦੇ ਹੱਥ ਪੈਰ, ਸਿਰ, ਦਿਮਾਗ ਆਦਿ ਕੁਝ ਵੀ ਨਹੀਂ ਤੇ ਉਹ ਸੋਚ ਵਿਹੀਨ ਹੈ। ਅਰਥਾਤ ਉਹ ਪਦਾਰਥ ਹੈ ਤੇ ਪਦਾਰਥ ਦਾ ਨਿਰਜਿੰਦ ਰੂਪ ਹੈ। ਜੇ ਉਹ ਇਹੋ ਜਿਹਾ ਹੈ ਤਾਂ ਨਾ ਪ੍ਰਗਟ ਹੋਵੇਗਾ ਤੇ ਨਾ ਕਿਸੇ ਪੂਜਾ-ਪਾਠੀ ਨੂੰ ਦਰਸ਼ਨ ਦੇਵੇਗਾ? ਇਸ ਤਰ੍ਹਾਂ ਕਰਤਾ ਪੁਰਖ ਦਾ ਅਜੂਨੀ ਹੋਣਾ ਹੀ ਪੁਜਾਰੀ ਵਰਗ ਦੇ ਸਭ ਦੈਵੀ ਸੰਕਲਪਾਂ ਦਾ ਖੰਡਨ ਹੈ। ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਸੀ। ਇਸੇ ਲਈ ਉਨ੍ਹਾਂ ਨੇ ਇੱਦਾਂ ਦੇ ਸਭ ਪ੍ਰਚਲਿਤ ਸੰਕਲਪਾਂ ਨੂੰ ਕੂੜ ਦੀ ਦੀਵਾਰ ਕਹਿ ਕੇ ਨਕਾਰਿਆ ਸੀ। ਉਨ੍ਹਾਂ ਨੇ ਰੱਬ ਆਦਿ ਸਭ ਕਥਿਤ ਨਾਂਵਾਂ ਨੂੰ ਝੁਠਲਾ ਕੇ ਬ੍ਰਹਿਮੰਡ ਦੇ ਮੂਲ ਤੱਤ ਦਾ Ḕਸਤਿ ਨਾਮੁḔ ਭਾਵ ਅਸਲ ਵਿਗਿਆਨਕ ਨਾਂ ਖੋਜਣ ਦੀ ਸਿੱਖਿਆ ਦਿੱਤੀ।
ਹੁਣ ਸਵਾਲ ਹੈ ਕਿ ਪਦਾਰਥ ਰੂਪੀ ਨਿਰਜਿੰਦ ਕਰਤਾ ਪੁਰਖ ਦੀ ਸਿਰਜਣ-ਕ੍ਰਿਆ ਕਿਸ ਤਰ੍ਹਾਂ ਦੀ ਹੋਵੇਗੀ? ਜਾਹਰ ਹੈ ਕਿ ਪਦਾਰਥੀ ਢੰਗ ਦੀ ਹੀ ਹੋਵੇਗੀ ਕਿਉਂਕਿ ਉਸ ਕੋਲ ਮਨੁੱਖਾਂ ਵਾਂਗ ਕੁਝ ਕਰਨ-ਘੜ੍ਹਨ ਨੂੰ ਤਾਂ ਹੈ ਨਹੀਂ; ਪਰ ਪਦਾਰਥੀ ਸਿਰਜਣ-ਕ੍ਰਿਆ 15ਵੀਂ ਸਦੀ ਦੇ ਗਿਆਨ ਮੁਤਾਬਕ ਸਮਝਣੀ ਔਖੀ ਸੀ। ਕਈਆਂ ਨੇ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਤੋਂ ਗੱਲ ਬਣੀ ਨਹੀਂ। ਗੁਰੂ ਸਾਹਿਬ ਨੇ ਇਸ ਬਾਰੇ ਕਿਹਾ, Ḕਕੇਤੇ ਕਹਿ ਕਹਿ ਉਠਿ ਉਠਿ ਜਾਹਿ॥Ḕ ਇਸ ਨੂੰ ਸਮਝਣ ਲਈ ਵਿਗਿਆਨ ਦੀ ਲੋੜ ਸੀ, ਜੋ ਉਸ ਵੇਲੇ ਵਿਕਸਿਤ ਨਹੀਂ ਸੀ ਹੋਇਆ। ਅੱਜ ਵਿਗਿਆਨ ਵਿਕਸਿਤ ਹੈ, ਪਰ ਬਹੁਤੇ ਅਜੋਕੇ ਸਿੱਖ ਵਿਦਵਾਨ, ਖਾਸ ਕਰਕੇ ਬਾਣੀ ਦੀ ਵਿਆਖਿਆ ਨਾਲ ਜੁੜੇ ਸੰਤ, ਗ੍ਰੰਥੀ ਤੇ ਪ੍ਰਚਾਰਕ ਇਸ ਤੋਂ ਕੋਰੇ ਹਨ। ਵਿਗਿਆਨਕ ਸਿਖਿਆ ਦੀ ਘਾਟ ਕਾਰਨ ਉਹ ਹਾਲੇ 15ਵੀਂ ਸਦੀ ਵਿਚ ਹੀ ਘੁੰਮ ਰਹੇ ਹਨ। ਵਿਗਿਆਨ ਵਿਵੇਕ ਦੇ ਤਾਂ ਉਹ ਉਂਜ ਵੀ ਸਖਤ ਵਿਰੋਧੀ ਹਨ, ਕਿਉਂਕਿ ਇਸ ਦੀ ਸੀਰਤ ਕੂੜ ਦੇ ਬੇਪਰਦੇ ਕਰਕੇ ਸੱਚ ਉਘਾੜਨ ਦੀ ਹੈ। ਜਿਨ੍ਹਾਂ ਵਿਦਵਾਨਾਂ ਕੋਲ ਬੀ. ਐਸਸੀ, ਐਮ. ਐਸਸੀ ਆਦਿ ਵਿਗਿਆਨ ਦੀਆਂ ਡਿਗਰੀਆਂ ਹਨ, ਉਹ ਵੀ ਇਸ ਨੂੰ ਸਮਝਣ ਤੋਂ ਅਸਮਰੱਥ ਹਨ, ਕਿਉਂਕਿ ਉਨ੍ਹਾਂ ਕੋਲ ਵਿਗਿਆਨਕ ਨਜ਼ਰੀਆ ਨਹੀਂ ਹੈ।
ਗੁਰੂ ਸਾਹਿਬ ਦੀ ਬਾਣੀ ਵਿਗਿਆਨ ਦੇ ਏਕੀਕਰਣ ‘ਤੇ ਟਿਕੀ ਹੈ, ਪਰ ਵਿਗਿਆਨੀਆਂ ਨੂੰ ਆਪਣੇ ਤੋਂ ਬਿਨਾ ਦੂਜੇ ਵਿਸ਼ੇ ਦਾ ਪਤਾ ਨਹੀਂ ਹੈ। ਬਹੁਤੇ ਵਿਗਿਆਨੀ ਤਾਂ ਸਿੱਖੀ ਨੂੰ ਧਰਮ ਸਮਝਦੇ ਹਨ ਤੇ ਸ਼ਰਧਾ ਭਾਵ ਕਾਰਨ ਇਸ ਬਾਰੇ ਸਵਾਲ ਕਰਨਾ ਵੀ ਅਣਉਚਿੱਤ ਸਮਝਦੇ ਹਨ। ਜਿੱਥੇ ਸਭ ਵਿਗਿਆਨੀ ਆਪਣੇ ਵਿਸ਼ੇ ਦੇ ਕੈਦੀ ਹੋਣ, ਉਥੇ ਵਿਗਿਆਨ ਦੇ ਏਕੀਕਰਣ ਦੀ ਗੱਲ ਸੰਭਵ ਹੀ ਨਹੀਂ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇ ਵਿਗਿਆਨਕ ਨਜ਼ਰੀਏ ਦਾ ਗਿਆਨ ਸਾਇੰਸ ਦੀ ਕਿਸੇ ਰਵਾਇਤੀ ਡਿਗਰੀ ਨਾਲ ਨਹੀਂ ਆਉਂਦਾ ਤੇ ਨਾ ਹੀ ਇਹ ਧਰਮ ਵਿਗਿਆਨ ਦੀ ਕਿਸੇ ਪੀਐਚ. ਡੀ. ਜਾਂ ਡੀ ਲਿਟ ਜਿਹੀ ਡਿਗਰੀ ਹਾਸਲ ਕਰਨ ਨਾਲ ਆਉਂਦਾ ਹੈ। ਜੇ ਇਨ੍ਹਾਂ ਡਿਗਰੀਆਂ ਦੇ ਧਾਰਕ ਆਮ ਸਮਝ ਤੇ ਸਰਬਪੱਖੀ ਵਿਗਿਆਨਕ ਅਧਿਐਨ ਤੋਂ ਕਟੇ ਹੋਣ ਤਾਂ ਇਹ ਸਭ ਮੁਹਾਰਤਾਂ ਦੇ ਬਾਵਜੂਦ ਸਿੱਖ ਮਤ ਦੇ ਗਿਆਨੀ ਨਹੀਂ ਹੋ ਸਕਦੇ।
ਇਸੇ ਲਈ ਅਜੋਕਾ ਸਿੱਖ ਯਕੀਨ ਨਾਲ ਮੰਨੀ ਜਾਂਦਾ ਹੈ ਕਿ ਕਰਤਾ ਪੁਰਖੁ ਨੇ ਸ੍ਰਿਸ਼ਟੀ ਦੀ ਸਿਰਜਣਾ ਆਪਣੇ ਹੱਥਾਂ ਨਾਲ ਜਾਂ ਬੋਲ ਕੇ ਜਾਂ ਕਿਸੇ ਸੁਘੜ ਸਕੀਮ ਨਾਲ ਕੀਤੀ ਹੈ, ਜਦੋਂ ਕਿ ਮੂਲਮੰਤਰ ਦਾ ਇਸ਼ਾਰਾ ਇਸ ਦੀ ਨਿਯਮਬੱਧ ਪਦਾਰਥਕ ਪੈਦਾਇਸ਼ ਵਲ ਹੈ। ਕਰਤਾ ਵਿਲੱਖਣ ਕ੍ਰਿਆ ਰਾਹੀਂ ਆਪਣੇ ਹੀ ਪੁਰਖੁ, ਭਾਵ ਪਦਾਰਥ ਰੂਪੀ ਸਰੀਰ ਤੋਂ ਸੰਸਾਰ ਉਤਪਤੀ ਕਰਦਾ ਹੈ। ਕਿਵੇਂ ਕਰਦਾ ਹੈ? ਇਸ ਸਵਾਲ ਨੂੰ ਗੁਰੂ ਸਾਹਿਬ ਖੋਜ ਹਵਾਲੇ ਕਰਦੇ ਹਨ ਤੇ ਖੋਜ ਦੀ ਵਿਗਿਆਨਕ ਵਿਧੀ ਵਜੋਂ ਸਿੱਖਾਂ ਨੂੰ Ḕੴ Ḕ ਦਾ ਗੁਰ ਦੱਸਦੇ ਹਨ।
ਹੁਣ ਤੀਕ ਦੀ ਖੋਜ ਸਿੱਧ ਕਰਦੀ ਹੈ ਕਿ ਬ੍ਰਹਿਮੰਡ ਦਾ ਸੰਗਠਨ ਵਿਅਕਤੀਗਤ ਪਲਾਨ ਜਾਂ ਦਖਲ ਨਾਲ ਨਹੀਂ ਸਗੋਂ ਗਹਿਰੀਆਂ ਪਦਾਰਥੀ ਪ੍ਰਕ੍ਰਿਆਵਾਂ ਨਾਲ ਹੋਇਆ ਹੈ। ਇਨ੍ਹਾਂ ਕ੍ਰਿਆਵਾਂ ਦਾ ਨਿਰੰਤਰਣ ਗਣਿਤ ਦੇ ਉਸ ਅਸੂਲ ਵਿਚ ਛੁਪਿਆ ਹੋਇਆ ਹੈ, ਜਿਸ ਨੇ ਸਭ ਤੱਤਾਂ ਦੀ ਇਕ ਤੋਂ ਅੱਠ ਤੀਕ ਇਕ ਇਕ ਸੰਯੋਜਕ-ਸ਼ਕਤੀ (ਵਅਲeਨਚੇ) ਨਿਰਧਾਰਤ ਕੀਤੀ ਹੋਈ ਹੈ। ਜਿਸ ਪ੍ਰਕਿਆ ਨਾਲ ਦੁੱਧ ਤੋਂ ਦਹੀਂ ਤੇ ਕੂੜੇ ਤੋਂ ਕੀੜਾ ਬਣਦਾ ਹੈ, ਉਸੇ ਅਨੁਸਾਰ ਮਾਯਾਵਤ ਸੰਸਾਰ ਦੀ ਉਤਪਤੀ ਹੋਈ ਹੈ। ਖੋਜ ਇਹ ਵੀ ਦੱਸਦੀ ਹੈ ਕਿ ਅਕਾਲ ਪੁਰਖੁ ਦੀ ਜਿਵਾਣੂੰ ਵਰਕਸ਼ਾਪ ਤਾਂ ਹੁੰਦੀ ਹੀ ਗਲੀਆਂ ਸੜੀਆਂ, ਗੰਦੀਆਂ ਤੇ ਬਦਬੂਦਾਰ ਥਾਂਵਾਂ ‘ਤੇ ਹੈ ਜਿੱਥੇ ਮੱਛਰ, ਮੱਖੀ ਆਦਿ ਸਭ ਕੀਟ ਪਤੰਗਿਆਂ ਦਾ ਨਿਰਮਾਣ ਹੁੰਦਾ ਹੈ। ਹੋਰ ਤਾਂ ਹੋਰ, ਮਨੁੱਖ ਵੀ ਅਜਿਹੇ ਗਰਭਾਸ਼ਿਆਂ ਵਿਚ ਹੀ ਪਲਦਾ ਹੈ, ਜਿਨ੍ਹਾਂ ਨੂੰ ਅਜੋਕਾ ਬਿਪਰਨ-ਰੀਤੀ ਸਿੱਖ ਪੁਜਾਰੀ ਗੰਦਾ ਤੇ ਭਿੱਟਣਯੋਗ ਮੰਨਦਾ ਹੈ। ਕੇਹੀ ਵਿਡੰਬਨਾ ਹੈ ਕਿ ਕਰਤਾ ਪੁਰਖੁ ਦੀ ਜੈਵਾਣਿਕ ਸਾਜ-ਗਾਹ ਸਕ੍ਰਿਅ ਹੀ ਅਜਿਹੀਆਂ ਥਾਂਵਾਂ ‘ਤੇ ਹੈ, ਜਿਨ੍ਹਾਂ ਵਲ ਉਜਲ-ਪੋਸੀ ਸਿੱਖ, ਸੰਤ ਤੇ ਪ੍ਰਚਾਰਕ ਮੂੰਹ ਕਰ ਕੇ ਵੀ ਨਾ ਦੇਖਣ। ਵਿਗਿਆਨਕ ਸਮਝ ਤੋਂ ਬਿਨਾ ਕਰਤੇ ਦੀ ਇਹ ਕ੍ਰਿਆ ਪੱਲੇ ਨਹੀਂ ਪੈ ਸਕਦੀ ਭਾਵੇਂ ਗਿਆਨੀ ਕਿੰਨੇ ਹੀ ਜਪ ਤਪ ਕਿਉਂ ਨਾ ਕਰ ਲੈਣ।
(ਚਲਦਾ)