ਲੋਕਾਂ ਦਾ ਧਿਆਨ ਭਟਕਾਉਣ ਵਾਲਾ ‘ਫਾਰਮੂਲਾ’, ਰੌਲੇ-ਗੌਲੇ ਵਿਚ ਹੀ ਨਾਕਾਮੀਆਂ ਦਬਾ ਰਹੇ।
ਵੱਖੋ ਵੱਖ ਰੰਗਾਂ ਦੀ ਮਹੱਤਤਾ ਨਕਾਰ ਕੇ ਤੇ ਮਨਭਾਉਂਦੇ ‘ਇੱਕੋ ਰੰਗ’ ਤਾਂਈਂ ਹੀ ਸਜਾ ਰਹੇ।
ਪਾਟੋ-ਧਾੜ ਵਾਲੇ ਬੀਜ ਬੀਜਦੇ ਨੇ ਦਿਲਾਂ ਵਿਚ; ਪਿਆਰ, ਇਤਫਾਕ, ਸਾਂਝ ਦੇਸ਼ ‘ਚੋਂ ਭਜਾ ਰਹੇ।
ਰੱਖਦੇ ‘ਫਰਕ’ ਇੱਕੋ ਅੱਖ ਨਾਲ ਦੇਖਦੇ ਨਾ, ਨੱਕ ਨਾਲ ਚਣੇ ‘ਗਿਣ-ਮਿੱਥ’ ਕੇ ਚਬਾ ਰਹੇ।
ਥੱਲੇ ਵੱਲ ਜਾ ਰਿਹਾ ‘ਗ੍ਰਾਫ’ ਹਰ ਪੱਖ ਤੋਂ ਹੀ, ਸ਼ਾਂਤੀ ਨੂੰ ਅੱਗ ਲਾ ਕੇ ਤਲਖੀ ਵਧਾ ਰਹੇ।
ਰੋਮ ਵਿਚ ਇੱਕ ਨੀਰੋ ਬੰਸਰੀ ਵਜਾਉਂਦਾ ਸੀਗਾ, ਦੇਖੋ ਹੁਣ ਦੇਸ਼ ਵਿਚ ‘ਦੋ ਜਣੇ’ ਵਜਾ ਰਹੇ!