ਬ੍ਰਹਮਵਾਦ ਅਤੇ ਬ੍ਰਾਹਮਣਵਾਦ

ਜਮਹੂਰੀਅਤ ਅਤੇ ਮੋਦੀ ਮਾਰਕਾ ਤਾਨਾਸ਼ਾਹੀ ਦੇ ਸੰਦਰਭ ਵਿਚ
ਗੁਰਬਚਨ ਸਿµਘ
ਫੋਨ: 91-98156-98451
ਕਸ਼ਮੀਰ ਵਿਚ ਵਾਪਰੀਆਂ ਤਾਜਾ ਘਟਨਾਵਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਦੌਰਾਨ ਮੋਦੀ-ਸ਼ਾਹ ਜੋੜੀ ਦੀ ਨਫਰਤ ਭਰੀ ਚੋਣ ਮੁਹਿੰਮ ਤੋਂ ਖਿਝ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ ਮੁਰਲੀ ਮਨੋਹਰ ਜੋਸ਼ੀ ਨੇ ਆਪਣੇ ‘ਫੇਸ ਬੁਕ’ ਸਫੇ ਉਤੇ ਲਿਖਿਆ ਸੀ:

‘‘ਯਕੀਨਨ ਹੀ ਇਥੇ ਇਹ ਨੋਟ ਕਰਨਾ ਬਹੁਤ ਦਿਲਚਸਪ ਹੋਵੇਗਾ ਕਿ ਮਹਾਂਭਾਰਤ ਦੇ ਸ਼ਾਂਤੀ ਪਰਵ ਅਧਿਆਇ ਦੇ 107ਵੇਂ ਕਾਂਡ ਵਿਚ ਗਣਰਾਜ ਬਾਰੇ ਯੁਧਿਸ਼ਟਰ ਅਤੇ ਭੀਸ਼ਮ ਪਿਤਾਮਾ ਵਿਚਾਲੇ ਹੋਇਆ ਇਕ ਸµਵਾਦ ਦਰਜ ਹੈ, ‘ਗਣਰਾਜ ਕਿਵੇਂ ਲਗਾਤਾਰ ਇਕਜੁਟ, ਖੁਸ਼ਹਾਲ ਅਤੇ ਸ਼ਾਂਤਮਈ ਰਖਿਆ ਜਾ ਸਕਦਾ ਹੈ»’ ਭੀਸ਼ਮ ਪਿਤਾਮਾ ਦੇ ਕਥਨ ਅਨੁਸਾਰ, ‘ਗਣਰਾਜ ਦੇ ਮੈਂਬਰ ਸੂਝਵਾਨ ਹੋਣ, ਗਿਆਨ ਦੀਆਂ ਵਖ-ਵਖ ਸ਼ਾਖਾਵਾਂ ਦੇ ਚµਗੇ ਜਾਣਕਾਰ ਹੋਣ ਅਤੇ ਉਹ ਆਪਸੀ ਭਰੋਸੇ ਤੇ ਵਿਸ਼ਵਾਸ ਨਾਲ ਲੋਕਾਂ ਦੀ ਸੇਵਾ ਕਰਨ» ਇਸ ਤਰ੍ਹਾਂ ਉਹ ਵਿਕਾਸ ਕਰਨਗੇ»’
ਗਣਰਾਜ ਦੀ ਬਣਤਰ (ਵਿਧਾਨ) ਬਾਰੇ ਗੱਲ ਕਰਦਿਆਂ ਮਹਾਂਭਾਰਤ ਵਿਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਕ ਗਣਰਾਜ ਦਾ ਪਤਨ ਕਿਵੇਂ ਹੁµਦਾ ਹੈ? ਭੀਸ਼ਮ ਪਿਤਾਮਾ ਦੇ ਕਹਿਣ ਅਨੁਸਾਰ ਜਿਥੇ ਭਰੋਸਾ ਖਤਮ ਹੋ ਜਾਏ, ਉਥੇ ਸਾਰਾ ਕੁਝ ਖਤਮ ਹੋ ਜਾਂਦਾ ਹੈ» ਬਹੁਤੇ ਗਣਰਾਜ ਇਕ-ਦੂਜੇ ਭਾਈਚਾਰੇ ਵਿਚ ਵਿਰੋਧ ਪੈਦਾ ਹੋਣ ਕਾਰਨ ਤਬਾਹ ਹੋ ਗਏ» ਇਕ ਗਣਰਾਜ ਵਿਚ, ਇਕ ਪਰਿਵਾਰ ਵਿਚ ਅਤੇ ਇਕ ਰਾਜ ਤੇ ਦੂਜੇ ਰਾਜ ਵਿਚਾਲੇ ਦੁਸ਼ਮਣੀ ਦੀ ਅੱਗ ਭੜਕਾਉਣ ਵਾਲੇ ਸਭ ਤੋਂ ਅਹਿਮ ਦੋ ਪੱਖ-ਲਾਲਚ ਅਤੇ ਹµਕਾਰ ਹਨ» ਆਮ ਤੌਰ `ਤੇ ਇਕ ਗਣਰਾਜ ਖੁਸ਼ਹਾਲ ਸਥਾਨ ਹੈ» ਸਿਆਣੇ ਲੋਕ ਗਣਰਾਜ ਦੇ ਨਾਗਰਿਕਾਂ ਦੀ ਪ੍ਰਸ਼µਸਾ ਕਰਦੇ ਹਨ» ਏਕਤਾ ਦੀ ਭਾਵਨਾ ਵਿਚ ਬੱਝੇ ਹੋਏ ਉਹ ਇਕ-ਦੂਜੇ ਨਾਲ ਧੋਖਾ ਨਹੀਂ ਕਰਦੇ, ਸਗੋਂ ਇਕ-ਦੂਜੇ ਦੀ ਸੇਵਾ ਕਰਕੇ ਖੁਸ਼ਹਾਲ ਸਮਾਜ ਸਿਰਜਦੇ ਹਨ।
ਗਣਰਾਜ ਦੀ ਹੋਰ ਵਿਆਖਿਆ ਕਰਦਿਆਂ ਭੀਸ਼ਮ ਪਿਤਾਮਾ ਦਸਦਾ ਹੈ ਕਿ ਇਸ ਤੋਂ ਪਹਿਲਾਂ ਕਿ ਰਾਜ ਲੋਕਾਂ ਨੂੰ ਸੁਰਖਿਆ ਦੇ ਸਕੇ, ਰਾਜ ਦਾ ਲੋਕਾਂ ਨੂੰ ਇਕ-ਦੂਜੇ ਦੇ ਡਰ ਤੋਂ ਸੁਰੱਖਿਅਤ ਕਰਨਾ ਜਰੂਰੀ ਹੈ, ਜੋ ਡਰ ਇਕ-ਦੂਜੇ ਪ੍ਰਤੀ ਬੇਭਰੋਸਗੀ ਵਿਚੋਂ ਪੈਦਾ ਹੁµਦਾ ਹੈ» ਇਸ ਲਈ ਰਾਜ ਨੂੰ ਲੋਕਾਂ ਵਿਚਲੇ ਆਪਸੀ ਡਰ ਅਤੇ ਬੇਭਰੋਸਗੀ ਦੇ ਕਾਰਨਾਂ ਪ੍ਰਤੀ ਸµਵੇਦਨਸ਼ੀਲ ਹੋਣਾ ਚਾਹੀਦਾ ਹੈ» ਜੇ ਰਾਜ ਇਸ ਤਰ੍ਹਾਂ ਨਹੀਂ ਕਰਦਾ ਤਾਂ ਅµਦਰੂਨੀ ਡਰ ਗਣਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ। ਭੀਸ਼ਮ ਪਿਤਾਮਾ ਆਪਣੀ ਗੱਲ ਇਹ ਕਹਿ ਕੇ ਖਤਮ ਕਰਦਾ ਹੈ, ‘ਜਦੋਂ ਕ੍ਰੋਧ, ਉਲਝਣਾਂ ਜਾਂ ਲਾਲਚ ਕਾਰਨ ਗਣਰਾਜ ਦੇ ਵੱਖ-ਵੱਖ ਭਾਈਚਾਰੇ ਆਪਸੀ ਸµਵਾਦ ਖਤਮ ਕਰ ਲੈਂਦੇ ਹਨ ਤਾਂ ਇਹ ਯਕੀਨੀ ਉਨ੍ਹਾਂ ਦੀ ਪਹਿਲਾਂ ਹੀ ਹੋ ਚੁਕੀ ਹਾਰ ਦੇ ਲੱਛਣ ਹਨ।’
ਮਹਾਂਭਾਰਤ ਅਨੁਸਾਰ ਇਕ ਗਣਰਾਜ ਦੀ ਜ਼ਿµਦਗੀ ਅਤੇ ਨਰੋਈ ਸਿਹਤ ਲਈ ਸਮਾਜਕ ਤੇ ਆਰਥਕ ਨੀਤੀਆਂ ਇਸ ਤਰ੍ਹਾਂ ਦੀਆਂ ਘੜੀਆਂ ਜਾਣੀਆਂ ਚਾਹੀਦੀਆਂ ਹਨ ਕਿ ਆਪਸੀ ਭਰੋਸਾ ਪੈਦਾ ਹੋਵੇ, ਆਪਸੀ ਡਰ ਦੀ ਭਾਵਨਾ ਖਤਮ ਹੋਵੇ, ਆਪਸੀ ਤਾਲਮੇਲ ਅਤੇ ਸµਚਾਰ ਬਣਿਆ ਰਹੇ ਅਤੇ ਸਮਾਜ ਵਿਚ ਹਿµਸਾ, ਕ੍ਰੋਧ ਤੇ ਉਲਝਣਾਂ ਦੀ ਪੂਰਨ ਰੂਪ ਵਿਚ ਅਣਹੋਂਦ ਹੋਵੇ» ਅਜਿਹਾ ਇਕਜੁਟ ਅਤੇ ਸµਯੁਕਤ ਗਣਰਾਜ ਚਿਰ ਸਥਾਈ ਹੋਵੇਗਾ।”
ਅਖੀਰ ਵਿਚ ਮੁਰਲੀ ਮਨੋਹਰ ਜੋਸ਼ੀ ਦੀ ਆਪਣੀ ਟਿੱਪਣੀ ਹੈ, “ਇਕਜੁਟ ਭਾਰਤੀ ਗਣਰਾਜ ਹਮੇਸ਼ਾ ਜਿੱਤੇਗਾ, ਪਰ ਆਪਸੀ ਵµਡਿਆ ਹੋਇਆ ਭਾਰਤ ਯਕੀਨੀ ਟੁੱਟੇਗਾ।”
ਮੁਰਲੀ ਮਨੋਹਰ ਜੋਸ਼ੀ ਦਾ ਇਹ ਲµਬਾ ਹਵਾਲਾ ਦੇਣ ਦੀ ਲੋੜ ਇਸ ਕਰਕੇ ਪਈ ਹੈ ਤਾਂ ਕਿ ਮੋਦੀ-ਸ਼ਾਹ ਸਰਕਾਰ ਬਾਰੇ ਬਣਿਆ ਇਹ ਭਰਮ ਤੋੜਿਆ ਜਾ ਸਕੇ ਕਿ ਇਹ ਸਾਰੇ ਹਿµਦੂਆਂ ਦੀ ਪ੍ਰਤੀਨਿਧ ਸਰਕਾਰ ਹੈ» ਇਸ ਭਰਮ ਨੂੰ ਤੋੜੇ ਬਿਨਾ ਮੋਦੀ-ਸ਼ਾਹ-ਡੋਵਾਲ ਜੁµਡਲੀ ਦੀ ਰਾਜਨੀਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ» ਆਨਲਾਈਨ ਨਿਕਲਦੇ ਪਰਚੇ ‘ਕਾਰਵਾਂ’ ਵਿਚ ਛਪੀ ਇਕ ਲµਬੀ ਲਿਖਤ `ਚ ਪਰਚੇ ਦੇ ਰਾਜਨੀਤਕ ਸµਪਾਦਕ ਹਰਤੋਸ਼ ਸਿµਘ ਬਲ ਨੇ ਮੋਦੀ-ਸ਼ਾਹ ਵਰਤਾਰੇ ਦੀ ਐਨ ਸਹੀ ਪੁਣ-ਛਾਣ ਕੀਤੀ ਹੈ» ਉਸ ਅਨੁਸਾਰ ਦੇਸ਼ ਦੀ ਕੁਲ ਵਸੋਂ ਦੇ ਕਰੀਬ 20 ਫੀਸਦੀ ਬ੍ਰਾਹਮਣ-ਬਾਣੀਆ ਜਾਤੀ ਦੇ ਗਠਜੋੜ ਨੇ ਦੇਸ਼ ਦੀ ਬਾਕੀ 80 ਫੀਸਦੀ ਆਬਾਦੀ ਨੂੰ ਉਸ ਦੇ ਰਾਜਸੀ ਹੱਕਾਂ ਤੋਂ ਵਾਂਝੇ ਰੱਖਣ ਲਈ ਨਫਰਤ ਭਰਿਆ (ਨਕਲੀ) ਹਿµਦੂਵਾਦੀ ਜਨੂੰਨ ਭੜਕਾ ਕੇ ਦੇਸ਼ ਦੀ ਸਮੁੱਚੀ ਰਾਜਸੀ ਤਾਕਤ ਉਤੇ ਕਬਜਾ ਕਰ ਲਿਆ ਹੈ»
ਇਸ ਨਫਰਤ ਭਰੀ ਰਾਜਨੀਤੀ ਦੀ ਸ਼ੁਰੂਆਤ ਇµਦਰਾ ਗਾਂਧੀ ਨੇ ਕੀਤੀ ਸੀ» ਉਸ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਵਿੱਢੇ ਅਕਾਲੀ ਦਲ ਦੇ ਸµਘਰਸ਼ ਨੂੰ ਆਪਣੇ ਰਾਜਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਹਿµਦੂ-ਸਿੱਖ ਮਸਲਾ ਬਣਾ ਕੇ ਉਚ ਜਾਤੀ ਹਿµਦੂਆਂ ਦੇ ਮਨਾਂ ਵਿਚ ਸਿੱਖ ਵਿਰੋਧੀ ਨਫਰਤ ਭਰਨ ਲਈ ਵਰਤਿਆ» ਰਾਜੀਵ ਗਾਂਧੀ ਨੂੰ ਇਸ ਸਿੱਖ ਵਿਰੋਧੀ ਨਫਰਤ ਦਾ ਰਾਜਸੀ ਫਾਇਦਾ ਦਸµਬਰ 1984 ਦੀਆਂ ਪਾਰਲੀਮੈਂਟ ਚੋਣਾਂ ਵਿਚ ਮਿਲਿਆ» ਉਸ ਨੇ 404 ਪਾਰਲੀਮੈਂਟ ਹਲਕਿਆਂ ਵਿਚ ਜਿੱਤ ਪ੍ਰਾਪਤ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ» ਬਾਬਰੀ ਮਸਜਿਦ ਦਾ ਏਜµਡਾ ਬਣਾ ਕੇ ਸµਘ ਪਰਿਵਾਰ ਨੇ ਇਸ ਸਿੱਖ ਵਿਰੋਧੀ ਨਫਰਤ ਨੂੰ ਮੁਸਲਮਾਨਾਂ ਤਕ ਵਿਸਥਾਰ ਦਿੱਤਾ» ਬਹੁਜਨ ਸਮਾਜ ਪਾਰਟੀ ਦੇ ਬਾਨੀ ਪ੍ਰਧਾਨ ਕਾਂਸ਼ੀ ਰਾਮ ਨੇ ਬ੍ਰਾਹਮਣ-ਬਾਣੀਆ ਗਠਜੋੜ ਨੂੰ ਮੁਖ ਨਿਸ਼ਾਨਾ ਬਣਾ ਕੇ ਅਤੇ ਹੇਠਲੀਆਂ ਸਾਰੀਆਂ ਜਾਤੀਆਂ ਤੇ ਧਾਰਮਿਕ ਘੱਟ-ਗਿਣਤੀਆਂ ਨੂੰ ਇਕਮੁੱਠ ਕਰਕੇ, ਇਸ ਉਚ ਜਾਤੀ ਗਠਜੋੜ ਨੂੰ ਵµਗਾਰਿਆ, ਜਿਸ ਕਾਰਨ ਇਹ ਨਫਰਤੀ ਰਾਜਨੀਤੀ ਕੁਝ ਚਿਰ ਲਈ ਦਿੱਲੀ ਤੋਂ ਦੂਰ ਰਹੀ, ਪਰ ਉਸ ਦੀ ਵਾਰਿਸ ਬਣੀ ਮਾਇਆਵਤੀ ਨੇ ਬਹੁਜਨ ਸਮਾਜ ਨੂੰ ਉਤਰ ਪ੍ਰਦੇਸ਼ ਵਿਚ ਜਾਟਵ ਰਾਜਨੀਤੀ ਤਕ ਸੁµਗੇੜ ਕੇ ਇਸ ਨਫਰਤੀ ਰਾਜਨੀਤੀ ਵਿਚ ਫਿਰ ਜਾਨ ਪਾ ਦਿਤੀ»
ਹਰ ਹੀਲਾ-ਵਸੀਲਾ ਵਰਤ ਕੇ ਬੇਸ਼ੱਕ ਮੋਦੀ-ਸ਼ਾਹ-ਡੋਵਾਲ ਜੁµਡਲੀ ਨੇ ਸਰਕਾਰ ਉਤੇ ਕਬਜਾ ਕਰ ਲਿਆ ਹੈ, ਪਰ ਇਸ ਦੇ ਬਾਵਜੂਦ ਇਹ ਸਰਕਾਰ ਸਿਰਫ 15-20 ਫੀਸਦੀ ਬ੍ਰਾਹਮਣ-ਬਾਣੀਆ ਗਠਜੋੜ ਦੀ ਪ੍ਰਤੀਨਿਧਤਾ ਹੀ ਕਰਦੀ ਹੈ» ਇਸ ਦੇ ਸਾਰੇ ਨੀਤੀ ਫੈਸਲੇ ਅਤੇ ਆਰਥਕ ਨੀਤੀਆਂ ਇਸ ਸੱਚਾਈ ਦੀ ਪੁਸ਼ਟੀ ਕਰਦੀਆਂ ਹਨ» ਇਥੇ ਇਹ ਗੱਲ ਸਭ ਨੂੰ ਸਪਸ਼ਟ ਹੋਣੀ ਚਾਹੀਦੀ ਹੈ ਕਿ ਬ੍ਰਾਹਮਣ-ਬਾਣੀਆ ਗਠਜੋੜ ਹਿµਦੂ ਫਿਲਾਸਫੀ ਦੀ ਮੁਖ ਧਾਰਾ (ਵੇਦਾਂਤ) ਦੀ ਪ੍ਰਤੀਨਿਧਤਾ ਨਹੀਂ ਕਰਦਾ, ਸਗੋਂ ਇਹ ਵੇਦਾਂਤ ਤੋਂ ਕੁਰਾਹੇ ਪਈ ਉਸ ਦੀ ਇਕ ਸ਼ਾਖ ਹੈ, ਜੋ ਹਕੀਕਤ ਦੀ ਥਾਂ ਮਾਨਸਿਕ ਕਲਪਨਾ ਵਿਚ ਜਿਉਂਦੀ ਹੈ ਅਤੇ ਜਿਸ ਨੇ ਅਜੋਕੇ ਸਾਮਰਾਜੀ ਦੌਰ ਵਿਚ ਆ ਕੇ ਹਿµਦੂ ਭਾਈਚਾਰੇ ਸਮੇਤ ਸਮੁੱਚੇ ਦੇਸ਼ ਨੂੰ ਹੀ ਤਬਾਹੀ ਦੇ ਕµਢੇ ਲੈ ਆਈ ਹੈ»
ਯੂਰਪ ਵਾਂਗ ਸਾਡੇ ਦੇਸ਼ ਵਿਚ ਵੀ ਐਨ ਮੁਢ ਤੋਂ ਹੀ ਆਤਮਕ ਗਿਆਨ (ਫਿਲਾਸਫੀ) ਦੀਆਂ ਦੋ ਧਾਰਾਵਾਂ ਇਕ-ਦੂਜੇ ਨਾਲ ਖਹਿ ਕੇ ਨਿਰµਤਰ ਭਿੜਦੀਆਂ ਵਿਕਸਿਤ ਹੋਈਆਂ ਹਨ» ਗਿਆਨ ਦੀ ਇਕ ਧਾਰਾ ਹਕੀਕੀ ਯਥਾਰਥ ਭਾਵ ਬ੍ਰਹਮ ਉਤੇ ਟੇਕ ਰੱਖ ਕੇ ਵਿਕਸਿਤ ਹੋਈ ਹੈ, ਜੋ ਭੌਤਿਕਵਾਦੀ ਹੈ» ਗਿਆਨ ਦੀ ਦੂਜੀ ਧਾਰਾ ਮਨੁੱਖ ਦੀ ਮਾਨਸਿਕ ਕਲਪਨਾ ਉਤੇ ਆਧਾਰਿਤ ਹੈ, ਜੋ ਬ੍ਰਹਮ ਦੇ ਮਨੋ-ਕਲਪਿਤ ਵਿਅਕਤੀ ਰੂਪ ਬ੍ਰਹਮਾ ਉਤੇ ਟੇਕ ਰੱਖ ਕੇ ਵਿਕਸਿਤ ਹੋਈ ਹੈ» ਇਹੀ ਕਲਪਿਤ ਬ੍ਰਹਮਾ ਆਪਣੇ ਸਿਰ ਵਿਚੋਂ ਬ੍ਰਾਹਮਣ ਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕਰਨ ਦੀ ਸੋਚ ਦਾ ਜਨਕ ਹੈ» ਗਿਆਨ ਦੀ ਇਹ ਬ੍ਰਾਹਮਣਵਾਦੀ ਧਾਰਾ ਹਿµਦੂ ਧਰਮ ਵਿਚ ਆਈਆਂ ਸਭ ਜਾਤ-ਪਾਤ ਦੀਆਂ ਬੁਰਾਈਆਂ ਅਤੇ ਮੂਰਤੀ ਪੂਜ ਕਰਮ ਕਾਂਡ ਦੀ ਜਨਨੀ ਹੈ» ਇਹ ਧਾਰਾ ਹਿµਦੂ ਧਰਮ ਦੀ ਮਹਾਨ ਫਿਲਾਸਫੀ ਨੂੰ ਨਹੀਂ, ਸਗੋਂ ਉਸ ਦੇ ਬਾਹਰੀ ਰੂਪ ਕਰਮ ਕਾਂਡ ਦੀ ਵਿਆਖਿਆ ਕਰਦੀ ਹੈ।
ਭਾਰਤ `ਚ ਜਮਹੂਰੀਅਤ ਵਿਕਸਿਤ ਕਿਉਂ ਨਹੀਂ ਹੋਈ, ਇਸ ਦੀ ਖੋਜ ਕਰਦਿਆਂ ਡਾ. ਭੀਮ ਰਾਓ ਅੰਬੇਡਕਰ ਨੇ ਹਿµਦੂ ਧਰਮ ਬਾਰੇ ਇਕ ਬੜੀ ਦਿਲਚਸਪ ਜਾਣਕਾਰੀ ਦਿੱਤੀ ਹੈ, “ਇਸ ਸੁਆਲ ਦਾ ਜੁਆਬ ਬੜਾ ਸਾਦਾ ਹੈ ਕਿ ਹਿµਦੂ ਧਰਮ ਭਾਈਚਾਰੇ ਦੀ ਭਾਵਨਾ ਨਹੀਂ ਭਰਦਾ, ਸਗੋਂ ਇਹ ਸਮਾਜ ਨੂੰ ਜਾਤਾਂ ਤੇ ਵਰਣਾਂ ਵਿਚ ਵµਡਦਾ ਹੈ ਅਤੇ ਇਸ ਵµਡ ਨੂੰ ਜਮਾਤੀ ਚੇਤਨਾ ਵਿਚ ਪੱਕਿਆਂ ਕਰਦਾ ਹੈ» ਅਜਿਹੇ ਸਮਾਜੀ ਪ੍ਰਬµਧ ਵਿਚ ਜਮਹੂਰੀਅਤ ਲਈ ਕੋਈ ਥਾਂ ਨਹੀਂ ਬਣ ਸਕਦੀ»…ਜਦੋਂ ਕਿ ਹਿµਦੂ ਧਰਮ ਅਤੇ ਹਿµਦੂ ਫਿਲਾਸਫੀ ਦੀ ਸੋਚ ਨੇ ਇਕ ਅਜਿਹੇ ਸµਕਲਪ ਨੂੰ ਜਨਮ ਦਿਤਾ ਹੈ, ਜਿਸ ਦੀਆਂ ਸਮਾਜੀ ਜਮਹੂਰੀਅਤ ਲਈ ਭਾਈਚਾਰੇ ਦੇ ਸਿਧਾਂਤ ਨਾਲੋਂ ਵੀ ਕਿਤੇ ਵੱਧ ਸµਭਾਵਨਾਵਾਂ ਹਨ» ਇਹ ਸµਕਲਪ ਬ੍ਰਹਮਵਾਦ ਦਾ ਸਿਧਾਂਤ ਹੈ» ਇਹ ਮµਨਣਾ ਅਤੇ ਅਹਿਸਾਸ ਕਰਨਾ ਕਿ ਤੁਸੀਂ ਅਤੇ ਮੈਂ ਸਾਰੇ ਇਕੋ ਹੀ ਬ੍ਰਹਮ (ਬ੍ਰਹਿਮµਡ) ਦਾ ਅµਸ਼ ਹਾਂ, ਜਮਹੂਰੀਅਤ ਤੋਂ ਬਿਨਾ ਕਿਸੇ ਹੋਰ ਸਿਧਾਂਤ ਵਾਸਤੇ ਕੋਈ ਥਾਂ ਹੀ ਨਹੀਂ ਛਡਦਾ।”
ਪੱਛਮੀ ਤਰਜ ਦੀ ਜਮਹੂਰੀਅਤ ਦੀ ਪੜਚੋਲ ਕਰਦਿਆਂ ਡਾ. ਅੰਬੇਡਕਰ ਨੇ ਲਿਖਿਆ ਹੈ, “ਪੱਛਮੀ ਤਰਜ ਦੀ ਜਮਹੂਰੀਅਤ ਦਾ ਆਧਾਰ ਇਹ ਹੈ ਕਿ ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ» ਇਹ ਵਿਚਾਰ ਜਮਹੂਰੀਅਤ ਦੀ ਬੜੀ ਕਮਜ਼ੋਰ ਬੁਨਿਆਦ ਹੈ» ਇਹੀ ਕਾਰਨ ਹੈ ਕਿ ਜਿਥੇ ਕਿਤੇ ਵੀ (ਪੱਛਮੀ ਤਰਜ ਦੀ) ਜਮਹੂਰੀਅਤ ਦੀ ਸਿਰਜਣਾ ਹੋਈ ਹੈ, ਉਥੇ ਹੀ ਇਹ ਇਸ ਕਮਜ਼ੋਰ ਬੁਨਿਆਦ ਉਤੇ ਖੜ੍ਹੀ ਹੈ» ਜਮਹੂਰੀਅਤ ਦੇ ਪੱਛਮੀ ਵਿਦਿਆਰਥੀਆਂ ਨੇ ਪ੍ਰਚਾਰਿਆ ਹੈ ਕਿ ਜਮਹੂਰੀਅਤ ਦਾ ਮੂਲ ਆਧਾਰ ਇਸਾਈ ਧਰਮ ਜਾਂ ਪਲੈਟੋ ਦੀ ਫਿਲਾਸਫੀ ਹੈ ਅਤੇ ਇਸ ਦਾ ਹੋਰ ਕੋਈ ਸੋਮਾ ਨਹੀਂ; ਪਰ ਜੇ ਉਹ ਜਾਣਦੇ ਕਿ ਭਾਰਤ ਨੇ ਬ੍ਰਹਮਵਾਦ ਦਾ ਸਿਧਾਂਤ ਵਿਕਸਿਤ ਕੀਤਾ ਹੈ, ਜੋ ਜਮਹੂਰੀਅਤ ਦੀ ਸਭ ਤੋਂ ਵਧੀਆ ਬੁਨਿਆਦ ਬਣਦਾ ਹੈ ਤਾਂ ਉਹ ਏਨੇ ਕੱਟੜਵਾਦੀ ਨਾ ਹੁµਦੇ।”
ਡਾ. ਅੰਬੇਡਕਰ ‘ਬ੍ਰਹਮਵਾਦ’ ਬਾਰੇ ਕਹਿੰਦੇ ਹਨ, “ਜੇ ਕੋਈ ਪੁੱਛੇ ਕਿ ਬ੍ਰਹਮਵਾਦ ਕੀ ਹੈ? ਤਾਂ ਇਸ `ਤੇ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਹਿµਦੂਆਂ ਲਈ ਵੀ ਇਹ ਨਵਾਂ ਸਿਧਾਂਤ ਹੈ» ਹਿµਦੂ ਵੇਦਾਂਤ ਤੋਂ ਜਾਣੂ ਹਨ, ਬ੍ਰਾਹਮਣਵਾਦ ਤੋਂ ਜਾਣੂ ਹਨ, ਪਰ ਨਿਸਚਿਤ ਤੌਰ `ਤੇ ਉਹ ਬ੍ਰਹਮਵਾਦ ਤੋਂ ਜਾਣੂ ਨਹੀਂ ਹਨ» ਪਰ ਇਸ ਦੇ ਬਾਵਜੂਦ ਬ੍ਰਹਮ ਦੇ ਸਿਧਾਂਤ ਦੀਆਂ ਸਮਾਜੀ ਅਰਥ ਸµਭਾਵਨਾਵਾਂ ਹਨ, ਜੋ ਜਮਹੂਰੀਅਤ ਲਈ ਇਕ ਬੁਨਿਆਦ ਦੇ ਤੌਰ `ਤੇ ਬੇਸ਼ਕੀਮਤੀ ਹਨ» ਜੇ ਸਾਰੇ ਮਨੁੱਖ ਬ੍ਰਹਮ ਦਾ ਅµਸ਼ ਹਨ ਤਾਂ ਸਾਰੇ ਬਰਾਬਰ ਹਨ ਅਤੇ ਸਾਰੇ ਹੀ ਇਕੋ ਜਿਹੀ ਆਜ਼ਾਦੀ ਦੇ ਹੱਕਦਾਰ ਹਨ, ਜੋ ਜਮਹੂਰੀਅਤ ਦਾ ਅਸਲੀ ਮਨੋਰਥ ਹੈ» ਇਸ ਦ੍ਰਿਸ਼ਟੀਕੋਣ ਤੋਂ ਵੇਖਿਆਂ ਬ੍ਰਹਮ ਭਾਵੇਂ ਅਗਮ ਹੈ, ਪਰ ਇਸ ਵਿਚ ਭੋਰਾ ਭਰ ਵੀ ਸ਼ੱਕ ਨਹੀਂ ਕਿ ਕੋਈ ਵੀ ਹੋਰ ਸਿਧਾਂਤ ਜਮਹੂਰੀਅਤ ਲਈ ਏਨੀ ਤਗੜੀ ਬੁਨਿਆਦ ਨਹੀਂ ਬਣ ਸਕਦਾ, ਜਿµਨਾ ਬ੍ਰਹਮਵਾਦ ਦਾ ਸਿਧਾਂਤ ਬਣਦਾ ਹੈ।”
ਡਾ. ਅੰਬੇਡਕਰ ਅਨੁਸਾਰ ਹਿµਦੂਆਂ ਦੀ ਸਮੁੱਚੀ ਧਾਰਮਿਕ ਫਿਲਾਸਫੀ ਦੀਆਂ ਤਿµਨ ਧਾਰਾਵਾਂ ਹਨ: ਬ੍ਰਹਮਵਾਦ, ਵੇਦਾਂਤ ਅਤੇ ਬ੍ਰਾਹਮਣਵਾਦ»
ਬ੍ਰਹਮਵਾਦ ਦੇ ਤਤ ਨੂੰ ਇਕ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਸ ਦੀ ਵਿਆਖਿਆ ਤਿµਨ ਤਰ੍ਹਾਂ ਹੋ ਸਕਦੀ ਹੈ: 1. ਸਾਡੇ ਆਲੇ-ਦੁਆਲੇ ਦਿਸ ਰਿਹਾ ਸਗਲ ਪਸਾਰਾ ਬ੍ਰਹਮ ਹੈ» 2. ਮੈਂ ਬ੍ਰਹਮ ਹਾਂ» ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਇਸ ਲਈ ਮੈਂ ਬ੍ਰਹਮ ਹਾਂ» 3. ਕਿਉਂਕਿ ਆਤਮਾ ਹੀ ਬ੍ਰਹਮ ਹੈ, ਇਸ ਲਈ ਤੂµ ਵੀ ਬ੍ਰਹਮ ਦਾ ਅµਸ਼ ਹੈ» ਭਾਵ ਸਾਰੇ ਜੀਵਾਂ ਵਿਚ ਤਤ ਦੀ ਏਕਤਾ ਹੈ» ਇਨ੍ਹਾਂ ਸੂਤਰਾਂ ਨੂੰ ਮਹਾਂਵਾਕ ਕਿਹਾ ਜਾਂਦਾ ਹੈ» ਇਹ ਬ੍ਰਹਮਵਾਦ ਦਾ ਤੱਤ ਨਿਚੋੜ ਹਨ»
ਵੇਦਾਂਤ ਦੀਆਂ ਸਿਖਿਆਵਾਂ ਦਾ ਤੱਤ ਨਿਚੋੜ ਇਨ੍ਹਾਂ ਧਾਰਨਾਵਾਂ ਵਿਚ ਪ੍ਰਗਟ ਕੀਤਾ ਗਿਆ ਹੈ: 1. ਸਿਰਫ ਬ੍ਰਹਮ ਸੱਚ ਹੈ» 2. ਸµਸਾਰ ਮਾਇਆ ਹੈ» 3. ਜੀਵ ਅਤੇ ਬ੍ਰਹਮ (ੳ) ਇਕ ਸੋਚ ਅਨੁਸਾਰ ਇਕੋ ਹਨ» (ਅ) ਦੂਜੀ ਸੋਚ ਅਨੁਸਾਰ ਇਕੋ ਨਹੀਂ, ਸਗੋਂ ਉਸ ਦਾ ਤੱਤ ਹਨ, ਪਰ ਉਸ ਤੋਂ ਵੱਖਰੇ ਨਹੀਂ ਹਨ» (ੲ) ਤੀਜੀ ਸੋਚ ਅਨੁਸਾਰ ਇਹ ਵੱਖਰੇ ਅਤੇ ਇਕ-ਦੂਜੇ ਤੋਂ ਨਿਵੇਕਲੇ ਹਨ»
ਬ੍ਰਾਹਮਣਵਾਦ ਦੇ ਸਿਧਾਂਤ ਨੂੰ ਇਸ ਧਾਰਨਾ ਵਿਚ ਪੇਸ਼ ਕੀਤਾ ਜਾ ਸਕਦਾ ਹੈ: 1. ਚਾਰ ਵਰਣਾਂ ਵਿਚ ਯਕੀਨ» 2. ਵੇਦਾਂ ਦੀ ਪਵਿੱਤਰਤਾ ਅਤੇ ਉਨ੍ਹਾਂ ਦੇ ਅਨਾਦੀ ਹੋਣ ਵਿਚ ਯਕੀਨ» 3. ਮੁਕਤੀ ਦਾ ਇਕੋ ਇਕ ਸਾਧਨ ਦੇਵਤਿਆਂ ਨੂੰ ਬਲੀ ਦੇਣੀ»
ਬ੍ਰਹਮਵਾਦ ਅਤੇ ਵੇਦਾਂਤ-ਦੋਵੇਂ ਮµਨਦੇ ਹਨ ਕਿ ਆਤਮਾ ਵੀ ਓਹੀ ਹੈ, ਜੋ ਬ੍ਰਹਮ ਹੈ, ਪਰ ਦੋਹਾਂ ਵਿਚ ਨਿਖੇੜਾ ਇਹ ਹੈ ਕਿ ਬ੍ਰਹਮਵਾਦ ਸµਸਾਰ ਨੂੰ ਸੱਚਾਈ ਮµਨਦਾ ਹੈ, ਜਦੋਂ ਕਿ ਵੇਦਾਂਤ ਸµਸਾਰ ਨੂੰ ਮਾਇਆ (ਛਲਾਵਾ) ਕਹਿµਦਾ ਹੈ» ਦੋਹਾਂ ਵਿਚਾਲੇ ਇਹੀ ਬੁਨਿਆਦੀ ਨਿਖੇੜਾ ਹੈ» ਇਹੀ ਮਾਰਕਸ ਦਾ ਭੌਤਿਕਵਾਦ (ਪਦਾਰਥਵਾਦ) ਹੈ»
ਏਂਗਲਸ ਨੇ ਲਿਖਿਆ ਹੈ, “ਮਨੁੱਖੀ ਮਨ ਬੁਨਿਆਦੀ ਹੈ ਜਾਂ ਕੁਦਰਤ? ਇਸ ਸਵਾਲ ਨੇ ਚਰਚ (ਮਜ਼ਹਬ) ਨੂੰ ਸµਬੋਧਨ ਹੁµਦਿਆਂ ਇਸ ਧਾਰਨਾ ਦਾ ਰੂਪ ਲਿਆ ਕਿ ਕੀ ਸµਸਾਰ ਦੀ ਰਚਨਾ ਰੱਬ ਨੇ ਕੀਤੀ ਹੈ ਜਾਂ ਅµਤਹੀਣ ਆਦਿ ਕਾਲ ਤੋਂ ਸµਸਾਰ ਇਵੇਂ ਹੀ ਹੋਂਦ ਵਿਚ ਹੈ? ਇਸ ਸਵਾਲ ਦਾ ਜਵਾਬ ਦੇਣ ਵਾਲੇ ਫਿਲਾਸਫਰ ਦੋ ਵੱਡੇ ਧੜਿਆਂ ਵਿਚ ਵµਡੇ ਹੋਏ ਸਨ» ਜੋ ਕੁਦਰਤ ਨਾਲੋਂ ਮਨੁੱਖੀ ਮਨ ਨੂੰ ਸਿਰਮੌਰ ਮµਨਦੇ ਸਨ ਅਤੇ ਅµਤਿਮ ਤੌਰ `ਤੇ ਕਿਸੇ ਵੀ ਤਰ੍ਹਾਂ ਸµਸਾਰ ਦੀ ਰਚਨਾ ਹੋਈ ਮµਨਦੇ ਸਨ, ਉਹ ਆਦਰਸ਼ਵਾਦੀ ਧੜਾ ਬਣੇ ਅਤੇ ਦੂਜੇ, ਜੋ ਕੁਦਰਤ ਨੂੰ ਸਿਰਮੌਰ ਮµਨਦੇ ਸਨ, ਉਹ ਸਾਰੇ ਭੌਤਿਕਵਾਦੀਆਂ ਦੀਆਂ ਵੱਖ ਵੱਖ ਧਿਰਾਂ ਵਿਚ ਸ਼ੁਮਾਰ ਹੁµਦੇ ਸਨ।”
ਏਂਗਲਸ ਦੇ ਇਸ ਪੈਮਾਨੇ ਅਨੁਸਾਰ ਬ੍ਰਹਮ ਦੀ ਸੱਚਾਈ ਨੂੰ ਮµਨਣ ਵਾਲੇ ਸਾਰੇ ਫਿਲਾਸਫਰ ਭੌਤਿਕਵਾਦੀਆਂ ਵਿਚ ਸ਼ਾਮਿਲ ਹੁµਦੇ ਹਨ» ਬ੍ਰਹਮਵਾਦ ਦਾ ਤੱਤ ਇਹ ਹੈ ਕਿ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਪਸਰਿਆ ਦ੍ਰਿਸ਼ਟਮਾਨ ਸµਸਾਰ ਸੱਚ ਹੈ ਅਤੇ ਇਹ ਸµਸਾਰ ਅਸੀਮ-ਅਗਮ ਬ੍ਰਹਮ ਦਾ ਇਕ ਅµਸ਼ ਹੈ» ਇਸ ਲਈ ਹਰੇਕ ਵਸਤੂ-ਵਰਤਾਰਾ ਬ੍ਰਹਮ ਦਾ ਅµਸ਼ ਹੈ» ਫਰਕ ਸਿਰਫ ਏਨਾ ਹੈ ਕਿ ਮਾਰਕਸ ਨੇ ‘ਬ੍ਰਹਮ’ (ਬ੍ਰਹਿਮµਡ) ਦੀ ਥਾਂ ਨੇਚਰ (ਕੁਦਰਤ) ਸ਼ਬਦ ਵਰਤਿਆ ਹੈ»
ਡਾ. ਅੰਬੇਡਕਰ ਦੀ ਬ੍ਰਹਮਵਾਦ ਬਾਰੇ ਟਿੱਪਣੀ ਹੈ, “ਮੈਂ ਬ੍ਰਹਮ ਹਾਂ, ਕਹਿਣ ਨਾਲ ਆਪਣੀ ਅਸਲੀ ਮਨੁੱਖੀ ਹੋਂਦ ਦਾ ਅਹਿਸਾਸ ਹੁµਦਾ ਹੈ ਕਿ ਬਾਕੀ ਮਨੁੱਖਾਂ ਵਾਂਗ ਮੈਂ ਵੀ ਇਕ ਮਨੁੱਖ ਹਾਂ» ਇਕ ਅਜਿਹੇ ਸµਸਾਰ ਵਿਚ ਜਿਥੇ ਹੀਣ ਭਾਵਨਾ ਨਾਲ ਗ੍ਰਸਤ ਮਨੁੱਖ ਜਾਤੀ ਏਨਾ ਦੁੱਖ ਹµਢਾ ਰਹੀ ਹੈ, ਉਥੇ ਅਜਿਹਾ ਅਹਿਸਾਸ ਮਨੁੱਖ ਜਾਤੀ ਦੇ ਮਨ ਵਿਚ ਸਵੈਮਾਣ ਨਾਲ ਜਿਉਣ ਦੀ ਭਾਵਨਾ ਤੇ ਪ੍ਰੇਰਨਾ ਪੈਦਾ ਕਰੇਗਾ»…ਜਮਹੂਰੀਅਤ ਦੀ ਮµਗ ਹੈ ਕਿ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਪ੍ਰਗਟਾਉਣ ਦਾ ਹਰ ਸµਭਵ ਮੌਕਾ ਮਿਲੇ» ਜਮਹੂਰੀਅਤ ਦੀ ਇਹ ਵੀ ਲੋੜ ਹੈ ਕਿ ਹਰ ਵਿਅਕਤੀ ਚੇਤµਨ ਰੂਪ ਵਿਚ ਇਹ ਜਾਣੇ ਕਿ ਉਹ ਵੀ ਬਾਕੀ ਮਨੁੱਖਾਂ ਵਾਂਗ ਹਰ ਪੱਖੋਂ ਯੋਗ ਹੈ» ਬ੍ਰਹਮਵਾਦ ਦਾ ਸਿਧਾਂਤ ਸਪਸ਼ਟ ਕਰ ਦਿੰਦਾ ਹੈ ਕਿ ਅਸੀਂ ਸਾਰੇ ਹੀ ਉਸ ਅਸੀਮ ਬ੍ਰਹਮ ਦਾ ਅµਸ਼ ਹਾਂ।”
ਡਾ. ਅੰਬੇਡਕਰ ਦੇ ਕਥਨ ਅਨੁਸਾਰ ਦੁੱਖਦਾਈ ਗੱਲ ਇਹ ਹੈ ਕਿ ਬ੍ਰਹਮਵਾਦ ਦਾ ਕੋਈ ਸਮਾਜੀ ਪ੍ਰਭਾਵ ਨਾ ਪਿਆ» ਇਹ ਧਰਮ ਦਾ ਆਧਾਰ ਨਾ ਬਣਾਇਆ ਗਿਆ» ਜਦੋਂ ਇਹ ਪੁਛਿਆ ਜਾਂਦਾ ਹੈ ਕਿ ਇਹ ਕਿਉਂ ਵਾਪਰਿਆ? ਤਾਂ ਜੁਆਬ ਮਿਲਦਾ ਹੈ ਕਿ ਬ੍ਰਹਮਵਾਦ ਸਿਰਫ ਫਿਲਾਸਫੀ ਹੈ» ਜਦੋਂ ਕਿ ਫਿਲਾਸਫੀ ਸ਼ੁਧ ਸਿਧਾਂਤ ਦਾ ਮਸਲਾ ਨਹੀਂ, ਸਗੋਂ ਮਨੁਖੀ ਜ਼ਿµਦਗੀ ਵਿਚ ਫਿਲਾਸਫੀ ਦੀਆਂ ਅਮਲਯੋਗ ਸµਭਾਵਨਾਵਾਂ ਹਨ» ਫਿਲਾਸਫੀ ਦੀਆਂ ਜੜ੍ਹਾਂ ਜ਼ਿµਦਗੀ ਦੇ ਮਸਲਿਆਂ ਵਿਚ ਹੁµਦੀਆਂ ਹਨ ਅਤੇ ਫਿਲਾਸਫੀ ਦੀਆਂ ਜੋ ਧਾਰਨਾਵਾਂ ਇਨ੍ਹਾਂ ਦਾ ਹੱਲ ਦੱਸਦੀਆਂ ਹਨ, ਉਹ ਸਮਾਜ ਦੀ ਮੁੜ ਸਿਰਜਣਾ ਲਈ ਸਮਾਜ ਦੇ ਸਿਧਾਂਤਕ ਹਥਿਆਰ ਵਜੋਂ ਕµਮ ਆਉਣੀਆਂ ਚਾਹੀਦੀਆਂ ਹਨ» ਸਿਰਫ ਜਾਣਨਾ ਹੀ ਕਾਫੀ ਨਹੀਂ ਸਗੋਂ ਜੋ ਮਨੁੱਖ ਜਾਣਦੇ ਹਨ, ਉਹ ਫਿਲਾਸਫੀ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਅਮਲ ਵਿਚ ਲਾਗੂ ਕਰਨ ਦੇ ਯਤਨ ਵੀ ਕਰਨ।”
ਐਨ ਇਹੀ ਧਾਰਨਾ ਕਾਰਲ ਮਾਰਕਸ ਦੀ ਹੈ ਕਿ ਫਿਲਾਸਫਰਾਂ ਨੇ ਹੁਣ ਤੱਕ ਕਈ ਢµਗਾਂ ਨਾਲ ਸµਸਾਰ ਦੀ ਸਿਰਫ ਵਿਆਖਿਆ ਹੀ ਕੀਤੀ ਹੈ, ਜਦੋਂ ਕਿ ਮਸਲਾ ਫਿਲਾਸਫੀ ਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਨੂੰ ਮੁੜ ਜਥੇਬµਦ ਕਰਨ ਅਤੇ ਇਸ ਨੂੰ ਬਦਲਣ ਦਾ ਹੈ» ਫਿਲਾਸਫੀ ਵਿਚ ਪ੍ਰਗਟ ਹੁµਦੀ ਵਿਚਾਰਧਾਰਾ ਦੇ ਆਧਾਰ `ਤੇ ਮਨੁੱਖੀ ਸਮਾਜ ਨੂੰ ਮੁੜ ਤੋਂ ਕਿਵੇਂ ਜਥੇਬµਦ ਕੀਤਾ ਜਾਏ, ਮਾਰਕਸਵਾਦ ਇਸ ਦੀ ਵਿਆਖਿਆ ਕਰਦਾ ਹੈ।
ਡਾ. ਅੰਬੇਡਕਰ ਅਨੁਸਾਰ “ਇਹ ਗੱਲ ਨਹੀਂ ਕਿ ਬ੍ਰਾਹਮਣਾਂ ਨੇ ਬ੍ਰਹਮਵਾਦ ਦੇ ਸਿਧਾਂਤ ਨੂੰ ਪਛਾਣਿਆ ਨਹੀਂ» ਉਨ੍ਹਾਂ ਨੇ ਇਸ ਸਿਧਾਂਤ ਨੂੰ ਪਛਾਣਿਆ, ਪਰ ਖੁਦ ਨੂੰ ਇਹ ਸਵਾਲ ਕਦੇ ਨਾ ਪੁਛਿਆ ਕਿ ਇਸ ਦੇ ਹੁµਦਿਆਂ, ਉਹ ਬ੍ਰਾਹਮਣ ਅਤੇ ਸ਼ੂਦਰ, ਔਰਤ ਅਤੇ ਮਰਦ, ਨੀਚ ਜਾਤ ਅਤੇ ਉਚੀ ਜਾਤ ਵਿਚਲੀ ਨਾਬਰਾਬਰੀ ਦੀ ਹਮਾਇਤ ਕਿਵੇਂ ਕਰ ਸਕਦੇ ਹਨ? ਸਿੱਟਾ ਇਹ ਨਿਕਲਿਆ ਕਿ ਇਕ ਪਾਸੇ ਅਸੀਂ ਬ੍ਰਹਮਵਾਦ ਦਾ ਸਭ ਤੋਂ ਵਧ ਜਮਹੂਰੀ ਸਿਧਾਂਤ ਲਈ ਫਿਰਦੇ ਹਾਂ ਅਤੇ ਦੂਜੇ ਪਾਸੇ ਇਕ ਸਮਾਜ ਹੈ, ਜੋ ਜਾਤ-ਪਾਤੀ ਕੋਹੜ, ਮੁਢਲੇ ਆਦਿਵਾਸੀ ਅਤੇ ਜਰਾਇਮ ਪੇਸ਼ਾ ਕਬੀਲਿਆਂ ਦੀ ਹੋਂਦ ਨਾਲ ਭ੍ਰਿਸ਼ਟਿਆ ਪਿਆ ਹੈ।…ਹੋਰ ਵੀ ਵੱਧ ਬੇਹੂਦਾ ਗੱਲ ਮਹਾਨ ਸ਼µਕਰਾਚਾਰੀਆ ਦੀਆਂ ਸਿਖਿਆਵਾਂ ਹਨ, ਕਿਉਂਕਿ ਇਹ ਸ਼µਕਰਾਚਾਰੀਆ ਹੀ ਹੈ, ਜਿਸ ਨੇ ਇਹ ਗਿਆਨ ਦਿੱਤਾ ਕਿ ਬ੍ਰਹਮ ਦੀ ਹੋਂਦ ਹੈ, ਜੋ ਸੱਚ ਹੈ ਅਤੇ ਸਭ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਪਰ ਨਾਲ ਹੀ ਉਸ ਨੇ ਬ੍ਰਾਹਮਣਵਾਦੀ ਸਮਾਜ ਦੀਆਂ ਸਭ ਨਾਬਰਾਬਰੀਆਂ ਨੂੰ ਵੀ ਬੁਲµਦ ਕੀਤਾ» ਸਿਰਫ ਇਕ ਮਨੋਰੋਗੀ ਵਿਅਕਤੀ ਹੀ ਅਜਿਹੇ ਦੋ ਵਿਰੋਧੀ ਸਿਧਾਂਤ ਪੁਸ਼ਟ ਕਰਨ ਦੀ ਖੁਸ਼ੀ ਲੈ ਸਕਦਾ ਹੈ।”
ਹਿµਦੂ ਪੁਨਰ ਸੁਰਜੀਤੀ ਦੇ ਮੋਢੀ ਮµਨੇ ਜਾਂਦੇ ਆਦਿ ਸ਼µਕਰਾਚਾਰੀਆ ਦੀ ਫਿਲਾਸਫੀ ਵਿਚਲੇ ਇਨ੍ਹਾਂ ਇਕ-ਦੂਜੇ ਦੇ ਉਲਟ ਦੋ ਟਕਰਾਵੇਂ ਰੁਝਾਨ ਪ੍ਰਗਟ ਕਰਕੇ ਡਾ. ਅੰਬੇਡਕਰ ਦੀ ਸµਸਾਰ ਫਿਲਾਸਫੀ ਦੇ ਵਿਕਾਸ ਵਿਚ ਇਕ ਵੱਡੀ ਦੇਣ ਹੈ» ਇਕ ਦੂਜੇ ਦੇ ਐਨ ਉਲਟ ਦੋ ਟਕਰਾਵੇਂ ਰੁਝਾਨਾਂ-ਬ੍ਰਹਮਵਾਦ ਤੇ ਬ੍ਰਾਹਮਣਵਾਦ ਨੂੰ ਰਲਗੱਡ ਕਰਕੇ ਸ਼µਕਰਾਚਾਰੀਆ ਨੇ ਵੈਦਿਕ ਫਿਲਾਸਫੀ ਨੂੰ ਇਕ ਗµਭੀਰ ਉਲਝਣ ਵਿਚ ਫਸਾ ਦਿੱਤਾ ਹੈ» ਇਸੇ ਉਲਝਣ ਦਾ ਸਮਾਜੀ ਅਤੇ ਰਾਜਸੀ ਖਮਿਆਜਾ ਅਜੋਕੇ ਹਿµਦੂ ਭਾਈਚਾਰੇ ਦੇ ਨਾਲ ਨਾਲ ਕਰੋੜਾਂ ਨੀਚ ਕਹੇ ਜਾਂਦੇ ਦਲਿਤ ਅਤੇ ਘਟਗਿਣਤੀ ਭਾਈਚਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ» ਆਰ. ਐਸ. ਐਸ. ਤੇ ਮੋਦੀ-ਸ਼ਾਹ ਦੀ ਰਾਜਨੀਤੀ ਨੂੰ ਖਦੇੜਨ ਲਈ ਬ੍ਰਹਮਵਾਦ ਤੇ ਬ੍ਰਾਹਮਣਵਾਦ ਵਿਚ ਸਿਧਾਂਤਕ ਨਿਖੇੜਾ ਕਰਨ ਦੀ ਲੋੜ ਹੈ» ਗੁਰਮਤਿ ਨੇ ਇਹ ਨਿਖੇੜਾ ਪਹਿਲਾਂ ਹੀ ਕੀਤਾ ਹੋਇਆ ਹੈ,
ਬ੍ਰਹਮ ਬਿµਦ ਤੇ ਸਭ ਓਪਤਿ ਹੋਈ॥ (ਪੰਨਾ 1127)
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ (ਪੰਨਾ 846)
ਭਾਵ ਇਹ ਸਾਰੀ ਉਤਪਤੀ ਬ੍ਰਹਮ ਦੇ ਅµਸ਼ ਤੋਂ ਹੋਈ ਹੈ» ਬ੍ਰਹਮ ਹੀ ਦਿਸਦਾ ਹੈ ਅਤੇ ਬ੍ਰਹਮ ਹੀ ਸੁਣੀਂਦਾ ਹੈ। ਇਸ ਬ੍ਰਹਮ ਦਾ ਵਿਖਿਆਨ ਏਕੋ ਦੇ ਰੂਪ ਵਿਚ ਕਰੀਦਾ ਹੈ» ਗੁਰਮਤਿ ਨੇ ‘ਬ੍ਰਹਮ’ ਅਤੇ ਬ੍ਰਾਹਮਣਵਾਦ ਵਿਚ ਵਰਤੇ ਜਾਂਦੇ ਅੱਖਰ ‘ਬ੍ਰਹਮਾ’ ਵਿਚਾਲੇ ਵੀ ਸਪਸ਼ਟ ਨਿਖੇੜਾ ਕੀਤਾ ਹੈ» ਬ੍ਰਾਹਮਣਵਾਦ ਦੀ ਧਾਰਨਾ ਹੈ ਕਿ ਬ੍ਰਹਮਾ ਨੇ ਆਪਣੇ ਮੂµਹ ਵਿਚੋਂ ਬ੍ਰਾਹਮਣ, ਬਾਹਾਂ ਵਿਚੋਂ ਖੱਤਰੀ, ਪੱਟਾਂ ਵਿਚੋਂ ਵੈਸ਼ ਅਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਕੀਤੇ» ਹਿµਦੂ ਮਤਿ ਵਿਚਲੀ ਵਰਣ ਵµਡ ਦਾ ਇਸ ਨੂੰ ਜਨਕ ਕਿਹਾ ਜਾਂਦਾ ਹੈ» ਇਸ ਬ੍ਰਹਮਾ ਬਾਰੇ ਸਵਾਲ ਕਰਦਿਆਂ ਗੁਰਮਤਿ ਪੁਛਦੀ ਹੈ,
ਬ੍ਰਹਮਾ ਬਡਾ ਕਿ ਜਾਸ ਉਪਾਇਆ« (ਪੰਨਾ 331)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ« (ਪੰਨਾ 559)
ਬ੍ਰਹਮੈ ਵਡਾ ਕਹਾਇ ਅµਤ ਨ ਪਾਇਆ« (ਪੰਨਾ 1279)
ਬ੍ਰਹਮੈ ਇµਦ੍ਰਿ ਮਹੇਸਿ ਨ ਜਾਨੀ« (1032)
ਭਾਵ ਬ੍ਰਹਮਾ ਵੱਡਾ ਹੈ ਜਾਂ ਬ੍ਰਹਮ ਵੱਡਾ ਹੈ, ਜਿਸ ਤੋਂ ਸਭ ਦੀ ਉਤਪਤੀ ਹੋਈ ਹੈ» ਫਿਰ ਗੁਰਮਤਿ ਇਹ ਜਾਣਕਾਰੀ ਵੀ ਦਿੰਦੀ ਹੈ ਕਿ ਬ੍ਰਹਮਾ ਦੇ ਨਾਂ `ਤੇ ਜੋ ਵੇਦਾਂ ਦਾ ਗਿਆਨ ਦਿੱਤਾ ਜਾ ਰਿਹਾ ਹੈ, ਇਹ ਸਾਰਾ ਮੋਹ ਮਾਇਆ ਦਾ ਪਸਾਰਾ ਭਾਵ ਮਨ-ਕਲਪਿਤ ਹੈ» ਗੁਰਮਤਿ ਇਹ ਵੀ ਦੱਸਦੀ ਹੈ ਕਿ ਬ੍ਰਹਮਾ ਆਪਣੇ-ਆਪ ਨੂੰ ਵੱਡਾ ਕਹਾਉਂਦਾ ਹੈ, ਪਰ ਖੁਦ ਉਹ ਬ੍ਰਹਮ ਦਾ ਅµਤ ਨਹੀਂ ਪਾ ਸਕਿਆ» ਇµਜ ਬ੍ਰਹਮਵਾਦ ਅਤੇ ਬ੍ਰਾਹਮਣਵਾਦ ਵਿਚਾਲੇ ਨਿਖੇੜਾ ਕਰਕੇ ਹੀ ਅਸੀਂ ਮਹਾਂਭਾਰਤ ਵਿਚਲੀ ਜਮਹੂਰੀਅਤ ਅਤੇ ਮੋਦੀ ਮਾਰਕਾ ਤਾਨਾਸ਼ਾਹੀ ਵਿਚਲੇ ਫਰਕ ਬਾਰੇ ਸਪਸ਼ਟ ਹੋ ਸਕਾਂਗੇ»