‘ਸੇਵਕ’ ਬਣਦਿਆਂ ਜੋੜ ਕੇ ਹੱਥ ਦੋਵੇਂ, ਘਰ ਘਰ ਫਿਰਨਗੇ ਝੋਲੀਆਂ ਅੱਡ ਕੇ ਜੀ।
ਭਾਸ਼ਣ ਕਰਨਗੇ ਬਾਹਾਂ ਉਲਾਰ ਕੇ ਤੇ ਸੰਗ ਸ਼ਰਮ ਨੂੰ ਮੂਲੋਂ ਹੀ ਛੱਡ ਕੇ ਜੀ।
ਸੱਤਾਧਾਰੀਆਂ ‘ਕਾਗਜ਼ੀ ਕੰਮ’ ਗਿਣਨੇ, ਸੋਹਲੇ ਗਾਉਣਗੇ ਆਪਣੇ ਗੱਡ ਕੇ ਜੀ।
ਮੁੱਦੇ ਛੱਡ ਕੇ ‘ਰਾਗ’ ਕੋਈ ਹੋਰ ਗਾਉਣੇ, ਲੋਕ ਸੁਣਨਗੇ ਅੱਖਾਂ ਨੂੰ ਟੱਡ ਕੇ ਜੀ।
ਤੇਈ ਮਈ ਤੱਕ ਪੈਣਾ ਘੜਮੱਸ ਪੂਰਾ, ਥਾਂ ਥਾਂ ਹੋਣੀਆਂ ਮੀਟਿੰਗਾਂ ਰੈਲੀਆਂ ਨੇ।
ਜਿਨ੍ਹਾਂ ਬੋਤਲ ਵੱਟੇ ਹੀ ਵੋਟ ਪਾਉਣੀ, ਬੇੜਾ ਡੋਬਣਾ ਐਹੋ ਜਿਹੇ ਵੈਲੀਆਂ ਨੇ!