ਖਾਮੋਸ਼ੀ ਦੇ ਅਰਥ?

ਗੱਲ ਸੋਚ ਵਿਚਾਰ ਤੋਂ ਬਾਹਰ ਦੀ ਏ, ਕਰੀਏ ਨਿਰਖ ਕੀ ਵਰਤ ਗਏ ਭਾਣਿਆਂ ਦਾ।
ਛਾਇਆ ਧਰਮ ਜਨੂੰਨ ਜਾਂ ਅਸਰ ਹੋਇਆ, ਰਾਸ਼ਟਰਵਾਦ ਦੇ ਗਾਏ ਗਏ ‘ਗਾਣਿਆਂ’ ਦਾ।
ਬਣ ਗਿਆ ‘ਸ਼ਿਕਾਰ’ ਹੈ ਲੋਕਤੰਤਰ, ਸੌੜੀ ਸਿਆਸਤ ਦੇ ‘ਤਾਣਿਆਂ-ਬਾਣਿਆਂ’ ਦਾ।
ਛੌਰਾ ਪੈ ਗਿਆ ਬੁਰਾ ਗੁਲਦਸਤਿਆਂ ‘ਤੇ, ਇੱਕੋ ਈ ਰੰਗ ਦੇ ਫੁੱਲਾਂ ‘ਪੁਰਾਣਿਆਂ’ ਦਾ।
ਗੁੰਮ-ਸੁੰਮ ਜਿਹਾ ਦੇਖ ਮਾਹੌਲ ਹੋਇਆ, ਸਿਆਣੇ ਕਹਿ ਦਿੰਦੇ ਆਊ ਤੂਫਾਨ ਯਾਰੋ।
ਸੁੰਨ ਵਰਤੀ ਹੈ ‘ਕਮਲ-ਤੂਫਾਨ’ ਮਗਰੋਂ, ਲਾਈਏ ਏਸ ਤੋਂ ਕਿਹੜਾ ਅਨੁਮਾਨ ਯਾਰੋ?