ਕਸਰ ਨਾਮ ਕਸੂਰ ਹੈ

ਬਲਜੀਤ ਬਾਸੀ
ਹਰ ਦੇਸ਼ ਵਾਂਗ ਅਮਰੀਕਾ ਵਿਚ ਵੀ ਇਕੋ ਨਾਂ ਦੇ ਕਈ ਸ਼ਹਿਰ ਜਾਂ ਕਸਬੇ ਹਨ। ਇਹ ਕੋਈ ਅਲੋਕਾਰ ਵਰਤਾਰਾ ਨਹੀਂ। ਇਕ ਸਥਾਨ ਦੇ ਕੁਝ ਲੋਕ ਜਦ ਕਿਸੇ ਹੋਰ ਥਾਂ ‘ਤੇ ਜਾ ਕੇ ਵਸ ਜਾਂਦੇ ਹਨ ਤਾਂ ਆਪਣੀ ਪੁਰਾਣੀ ਯਾਦ ਕਾਇਮ ਰੱਖਣ ਲਈ ਨਵੇਂ ਵਸੇਬੇ ਦਾ ਨਾਂ ਵੀ ਆਪਣੇ ਜੱਦੀ ਵਸੇਬੇ ਦੇ ਨਾਂ ‘ਤੇ ਰੱਖ ਲੈਂਦੇ ਹਨ। ਕਈ ਭੂਗੋਲਿਕ ਕਾਰਨ ਵੀ ਹਨ, ਜਿਵੇਂ ਪਿੱਪਲ, ਜੰਡ ਜਾਂ ਬੋਹੜ ਦੇ ਨਾਂ ‘ਤੇ ਕਈ ਪਿੰਡ ਹਨ। ਅਮਰੀਕਾ ਵਿਚ ਰਿਵਰਸਾਈਡ ਨਾਂ ਦੇ ਸਾਰੇ ਸ਼ਹਿਰ ਕਿਸੇ ਨਾ ਕਿਸੇ ਦਰਿਆ ਦੇ ਕਿਨਾਰੇ ਹਨ। ਇਸ ਦੇਸ਼ ਵਿਚ ਸਲੇਮ, ਸਪਰਿੰਗਫੀਲਡ, ਵਾਸ਼ਿੰਗਟਨ, ਫਰੈਂਕਲਿਨ, ਜਾਰਜਟਾਊਨ, ਆਰਲਿੰਗਟਨ, ਮੈਡੀਸਨ, ਰਿਵਰਸਾਈਡ ਨਾਂ ਦੇ ਘੱਟੋ ਘੱਟ ਢਾਈ ਦਰਜਨ ਸ਼ਹਿਰ ਹਨ।

ਚੈਸਟਰ ਵੀ ਇਨ੍ਹਾਂ ਵਿਚ ਸ਼ੁਮਾਰ ਹੁੰਦਾ ਹੈ। ਅਮਰੀਕਾ ਵਧੇਰੇ ਤੌਰ ‘ਤੇ ਯੂਰਪੀ, ਖਾਸ ਕਰ ਬਰਤਾਨਵੀ ਸਾਮਰਾਜੀਆਂ ਨੇ ਵਸਾਇਆ ਹੈ। ਇੰਗਲੈਂਡ ਵਿਚ ਚੈਸਟਰ ਨਾਂ ਦੇ ਕਈ ਸ਼ਹਿਰ ਹਨ। ਮਿਸਾਲ ਵਜੋਂ ਡੀ ਦਰਿਆ ਦੇ ਕਿਨਾਰੇ ਚੈਸ਼ਾਇਰ ਕਾਉਂਟੀ ਵਿਚ ਕੋਈ ਦੋ ਹਜ਼ਾਰ ਸਾਲ ਪਹਿਲਾਂ ਦਾ ਵਸਿਆ ਇਸੇ ਨਾਂ ਦਾ ਸ਼ਹਿਰ ਹੈ। ਚੈਸ਼ਾਇਰ ਕਾਉਂਟੀ ਦਾ ਇਹ ਨਾਂ ਵੀ ਚੈਸਟਰ ਦੇ ਨਾਂ ‘ਤੇ ਹੀ ਰੱਖਿਆ ਗਿਆ ਹੈ।
ਰੋਮਨ ਸਾਮਰਾਜ ਸਮੇਂ ਇੰਗਲੈਂਡ ਵਿਚ ਚੈਸਟਰ ਨਾਂ ਦੇ ਸਥਾਨ ਰੋਮਨ ਸੈਨਾ ਦੇ ਕਿਲੇ ਜਾਂ ਪੜਾਅ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਰੋਮ ਦੀ ਅਤੇ ਉਸ ਵੇਲੇ ਰੋਮਨ ਸਾਮਰਾਜ ਦੀ ਮੁਖ ਭਾਸ਼ਾ ਲਾਤੀਨੀ ਵਿਚ ਕੈਸਟਰਮ ਕਿਹਾ ਜਾਂਦਾ ਸੀ। ਜਿਉਂ ਜਿਉਂ ਰੋਮਨ ਸਾਮਰਾਜ ਦੀ ਜਕੜ ਅਤੇ ਗਲਬਾ ਵਧਦੇ ਗਏ, ਰੋਮਨਾਂ ਨੇ ਆਪਣੇ ਕੈਸਟਰਮ (ਕਿਲੇ) ਹੋਰ ਮਜ਼ਬੂਤ ਤੇ ਵਿਸ਼ਾਲ ਕਰ ਲਏ। ਭਾਵ ਸ਼ੁਰੂ ਸ਼ੁਰੂ ਵਿਚ ਲੱਕੜ ਦੇ ਬਣੇ ਛੋਟੇ ਛੋਟੇ ਕਿਲੇ ਸਮਾਂ ਪੈਣ ਨਾਲ ਵੱਡੇ ਵਸੇਬੇ ਬਣ ਗਏ। ਇੰਗਲੈਂਡ ਵਿਚ ਕਿਸੇ ਵੀ ਚੈਸਟਰ ਜਾਂ ਕੈਸਟਰ ਨਾਂ ਦੇ ਥਾਂ ‘ਤੇ ਚਲੇ ਜਾਓ, ਰੋਮਨਾਂ ਦੇ ਵੇਲੇ ਦਾ ਕੋਈ ਨਾ ਕੋਈ ਦੁਰਗ ਮਿਲੇਗਾ; ਪਰ ਅਮਰੀਕਾ ਜਾਂ ਆਸਟਰੇਲੀਆ, ਕੈਨੇਡਾ ਆਦਿ ਗੋਰਿਆਂ ਦੇ ਦੇਸ਼ਾਂ ਵਿਚ ਤਾਂ ਕਦੇ ਕੋਈ ਰੋਮਨ ਨਹੀਂ ਆਇਆ। ਸਪੱਸ਼ਟ ਹੈ ਕਿ ਇੰਗਲੈਂਡ ਦੇ ਆਬਾਦਕਾਰਾਂ ਨੇ ਆਪਣੇ ਦੇਸ਼ ਦੀ ਪੁਰਾਣੀ ਯਾਦ ਕਾਇਮ ਰੱਖਣ ਲਈ ਇਹ ਨਾਂ ਰੱਖੇ।
ਪੈਨਸਿਲਵੇਨੀਆ ਵਿਚਲਾ ਚੈਸਟਰ ਸ਼ਹਿਰ ਡੈਲਾਵੇਅਰ ਦਰਿਆ ‘ਤੇ ਵਸਿਆ ਹੋਇਆ ਹੈ। ਅਠਾਰਵੀਂ ਸਦੀ ਦੇ ਸ਼ੁਰੂ ਵਿਚ ਸਵੀਡਨ ਦੇ ਆਬਾਦਕਾਰਾਂ ਨੇ ਇਸ ਸਥਾਨ ਦੇ ਆਦਿਵਾਸੀਆਂ ਨੂੰ ਉਜਾੜ ਕੇ ਇਹ ਸ਼ਹਿਰ ਵਸਾਇਆ। ਉਦੋਂ ਇਸ ਦਾ ਨਾਂ ਫਿਨਾਲੈਂਡੀਆ (ਫਿਨਲੈਂਡ ਦੇ ਨਾਂ ‘ਤੇ) ਰੱਖਿਆ ਗਿਆ। ਫਿਰ ਇਸ ਦਾ ਨਾਂ ਸਵੀਡਨ ਦੇ ਇਕ ਪ੍ਰਾਂਤ ਅਪਲੈਂਡ ਦੇ ਨਾਂ ‘ਤੇ ਰੱਖਿਆ ਗਿਆ। ਬਾਅਦ ਵਿਚ ਪੈੱਨ ਨਾਂ ਦੇ ਅੰਗਰੇਜ਼ ਆਬਾਦਕਾਰ ਨੇ ਇਸ ਦਾ ਨਾਂ ਇੰਗਲੈਂਡ ਵਾਲੇ ਚੈਸਟਰ ਸ਼ਹਿਰ ਵਾਲਾ ਹੀ ਰੱਖ ਦਿੱਤਾ।
ਪਹਿਲਾਂ ਦੱਸ ਆਏ ਹਾਂ ਕਿ ਚੈਸਟਰ ਨਾਂ ਮੁਢਲੇ ਤੌਰ ‘ਤੇ ਲਾਤੀਨੀ ਕੈਸਟਰਮ ਦਾ ਵਿਗੜਿਆ ਰੂਪ ਹੈ। ਇਸ ਭਾਸ਼ਾ ਵਿਚ ਕੈਸਟਰਮ ਦਾ ਅਰਥ ਹੈ, ‘ਕਿਲੇਬੰਦ ਸਥਾਨ।’ ਕੈਸਟਰਮ ਦਾ ਬਹੁਵਚਨ ਕੈਸਟਰ ਹੈ ਤੇ ਪੁਰਾਣੀ ਅੰਗਰੇਜ਼ੀ ਵਿਚ ਇਹ ਇਸੇ ਰੂਪ ਵਿਚ ਪ੍ਰਚਲਿਤ ਹੋਇਆ। ਕਈ ਸਥਾਨ ਨਾਂਵਾਂ ਵਿਚ ਚੈਸਟਰ/ਕੈਸਟਰ ਸ਼ਬਦ ਅੰਸ਼ਕ ਰੂਪ ਵਿਚ ਆਉਂਦਾ ਹੈ, ਜਿਵੇਂ .ਅਨਚਅਸਟeਰ, ਘਲੁਚeਸਟeਰ, ੰਅਨਚਹeਸਟeਰ, ੱਨਿਚਹeਸਟeਰ ਆਦਿ।
ਇੰਗਲੈਂਡ ਦੇ ਚੈਸਟਰ ਨਾਂ ਦੇ ਥਾਂ ਰੋਮਨ ਲਸ਼ਕਰ ਦਾ ਜਬਰਦਸਤ ਟਿਕਾਣਾ ਸੀ, ਪਰ ਰੋਮਨਾਂ ਦੇ ਰਾਜ ਸਮੇਂ ਇਸ ਦਾ ਨਾਂ ਡੀ ਦਰਿਆ ਦੇ ਨਾਂ ‘ਤੇ ਡਿਊਆ ਜਿਹਾ ਸੀ। ਚੈਸਟਰ ਵਿਚ ਰਹਿਣ ਵਾਲੇ ਵਿਅਕਤੀ ਆਪਣੇ ਨਾਂ ਨਾਲ ਇਹ ਸ਼ਬਦ ਲਾਉਣ ਲੱਗੇ ਤਾਂ ਪਿਛੋਂ ਵਿਅਕਤੀ ਨਾਂਵਾਂ ਵਿਚ ਵੀ ਚੈਸਟਰ ਵਰਤਿਆ ਜਾਣ ਲੱਗਾ। ਅਸਲ ਵਿਚ ਲਾਤੀਨੀ ਕੈਸਟਰਮ ਤੋਂ ਹੀ ਕਿਲੇ ਦੇ ਅਰਥਾਂ ਵਾਲਾ ਇਕ ਹੋਰ ਜਾਣਿਆ ਪਛਾਣਿਆ ਸ਼ਬਦ ਬਣਿਆ ਹੈ, ਕਾਸਲ (ਚਅਸਟਲe)। ਇਸ ਸ਼ਬਦ ਵਾਲੇ ਵੀ ਕਈ ਕਸਬਿਆਂ, ਸ਼ਹਿਰਾਂ, ਇਮਾਰਤਾਂ, ਸਮੁਦਾਇਆਂ ਆਦਿ ਦੇ ਨਾਂ ਹਨ। ਅਮਰੀਕਾ, ਇੰਗਲੈਂਡ, ਆਸਟਰੇਲੀਆ, ਕੈਨੇਡਾ ਵਿਚ ਕਈ ਨਗਰਾਂ ਦਾ ਨਾਂ ਨਿਊਕਾਸਲ ਹੈ। ਆਧੁਨਿਕ ਫਰਾਂਸੀਸੀ ਦਾ ਇਸੇ ਅਰਥ ਵਾਲਾ ਸ਼ਬਦ ਹੈ, ਛਹਅਟeਅੁ, ਜਿਸ ਦਾ ਉਚਾਰਣ ਸ਼ਾਤੋ ਜਿਹਾ ਹੈ। ਫਰਾਂਸ, ਕੈਨੇਡਾ, ਅਮਰੀਕਾ ਆਦਿ ਵਿਚ ਇਸ ਨਾਂ ਦੀਆਂ ਕਈ ਬਸਤੀਆਂ ਹਨ।
ਪ੍ਰਾਕ-ਇਤਾਲਵੀ ਭਾਸ਼ਾ ਵਿਚ ਖਅਸਟਰੋ ਮੂਲ ਦਾ ਅਰਥ ਸੀ, ਭਾਗ, ਹਿੱਸਾ ਜੋ ਕਿ ਭਾਰੋਪੀ ਮੂਲ ਖeਸ ਤੋਂ ਬਣਿਆ। ਇਸ ਭਾਰੋਪੀ ਮੂਲ ਵਿਚ ਕੱਟਣ, ਤਰਾਸ਼ਣ, ਤੋੜਨ ਦਾ ਭਾਵ ਹੈ। ਇਸ ਮੂਲ ਤੋਂ ਬਣੇ ਕੁਝ ਹੋਰ ਅੰਗਰੇਜ਼ੀ ਸ਼ਬਦਾਂ ਵਿਚਾਰ ਲੈਂਦੇ ਹਾਂ। ਜਾਤੀ ਦੇ ਅਰਥਾਂ ਵਿਚ ਅੰਗਰੇਜ਼ੀ ਸ਼ਬਦ ਛਅਸਟe ਵਰਤਿਆ ਜਾਂਦਾ ਹੈ। ਇਹ ਸ਼ਬਦ ਅੰਤਿਮ ਤੌਰ ‘ਤੇ ਲਾਤੀਨੀ ਛਅਸਟੁਸ ਤੋਂ ਬਣਿਆ, ਜਿਸ ਨੂੰ ਭਾਰਤ ਵਿਚ ਪਹਿਲਾਂ ਪੁੱਜੇ ਸਾਮਰਾਜੀ ਪੁਰਤਗਾਲੀਆਂ ਨੇ ਵਰਤਿਆ ਤੇ ਪਿਛੋਂ ਅੰਗਰੇਜ਼ ਸਾਮਰਾਜੀਆਂ ਨੇ ਅਪਨਾ ਲਿਆ। ਇਸ ਦਾ ਸ਼ਾਬਦਿਕ ਅਰਥ ਬਣਦਾ ਹੈ-ਕੱਟਿਆ ਹੋਇਆ, ਜੁਦਾ ਜਾਂ ਅੱਡ ਹੋਇਆ।
ਸ਼ੁਧਤਾ ਦੇ ਸਿਧਾਂਤ ‘ਤੇ ਚਲਦੀ ਭਾਰਤੀ ਜਾਤੀ ਪ੍ਰਥਾ ਵਿਚ ਜਾਤੀਆਂ ਇਕ ਦੂਜੇ ਤੋਂ ਕੱਟੀਆਂ ਹੋਈਆਂ, ਅਲੱਗ ਥਲੱਗ ਵਿਚਰਦੀਆਂ ਹਨ। ਸ਼ੁਧ, ਪਵਿੱਤਰ, ਅਣਲੱਗ, ਅਛੂਤ, ਕੁਮਾਰ ਦੇ ਅਰਥਾਂ ਵਾਲਾ ਛਹਅਸਟe ਸ਼ਬਦ ਵਿਚਲੇ ਆਸ਼ੇ ਦਾ ਸੰਕੇਤ ਵੀ ਇਥੋਂ ਲੈ ਸਕਦੇ ਹਾਂ। ਖੱਸੀ ਕਰਨ ਦੇ ਅਰਥਾਂ ਵਾਲੇ ਛਅਸਟeਰਅਟe ਵਿਚ ਕੱਟਣ ਵਾਲੀ ਗੱਲ ਪਾਠਕ ਸਹਿਜੇ ਹੀ ਸਮਝ ਸਕਦੇ ਹਨ। ਛਅਸਟਗਿਅਟe ਦਾ ਮਾਅਨਾ ਹੁੰਦਾ ਹੈ, ਦੰਡ ਦੇਣਾ। ਇਸ ਵਿਚ ਵੀ ਕਿਸੇ ਨੂੰ ਸ਼ੁਧ ਕਰਨ ਦਾ ਭਾਵ ਹੈ। ਅਸੀਂ ‘ਸੋਧਣਾ’ ਕਹਿੰਦੇ ਹਾਂ। ਰੱਦ ਕਰਨਾ ਦੇ ਅਰਥਾਂ ਵਾਲੇ ਥੁਅਸਹ ਵਿਚ ਵੀ ਕੱਟਣਾ ਹੀ ਝਲਕਦਾ ਹੈ।
ਵਲਾਇਤੀ ਚੈਸਟਰਾਂ ਦਾ ਐਵੇਂ ਨਹੀਂ ਸੀ ਜ਼ਿਕਰ ਛੇੜਿਆ। ਲਹਿੰਦੇ ਪੰਜਾਬ ਦੇ ਸ਼ਹਿਰ ਕਸੂਰ ਦਾ ਇਸ ਨਾਲ ਭਾਸ਼ਾਈ ਰਿਸ਼ਤਾ ਹੈ। ਆਮ ਧਾਰਨਾ ਹੈ ਕਿ ਲਾਹੌਰ ਤੇ ਕਸੂਰ ਨਾਂ ਦੇ ਸ਼ਹਿਰ ਕ੍ਰਮਵਾਰ ਰਾਮ ਚੰਦਰ ਦੇ ਬੇਟਿਆਂ-ਲਵ ਤੇ ਕੁਸ਼ ਦੇ ਨਾਂ ‘ਤੇ ਰੱਖੇ ਗਏ ਹਨ। ਕਿਹਾ ਜਾਂਦਾ ਹੈ ਕਿ ਲਵ ਤੇ ਕੁਸ਼ ਨੇ ਪੰਜਾਬ ਦੀਆਂ ਸ਼ਹਿਜ਼ਾਦੀਆਂ ਨਾਲ ਵਿਆਹ ਕਰਵਾਇਆ ਤੇ ਇਥੇ ਰਾਜ ਕੀਤਾ। ਬਚਿੱਤਰ ਨਾਟਕ ਵਿਚ ਵੀ ਅਜਿਹਾ ਜ਼ਿਕਰ ਹੈ,
ਸੀਅ ਸੁਤ ਬਹੁਰਿ ਭਏ ਦੁਇ ਰਾਜਾ॥
ਰਾਜ ਪਾਟ ਉਨਹੀ ਕਉ ਛਾਜਾ॥
ਮਦ੍ਰ ਦੇਸ ਏਸ੍ਵਰਜਾ ਬਰੀ ਜਬ॥
ਭਾਤਿ ਭਾਤਿ ਕੇ ਜਗ ਕੀਏ ਤਬ॥
ਤਹੀ ਤਿਨੈ ਬਾਂਧੇ ਦੁਇ ਪੁਰਵਾ॥
ਏਕ ਕਸੂਰ ਦੁਤੀਯ ਲਹੁਰਵਾ॥
ਅਧਿਕ ਪੁਰੀ ਤੇ ਦੋਊ ਬਿਰਾਜੀ॥
ਨਿਰਖਿ ਲੰਕ ਅਮਰਾਵਤਿ ਲਾਜੀ
ਬਹੁਤ ਕਾਲ ਤਿਨ ਰਾਜੁ ਕਮਾਯੋ॥
ਜਾਲ ਕਾਲ ਤੇ ਅੰਤਿ ਫਸਾਯੋ॥
ਤਿਨ ਤੇ ਪੁਤ੍ਰ ਪੌਤ੍ਰ ਜੇ ਵਏ॥
ਰਾਜ ਕਰਤ ਇਹ ਜਗ ਕੋ ਭਏ॥
ਰਵਾਇਤ ਅਨੁਸਾਰ ਕਸੂਰ ਦਾ ਪਹਿਲਾ ਨਾਂ ਕੁਸ਼ਪੁਰ ਸੀ, ਜੋ ਵਿਗੜਦਾ ਵਿਗੜਦਾ ਕਸੂਰ ਬਣ ਗਿਆ। ਅਕਸਰ ਹੀ ਸਥਾਨਾਂ ਦੇ ਨਾਂਵਾਂ ਦੀ ਵਿਆਖਿਆ ਕਰਨ ਲਈ ਮਿਥਾਂ ਘੜ ਲਈਆਂ ਜਾਂਦੀਆਂ ਹਨ। ਇਸ ਤੱਥ ਵੱਲ ਧਿਆਨ ਦੁਆਇਆ ਜਾਂਦਾ ਹੈ ਕਿ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਵਿਚ ਕਸੂਰ ਨਾਂ ਦੇ ਹੋਰ ਵੀ ਪਿੰਡ, ਸ਼ਹਿਰ ਤੇ ਕਸਬੇ ਹਨ। ਪਿਛੇ ਵਰਣਿਤ ਲਾਤੀਨੀ ਕੈਸਟਰਮ ਅਰਬੀ ਵਿਚ ਜਾ ਕੇ ਅਲ-ਕਸਟਲ (ਅਰਬੀ ‘ਅਲ’ ਇਕ ਆਰਟੀਕਲ ਹੈ) ਬਣ ਗਿਆ, ਜਿਸ ਦਾ ਅਰਥ ਵੀ ਕਿਲਾ, ਗੜ੍ਹ ਜਾਂ ਘਿਰਿਆ ਸਥਾਨ ਹੈ। ਸ਼ਬਦ ਦੇ ਲਾਤੀਨੀ ਮੂਲ ਵਿਚ ਘਿਰੇ ਜਾਂ ਤਰਾਸ਼ੇ ਹੋਏ ਸਥਾਨ ਦਾ ਭਾਵ ਹੈ। ਮੁਢਲੇ ਤੌਰ ‘ਤੇ ਕੋਈ ਵੀ ਸੁਰੱਖਿਅਤ ਸਥਾਨ ਪਹਾੜਾਂ ਆਦਿ ਨੂੰ ਤਰਾਸ਼ ਕੇ ਹੀ ਬਣਾਇਆ ਜਾਂਦਾ ਸੀ। ਫਿਰ ਇਸ ਸਥਾਨ ਦੁਆਲੇ ਦੀਵਾਰਾਂ ਵੀ ਵਲ ਦਿੱਤੀਆਂ ਜਾਂਦੀਆਂ ਹਨ। ਸਪੈਨਿਸ਼ ਭਾਸ਼ਾ ਵਿਚ Aਲਚਅਡਅਰ ਦਾ ਅਰਥ ਹੈ-ਕਿਲਾ, ਗੜ੍ਹ, ਜੋ ਅਰਬੀ ਅਲ-ਕਸਰ ਦਾ ਸਪੈਨਿਸ਼ ਰੁਪਾਂਤਰ ਹੈ। ਅੱਠਵੀਂ-ਨੌਵੀਂ ਸਦੀ ਦੌਰਾਨ ਸਪੇਨ ਤੇ ਅਰਬਾਂ ਦਾ ਰਾਜ ਰਿਹਾ। ਇਥੋਂ ਅਰਬੀ ਕਸਰ ਅਤੇ ਲਾਤੀਨੀ ਕੈਸਟਰ ਦੀ ਭਾਸ਼ਾਈ ਸਾਂਝ ਦੀ ਸਮਝ ਪੈਂਦੀ ਹੈ।
ਅਰਬੀ ਵਿਦਵਾਨਾਂ ਦਾ ਕਹਿਣਾ ਹੈ ਕਿ ਕਸਰ ਸ਼ਬਦ ਇਕ ਸੁਤੰਤਰ ਧਾਤੂ ਕ-ਸ-ਰ ਤੋਂ ਬਣਿਆ ਹੈ। ਦਰਅਸਲ ਈਸਾ ਪੂਰਵ ਤੋਂ ਰੋਮਨ ਸਾਮਰਾਜ ਸਿਰਫ ਯੂਰਪ ਵਿਚ ਹੀ ਨਹੀਂ, ਸਗੋਂ ਏਸ਼ੀਆ ਅਫਰੀਕਾ ਦੇ ਦੇਸ਼ਾਂ ਵਿਚ ਵੀ ਇਸ ਦਾ ਸਾਮਰਾਜ ਰਿਹਾ ਹੈ, ਜਿਸ ਨੂੰ ਪੂਰਬੀ ਰੋਮਨ ਸਾਮਰਾਜ ਕਿਹਾ ਜਾਂਦਾ ਹੈ। ਬਾਅਦ ‘ਚ ਇਸ ਨੂੰ ਬਾਇਜ਼ਨਟਾਈਨ ਕਿਹਾ ਜਾਣ ਲੱਗਾ। ਵਿਚਾਰ ਹੈ ਕਿ ਇਸ ਸਮੇਂ ਦੌਰਾਨ ਕੈਸਟਰ ਜਿਹਾ ਲਾਤੀਨੀ ਸ਼ਬਦ ਅਰਬੀ ਵਿਚ ਗਿਆ ਤੇ ਏਨਾ ਘੁਲ-ਮਿਲ ਗਿਆ ਕਿ ਇਸ ਦਾ ਇਕ ਸੁਤੰਤਰ ਧਾਤੂ ਕ-ਸ-ਰ ਬਣ ਗਿਆ। ਇਸ ਧਾਤੂ ਵਿਚ ਵੀ ਭਾਰੋਪੀ ਮੂਲ ਖeਸ ਜਿਹੇ ਕੱਟਣ, ਤਰਾਸ਼ਣ, ਤੋੜਨ, ਜੁਦਾ ਕਰਨ, ਘਟਾਉਣ ਦੇ ਭਾਵ ਹਨ। ਇਸ ਤੋਂ ਬਣਿਆ ਕਸਰ ਸ਼ਬਦ ਘਾਟ, ਕਮੀ, ਤੋਟ ਦਾ ਅਰਥਾਵਾਂ ਹੈ, ਜਿਵੇਂ ਕੋਈ ‘ਕਸਰ ਰਹਿ ਗਈ’, ‘ਕਸਰ ਨਹੀਂ ਛੱਡੀ।’ ਕਸਰ ਦਾ ਅਰਥ ਬੀਮਾਰੀ ਖਾਸ ਤੌਰ ‘ਤੇ ਮਾਨਸਿਕ ਅਹੁਰ ਮਿਰਗੀ ਵੀ ਹੈ, ਇਥੇ ਤਨ-ਮਨ ਵਿਚ ਕਿਸੇ ਕਮੀ ਵੱਲ ਸੰਕੇਤ ਹੈ, ‘ਕਸਰ ਕਢਾਉਣਾ’ ਦਾ ਅਰਥ ਕਿਸੇ ਬਾਬੇ ਤੋਂ ਭੂਤ ਕਢਾਉਣਾ ਹੈ, ਜਦ ਕਿ ‘ਕਸਰਾਂ ਕੱਢਣਾ’ ਦਾ ਵਿਅੰਜਨ ਅਰਥ ਕਿਸੇ ਨੂੰ ਸੋਧਣਾ ਹੈ। ਇਸੇ ਤਰ੍ਹਾਂ ਕਸਰ ਦਸ਼ਮਲਵ ਦੇ ਅਰਥ ਵੀ ਦਿੰਦਾ ਹੈ, ਕਿਉਂਕਿ ਇਹ ਸੰਪੂਰਨ ਅੰਕ ਨਾਲੋਂ ਘਟ ਹੁੰਦਾ ਹੈ।
ਕਸਰ ਤੋਂ ਬਣੇ ਕਸਾਰਾ ਦਾ ਮਤਲਬ ਘਾਟਾ ਹੁੰਦਾ ਹੈ। ਅਰਬੀ ਵਲੋਂ ਵਰਜਿਸ਼ ਦੇ ਅਰਥਾਂ ਵਾਲੇ ਕਸਰਤ ਸ਼ਬਦ ਵਿਚ (ਮਿਹਨਤ ਕਰਨ ਕਾਰਨ ਸਰੀਰਕ) ਟੁੱਟ-ਭੱਜ ਦਾ ਆਸ਼ਾ ਹੈ। ਤਕਸੀਰ ਇਸੇ ਸ਼ਬਦ ਦਾ ਹੋਰ ਰੂਪ ਹੈ, “ਮੈਨੂੰ ਛੱਡ ਗਏ, ਆਪ ਲੱਦ ਗਏ, ਮੈਂ ਵਿਚ ਕੀ ਤਕਸੀਰ।” (ਬੁਲੇ ਸ਼ਾਹ)। ਮੁਕਤਸਰ/ਮੁਕਸਰ ਹੁੰਦਾ ਹੈ, ਸਾਰ, ਸੰਖੇਪ ਅਰਥਾਤ ਛੋਟਾ ਕੀਤਾ ਜਾਂ ਘਟਾਇਆ। ਕਸਰ ਤੋਂ ਬਣੇ ਨਾਂਵ ਕਸੂਰ ਵਿਚ ਭੁੱਲ, ਗਲਤੀ, ਦੋਸ਼, ਐਬ, ਕਮੀ ਆਦਿ ਦੇ ਭਾਵ ਹਨ। ਇਥੇ ਆ ਕੇ ਅਸੀਂ ਕਸੂਰ ਸ਼ਬਦ ਦੇ ਦੂਜੇ ਅਰਥ ਕਿਲੇ ਵੱਲ ਜਾਂਦੇ ਹਾਂ। ਕਸੂਰ ਉਹ ਥਾਂ ਹੈ, ਜਿਥੇ ਕਈ ਕਿਲੇ, ਸੁੰਦਰ ਇਮਾਰਤਾਂ, ਭਵਨ, ਮਹੱਲ ਆਦਿ ਹੋਣ। ਪਾਕਿਸਤਾਨ ਦੇ ਕਸੂਰ/ਕੁਸੂਰ ਸ਼ਹਿਰ ਵਿਚ ਬਹੁਤ ਸਾਰੇ ਕਿਲੇ ਜਾਂ ਗੜ੍ਹੀਆਂ ਹਨ। ਇਸ ਦੇ ਬਾਰਾਂ ਕਿਲੇ ਅਫਗਾਨ ਹਮਲਾਵਰਾਂ ਨੇ ਬਣਵਾਏ। ਭਾਵੇਂ ਅਣਜਾਣੇ ਵਿਚ, ਬੁੱਲੇ ਸ਼ਾਹ ਨੇ ਵੀ ਕਸੂਰ ਸ਼ਹਿਰ ਦਾ ਨਾਂ ਕਸਰ ਨਾਲ ਜੋੜ ਦਿੱਤਾ ਹੈ,
ਬੁੱਲ੍ਹਾ ਕਸਰ ਨਾਮ ਕਸੂਰ ਹੈ,
ਓਥੇ ਮੂੰਹੋਂ ਨਾ ਸਕਣ ਬੋਲ।
ਓਥੇ ਸੱਚੇ ਗਰਦਨ ਮਾਰੀਏ,
ਓਥੇ ਝੂਠੇ ਕਰਨ ਕਲੋਲ।
ਸੁਰਿੰਦਰ ਕੌਰ ਦੇ ਗੀਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’ ਵਿਚ ਵੀ ਕਸੂਰ ਸ਼ਬਦ ਦੋਹਾਂ ਅਰਥਾਂ ਵਿਚ ਵਰਤਿਆ ਗਿਆ ਲਗਦਾ ਹੈ। ਕਸੂਰ ਸ਼ਹਿਰ ਨਾਲ ਵੱਜਦੀ ‘ਕਸੂਰੀ ਮੇਥੀ’ ਮਸ਼ਹੂਰ ਹੈ। ਮੇਥੀ ਦੇ ਪ੍ਰਸੰਗ ਵਿਚ ਕਸੂਰੀ ਨੂੰ ਵਿਗਾੜ ਕੇ ਕਸਤੂਰੀ ਜਾਂ ਕਸੂਲੀ ਵੀ ਕਿਹਾ ਜਾਂਦਾ ਹੈ ਅਤੇ ਚੰਪਾ ਮੇਥੀ ਵੀ, ਸ਼ਾਇਦ ਇਸ ਦੀ ਤੇਜ਼ ਗੰਧ ਕਾਰਨ।
ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਬੰਧਤ ਧਾਤੂ ਦੇ ਕੱਟਣ, ਤਰਾਸ਼ਣ ਦੇ ਭਾਵ ਤੋਂ ਕਿਲੇ ਦਾ ਅਰਥ ਵਿਕਸਿਤ ਹੋਇਆ, ਫਿਰ ਕਿਲੇ ਵਾਲੇ ਸ਼ਹਿਰ, ਫਿਰ ਕਿਲੇ ਵਰਗੇ ਮਹਿਲ ਤੇ ਹੋਰ ਇਮਾਰਤਾਂ, ਫਿਰ ਉਥੇ ਰਹਿਣ ਵਾਲੇ ਜਾਂ ਉਥੋਂ ਪਰਵਾਸ ਕਰ ਕੇ ਗਏ ਲੋਕ ਜਾਂ ਉਨ੍ਹਾਂ ਦੇ ਵਿਅਕਤੀ ਨਾਂ। ਤਨਜ਼ ਵਾਲੀ ਗੱਲ ਹੈ ਕਿ ਕਿਲਿਆਂ, ਮਹਿਲਾਂ ਨਾਲ ਓਤਪੋਤ ਸ਼ਬਦ ਵਿਚ ਅਖੀਰ ਕਮੀ, ਤੋਟ, ਐਬ, ਦੋਸ਼ ਵੀ ਆ ਗਏ। ਇਸ ਵਰਤਾਰੇ ਵਿਚ ਵਿਚਾਰੇ ਗਏ ਸ਼ਬਦ ਆਪਣੇ ਤੌਰ ‘ਤੇ ਬੇਕਸੂਰ ਹੁੰਦੇ ਹਨ, ਇਨ੍ਹਾਂ ਦੀ ਵਰਤੋਂ ਹੀ ਕਸੂਰਵਾਰ ਹੁੰਦੀ ਹੈ।