ਸੈਕੂਲਰ ਸੋਚ ਉਖਾੜੀ?

ਵੋਟਾਂ ਮੁੱਕੀਆਂ ਨਾਲ ਹੀ ਮੁੱਕ ਗਏ ਨੇ, ਹੁੰਦੇ ਯਾਰਾਂ ‘ਚ ਜਾਭਾਂ ਦੇ ਭੇੜ ਮੀਆਂ।
ਆਈ ਖਬਰ ਨੂੰ ਬਿਨਾ ਹੀ ਪਰਖਣੇ ਤੋਂ, ਵਟਸ ਐਪ ‘ਤੇ ਦਿੰਦੇ ਸੀ ਰੇੜ੍ਹ ਮੀਆਂ।
ਪੀ. ਐਮ. ਅਹੁਦੇ ਦੀ ਝਾਕ ਵਿਚ ਲੜਨ ਵਾਲੇ, ਭਗਵੀਂ ਲਹਿਰ ਨੇ ਦਿੱਤੇ ਖਦੇੜ ਮੀਆਂ।
ਗਾਂਧੀ ਫੈਮਿਲੀ ਬੈਠ ਗਈ ਸਹਿਮ ਕੇ ਤੇ ਦੇਖੋ ਸਮੇਂ ਦੇ ਕੈਸੇ ਨੇ ਗੇੜ ਮੀਆਂ।
ਰਹੇ ਬਾਲਦੇ ਨਫਰਤ ਦੀ ਜੋ ਅੱਗ ਪਹਿਲੋਂ, ਉਹੀ ਲਏ ਨੇ ਫੇਰ ਸਹੇੜ ਮੀਆਂ।
ਦੇਸ਼ ਵਾਸੀਆਂ ਆਪਣੇ ਆਪ ਦੇਖੋ, ਸੋਚ ਸੈਕੂਲਰ ਲਈ ਉਖੇੜ ਮੀਆਂ!