ਗਠਬੰਧਨਾਂ ਦੀਆਂ ਗੱਠਾਂ?

ਦਸਤਕ ਦੇਣ ਜਦ ਚੋਣਾਂ ਦਰਵਾਜਿਆਂ ‘ਤੇ, ਫੜਦੇ ਫੇਰ ਨੇ ਤਿੱਖੀ ਰਫਤਾਰ ਭਾਈ।
ਕਹਿੰਦਾ ਫਤਿਹ ਸਿੰਘ ਸੁਣੀ ਬਈ ਰਾਮ ਚੰਦਾ, ‘ਕੱਠੇ ਰਹਿਣ ਦਾ ਕਰੀਏ ਇਕਰਾਰ ਭਾਈ।
ਟੱਕਰ ਦੇਣ ਲਈ ਵੱਡਿਆਂ ਦਲਾਂ ਤਾਈਂ, ਕਰ ਕਰ ਮੀਟਿੰਗਾਂ ਕਰਨ ਵਿਚਾਰ ਭਾਈ।
ਬਾਹਾਂ ਉਚੀਆਂ ਨਾਲੇ ਹੱਥ ਫੜਨ ਵਾਲੇ, ਆਪੂੰ ਵਿਚ ਹੀ ਲੜਨ ਲਲਕਾਰ ਭਾਈ।
ਸੁਰ ਛੇਤੀ ਹੀ ਸੋਗ ਵਿਚ ਬਦਲ ਜਾਂਦਾ, ਗਾਈ ‘ਗਠਨ’ ਦੀ ਖੁਸ਼ੀ ਵਿਚ ‘ਬੰਦਨਾ’ ਦਾ।
‘ਬੰਧਨ’ ਵਿਚ ਨਾ ਬਹੁਤਾ ਚਿਰ ਰਹਿਣ ‘ਗੱਠਾਂ’, ਇਹ ਇਤਿਹਾਸ ਹੈ ਬਣੇ ਗਠਬੰਧਨਾਂ ਦਾ!