‘ਯੁੱਧ ਅਤੇ ਸ਼ਾਂਤੀ’ ਦਾ ਮਹਾਤਮ

ਤਾਲਸਤਾਏ ਦੇ ਬਹਾਨੇ ਗੱਲਾਂ ‘ਚੋਂ ਗੱਲਾਂ
ਸਵਰਾਜਬੀਰ
ਇਸ ਲੇਖ ਦਾ ਪਹਿਲਾ ਸਿਰਲੇਖ ਸੀ: ‘ਇਹ ਕੌਣ ਹੈ, ਉਹ ਕੌਣ ਸੀ?’ ਲੋਕ ਆਪਸ ਵਿਚ ਜੁੜੇ ਹੁµਦੇ ਹਨ» ਜੌਹਨ ਗੁਆਰੇ ਆਪਣੇ ਨਾਟਕ ‘ਸਿਕਸ ਡਿਗਰੀਜ਼ ਆਫ ਸੈਪੇਰੇਸ਼ਨ’ ਵਿਚ ਇਹ ਕਹਿਣ ਦਾ ਯਤਨ ਕਰਦਾ ਹੈ ਕਿ ਕੋਈ ਵੀ ਦੋ ਮਨੁੱਖ ਆਪਣੇ ਆਪ ਨਾਲ ਛੇ ਜਾਂ ਇਸ ਤੋਂ ਘੱਟ ਕੜੀਆਂ ਰਾਹੀਂ ਜੁੜੇ ਹੁµਦੇ ਹਨ (ਇਹ ਐਫ. ਕਾਰਿµਥੀ ਦਾ ਵਿਚਾਰ ਸੀ)» ਭਾਰਤ ਦੀਆਂ ਅਖਬਾਰਾਂ ਵਿਚ ਇਕ ਰ¨ਸੀ ਨਾਵਲਕਾਰ ਚਰਚਾ ਦਾ ਵਿਸ਼ਾ ਬਣਿਆ ਹੈ» ਉਹ ਕੌਣ ਸੀ ਤੇ ਸਾਡੇ ਨਾਲ ਕਿਵੇਂ ਜੁੜਿਆ ਹੋਇਆ ਹੈ?

111 ਸਾਲ ਪਹਿਲਾਂ, ਭਾਵ 1908 ਦੀ ਗੱਲ ਹੈ» ਉਦੋਂ ਤਕ ਉਹ ਆਪਣੇ ਸਾਰੇ ਵੱਡੇ ਨਾਵਲ ਲਿਖ ਚੁੱਕਾ ਸੀ; ਅੱਠ ਵਰ੍ਹੇ ਪਹਿਲਾਂ (1901 ਵਿਚ) ਰ¨ਸ ਦੇ ਆਰਥੋਡੌਕਸ ਚਰਚ ਨੇ ਉਸ ਨੂੰ ਚਰਚ ਵਿਚੋਂ ਛੇਕ ਦਿੱਤਾ ਸੀ; ਬਹੁਤ ਸਾਰੇ ਲੇਖਕ ਤੇ ਵਿਦਵਾਨ ਟਿੱਲ ਲਾ ਹਟੇ ਸਨ (1902 ਤੋਂ 1906 ਦੇ ਵਿਚਕਾਰ) ਕਿ ਉਸ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਦਿੱਤਾ ਜਾਵੇ ਪਰ ਇਨਾਮ ਦੇਣ ਵਾਲੀ ਕਮੇਟੀ ਨਹੀਂ ਮµਨੀ ਸੀ; ਉਦੋਂ ਤਕ ਉਸ ਨੂੰ ਆਪਣੇ ਸਮਕਾਲੀਆਂ ਵਿਚ ਸਭ ਤੋਂ ਮਹਾਨ ਲੇਖਕ ਵਜੋਂ ਸਵੀਕਾਰ ਕੀਤਾ ਜਾ ਚੁੱਕਾ ਸੀ; 1908 ਵਿਚ ਅµਗਰੇਜ਼ਾਂ ਦੀ ਗੁਲਾਮੀ ਸਹਿ ਰਹੇ ਦੇਸ਼ ਭਾਰਤ ਦੇ ਬਾਸ਼ਿµਦੇ ਤਾਰਕ ਨਾਥ ਦਾਸ ਨੇ ਉਸ ਨੂੰ ਦੋ ਖਤ ਲਿਖੇ ਸਨ» ਇਹ ਬµਦਾ ਕੌਣ ਸੀ? ਇਹ ਦੁਨੀਆ ਦਾ ਪ੍ਰਸਿਧ ਲੇਖਕ ਲਿਉ ਤਾਲਸਤਾਏ ਸੀ ਜਿਸ ਨੇ ‘ਜµਗ ਤੇ ਅਮਨ’ (ਵਾਰ ਐਂਡ ਪੀਸ), ‘ਅµਨਾ ਕੈਰੀਨੀਨਾ’, ‘ਇਵਾਨ ਇਲੀਚ ਦੀ ਮੌਤ’ (ਡੈਥ ਆਫ ਇਵਾਨ ਇਲੀਚ), ‘ਮੋਇਆਂ ਦੀ ਜਾਗ’ (ਦਿ ਰਿਸਰਰੈਕਸ਼ਨ) ਜਿਹੇ ਮਹਾਨ ਨਾਵਲ, ਕੁਰਜ਼ਰ ਸੋਨਾਟਾ ਅਤੇ ਫਾਦਰ ਸਰਜ਼ੀਅਸ ਜਿਹੀਆਂ ਕਈ ਮਹਾਨ ਕਹਾਣੀਆਂ, ਸਵੈ-ਜੀਵਨੀ, ਨਾਟਕ ਤੇ ਬਹੁਤ ਉਚ ਪੱਧਰ ਦੀ ਵਾਰਤਕ ਲਿਖੀ» ਉਸ ਨੂੰ ਵੇਲੇ ਦਾ ਮਹਾਨ ਚਿµਤਕ ਮµਨਿਆ ਜਾਂਦਾ ਸੀ, ਤੇ ਉਸ ਨੇ ਤਾਰਕ ਨਾਥ ਦਾਸ ਦੇ ਖਤਾਂ ਦਾ ਜਵਾਬ ਦਿੱਤਾ ਜਿਹੜਾ ਅµਗਰੇਜ਼ੀ ਵਿਚ ‘ਏ ਲੈਟਰ ਟ¨ ਏ ਹਿµਦ¨’ (ਹਿµਦ¨ ਨੂੰ ਖਤ) ਵਜੋਂ ਜਾਣਿਆ ਜਾਂਦਾ ਹੈ»
ਕਈ ਲੋਕ ਪੁੱਛ ਸਕਦੇ ਹਨ ਕਿ ਤਾਲਸਤਾਏ ਨੂੰ ਕਿਉਂ ਯਾਦ ਕੀਤਾ ਜਾਏ? ਤਾਲਸਤਾਏ ਵਰਗੇ ਹੋਰ ਕਈ ਲੇਖਕ ਹੋਏ ਹਨ» ਕਈ ਕਹਿ ਸਕਦੇ ਹਨ- ਨਹੀਂ, ਉਹੋ ਜਿਹੇ ਲੇਖਕ ਬਹੁਤ ਘੱਟ ਹੋਏ ਹਨ; ਉਸ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਵੇਲੇ ਯਾਦ ਕਰਨ ਦਾ ਮੌਕਾ ਬµਬੇ ਹਾਈ ਕੋਰਟ ਦੇ ਜੱਜ ਨੇ ਦਿੱਤਾ ਹੈ ਜਿਨ੍ਹਾਂ ਨੇ 29 ਅਗਸਤ ਨੂੰ ਵਰਨੋਨ ਗੋਂਸਾਲਵਜ਼ ਦੀ ਜ਼ਮਾਨਤ ਦੀ ਅਰਜ਼ੀ ਸੁਣਦੇ ਹੋਏ ਤਾਲਸਤਾਏ ਦੇ ਨਾਵਲ ‘ਵਾਰ ਐਂਡ ਪੀਸ’ ਕਿਤਾਬ ਬਾਰੇ ਜ਼ਿਕਰ ਕੀਤਾ ਅਤੇ ਗੋਂਸਾਲਵਜ਼ ਨੂੰ ਇਹ ਪੁੱਛਿਆ ਕਿ “ਉਸ ਨੇ ਇਹ ਕਿਤਾਬ, ਜਿਸ ਵਿਚ ਇਕ ਹੋਰ ਦੇਸ਼ ਦੀ ਜµਗ ਦੇ ਵੇਰਵੇ ਹਨ, ਨੂੰ ਘਰ ਵਿਚ ਕਿਉਂ ਰੱਖਿਆ ਸੀ?” ਸਵਾਲ ਵਾਜਬ ਹੈ ਪਰ ਇਥੇ ਇਹ ਦੱਸਣਾ ਜ਼ਰ¨ਰੀ ਹੈ ਕਿ ਵਰਨੋਨ ਗੋਂਸਾਲਵਜ਼ ਕੌਣ ਹੈ ਤੇ ਉਹ ਜੇਲ੍ਹ ਵਿਚ ਕਿਉਂ ਹੈ?
ਅµਗਰੇਜ਼ਾਂ ਤੇ ਮਹਾਰਾਸ਼ਟਰ ਦੇ ਪੇਸ਼ਵਿਆਂ ਵਿਚਕਾਰ ਹੋਏ ਤੀਸਰੇ ਐਂਗਲੋ-ਮਰਾਠਾ ਯੁੱਧ ਵਿਚ ਲੜਾਈ ਪਹਿਲੀ ਜਨਵਰੀ, 1818 ਨੂੰ ਕੋਰੇਗਾਉਂ ਦੇ ਪਿµਡ ਵਿਚ ਹੋਈ» ਇਸ ਪਿµਡ ਦੇ ਲਾਗੇ ਭੀਮਾ ਨਾਂ ਦੀ ਨਦੀ ਵਹਿµਦੀ ਹੈ ਤੇ ਇਸ ਲਈ ਇਸ ਨੂੰ ਕੋਰੇਗਾਉਂ ਭੀਮਾ ਦੀ ਲੜਾਈ ਵੀ ਕਿਹਾ ਜਾਂਦਾ ਹੈ» ਇਸ ਲੜਾਈ ਵਿਚ ਅµਗਰੇਜ਼ ਫੌਜ ਦੀ ਛੋਟੀ ਜਿਹੀ ਟੁਕੜੀ (ਲਗਭਗ 834 ਬµਦਿਆਂ ਦੀ), ਜਿਸ ਵਿਚ ਮਹਾਰ (ਮਹਾਰਾਸ਼ਟਰ ਦੀ ਦਲਿਤ ਜਾਤੀ) ਬਹੁਗਿਣਤੀ ਵਿਚ ਸਨ, ਨੇ ਪੇਸ਼ਵਾ ਫੌਜ ਦੀ ਵੱਡੀ ਟੁਕੜੀ (ਲਗਭਗ 2000 ਬµਦਿਆਂ ਦੀ), ਜਿਸ ਵਿਚ ਬਹੁਤੇ ਸੈਨਿਕ ਮਰਹੱਟੇ, ਗੋਸਾਈਂ ਤੇ ਅਰਬ ਸਨ, ਨੂੰ ਹਰਾਇਆ» ਇਸ ਲਈ ਮਹਾਰਾਸ਼ਟਰ ਦੇ ਦਲਿਤ ਇਸ ਜਿੱਤ ਨੂੰ ਦਲਿਤਾਂ ਦੀ ਪੇਸ਼ਵਾ ਰਾਜਿਆਂ (ਜਿਹੜੇ ਬ੍ਰਾਹਮਣ ਸਨ) ’ਤੇ ਜਿੱਤ ਦਾ ਪ੍ਰਤੀਕ ਮµਨਦੇ ਹਨ ਅਤੇ ਇਸ ਦੀ ਵਰ੍ਹੇਗµਢ ਮਨਾਈ ਜਾਂਦੀ ਹੈ»
2018 ਵਿਚ ਜਦ ਦਲਿਤ ਕਾਰਕੁਨ ਅਤੇ ਹੋਰ ਲੋਕ ਇਸ ਜਿੱਤ ਦੀ 200ਵੀਂ ਵਰ੍ਹੇਗµਢ ਮਨਾ ਰਹੇ ਸਨ ਤਾਂ ਉਨ੍ਹਾਂ ’ਤੇ ਪਥਰਾਉ ਕੀਤਾ ਗਿਆ। ਆਪਸ ਵਿਚ ਹੋਈ ਮੁੱਠਭੇੜ ਵਿਚ ਇਕ ਜਣੇ ਦੀ ਮੌਤ ਹੋ ਗਈ» ਪ¨ਰੇ ਦੇਸ਼ ਵਿਚ ਰੋਸ ਦੀ ਲਹਿਰ ਫੈਲ ਗਈ, ਖਾਸ ਕਰਕੇ ਮਹਾਰਾਸ਼ਟਰ ਵਿਚ। 3 ਜਨਵਰੀ ਨੂੰ ਮਹਾਰਾਸ਼ਟਰ ਬµਦ ਹੋਇਆ» ਬਾਅਦ ਵਿਚ ਹੋਈ ਤਫਤੀਸ਼ ਦੌਰਾਨ ਅਗਸਤ 2018 ਵਿਚ ਆਂਧਰਾ ਪ੍ਰਦੇਸ਼/ਤਿਲµਗਾਨਾ ਦੇ ਮਸ਼ਹ¨ਰ ਕਵੀ ਵਰਵਰਾ ਰਾਓ, ਸਮਾਜਿਕ ਕਾਰਕੁਨ ਅਰੁਣ ਫਰੇਰਾ, ਇਕਨੌਮਿਕ ਐਂਡ ਪੁਲਿਟੀਕਲ ਵੀਕਲੀ ਦੇ ਸਹਿਯੋਗੀ (ਸਲਾਹਕਾਰੀ) ਸµਪਾਦਕ ਗੌਤਮ ਨਵਲੱਖਾ, ਮਸ਼ਹ¨ਰ ਅਰਥ ਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ (ਜੋ ਮਜ਼ਦ¨ਰਾਂ ਤੇ ਜਮਹ¨ਰੀ ਅਧਿਕਾਰਾਂ ਲਈ ਲੜਨ ਵਾਲੀ ਕਾਰਕੁਨ ਹੈ) ਅਤੇ ਵਰਨੋਨ ਗੋਂਸਾਲਵਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ» ਇਨ੍ਹਾਂ ਲੇਖਕਾਂ ਅਤੇ ਕਾਰਕੁਨਾਂ ’ਤੇ ਭੀਮਾ ਕੋਰੇਗਾਉਂ ਵਿਚ ਹੋਈ ਹਿµਸਾ ਭੜਕਾਉਣ ਦੇ ਦੋਸ਼ ਲਾਏ ਗਏ ਅਤੇ ਇਹ ਵੀ ਦੋਸ਼ ਲਗਾਇਆ ਕਿ ਉਹ ਦੇਸ਼ ਦੇ ਇਕ ਵੱਡੇ ਨੇਤਾ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ» ਉਨ੍ਹਾਂ ਨੂੰ ‘ਅਰਬਨ ਨਕਸਲਾਈਟਸ’ ਦਾ ਨਾਮ ਦਿੱਤਾ ਗਿਆ ਹੈ» ਇਸ ਸਬµਧ ਵਿਚ ਰੋਨਾ ਵਿਲਸਨ ਤੇ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਕਈਆਂ ਦੇ ਘਰਾਂ ’ਤੇ ਛਾਪੇ ਮਾਰੇ ਗਏ»
ਵਰਨੋਨ ਗੋਂਸਾਲਵਜ਼ ਕੌਣ ਹੈ? ਉਹ ਮੁµਬਈ ਦੇ ਕਈ ਮਸ਼ਹ¨ਰ ਕਾਲਜਾਂ ਵਿਚ ਪੜ੍ਹਾਉਂਦਾ ਰਿਹਾ ਹੈ» ਉਸ ਨੂੰ 2007 ਵਿਚ ਨਕਸਲੀਆਂ ਦਾ ਸਹਿਯੋਗੀ ਹੋਣ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ» ਉਸ ’ਤੇ ਵੀਹ ਮੁਕੱਦਮੇ ਦਾਇਰ ਕੀਤੇ ਗਏ» ਉਹ 2013 ਵਿਚ ਰਿਹਾਅ ਹੋਇਆ»
ਇਸ ਵਰਨੋਨ ਗੋਂਸਾਲਵਜ਼ ਤੋਂ ਜੱਜ ਨੇ ਪੁੱਛਿਆ ਹੈ ਕਿ ਉਸ ਦੇ ਘਰ ਵਿਚ ਤਾਲਸਤਾਏ ਦੀ ਕਿਤਾਬ ‘ਵਾਰ ਐਂਡ ਪੀਸ’ ਕੀ ਕਰ ਰਹੀ ਸੀ? ਉਹ ਤਾਲਸਤਾਏ, ਜਿਸ ਨੇ 111 ਵਰ੍ਹੇ ਪਹਿਲਾਂ ਤਾਰਕ ਨਾਥ ਦਾਸ ਨੂੰ ਖਤ ਲਿਖਿਆ ਸੀ»
ਇਹ ਤਾਰਕ ਨਾਥ ਦਾਸ ਕੌਣ ਸੀ? ਤਾਰਕ ਨਾਥ 1884 ਵਿਚ ਬµਗਾਲ ਦੇ 24 ਪਰਗਨਾ ਜ਼ਿਲ੍ਹੇ ਵਿਚ ਜµਮਿਆ ਬµਗਾਲੀ ਸੀ, ਜਿਹੜਾ ਕਲਕੱਤੇ (ਹੁਣ ਕੋਲਕਾਤਾ) ਵਿਚ ਪੜ੍ਹਿਆ» ਉਸ ਨੇ ਪਾਂਡ¨ਰµਗਾ ਖਾਨਾਖੋਜੇ (ਬਾਲ ਗµਗਾਧਰ ਤਿਲਕ ਦਾ ਸਾਥੀ) ਨਾਲ ਮਿਲ ਕੇ ਇµਡੀਅਨ ਇµਡੀਪੀਡੈਂਸ ਲੀਗ ਦੀ ਨੀਂਹ ਰੱਖੀ ਅਤੇ ਕੈਨੇਡਾ ਵਿਚੋਂ ‘ਫਰੀ ਹਿµਦੋਸਤਾਨ’ ਨਾਂ ਦਾ ਅਖਬਾਰ ਕੱਢਿਆ ਜਿਸ ਦੇ ਗੁਰਮੁਖੀ ਰ¨ਪ ਦਾ ਨਾਮ ‘ਸਵਦੇਸ਼ ਸੇਵਕ’ ਸੀ» ਉਹ ਗਦਰ ਪਾਰਟੀ ਨਾਲ ਵੀ ਜੁੜਿਆ ਰਿਹਾ ਅਤੇ ਸਾਨ ਫਰਾਂਸਿਸਕੋ ਸਾਜ਼ਿਸ਼ ਕੇਸ ਵਿਚ ਦੋ ਸਾਲ ਦੀ ਜੇਲ੍ਹ ਕੱਟੀ»
ਇਸ ਤਾਰਕ ਨਾਥ ਦਾਸ ਨੇ ਲਿਉ ਤਾਲਸਤਾਏ ਨੂੰ ਦੋ ਚਿੱਠੀਆਂ ਲਿਖੀਆਂ ਜਿਸ ਦਾ ਜਵਾਬ ਤਾਲਸਤਾਏ ਨੇ ਲµਮਾ ਖਤ, ਜਿਸ ਨੂੰ ‘ਏ ਲੈਟਰ ਟ¨ ਏ ਹਿµਦ¨’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਲਿਖ ਕੇ ਦਿੱਤਾ» ਇਹ ਖਤ ‘ਫਰੀ ਹਿµਦੋਸਤਾਨ’ ਵਿਚ ਛਪਿਆ» ਉਸ ਸਮੇਂ ਤਕ ਤਾਲਸਤਾਏ ਦਾ ਇਹ ਵਿਚਾਰ ਪ੍ਰਪੱਕ ਹੋ ਚੁੱਕਾ ਸੀ ਕਿ ਜਬਰ ਦਾ ਸਾਹਮਣਾ ਕਰਨ ਲਈ ਅਹਿµਸਾ ਦਾ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ» ਇਸ ਖਤ ਵਿਚ ਤਾਲਸਤਾਏ ਨੇ ਸਵਾਮੀ ਵਿਵੇਕਾਨµਦ ਅਤੇ ਤਾਮਿਲ ਸਾਹਿਤ ਦੇ ਪੁਰਾਤਨ ਗ੍ਰµਥ ‘ਤ੍ਰਿਰ¨ਕੁਰਲ’ ਦਾ ਜ਼ਿਕਰ ਕੀਤਾ ਹੈ (ਪਤਾ ਨਹੀਂ ਇਹ ਤਾਲਸਤਾਏ ਕੀ ਕੁਝ ਪੜ੍ਹਦਾ ਰਹਿµਦਾ ਸੀ)»
ਕਹਾਣੀ ਅਜੇ ਖਤਮ ਨਹੀਂ ਹੋਈ» ਇਹ ਖਤ ਮਹਾਤਮਾ ਗਾਂਧੀ ਨੇ ਪੜ੍ਹਿਆ» ਉਸ ਵੇਲੇ ਉਹ ਦੱਖਣੀ ਅਫਰੀਕਾ ਵਿਚ ਰਹਿ ਰਿਹਾ ਸੀ» ਉਹ ਉਸ ਵੇਲੇ ਤਕ ਟਰਾਂਸਵਾਲ (ਦੱਖਣੀ ਅਫਰੀਕਾ ਦਾ ਸ¨ਬਾ) ਸਰਕਾਰ ਦੇ ਹਿµਦੋਸਤਾਨੀਆਂ ਤੇ ਚੀਨੀਆਂ ਨੂੰ ਦਬਾਉਣ ਦੇ ਆਦੇਸ਼ ਵਿਰੁਧ ਸੱਤਿਆਗ੍ਰਹਿ ਕਰ ਚੁੱਕਾ ਸੀ» ਉਹ ਇਸ ਖਤ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਤਾਲਸਤਾਏ ਨੂੰ ਚਿੱਠੀ ਲਿਖ ਕੇ ‘ਹਿµਦ¨ ਨੂੰ ਖਤ’ ਨੂੰ ਦੱਖਣੀ ਅਫਰੀਕਾ ਤੋਂ ਚਲਾਏ ਜਾ ਰਹੇ ਆਪਣੇ ਅਖਬਾਰ ‘ਇµਡੀਅਨ ਓਪੀਨੀਅਨ’ ਵਿਚ ਛਾਪਣ ਦੀ ਇਜਾਜ਼ਤ ਮµਗੀ» ਗਾਂਧੀ ਨੇ ਲੇਖ ਦਾ ਤਰਜਮਾ ਗੁਜਰਾਤੀ ਵਿਚ ਕਰਕੇ ਹਿµਦੋਸਤਾਨ ਭੇਜਿਆ» ਗਾਂਧੀ ਤੇ ਤਾਲਸਤਾਏ ਵਿਚ ਖਤੋ-ਕਿਤਾਬਤ ਹੁµਦੀ ਰਹੀ» ਪਹਿਲੀ ਅਕਤ¨ਬਰ 1909 ਦੀ ਆਪਣੀ ਚਿੱਠੀ ਮਹਾਤਮਾ ਗਾਂਧੀ ਇਸ ਤਰ੍ਹਾਂ ਸ਼ੁਰ¨ ਕਰਦਾ ਹੈ, “ਸ੍ਰੀਮਾਨ ਜੀ, ਮੈਂ ਤੁਹਾਡਾ ਧਿਆਨ ਉਨ੍ਹਾਂ ਘਟਨਾਵਾਂ ਵਲ ਦਿਵਾਉਣਾ ਚਾਹੁµਦਾ ਹਾਂ ਜਿਹੜੀਆਂ ਟਰਾਂਸਵਾਲ ਵਿਚ ਤਿµਨ ਵਰਿ੍ਹਆਂ ਤੋਂ ਹੋ ਰਹੀਆਂ ਹਨ»” ਤਾਲਸਤਾਏ ਆਪਣਾ ਖਤ ਇਥੋਂ ਸ਼ੁਰ¨ ਕਰਦਾ ਹੈ, “ਮੈਨੂੰ ਤੁਹਾਡਾ ਬਹੁਤ ਦਿਲਚਸਪ ਖਤ ਹੁਣੇ-ਹੁਣੇ ਮਿਲਿਆ ਅਤੇ ਮੈਨੂੰ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ» ਰੱਬ ਟਰਾਂਸਵਾਲ ਵਿਚਲੇ ਸਾਡੇ ਭਰਾਵਾਂ ਤੇ ਸਾਥੀਆਂ ਦਾ ਭਲਾ ਕਰੇ! ਮਾਸਕੋ ਵਾਲੇ ਤੁਹਾਨੂੰ ਕ੍ਰਿਸ਼ਨ (ਭਗਵਾਨ) ਸਬµਧੀ ਕਿਤਾਬ ਬਾਰੇ ਹੋਰ ਜਾਣਕਾਰੀ ਦੇਣਗੇ»”
ਗਾਂਧੀ ਤਾਲਸਤਾਏ ਦੀਆਂ ਲਿਖਤਾਂ ਤੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ» ਉਹ 1893 ਤੋਂ ਹੀ ਤਾਲਸਤਾਏ ਦੀਆਂ ਲਿਖਤਾਂ ਪੜ੍ਹ ਅਤੇ ਉਨ੍ਹਾਂ ਬਾਰੇ ਲਿਖ ਰਿਹਾ ਸੀ» ਉਸ ਦੇ ਅਹਿµਸਾ ਤੇ ਸੱਤਿਆਗ੍ਰਹਿ ਦੇ ਸਿਧਾਂਤਾਂ ਦੀ ਸਿਰਜਣਾ ਤਾਲਸਤਾਏ ਦੇ ਸਿਧਾਂਤਾਂ ਦੀ ਜ਼ਮੀਨ ’ਤੇ ਹੀ ਕੀਤੀ ਗਈ ਸੀ» ਗਾਂਧੀ ਦੇ ਇਕ ਲੇਖ ਦਾ ਨਾਂ ‘ਤਾਲਸਤਾਏ ਦਾ ਸੱਤਿਆਗ੍ਰਹਿ’ ਹੈ» ਉਸ ਨੇ ਤਾਲਸਤਾਏ ਬਾਰੇ ਕਾਫੀ ਕੁਝ ਲਿਖਿਆ ਅਤੇ ਉਸ ਦੀਆਂ ਲਿਖਤਾਂ ਨੂੰ ਉਲਥਾਇਆ ਤੇ ਛਾਪਿਆ» ਗਾਂਧੀ ਨੇ ਟਰਾਂਸਵਾਲ ਵਿਚ ਇਕ ਸµਸਥਾ/ਕਮਿਊਨ ਸ਼ੁਰ¨ ਕੀਤੀ ਜਿਸ ਦਾ ਨਾਂ ਉਸ ਨੇ ‘ਤਾਲਸਤਾਏ ਫਾਰਮ’ ਰੱਖਿਆ»
ਗਾਂਧੀ ਨੇ ਉਸ ਤਾਲਸਤਾਏ ਨੂੰ ਖਤ ਲਿਖੇ ਅਤੇ ਤਾਲਸਤਾਏ ਦੇ ਸਿਧਾਂਤਾਂ ’ਤੇ ਅਮਲ ਕਰਕੇ ਅµਗਰੇਜ਼ਾਂ ਵਿਰੁਧ ਅਤੇ ਆਜ਼ਾਦੀ ਲਈ ਅµਦੋਲਨ ਚਲਾਏ। ਉਸ ਤਾਲਸਤਾਏ ਦੀ ਕਿਤਾਬ ਬਾਰੇ ਜੱਜ ਵਰਨੋਨ ਗੋਂਸਾਲਵਜ਼ ਤੋਂ ਪੁੱਛ ਰਿਹਾ ਹੈ ਕਿ ਉਹਦੀ ਕਿਤਾਬ ਗੋਂਸਾਲਵਜ਼ ਦੇ ਘਰ ਵਿਚ ਕਿਉਂ ਮਿਲੀ» ਸ਼ਾਇਦ ਇਸ ਦਾ ਸਭ ਤੋਂ ਠੀਕ ਜਵਾਬ ਮਹਾਤਮਾ ਗਾਂਧੀ ਤਅੇ ਤਾਰਕ ਨਾਥ ਦਾਸ, ਜੇ ਉਹ ਜਿਉਂਦੇ ਹੁµਦੇ, ਹੀ ਦੇ ਸਕਦੇ ਸਨ» ਉਹ ਹੀ ਜੱਜ ਨੂੰ ਦੱਸ ਸਕਦੇ ਸਨ ਕਿ ਤਾਲਸਤਾਏ ਕੌਣ ਸੀ ਤੇ ਕਿਤਾਬ ‘ਵਾਰ ਐਂਡ ਪੀਸ’ ਕਿਉਂ ਮਹੱਤਵਪ¨ਰਨ ਹੈ» ਹੋ ਸਕਦਾ ਹੈ, ਗਾਂਧੀ ਤੇ ਤਾਰਕ ਨਾਥ ਦਾਸ ਨੂੰ ਪੁੱਛਿਆ ਜਾਂਦਾ ਕਿ ਉਨ੍ਹਾਂ ਨੇ ਕਿਸੇ ਵਿਦੇਸ਼ੀ, ਭਾਵ ਤਾਲਸਤਾਏ ਨੂੰ ਖਤ ਕਿਉਂ ਲਿਖੇ ਸਨ? ਰੱਬ ਖੈਰ ਕਰੇ!