ਸੋਨੀਆ ਤੇ ਮਨਮੋਹਨ ਸ਼ਕਤੀਸ਼ਾਲੀ ਲੋਕਾਂ ਵਿਚ ਸ਼ੁਮਾਰ

ਵਾਸ਼ਿੰਗਟਨ: ਧਰਤੀ ਦੇ 500 ਸਭ ਤੋਂ ਵੱਧ ਤਾਕਤਵਰ ਲੋਕਾਂ ਵਿਚ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਣੇ 16 ਭਾਰਤੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਨਾਮੀ ਰਸਾਲੇ ‘ਫੌਰਨ ਪਾਲਿਸੀ’ ਵੱਲੋਂ ਜਾਰੀ ਸੂਚੀ ਵਿਚ ਵਿੱਤ ਮੰਤਰੀ ਪੀæ ਚਿਦੰਬਰਮ, ਰੱਖਿਆ ਮੰਤਰੀ ਏæਕੇ ਐਂਟਨੀ ਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੇ ਨਾਂ ਵੀ ਸ਼ਾਮਲ ਹੈ।
ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿਚ ਅਧਿਆਤਮਕ ਆਗੂ ਬਾਬਾ ਰਾਮਦੇਵ ਤੇ ਸ੍ਰੀ ਸ੍ਰੀ ਰਵੀਸ਼ੰਕਰ ਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਵੀ ਸ਼ਾਮਲ ਹਨ। ਇਸ ਸੂਚੀ ਵਿਚ ਭਾਰਤ ਦੀ ਖੁਫ਼ੀਆ ਏਜੰਸੀ ਰਾਅ ਦੇ ਮੁਖੀ ਅਲੋਕ ਜੋਸ਼ੀ ਤੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਵੀ ਸ਼ਾਮਲ ਹਨ। ਦੋ ਚੋਟੀ ਦੇ ਭਾਰਤੀ ਸਨਅਤਕਾਰਾਂ ਰਿਲਾਇੰਸ ਗਰੁੱਪ ਦੇ ਮੁਖੀ ਮੁਕੇਸ਼ ਅੰਬਾਨੀ ਤੇ ਆਰਸਲਰ ਮਿੱਤਲ ਦੇ ਮੁਖੀ ਲਕਸ਼ਮੀ ਮਿੱਤਲ ਤੋਂ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੈਡੀਸਨਜ਼ ਸੈਨਜ਼ ਫਰੰਟੀਅਰ ਦੇ ਪ੍ਰਧਾਨ ਓਨੀ ਕਰੁਣਾਕਾਰਾ, ਮੁੰਬਈ ਦੇ ਮੇਅਰ ਸੁਨੀਲ ਪ੍ਰਭੂ ਤੇ ਅਮਨੈਸਟੀ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਸਲੀਲ ਸ਼ੈਟੀ ਦਾ ਨਾਂ ਵੀ ਆਇਆ ਹੈ।
ਸੂਚੀ ਵਿਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸ਼ਫਾਕ ਕਿਆਨੀ, ਆਈਐਸਆਈ ਦੇ ਮੁਖੀ ਜ਼ਹੀਰ ਉਲ-ਇਸਲਾਮ, ਪਾਕਿਸਤਾਨੀ ਤਾਲਿਬਾਨ ਦਾ ਆਗੂ ਹਕੀਮ ਉੱਲਾ ਮਹਿਸੂਦ ਤੇ ਕਰਾਚੀ ਦਾ ਪ੍ਰਸ਼ਾਸਕ ਸਈਦ ਹਾਸ਼ਿਮ ਰਜ਼ਾ ਜਾਇਦੀ ਵੀ ਸ਼ਾਮਲ ਹਨ। ਸੂਚੀ ਵਿਚ ਚੀਨ ਨਾਲ ਸਬੰਧਤ 30 ਵਿਅਕਤੀ ਸ਼ਾਮਲ ਹਨ ਜਦੋਂਕਿ ਵਧੇਰੇ ਦਬਦਬਾ ਅਮਰੀਕਾ ਤੇ ਯੂਰਪੀ ਸ਼ਾਸਕਾਂ ਦਾ ਹੈ। ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਵੀ ਸੂਚੀ ਵਿਚ ਸ਼ਾਮਲ ਹਨ।

Be the first to comment

Leave a Reply

Your email address will not be published.