ਵਿਲੱਖਣ ਪੱਤਰਕਾਰ!

‘ਮੈਗਾਸੈਸੇ’ ਦਾ ਮਾਣ ਸਨਮਾਨ ਮਿਲਿਆ, ਰੱਖੀ ਜਾਗਦੀ ਜਿਸ ਨੇ ਜ਼ਮੀਰ ਯਾਰੋ।
ਨਾਹੀਂ ਝੁਕਦਾ ਅੱਗੇ ਉਹ ਹਾਕਮਾਂ ਦੇ, ਨਹੀਂ ਪੈਸਾ ਬਣਾਇਆ ਉਸ ਪੀਰ ਯਾਰੋ।
ਟੀ. ਵੀ. ਚੈਨਲਾਂ ਵਾਲੇ ਘੜਮੱਸ ਅੰਦਰ, ‘ਐਨ. ਡੀ. ਟੀ. ਵੀ.Ḕ ਦੀ ਖਾਸ ਤਾਸੀਰ ਯਾਰੋ।
ਐਂਕਰ ਭੱਜ ਪਏ ਇੰਟਰਵਿਊ ਕਰਨ ਵਾਲੇ, ਸਾਰੇ ਚਾਹੁਣ ਦਿਖਾਉਣੀ ਤਸਵੀਰ ਯਾਰੋ।
ਸਿਫਤਾਂ ਸੌਖੀਆਂ ਕਰਨੀਆਂ ਸੱਚ ਦੀਆਂ, ਐਪਰ ਔਖਾ ਐ ਬਹੁਤ ‘ਸਚਿਆਰ’ ਹੋਣਾ।
ਹਿੱਸੇ ਆਉਂਦਾ ਏ ਮਾਣ ਇਹ ਵਿਰਲਿਆਂ ਦੇ, ਰਵੀਸ਼ ਕੁਮਾਰ ਜੈਸਾ ਪੱਤਰਕਾਰ ਹੋਣਾ!