ਆਈ ‘ਤੇ ਆਈ ਆਈਲੈਟਸ!

ਖਬਰਾਂ ਧੋਖਿਆਂ ਵਾਲੀਆਂ ਸੁਣਦਿਆਂ ਵੀ, ਪਾਸਪੋਰਟ ਏਜੰਟਾਂ ਨੂੰ ਦਈ ਜਾਂਦੇ।
ਸਿਰ ‘ਤੇ ਚਾੜ੍ਹ ਕੇ ਕਰਜ਼ੇ ਦੀ ਪੰਡ ਭਾਰੀ, ਫਾਹੇ ਅੱਡੀਆਂ ਚੁੱਕ ਕੇ ਲਈ ਜਾਂਦੇ।
ਮੂੰਹ ਮੋੜ ਕੇ ਡਿਗਰੀ ਡਿਪਲੋਮਿਆਂ ਤੋਂ, ‘ਬੈਂਡ’ ਲੈਣ ਦੇ ਚੱਕਰ ਵਿਚ ਪਈ ਜਾਂਦੇ।
ਹਰ ਕੋਈ ਚਾਹੇ ਵਿਦੇਸ਼ ਵਿਚ ਸੈਟ ਹੋਣਾ, ਭਾਵੇਂ ਬਾਹਰੋਂ ਪਛਤਾਉਂਦੇ ਨੇ ਕਈ ਜਾਂਦੇ।
ਕੁੜੀਆਂ-ਮੁੰਡੇ ਸਭ ਜਾਇ ਪਰਦੇਸ ਬੈਠੇ, ‘ਘਰ’ ਆਸਰੇ ਬਾਪ ਜਾਂ ਮਾਈ ‘ਤੇ ਜੀ।
ਆਈਲੈਟਸ ਨੇ ਪੱਟ ਪੰਜਾਬ ਦਿੱਤਾ, ਆਈ ਹੋਈ ਐ ਆਪਣੀ ਆਈ ‘ਤੇ ਜੀ!