ਉਮੀਦਵਾਰਾਂ ਦੀਆਂ ਕਿਸਮਾਂ

ਚੋਣਾਂ ਲੜਨ ਦਾ ਕਿਸੇ ਨੂੰ ਸ਼ੌਕ ਹੁੰਦਾ, ‘ਦੋ ਨੰਬਰ’ ਦੀ ਮਾਇਆ ਲੁਟਾਉਣ ਦੇ ਲਈ।
ਮਕਸਦ ਹੁੰਦਾ ਏ ਕਿਸੇ ਦਾ ਬਸ ਏਨਾ, ਆਪਣੇ ‘ਦਲ’ ਦਾ ‘ਨੱਕ ਬਚਾਉਣ’ ਦੇ ਲਈ।
ਕਈ ‘ਮੁੱਲ ਪੁਆਉਣ’ ਦੀ ਸੋਚ ਲੈਂਦੇ, ਕੋਈ ਆਏਗਾ ਮੈਨੂੰ ਬਿਠਾਉਣ ਦੇ ਲਈ।
ਛਾਏ ਰਹਿਣ ਲਈ ਮੀਡੀਏ ਵਿਚ ਬਹੁਤੇ ਖੜ੍ਹਦੇ ਵੋਟਾਂ ‘ਚ ‘ਫੰਡ’ ਉਗਰਾਹੁਣ ਦੇ ਲਈ।
ਕਈ ਕਿਸੇ ਦੇ ਚੁੱਕੇ ਹੀ ਆਣ ਖੜ੍ਹਦੇ, ਕਾਨਾ ਟਿੰਡ ਦੇ ਵਿਚ ਫਸਾਉਣ ਦੇ ਲਈ।
ਹੁੰਦੇ ਜਾਣਦੇ ਕਿ ਜਿੱਤਣਾ ਨਹੀਂ ਆਪਾਂ, ਲਾਉਂਦੇ ਜ਼ੋਰ ਨੇ ‘ਕੋਈ’ ਹਰਾਉਣ ਦੇ ਲਈ!