ਜਬਰ ਨਾਲ ਸਮਾਜ ਵਿਚ ਉਗਦੀ ਏ, ਆਗੂ ਲੋਕਾਂ ਲਈ ਵੋਟਾਂ ਦੀ ਵੇਲ ਦੇਖੋ।
ਸਹਿਚਾਰ ਨਾਲ ਵਸਦੇ ਫਿਰਕਿਆਂ ਨੂੰ, ਰਹੇ ਨਫਰਤ ਦੇ ਭਾਂਬੜ ਵਿਚ ਠੇਲ੍ਹ ਦੇਖੋ।
ਕਾਰੇ ਬਹੁਤ ਬੇਕਿਰਕ ਨੇ ਹਾਕਮਾਂ ਦੇ, ਇਹ ਤਾਂ ਚਾਹੀਦੇ ਬੈਠੇ ਵਿਚ ਜੇਲ੍ਹ ਦੇਖੋ।
ਅਤਿਵਾਦ ਦੀ ਭੱਠੀ ਵਿਚ ਸੜਨ ਲੋਕ, ਸਿਆਸਤਦਾਨਾਂ ਲਈ ਨਿਰਾ ਐ ਖੇਲ੍ਹ ਦੇਖੋ।
ਮੂੰਹ ਮੋੜ ਕੇ ਧਰਮ-ਨਿਰਪੱਖਤਾ ਤੋਂ, ਲੋਕ ਰਾਜ ਨੂੰ ਕਰਨ ਡਹੇ ਫੇਲ੍ਹ ਦੇਖੋ।
ਦਾਅਵੇ ਕਰਦੇ ਨੇ ਅੱਗ ਬੁਝਾਉਣ ਵਾਲੇ, ਐਪਰ ਬਲਦੀ ‘ਤੇ ਸੁੱਟ ਰਹੇ ਤੇਲ ਦੇਖੋ!