ਫਤਹਿ ਦੀ ਆਖਰੀ ਫਤਹਿ

ਦਾਅਵੇ ਕਰਨ ਪੁਲਾੜ ਵਿਚ ਪਹੁੰਚਣੇ ਦੇ, ਖੁੱਲ੍ਹ ਗਈ ‘ਤਰੱਕੀ’ ਦੀ ਪੋਲ ਯਾਰੋ।
ਹਾਲਤ ਦੇਖ ਕੇ ‘ਅੰਦਰਲੀ’ ਰੋਣ ਆਵੇ, ਵੱਜੇ ‘ਬਾਹਰ’ ਅਮੀਰੀ ਦਾ ਢੋਲ ਯਾਰੋ।
ਕਰਿਆ ਬੋਰ ਨਹੀਂ ਮੌਤ ਦਾ ਖੂਹ ਜਾਣੋ, ਜਿਸ ਵਿਚ ਜਾ ਪਿਆ ਬਾਲ ਅਣਭੋਲ ਯਾਰੋ।
ਅੰਨੇ ਹਾਕਮ ਪ੍ਰਸ਼ਾਸਨ ਤੇ ਮਾਪਿਆਂ ਦੇ, ਧਾਹਾਂ ਮਾਰੀਏ ਕੀਹਦੇ ਜਾ ਕੋਲ ਯਾਰੋ।
ਹਵਾ, ਪਾਣੀ ਤੇ ਖਾਣ ਲਈ ਤੜਫਦਾ ਉਹ, ਲੱਖਾਂ ਲੋਕਾਂ ਦੇ ਤਾਈਂ ਰੁਲਾ ਗਿਆ ਏ।
ਫਤਹਿਬੀਰ ਸਿੰਘ ਡਿੱਗ ਪਤਾਲ ਅੰਦਰ, ਸਭ ਨੂੰ ਆਖਰੀ ਫਤਹਿ ਬੁਲਾ ਗਿਆ ਏ!